ਜਲੰਧਰ (ਧਵਨ) - ਉੱਤਰ ਪ੍ਰਦੇਸ਼ 'ਚ ਯੋਗੀ ਆਦਿੱਤਿਆਨਾਥ ਨੇ 19 ਮਾਰਚ 2017 ਨੂੰ ਦੁਪਹਿਰ 2.21 ਵਜੇ ਲਖਨਊ 'ਚ ਸਹੁੰ ਚੁੱਕੀ ਸੀ। ਭਾਜਪਾ ਨੇ ਚੁਣੇ ਗਏ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਤਰੀਕ ਤੇ ਸਮੇਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਪਿਛਲੇ ਕੁਝ ਸਮੇਂ ਤੋਂ ਉੱਤਰ ਪ੍ਰਦੇਸ਼ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਜੋਤਿਸ਼ੀ ਸੰਜੇ ਚੌਧਰੀ ਅਨੁਸਾਰ ਯੋਗੀ ਨੇ ਚਰ ਰਾਸ਼ੀ ਕਰਕ ਲਗਨ 'ਚ ਸਹੁੰ ਚੁੱਕੀ, ਜਿਸ ਦਾ ਸਵਾਮੀ ਚੰਦਰਮਾ ਨੀਚ ਰਾਸ਼ੀ 'ਚ 5ਵੇਂ ਘਰ 'ਚ ਬਿਰਾਜਮਾਨ ਹੈ। ਉਸ 'ਤੇ ਸਾੜ੍ਹਸਤੀ ਦਾ ਵੀ ਸਾਇਆ ਹੈ, ਜੋ ਕਿ ਸਰਕਾਰ ਦੀ ਸਥਿਰਤਾ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਉਨ੍ਹਾਂ ਕਿਹਾ ਕਿ 9ਵਾਂ ਕਿਸਮਤ ਦਾ ਭਾਵ ਵੀ ਪਾਪ ਕਰਤਰੀ ਯੋਗ 'ਚ ਆਇਆ ਹੋਇਆ ਹੈ। 9ਵੇਂ ਘਰ ਦੇ ਇਕ ਪਾਸੇ ਮੰਗਲ ਤਾਂ ਦੂਸਰੇ ਪਾਸੇ ਕੇਤੂ ਬਿਰਾਜਮਾਨ ਹੈ ਪਰ ਬ੍ਰਹਿਸਪਤੀ ਦੀ ਦ੍ਰਿਸ਼ਟੀ ਕੁਝ ਰਾਹਤ ਦਿੰਦੀ ਹੈ। ਲਗਨ ਦੇ ਸਵਾਮੀ ਚੰਦਰਮਾ ਤੇ 10ਵੇਂ ਘਰ ਦੇ ਸਵਾਮੀ ਮੰਗਲ ਵਿਚ ਛੇਵੇਂ ਤੇ ਅੱਠਵੇਂ ਦਾ ਯੋਗ ਸਰਕਾਰ ਦੇ ਕੰਮਕਾਜ 'ਚ ਕਈ ਰੁਕਾਵਟਾਂ ਨੂੰ ਮੌਜੂਦ ਰੱਖੇਗਾ। ਇਸ ਲਈ ਯੋਗੀ ਸਰਕਾਰ ਬਣਦੇ ਹੀ ਕਦੇ ਕੋਈ ਵਿਵਾਦ ਤਾਂ ਕਦੇ ਕੋਈ ਵਿਵਾਦ ਪੈਦਾ ਹੋ ਰਿਹਾ ਹੈ। ਗੋਰਖਪੁਰ ਕਾਂਡ 'ਚ ਵੀ ਪ੍ਰਸ਼ਾਸਨ ਦਾ ਅਵੇਸਲਾਪਨ ਸਾਹਮਣੇ ਆਇਆ ਹੈ। 2019 'ਚ ਸੂਬੇ 'ਚ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ 'ਚ ਲੀਡਰਸ਼ਿਪ ਤਬਦੀਲੀ ਦੇ ਆਸਾਰ ਹਨ।
ਉਨ੍ਹਾਂ ਕਿਹਾ ਕਿ ਮਹੂਰਤ ਦਾ ਕਾਫੀ ਮਹੱਤਵ ਜੋਤਿਸ਼ ਵਿਚ ਦੱਸਿਆ ਗਿਆ ਹੈ। ਚੰਗੇ ਸਮੇਂ 'ਚ ਕੰਮ ਕਰਨ ਨਾਲ ਅਖੀਰ ਵੀ ਚੰਗਾ ਹੁੰਦਾ ਹੈ। ਦੂਜੇ ਪਾਸੇ ਪੰਜਾਬ 'ਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ 16 ਮਾਰਚ 2017 ਨੂੰ ਚੰਡੀਗੜ੍ਹ 'ਚ ਸਵੇਰੇ 10.18 ਵਜੇ ਸਹੁੰ ਚੁੱਕੀ ਸੀ, ਉਸ ਸਮੇਂ ਬ੍ਰਿਛ ਲਗਨ ਦਾ ਉਦੈ ਹੋਇਆ ਸੀ। ਬ੍ਰਿਛ ਲਗਨ ਸਥਿਰ ਲਗਨ ਹੈ, ਜਿਸ ਦਾ ਸਵਾਮੀ ਸ਼ੁੱਕਰ 11ਵੇਂ ਘਰ 'ਚ ਉੱਚ ਰਾਸ਼ੀ 'ਚ ਬਿਰਾਜਮਾਨ ਹੈ, ਜੋ ਆਉਣ ਵਾਲੇ ਸਮੇਂ 'ਚ ਰਾਜ ਲਈ ਮਾਲੀ ਨਜ਼ਰੀਏ ਤੋਂ ਚੰਗੇ ਦਿਨ ਸਾਹਮਣੇ ਲਿਆ ਸਕਦਾ ਹੈ। ਮੰਗਲ ਚੰਦਰ ਦਾ ਯੋਗ ਵੀ ਸੂਬੇ 'ਚ ਰੀਅਲ ਅਸਟੇਟ ਸੈਕਟਰ ਨੂੰ ਉਭਾਰਨ 'ਚ ਸਹਾਇਕ ਸਿੱਧ ਹੋਵੇਗਾ। 2019 ਤੋਂ ਪਹਿਲਾਂ ਕੈਪਟਨ ਦੀ ਭੂਮਿਕਾ ਕਾਂਗਰਸ ਦੀ ਸਿਆਸਤ 'ਚ ਮਹੱਤਵਪੂਰਨ ਹੋ ਜਾਵੇਗੀ। ਇੰਡਸਟਰੀ ਵੀ ਹੌਲੀ-ਹੌਲੀ ਪੱਟੜੀ 'ਤੇ ਪਰਤੇਗੀ। ਇਸ ਲਈ ਕੈਪਟਨ ਦਾ ਸਹੁੰ ਚੁੱਕਣ ਦਾ ਮਹੂਰਤ ਸਹੀ ਸੀ।
ਬਲਿਊ ਵ੍ਹੇਲ ਚੈਲੇਂਜ ਗੇਮ ਨੂੰ ਲੈ ਕੇ ਸਿੱਖਿਆ ਸੰਸਥਾਵਾਂ ਨੂੰ ਨੋਟਿਸ
NEXT STORY