ਲੁਧਿਆਣਾ (ਵੈੱਬ ਡੈਸਕ, ਵਿਜੇ) : ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇਕ ਮਹਿਲਾ ਮੁਲਾਜ਼ਮ ਏ. ਟੀ. ਐੱਮ. ਦੀ ਸਫ਼ਾਈ ਕਰ ਰਹੀ ਕਿ ਅਚਾਨਕ ਸ਼ਟਰ ਫਰੀ ਹੋਣ ਕਾਰਨ ਉਹ ਹੇਠਾਂ ਡਿੱਗ ਗਿਆ। ਇਸ ਕਾਰਨ ਔਰਤ ਏ. ਟੀ. ਐੱਮ. ਵਿੱਚ ਹੀ ਫਸ ਗਈ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ : ਚਿੰਤਾ ਭਰੀ ਖ਼ਬਰ : ਡੂੰਘੇ ਸੰਕਟ 'ਚ ਪੈ ਸਕਦੇ ਨੇ ਪੰਜਾਬ ਵਾਸੀ, ਮਾਨ ਸਰਕਾਰ ਨੇ ਵਧਾ ਦਿੱਤੀ ਸਰਗਰਮੀ
ਮੌਕੇ 'ਤੇ ਪੁੱਜੀ ਬੈਂਕ ਦੀ ਟੀਮ ਨੇ ਸ਼ਟਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸ਼ਟਰ ਨਹੀਂ ਖੁੱਲ੍ਹਾ। ਇਸ ਤੋਂ ਬਾਅਦ ਮਕੈਨਿਕ ਬੁਲਾ ਕੇ ਸ਼ਟਰ ਨੂੰ ਕਟਰ ਦੀ ਮਦਦ ਨਾਲ ਕੱਟਿਆ ਗਿਆ ਅਤੇ ਕਰੀਬ ਇਕ ਘੰਟੇ ਦੀ ਮੁਸ਼ੱਕਲ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਗਿਆ। ਔਰਤ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਸੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਨਵੇਂ ਵਿਧਾਇਕਾਂ ਦਾ ਟ੍ਰੇਨਿੰਗ ਸੈਸ਼ਨ ਸ਼ੁਰੂ, CM ਮਾਨ ਵੀ ਮੌਜੂਦ
ਉਸ ਨੇ ਅਧਿਕਾਰੀਆਂ ਨੂੰ ਏ. ਟੀ. ਐੱਮ. ਦਾ ਸ਼ਟਰ ਸਹੀ ਕਰਵਾ ਕੇ ਰੱਖਣ ਲਈ ਕਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਰੀਕਾ ’ਚੋਂ ਦਿੱਤੀ ਵਾਰਦਾਤ ਦੀ ਸੁਪਾਰੀ, ਵਿਆਹ ’ਚ ਕਾਂਡ ਕਰਨ ਆਏ ਬਦਮਾਸ਼ ਹੋਏ ਗ੍ਰਿਫ਼ਤਾਰ
NEXT STORY