ਡੇਰਾਬੱਸੀ, (ਅਨਿਲ)- ਪਿੰਡ ਮਹਿਮਦਪੁਰ ਨੇਡ਼ੇ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਪੰਜ ਵਿਅਕਤੀਅਾਂ ਨੇ ਰਾਡਾਂ ਤੇ ਹੋਰ ਘਾਤਕ ਹਥਿਆਰਾਂ ਨਾਲ ਗੰਭੀਰ ਫ਼ੱਟਡ਼ ਕਰ ਦਿੱਤਾ। ਨੌਜਵਾਨ ਡੇਰਾਬੱਸੀ ਸਿਵਲ ਹਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਨੇ ਨੌਜਵਾਨ ’ਤੇ ਹਮਲਾ ਕਰਨ ਦੇ ਦੋਸ਼ ’ਚ ਦੋ ਅਣਪਛਾਤਿਆ ਸਮੇਤ ਪੰਜ ਵਿਅਕਤੀਅਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਦੋ ਹਮਲਾਵਰ ਪਿੰਡ ਦੇ ਹੀ ਦੱਸੇ ਜਾ ਰਹੇ ਹਨ।
ਹਸਪਤਾਲ ’ਚ ਜ਼ੇਰੇ ਇਲਾਜ ਬਰਿੰਦਰ ਸਿੰਘ (26) ਪੁੱਤਰ ਭਾਗ ਸਿੰਘ ਵਾਸੀ ਪਿੰਡ ਅਮਲਾਲਾ ਨੇ ਦੱਸਿਆ ਕਿ ਉਹ ਖੇਤੀਬਾਡ਼ੀ ਕਰਦਾ ਹੈ। ਉਹ ਸ਼ਨੀਵਾਰ ਰਾਤ 10 ਵਜੇ ਡੇਰਾਬੱਸੀ ਤੋਂ ਆਪਣੇ ਪਿੰਡ ਨੂੰ ਬੁਲੇਟ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦੋਂ ਉਹ ਮਹਿਮਦਪੁਰ ਪਾਰਕ ਨੇਡ਼ੇ ਪਹੁੰਚਿਆ ਤਾਂ ਕਾਰ ਵਿਚ ਸਵਾਰ ਪਿੰਡ ਦੇ ਹੀ ਦਰਸ਼ਨ ਸਿੰਘ ਪੁੱਤਰ ਸੋਨੀ, ਬੰਟੀ ਤੇ ਬੰਟੀ ਵਾਸੀ ਗੁਲਾਬਗਡ਼੍ਹ ਰੋਡ ਤੇ ਦੋ ਹੋਰ ਅਣਪਛਾਤਿਅਾਂ ਨੇ ਘੇਰ ਲਿਆ। ਉਨ੍ਹਾਂ ਨੇ ਘਾਤਕ ਹਥਿਆਰਾਂ ਨਾਲ ਉਸਨੂੰ ਸੱਟਾਂ ਮਾਰ ਕੇ ਗੰਭੀਰ ਫ਼ੱਟਡ਼ ਕਰ ਦਿੱਤਾ ਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਬਰਿੰਦਰ ਨੇ ਦੋਸ਼ ਲਾਇਆ ਕਿ ਜਾਂਦੇ ਸਮੇਂ ਉਹ ਮੇਰੀ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਉਸ ਨੂੰ ਬਾਅਦ ਵਿਚ ਰਾਹਗੀਰਾਂ ਨੇ ਡੇਰਾਬੱਸੀ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਸਥਾਨਕ ਵਾਰਡ ਨੰਬਰ 14 ਦੇ ਵਾਲਮੀਕਿ ਮੁਹੱਲੇ ’ਚ ਇਕ ਪਲਾਟ ਦੇ ਕਬਜ਼ੇ ਤੋਂ ਕੀਤੀ ਕੁੱਟ-ਮਾਰ ’ਚ ਪੁਲਸ ਨੇ ਪੀਡ਼ਤ ਧਿਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ’ਚ ਨਾਮਜ਼ਦ ਰਾਧੇ ਸ਼ਿਆਮ, ਕ੍ਰਿਸ਼ਨ ਕੁਮਾਰ ਪੁੱਤਰ ਅਮਰ ਸਿੰਘ ਵਾਸੀ ਮੁਹੱਲਾ ਵਾਲਮੀਕਿ ਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰਾਜਨ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਵਾਲਮੀਕਿ ਬਸਤੀ ਡੇਰਾਬੱਸੀ ਨੇ ਦੱਸਿਆ ਕਿ ਲੰਘੇ ਸ਼ਨੀਵਾਰ ਨੂੰ ਉਨ੍ਹਾਂ ਦੇ 548 ਵਰਗ ਗਜ਼ ਪਲਾਟ ’ਤੇ ਰਾਧੇ ਸ਼ਿਆਮ, ਕ੍ਰਿਸ਼ਨ ਕੁਮਾਰ ਤੇ ਸਾਥੀ ਕਬਜ਼ਾ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਹ ਆਪਣੇ ਭਰਾ ਨਰਿੰਦਰ ਕੁਮਾਰ ਨਾਲ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਾਡੇ ਦੋਵਾਂ ਭਰਾਵਾਂ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਅਸੀਂ ਦੋਵੇਂ ਭਰਾ ਗੰਭੀਰ ਫ਼ੱਟਡ਼ ਹੋ ਗਏ ਤੇ ਲੋਕਾਂ ਨੇ ਸਾਨੂੰ ਹਸਪਤਾਲ ਪਹੁੰਚਾਇਆ, ਜਿਥੇ ਸਾਡਾ ਇਲਾਜ ਚੱਲ ਰਿਹਾ ਹੈ।
ਦਿਨ-ਦਿਹਾਡ਼ੇ ਚੋਰ ਲੱਖਾਂ ਦੇ ਗਹਿਣੇ, ਨਕਦੀ ਤੇ ਕੀਮਤੀ ਸਾਮਾਨ ਲੈ ਉੱਡੇ
NEXT STORY