ਬਠਿੰਡਾ, (ਸੁਖਵਿੰਦਰ)- ਰੇਲ-ਗੱਡੀ ਹੇਠ ਆ ਕੇ ਇਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਹਾਦਸੇ ਦੌਰਾਨ ਉਕਤ ਨੌਜਵਾਨ ਦੇ ਚੀਥੜੇ ਉੱਡ ਗਏ। ਲਾਸ਼ ਦੂਰ ਤੱਕ ਖਿੱਲਰ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਦਾ ਸਰੀਰ ਕਈ ਟੁਕੜਿਆਂ ਵਿਚ ਕੱਟਿਆ ਗਿਆ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਹਰਬੰਸ ਸਿੰਘ, ਗੌਤਮ ਗੋਇਲ ਅਤੇ ਵਿੱਕੀ ਮੌਕੇ 'ਤੇ ਪਹੁੰਚੇ ਅਤੇ ਜੀ. ਆਰ. ਪੀ. ਨੂੰ ਸੁਚਿਤ ਕੀਤਾ। ਪੁਲਸ ਦੀ ਮੁਢਲੀ ਕਾਰਵਾਈ ਤੋਂ ਬਾਅਦ ਸੰਸਥਾ ਵਰਕਰਾਂ ਨੇ ਲਾਸ਼ ਨੂੰ ਇਕੱਠਾ ਕਰ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮ੍ਰਿਤਕ ਕੋਲੋਂ ਇਕ ਟੁੱਟਿਆ ਹੋਇਆ ਮੋਬਾਇਲ ਮਿਲਿਆ ਹੈ ਜਿਸ ਵਿਚ ਸਿਮ ਨਹੀਂ ਸੀ। ਇਸ ਕਾਰਨ ਮ੍ਰਿਤਕ ਦੀ ਸ਼ਨਾਖ਼ਤ ਨਹੀਂ ਹੋ ਸਕੀ। ਫਿਲਹਾਲ ਪੁਲਸ ਅਤੇ ਸੰਸਥਾ ਵਰਕਰਾਂ ਵੱਲੋਂ ਮ੍ਰਿਤਕ ਦੀ ਸ਼ਨਾਖ਼ਤ ਲਈ ਯਤਨ ਕੀਤੇ ਜਾ ਰਹੇ ਹਨ।
ਜ਼ਹਿਰੀਲੀ ਦਵਾਈ ਨਿਗਲਣ ਕਾਰਨ ਨੌਜਵਾਨ ਦੀ ਮੌਤ
NEXT STORY