ਪੱਟੀ, (ਪਾਠਕ, ਸੋਢੀ)- ਪਿੰਡ ਘਰਿਆਲਾ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ 2 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਪਿੰਡ ਘਰਿਆਲਾ ਦੇ ਗੁਰਦੁਆਰਾ ਭਾਈ ਲਖਮੀਰ ਸਿੰਘ ਵਿਖੇ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੌਰਾਨ ਟੈਂਟ ਲਾਉਣ ਦਾ ਕੰਮ ਚੱਲ ਰਿਹਾ ਸੀ ਤੇ 3 ਵਿਅਕਤੀਆਂ ਵੱਲੋਂ ਲੋਹੇ ਦੇ ਪਾਈਪ ਗੱਡੇ ਜਾ ਰਹੇ ਸਨ, ਜਦੋਂ ਉਹ ਪਾਈਪ ਗੱਡ ਰਹੇ ਸਨ ਤਾਂ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਪਾਈਪ ਲੱਗ ਗਿਆ ਤੇ ਉਸ 'ਚ ਆਏ ਜ਼ਬਰਦਸਤ ਕਰੰਟ ਕਾਰਨ ਬੂਰਾ ਸਿੰਘ ਪੁੱਤਰ ਭਾਗ ਸਿੰਘ ਵਾਸੀ ਭਾਈ ਲੱਧੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਬੂਰਾ ਸਿੰਘ ਆਪਣੇ ਪਿੱਛੇ ਪਤਨੀ, ਇਕ ਲੜਕੀ (4 ਸਾਲ) ਤੇ ਇਕ ਲੜਕਾ (2 ਸਾਲ) ਛੱਡ ਗਿਆ ਹੈ। ਮ੍ਰਿਤਕ ਬੂਰਾ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਜ਼ਮਾਨਤ 'ਤੇ ਆਇਆ ਰੇਪ ਕੇਸ ਦਾ ਦੋਸ਼ੀ ਅਫੀਮ ਸਣੇ ਗ੍ਰਿਫਤਾਰ
NEXT STORY