ਅੰਮ੍ਰਿਤਸਰ, (ਜ. ਬ.)- ਘਰ ਵਾਲੀ ਤੇ ਸਹੁਰੇ ਪਰਿਵਾਰ ਤੋਂ ਦੁਖੀ ਇਕ ਨੌਜਵਾਨ ਵੱਲੋਂ ਆਤਮ-ਹੱਤਿਆ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਦੇ ਕੋਲ ਪਿਆ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿਚ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੇ ਸਹੁਰੇ ਪਰਿਵਾਰ ਅਤੇ ਘਰ ਵਾਲੀ ਨੂੰ ਠਹਿਰਾਇਆ ਗਿਆ। ਮ੍ਰਿਤਕ ਹਰਪਾਲ ਸਿੰਘ ਵਾਸੀ ਗੁਝਾਂਪੀਰ ਦੇ ਪਿਤਾ ਉਮਰਾਓ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਵੱਲੋਂ ਲਿਖੇ ਸੁਸਾਈਡ ਨੋਟ ਦੇ ਆਧਾਰ 'ਤੇ ਉਸ ਨੂੰ ਮਰਨ ਲਈ ਮਜਬੂਰ ਕਰਨ ਵਾਲੀ ਸੱਸ ਹਰਪਾਲ ਕੌਰ, ਸਾਲੇ ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸਾਲੇਹਾਰ ਰਮਨ, ਕਰਨ ਵਾਸੀ ਗਾਰਡਨ ਕਾਲੋਨੀ, ਜਸਬੀਰ ਕੌਰ ਪਤਨੀ ਵਾਸੀ ਸਿੰਗਾਪੁਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਅਜਨਾਲਾ ਦੀ ਪੁਲਸ ਛਾਪਾਮਾਰੀ ਕਰ ਰਹੀ ਹੈ।
ਭੇਤਭਰੀ ਹਾਲਤ 'ਚ ਵਿਆਹੁਤਾ ਦਾ ਕਤਲ
NEXT STORY