Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 08, 2026

    11:45:40 AM

  • nana patekar

    ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ...

  • khalistani slogans written in daljit dosanjh s native village dosanjh kalan

    ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ...

  • new punjab congress president pargat singh paid obeisance at sri darbar sahib

    ਪਰਗਟ ਸਿੰਘ ਤੇ ਸਚਿਨ ਪਾਇਲਟ ਨੇ ਸ੍ਰੀ ਦਰਬਾਰ ਸਾਹਿਬ...

  • diljit dosanjh punjabi singer

    ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਉੱਭਰਦੀ ਵਿਸ਼ਵ ਵਿਵਸਥਾ ਅਤੇ ਜਾਤਵਾਦੀ ਸਿਆਸਤ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਉੱਭਰਦੀ ਵਿਸ਼ਵ ਵਿਵਸਥਾ ਅਤੇ ਜਾਤਵਾਦੀ ਸਿਆਸਤ

  • Updated: 11 Apr, 2018 02:37 AM
Special Story
emerging world  and casteist politics
  • Share
    • Facebook
    • Tumblr
    • Linkedin
    • Twitter
  • Comment

ਇਹ ਕਿਹੋ ਜਿਹੀ ਤ੍ਰਾਸਦੀ ਹੈ ਕਿ ਜਿਥੇ ਇਕ ਪਾਸੇ 21ਵੀਂ ਸਦੀ ਦਾ 'ਸਾਇੰਟੀਫਿਕ ਟੈਂਪਰ' ਇਕ ਬੇਮਿਸਾਲ ਦੁਨੀਆ ਦੇ ਨਿਰਮਾਣ ਵੱਲ ਵਧ ਰਿਹਾ ਹੈ, ਉਥੇ ਹੀ ਅਸੀਂ ਭਾਰਤ ਦੇ ਲੋਕ ਗੁੰਮਰਾਹਕੁੰਨ ਜਾਤੀ ਅਣਖ ਦੀ ਲੜਾਈ 'ਚ ਉਲਝੇ ਹੋਏ ਹਾਂ। ਸਾਡੇ ਹੀ ਪ੍ਰਤਿਭਾਸ਼ਾਲੀ ਨੌਜਵਾਨ 'ਟੀਮਇੰਡਸ' ਨਾਂ ਦੀ ਪਹਿਲੀ ਭਾਰਤੀ ਪੁਲਾੜ ਸਟਾਰਟਅੱਪ ਕੰਪਨੀ ਦੀ ਸਥਾਪਨਾ ਕਰ ਕੇ ਗੂਗਲ ਵਲੋਂ ਪ੍ਰਾਯੋਜਿਤ ਕੌਮਾਂਤਰੀ ਪੁਲਾੜ ਪ੍ਰਤੀਯੋਗਤਾ 'ਚ 1 ਮਿਲੀਅਨ ਡਾਲਰ ਦਾ ਇਨਾਮ ਜਿੱਤ ਚੁੱਕੇ ਹਨ। 
ਅਣਗਿਣਤ ਨੌਜਵਾਨਾਂ ਦੇ ਪ੍ਰੇਰਨਾਸ੍ਰੋਤ ਖੋਜਕਾਰ ਏਲੋਨ ਮਸਕ ਹਾਈਸਪੀਡ ਗੱਡੀਆਂ ਲਈ 'ਹਾਈਪਰਲੂਪ' ਬਣਾਉਣ ਦੀ ਤਿਆਰੀ ਅਤੇ ਦੂਜੇ ਗ੍ਰਹਿਆਂ 'ਤੇ ਮਨੁੱਖੀ ਬਸਤੀ ਬਣਾਉਣ ਲਈ 'ਸਪੇਸਐਕਸ' ਦਾ ਨਿਰਮਾਣ ਕਰ ਕੇ ਦੁਨੀਆ ਨੂੰ ਭਵਿੱਖ 'ਚ ਆਉਣ ਵਾਲੀਆਂ ਚੁਣੌਤੀਆਂ ਵਾਸਤੇ ਤਿਆਰ ਕਰ ਰਹੇ ਹਨ। ਗੂਗਲ ਅਤੇ ਉਸ ਨਾਲ ਕਈ ਹੋਰ ਕੰਪਨੀਆਂ, ਜਿਨ੍ਹਾਂ 'ਚ ਸਾਡੇ ਦੇਸ਼ ਦੀ ਮਹਿੰਦਰਾ ਕੰਪਨੀ ਵੀ ਸ਼ਾਮਿਲ ਹੈ, ਬਿਨਾਂ ਡਰਾਈਵਰ ਦੇ ਚੱਲਣ ਵਾਲੀਆਂ ਗੱਡੀਆਂ ਦੀ ਤਕਨੀਕ ਤੇ ਡਿਜ਼ਾਈਨ ਵਿਕਸਿਤ ਕਰਨ 'ਚ ਰੁੱਝੀਆਂ ਹੋਈਆਂ ਹਨ। 
'ਆਰਟੀਫੀਸ਼ੀਅਲ ਇੰਟੈਲੀਜੈਂਸ' ਤੇ 'ਇੰਟਰਨੈੱਟ ਆਫ ਥਿੰਗਜ਼' ਵਰਗੀਆਂ ਉੱਭਰਦੀਆਂ ਤਕਨੀਕਾਂ ਦੁਨੀਆ ਦੀ ਸੂਰਤ ਬਦਲਣ ਵਾਲੀਆਂ ਹਨ। ਕੀ ਇਸ ਉੱਭਰਦੀ ਵਿਸ਼ਵ ਵਿਵਸਥਾ 'ਚ ਸੌੜੀ ਜਾਤਵਾਦੀ ਸੋਚ ਨਾਲ ਅਸੀਂ ਦੋ ਕਦਮ ਵੀ ਮਿਲਾ ਕੇ ਚੱਲ ਸਕਾਂਗੇ?
ਇਨ੍ਹਾਂ ਨਵੀਆਂ ਚੁਣੌਤੀਆਂ ਤੇ ਮੌਕਿਆਂ ਨੂੰ ਸਮਝਣ, ਉਨ੍ਹਾਂ ਮੁਤਾਬਿਕ ਆਪਣੀਆਂ ਸਮਰੱਥਾਵਾਂ ਦਾ ਵਿਕਾਸ ਕਰਨ ਦੀ ਬਜਾਏ ਅਸੀਂ ਪੂਰੇ ਦੇਸ਼ ਦੇ ਲੋਕਾਂ ਨੂੰ ਜਾਤ-ਪਾਤ ਦੀ ਘਿਨਾਉਣੀ ਸਿਆਸਤ ਨਾਲ ਬਰਬਾਦ ਕਰਨ 'ਤੇ ਤੁਲੇ ਹੋਏ ਹਾਂ। ਚਿੰਤਾ ਵਾਲੀ ਗੱਲ ਇਹ ਹੈ ਕਿ ਇਹ 'ਰੋਗ' ਪੂਰੇ ਭਾਰਤੀ ਸਮਾਜ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਚੁੱਕਾ ਹੈ, ਤਾਂ ਹੀ ਸਾਡੇ ਨੌਜਵਾਨ ਇਕ ਸੱਦੇ 'ਤੇ ਝੱਟ ਸੜਕਾਂ 'ਤੇ ਤਲਵਾਰਾਂ, ਲਾਠੀਆਂ ਲੈ ਕੇ ਉਤਰ ਆਉਂਦੇ ਹਨ। ਇਹ ਸੱਦਾ ਚਾਹੇ ਜਾਟ, ਗੁੱਜਰ, ਪਾਟੀਦਾਰਾਂ ਦੇ ਰਾਖਵੇਂਕਰਨ ਦੇ ਨਾਂ 'ਤੇ ਹੋਵੇ ਜਾਂ ਕਰਣੀ ਸੈਨਾ ਦੇ ਨਾਂ 'ਤੇ ਜਾਂ ਫਿਰ ਦਲਿਤਾਂ, ਪੱਛੜੇ ਵਰਗ ਦੀ ਅਣਖ ਦੇ ਨਾਂ 'ਤੇ—ਇਨ੍ਹਾਂ ਸਾਰਿਆਂ ਨੇ ਸਾਨੂੰ ਕਮਜ਼ੋਰ ਹੀ ਕੀਤਾ ਹੈ। 
ਆਪਸੀ ਬੇਯਕੀਨੀ, ਨਫਰਤ ਅਤੇ ਪਾੜਾ ਇਨ੍ਹਾਂ ਚੀਜ਼ਾਂ ਕਰਕੇ ਹੀ ਵਧਿਆ ਹੈ। ਜਾਤੀ ਜਨੂੰਨ, ਹਿੰਸਾ ਅੱਗੇ ਹਰੇਕ ਸਰਕਾਰ ਨੇ ਗੋਡੇ ਟੇਕ ਕੇ ਆਪਣੇ ਫਰਜ਼ਾਂ ਪ੍ਰਤੀ ਬੇਮੁਖਤਾ ਨੂੰ ਦਰਸਾਇਆ ਹੈ। ਇਹ ਸਭ ਇਸ ਲਈ ਹੋਇਆ ਹੈ ਕਿ ਕੋਈ ਵੀ ਸਿਆਸੀ ਪਾਰਟੀ 5 ਸਾਲ ਵੀ ਸੱਤਾ ਤੋਂ ਬਾਹਰ ਰਹਿਣਾ ਬਰਦਾਸ਼ਤ ਨਹੀਂ ਕਰ ਸਕਦੀ, ਸੰਸਦ ਵਿਚ ਚਰਚਾ ਨਹੀਂ ਕਰ ਸਕਦੀ, ਦੇਸ਼ਹਿੱਤ ਵਿਚ ਆਮ ਸਹਿਮਤੀ ਕਾਇਮ ਨਹੀਂ ਕਰ ਸਕਦੀ।
ਜੇ ਅੱਜ ਡਾ. ਰਾਮਮਨੋਹਰ ਲੋਹੀਆ ਜ਼ਿੰਦਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਆਪਣੇ ਇਸ ਕਥਨ 'ਤੇ ਮੁੜ ਵਿਚਾਰ ਕਰਨਾ ਪੈਂਦਾ ਕਿ 'ਜ਼ਿੰਦਾ ਕੌਮਾਂ 5 ਸਾਲ ਉਡੀਕ ਨਹੀਂ ਕਰਦੀਆਂ' ਕਿਉਂਕਿ ਕੌਮਾਂ ਦੀ ਇਸ ਬੇਤਾਬੀ ਕਾਰਨ ਹੀ ਸਿਆਸੀ ਅਸਥਿਰਤਾ ਦਾ ਰਾਹ ਖੁੱਲ੍ਹਿਆ ਹੈ, ਜਦਕਿ ਲੋਕਤੰਤਰ ਨੂੰ ਜ਼ਿੰਦਾ ਰੱਖਣ ਲਈ ਸਮੇਂ, ਸਹਿਣਸ਼ੀਲਤਾ ਅਤੇ ਸਹਿਣਸ਼ਕਤੀ ਤਿੰਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ। ਬਦਕਿਸਮਤੀ ਨਾਲ ਦੇਸ਼ 'ਚ ਸਹਿਣਸ਼ੀਲਤਾ ਦਾ ਆਲਮ ਇਹ ਹੈ ਕਿ ਸਿਰਫ ਸੁਪਰੀਮ ਕੋਰਟ ਦੇ ਇਕ ਕਥਨ ਕਿ 'ਕਿਸੇ ਵੀ ਕਾਨੂੰਨ ਦੀ ਦੁਰਵਰਤੋਂ ਨਾ ਹੋਵੇ, ਬੇਸ਼ੱਕ ਉਹ ਦਲਿਤਾਂ ਨਾਲ ਹੀ ਸਬੰਧਤ ਕਿਉਂ ਨਾ ਹੋਵੇ' ਨਾਲ ਸੜਕ ਤੋਂ ਸੰਸਦ ਤਕ ਹੰਗਾਮਾ ਹੋ ਜਾਂਦਾ ਹੈ, ਭਾਵਨਾਵਾਂ ਭੜਕ ਉੱਠਦੀਆਂ ਹਨ, ਹਿੰਸਾ ਤੇ ਅਰਾਜਕਤਾ ਫੈਲ ਜਾਂਦੀ ਹੈ। 
ਤਾਂ ਫਿਰ ਕੀ ਸੰਵਾਦ ਦੇ ਸਾਰੇ ਰਾਹ ਬੰਦ ਮੰਨੇ ਜਾਣ? ਜਾਂ ਫਿਰ ਅਸੀਂ ਭਾਰਤ ਨੂੰ ਇਕ 'ਨਾਕਾਮ ਰਾਸ਼ਟਰ' ਮੰਨ ਲਈਏ? 
ਭਾਰਤ 'ਚ ਜਾਤ-ਪਾਤ ਇਕ ਸਮਾਜਿਕ ਸਮੱਸਿਆ ਰਹੀ ਹੈ ਪਰ ਆਜ਼ਾਦ ਭਾਰਤ 'ਚ ਅਸੀਂ ਆਪਣਾ ਸਾਰਾ ਜ਼ੋਰ ਇਸ ਦਾ ਸਿਆਸੀ ਹੱਲ ਲੱਭਣ 'ਤੇ ਲਾ ਦਿੱਤਾ। ਅਸੀਂ ਲੜਨਾ ਸੀ ਜਾਤਵਾਦੀ ਸੋਚ ਅਤੇ ਬੁਰੇ ਕੰਮਾਂ ਵਿਰੁੱਧ ਪਰ ਅਸੀਂ ਮੌਜੂਦਾ ਜਾਤੀ ਢਾਂਚੇ ਦੇ ਵਿਰੁੱਧ ਲੜਨ ਲੱਗ ਪਏ। ਇਸ ਨਾਲ ਜਾਤਵਾਦ ਅਤੇ ਉਸ ਦਾ ਜਾਗੀਰਦਾਰੀ ਮਿਜਾਜ਼ ਤਾਂ ਕਾਇਮ ਰਿਹਾ, ਸਿਰਫ ਜਾਤਾਂ ਬਦਲ ਗਈਆਂ। ਹੰਗਾਮਾ ਤਾਂ ਖੜ੍ਹਾ ਹੋ ਗਿਆ ਪਰ ਸੂਰਤ ਨਹੀਂ ਬਦਲੀ। 
ਮਕਸਦ ਇਹ ਨਹੀਂ ਸੀ। ਪਿਛਲੇ 70 ਸਾਲਾਂ 'ਚ ਕਿਸੇ ਵੀ ਸਿਆਸੀ ਪ੍ਰਕਿਰਿਆ ਦੇ ਤਹਿਤ ਜਾਤਾਂ ਦਰਮਿਆਨ ਆਪਸੀ ਸੂਝਬੂਝ, ਭਾਈਚਾਰਾ, ਸਦਭਾਵਨਾ ਤੇ ਸਨਮਾਨ ਪੈਦਾ ਕਰਨ ਵਾਲੇ ਕਿਸੇ ਵੀ ਯਤਨ ਦੇ ਭਰੋਸੇਯੋਗ ਸਬੂਤ ਦੇਖਣ ਨੂੰ ਨਹੀਂ ਮਿਲੇ ਹਨ। ਮਿਲਿਆ ਕੀ —ਜਾਤੀ ਧਰੁਵੀਕਰਨ, ਵੋਟ ਬੈਂਕ ਦਾ ਨਿਰਮਾਣ, ਪਰਿਵਾਰਵਾਦ ਅਤੇ ਵਿਅਕਤੀ ਪੂਜਾ। ਇਸ ਦਾ ਸਭ ਤੋਂ ਵੱਡਾ ਸ਼ਿਕਾਰ ਸਮਾਜ ਦਾ ਗਰੀਬ ਵਰਗ ਹੀ ਹੋਇਆ ਹੈ। ਉਸ ਨੂੰ ਜਿੰਨਾ ਦੂਜਿਆਂ ਨੇ ਠੱਗਿਆ, ਓਨਾ ਹੀ ਆਪਣਿਆਂ ਨੇ ਵੀ। 
ਦੋਸ਼ੀ ਅਸੀਂ ਸਾਰੇ ਹਾਂ। ਕੀ ਇਕ ਸੱਭਿਅਕ ਸਮਾਜ ਅਤੇ ਸੰਵਿਧਾਨਿਕ ਵਿਵਸਥਾ ਦੇ ਤਹਿਤ ਕਿਸੇ ਵੀ ਕਮਜ਼ੋਰ ਵਿਅਕਤੀ ਜਾਂ ਵਰਗ 'ਤੇ ਕੋਈ ਅੱਤਿਆਚਾਰ ਸਹਿਣ ਕਰ ਸਕਦਾ ਹੈ? ਇਹ ਜਾਤੀਗਤ ਨਹੀਂ, ਮਨੁੱਖੀ ਸੰਵੇਦਨਾ ਦਾ ਵਿਸ਼ਾ ਹੈ। ਅਪਰਾਧ ਨੂੰ ਜਾਤੀਗਤ ਜਾਂ ਫਿਰਕੂ ਢਾਂਚੇ 'ਚ ਢਾਲਣਾ ਵਿਆਪਕ ਮਨੁੱਖੀ ਸੰਵੇਦਨਾ ਨੂੰ ਇਕ ਦਾਇਰੇ 'ਚ ਬੰਨ੍ਹਣ ਵਾਂਗ ਹੈ। ਇਹ ਪਾਪ ਸਾਡੇ ਨਾਸਮਝ ਸਿਆਸਤਦਾਨਾਂ ਨੇ ਕੀਤਾ ਹੈ, ਤਾਂ ਹੀ ਅਸੀਂ ਇਕ-ਦੂਜੇ ਪ੍ਰਤੀ ਇੰਨੇ ਗ਼ੈਰ-ਸੰਵੇਦਨਸ਼ੀਲ ਜਾਂ ਸੰਵੇਦਨਹੀਣ ਬਣਦੇ ਜਾ ਰਹੇ ਹਾਂ। 
ਅਸੀਂ ਆਪਸ 'ਚ ਗੱਲ ਕਿਉਂ ਨਹੀਂ ਕਰਦੇ? ਬਿਨਾਂ ਕਿਸੇ ਅਗਾਊਂ ਧਾਰਨਾ ਦੇ ਰਾਖਵੇਂਕਰਨ, ਸਮਾਜਿਕ ਨਿਆਂ, ਸ਼ੋਸ਼ਣ ਅਤੇ ਅਪਰਾਧਾਂ ਬਾਰੇ ਇਕ-ਦੂਜੇ ਦਾ ਨਜ਼ਰੀਆ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਗਰੀਬ, ਪੱਛੜੇ ਜਾਂ ਦਲਿਤ ਸਮਾਜ ਦੇ ਕਿਸੇ ਵੀ ਵਿਅਕਤੀ 'ਤੇ ਹੋਣ ਵਾਲਾ ਅੱਤਿਆਚਾਰ ਸਾਰੇ ਦੇਸ਼ਵਾਸੀਆਂ ਲਈ ਸ਼ਰਮ ਵਾਲੀ ਗੱਲ ਹੈ। ਜੇ ਇਸ ਵਿਰੁੱਧ ਡਟਣਾ ਸਾਡਾ ਨੈਤਿਕ ਫਰਜ਼ ਹੈ ਤਾਂ ਇਹ ਯਕੀਨੀ ਬਣਾਉਣਾ ਵੀ ਸਾਡਾ ਫਰਜ਼ ਹੈ ਕਿ ਹਰੇਕ ਅਪਰਾਧ ਨੂੰ ਜਾਤ-ਪਾਤ ਦੀ ਐਨਕ ਨਾਲ ਨਾ ਦੇਖਿਆ ਜਾਵੇ ਤੇ ਨਾ ਹੀ ਉਸ ਦਾ ਸਿਆਸੀਕਰਨ ਕੀਤਾ ਜਾਵੇ। 
ਪਰ ਅਫਸੋਸ ਕਿ ਜਾਤਾਂ ਨੂੰ ਸਿਆਸੀ ਵਿਵਸਥਾ ਨੇ ਆਪਣੀ ਗੁਲਾਮ ਬਣਾਇਆ ਹੋਇਆ ਹੈ। ਸਿਆਸਤ ਦੀ ਸ਼ਤਰੰਜ ਵਿਚ ਸਾਰੀਆਂ ਜਾਤਾਂ ਆਪਣੇ ਆਕਿਆਂ ਦਾ ਮੋਹਰਾ ਬਣ ਕੇ ਰਹਿ ਗਈਆਂ ਹਨ। ਅੱਜ ਦਲਿਤ ਚਿੰਤਕ ਤਾਂ ਬਹੁਤ ਹਨ ਪਰ ਦਲਿਤਾਂ ਦੀ ਸੱਚਮੁਚ ਚਿੰਤਾ ਕਰਨ ਵਾਲੇ ਘੱਟ ਹਨ। ਜਾਤੀ ਸਦਭਾਵਨਾ ਵਧਾਉਣ ਦੇ ਨਾਂ 'ਤੇ ਰੱਜਵਾਂ ਨਾਸ਼ਤਾ ਕਰਨ ਤੋਂ ਬਾਅਦ 2 ਘੰਟਿਆਂ ਲਈ 'ਵਰਤ' ਰੱਖਣਾ ਵਿਸ਼ਿਆਂ ਦੀ ਗੰਭੀਰਤਾ ਨੂੰ ਹਲਕਾ ਬਣਾਉਂਦਾ ਹੈ। 
ਜਾਤਾਂ ਸੰਵਿਧਾਨ ਵਲੋਂ ਪ੍ਰਸਤਾਵਿਤ ਬਰਾਬਰ ਅਧਿਕਾਰ ਬਨਾਮ ਵਿਸ਼ੇਸ਼ ਅਧਿਕਾਰ ਦੇ ਝਗੜੇ ਵਿਚ ਫਸਦੀਆਂ ਜਾ ਰਹੀਆਂ ਹਨ। ਇਸ 'ਤੇ ਸਦਭਾਵਨਾ ਭਰੇ ਮਾਹੌਲ ਵਿਚ ਚਰਚਾ ਹੋਣੀ ਚਾਹੀਦੀ ਹੈ—ਸੰਸਦ ਵਿਚ ਵੀ ਅਤੇ ਸਮਾਜ 'ਚ ਵੀ, ਨਹੀਂ ਤਾਂ ਆਏ ਦਿਨ ਸੜਕਾਂ 'ਤੇ ਹੋਣ ਵਾਲਾ ਜਾਤਵਾਦੀ ਤਾਂਡਵ ਦੇਸ਼ ਨੂੰ ਲੈ ਡੁੱਬੇਗਾ। ਜ਼ਿੰਦਾ ਕੌਮਾਂ ਹੁਣ ਹੋਰ ਫਸਾਦ ਨਹੀਂ ਝੱਲ ਸਕਦੀਆਂ।

  • ਵਿਸ਼ਵ ਵਿਵਸਥਾ
  • ਜਾਤਵਾਦੀ ਸਿਆਸਤ
  • Casteist Politics
  • Emerging World System

ਕਸ਼ਮੀਰੀ ਪੰਡਿਤਾਂ ਦੀ 'ਵਾਪਸੀ' ਦਾ ਯਤਨ ਹੋਣਾ ਚਾਹੀਦੈ

NEXT STORY

Stories You May Like

  • sunil jakhar cornered the mann government
    ਸੁਨੀਲ ਜਾਖੜ ਨੇ ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਲਈ ਮਾਨ ਸਰਕਾਰ ਨੂੰ ਘੇਰਿਆ
  • american social management and niagara falls view from chicago
    ਅਮਰੀਕੀ ਸਮਾਜਿਕ ਵਿਵਸਥਾ ਪ੍ਰਬੰਧਨ ਅਤੇ ਸ਼ਿਕਾਗੋ ਤੋਂ ਨਿਆਗਰਾ ਫਾਲਜ਼ ਦੇ ਦਰਸ਼ਨ
  • gudda guddi post creates stir in punjab politics
    ਪੰਜਾਬ ਦੀ ਸਿਆਸਤ 'ਚ 'ਗੁੱਡਾ-ਗੁੱਡੀ' ਵਾਲੀ ਪੋਸਟ ਨੇ ਮਚਾਈ ਹਲਚਲ! ਛਿੜੀ ਨਵੀਂ ਚਰਚਾ
  • the politics of   reels   has reached every household in punjab
    ਪੰਜਾਬ 'ਚ ਘਰ-ਘਰ ਪੁੱਜੀ 'ਰੀਲਾਂ' ਦੀ ਸਿਆਸਤ! 2027 ਤੋਂ ਪਹਿਲਾਂ ਚੋਣਾਂ ਲੜਨ ਦਾ ਨਵਾਂ ਫਾਰਮੂਲਾ
  • avinash rai khanna corners the aap government over the deteriorating law
    ਪੰਜਾਬ 'ਚ ਵਿਗੜ ਰਹੀ ਕਾਨੂੰਨ-ਵਿਵਸਥਾ ’ਤੇ ਅਵਿਨਾਸ਼ ਰਾਏ ਖੰਨਾ ਨੇ ‘ਆਪ’ ਸਰਕਾਰ ਨੂੰ ਘੇਰਿਆ
  • politics heats up over pargat singh becoming president
    'ਪੰਜਾਬ ਕਾਂਗਰਸ ਨੂੰ ਮਿਲੇ ਪਹਿਲੇ ਅਕਾਲੀ ਪ੍ਰਧਾਨ ਦੀਆਂ ਮੁਬਾਰਕਾਂ!' ਪਰਗਟ ਸਿੰਘ ਦੇ ਪ੍ਰਧਾਨ ਬਣਨ 'ਤੇ ਗਰਮਾਈ ਸਿਆਸਤ
  • circumstances determine the direction of a country s politics
    ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
  • lian yunzhi sets world record
    6 ਸਾਲਾ ਬੱਚੀ ਨੇ ਬਣਾ'ਤਾ ਵਿਸ਼ਵ ਰਿਕਾਰਡ ! 4.27 ਸਕਿੰਟਾਂ 'ਚ ਹੱਲ ਕਰ'ਤਾ ਰੂਬਿਕਸ ਕਿਊਬ
  • khalistani slogans written in daljit dosanjh s native village dosanjh kalan
    ਦਿਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ 'ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
  • raids at 2 places against illegal mining
    ਨਾਜਾਇਜ਼ ਮਾਈਨਿੰਗ ਖ਼ਿਲਾਫ਼ 2 ਥਾਵਾਂ ’ਤੇ ਛਾਪੇਮਾਰੀ,  ਜੇ. ਸੀ. ਬੀ. ਅਤੇ ਟਿੱਪਰ...
  • pargat singh reaches amritsar for the first time after becoming president
    ਪ੍ਰਧਾਨ ਬਣਨ ਮਗਰੋਂ ਅੰਮ੍ਰਿਤਸਰ ਪਹੁੰਚੇ ਪਰਗਟ ਸਿੰਘ, ਕਾਰ ਡਰਾਈਵ ਕਰਦੇ ਨਜ਼ਰ ਆਏ...
  • police and health department action 250 kg desi ghee recovered
    ਪੁਲਸ ਤੇ ਸਿਹਤ ਵਿਭਾਗ ਦਾ ਐਕਸ਼ਨ, 250 ਕਿਲੋ ਦੇਸੀ ਘਿਓ ਤੇ 35 ਟੀਨ ਰਿਫਾਇੰਡ ਬਰਾਮਦ
  • pcs officers in punjab to be transferred following cbi raid
    CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
  • robbers looted thousands of rupees from a woman in jalandhar
    ਜਲੰਧਰ 'ਚ ਬੈਂਕ ਤੋਂ ਪੈਸੇ ਕੱਢਵਾ ਕੇ ਲਿਜਾ ਰਹੀ ਔਰਤ ਤੋਂ 20 ਹਜ਼ਾਰ ਲੁੱਟ ਕੇ...
  • good news for passport applicant
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ...
  • heart attack paratha owner veer davinder receives threat call
    ਜਲੰਧਰ ਦੇ ਮਸ਼ਹੂਰ ਹਾਰਟ ਅਟੈਕ ਪਰਾਂਠੇ ਵਾਲੇ ਵੀਰ ਦਵਿੰਦਰ ਸਿੰਘ ਨੂੰ ਮਿਲੀ ਧਮਕੀ
Trending
Ek Nazar
iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

kiara advani and sidharth malhotra share good news once again

ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

theft at famous actress s cafe thief makes off with the entire cash counter

ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ,...

power outage tomorrow long power cuts scheduled

ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...

hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • pilot and passengers safety
      ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
    • viksit bharat and gst
      'ਵਿਕਸਿਤ ਭਾਰਤ' ਦੀ ਆਰਥਿਕ ਸ਼ਕਤੀ ਦੇ ਨਿਰਮਾਣ 'ਚ ਸਹਾਇਕ GST
    • captain samit machar
      ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
    • where should we invest and how do we make the right decision
      ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
    • drug free punjab campaigns
      ਭਾਸ਼ਣਾਂ ਤੱਕ ਸੀਮਤ ਨਹੀਂ ਰਹੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ
    • trump
      ਟਰੰਪ ਦੀ ਦਾਦਾਗਿਰੀ ਨੂੰ ਕੰਟਰੋਲ ਕਰਨਾ ਜ਼ਰੂਰੀ
    • saarc
      ਸਾਰਕ ਨੇ 12 ਸਾਲਾਂ 'ਚ ਕੋਈ ਸਿਖ਼ਤ ਸੰਮੇਲਨ ਆਯੋਜਿਤ ਨਹੀਂ ਕੀਤਾ
    • gyanesh is the target of the opposition
      ਸੜਕ ਤੋਂ ਸੰਸਦ ਤੱਕ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਗਿਆਨੇਸ਼
    • lack of protein
      ਕੀ ਭਾਰਤ ’ਚ ਸੱਚਮੁੱਚ ਪ੍ਰੋਟੀਨ ਦੀ ਘਾਟ ਹੈ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +