Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 09, 2026

    7:26:18 AM

  • wife and son perform the last rites of nana patekar

    ਪੰਜ-ਤੱਤਾਂ 'ਚ ਵਿਲੀਨ ਹੋਏ ਨਾਨਾ ਪਾਟੇਕਰ, ਪਤਨੀ ਤੇ...

  • advisory issued for indians in saudi arabia

    'ਸਾਵਧਾਨ ਰਹੋ, ਸਿਰਫ਼ ਲੋੜ ਪੈਣ 'ਤੇ ਹੀ ਘਰੋਂ...

  • upi payment charges

    UPI Payments 'ਤੇ ਵਾਧੂ ਚਾਰਜ ਦੇ ਫ਼ੈਸਲੇ ਬਾਰੇ...

  • punjab vigilance action

    ਪੰਜਾਬ: ਚਲਾਨ ਕੱਟਣ ਦੀ ਧਮਕੀ ਦੇ ਕੇ ਰਿਸ਼ਵਤ ਲੈਂਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕਸ਼ਮੀਰੀ ਪੰਡਿਤਾਂ ਦੀ 'ਵਾਪਸੀ' ਦਾ ਯਤਨ ਹੋਣਾ ਚਾਹੀਦੈ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕਸ਼ਮੀਰੀ ਪੰਡਿਤਾਂ ਦੀ 'ਵਾਪਸੀ' ਦਾ ਯਤਨ ਹੋਣਾ ਚਾਹੀਦੈ

  • Updated: 11 Apr, 2018 02:32 AM
Special Story
kashmiri pandits should have a   comeback   attempt
  • Share
    • Facebook
    • Tumblr
    • Linkedin
    • Twitter
  • Comment

ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਆਪਣੇ ਜਨਮ ਸਥਾਨ, ਭਾਵ ਵਾਦੀ ਵਿਚ ਵਾਪਿਸ ਆਉਣਾ ਚਾਹੀਦਾ ਹੈ। ਉਨ੍ਹਾਂ ਦਾ ਬਿਆਨ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਂਗ ਹੈ। ਕਸ਼ਮੀਰੀ ਪੰਡਿਤਾਂ ਨੂੰ 1993 ਵਿਚ ਜ਼ਬਰਦਸਤੀ ਵਾਦੀ 'ਚੋਂ ਖਦੇੜ ਦਿੱਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਸਿਰਫ ਇੰਨਾ ਸੀ ਕਿ 90 ਫੀਸਦੀ ਮੁਸਲਿਮ ਆਬਾਦੀ ਵਾਲੀ ਵਾਦੀ 'ਚ ਉਹ ਹਿੰਦੂ ਸਨ। 
ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਇਕ ਜਨਤਕ ਬਿਆਨ ਵਿਚ ਮੰਨਿਆ ਹੈ ਕਿ ਇਕ ਵੀ ਮੁਸਲਮਾਨ ਨੇ ਉਨ੍ਹਾਂ ਦੇ ਇਥੋਂ ਜਾਣ ਦਾ ਵਿਰੋਧ ਨਹੀਂ ਕੀਤਾ। ਇਹ ਬਿਲਕੁਲ ਸੱਚ ਹੈ। ਅਬਦੁੱਲਾ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। 
ਇਹ ਦੋਸ਼ ਲਾਇਆ ਜਾਂਦਾ ਹੈ ਕਿ ਕਸ਼ਮੀਰੀ ਪੰਡਿਤਾਂ ਨੂੰ ਉਥੋਂ ਖਦੇੜਨ ਲਈ ਉਸ ਵੇਲੇ ਦੇ ਰਾਜਪਾਲ ਜਗਮੋਹਨ ਮੁੱਖ ਤੌਰ 'ਤੇ ਜ਼ਿੰਮੇਵਾਰ ਸਨ। ਉਨ੍ਹਾਂ ਨੂੰ ਜਿਸ ਦਿਨ ਰਾਜਪਾਲ ਬਣਾਇਆ ਗਿਆ, ਉਨ੍ਹਾਂ ਦੇ ਹਿੰਦੂ ਸਮਰਥਕ ਰਵੱਈਏ ਕਾਰਨ ਕਸ਼ਮੀਰੀ ਪੰਡਿਤਾਂ ਨੂੰ ਵਾਦੀ ਛੱਡ ਕੇ ਜਾਣ ਲਈ ਮਜਬੂਰ ਕੀਤਾ ਗਿਆ। 
ਇਹ ਦੋਸ਼ ਲਾਇਆ ਗਿਆ ਕਿ ਜਦੋਂ ਸੈਂਕੜੇ ਅੱਤਵਾਦੀਆਂ ਕੋਲੋਂ ਹਥਿਆਰ ਮਿਲੇ ਤਾਂ ਸੁਰੱਖਿਆ ਬਲਾਂ ਨੇ ਸ਼੍ਰੀਨਗਰ ਵਿਚ ਹਰ ਘਰ ਦੀ ਤਲਾਸ਼ੀ ਲਈ। ਜ਼ਿਆਦਾਤਰ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਇਸ ਤਲਾਸ਼ੀ ਮੁਹਿੰਮ ਦੌਰਾਨ ਰਾਜਪਾਲ ਦੀ ਭੂਮਿਕਾ 'ਤੇ ਸਵਾਲ ਉੱਠਣ ਲੱਗੇ। ਸੰਜੇ ਗਾਂਧੀ ਦੇ ਕਾਫੀ ਨੇੜੇ ਰਹੇ ਜਗਮੋਹਨ ਸੁੰਦਰੀਕਰਨ ਦੇ ਨਾਂ 'ਤੇ ਦਿੱਲੀ ਦੀਆਂ ਕਈ ਗੰਦੀਆਂ ਬਸਤੀਆਂ ਨੂੰ ਜ਼ਬਰਦਸਤੀ ਉਜਾੜੇ ਜਾਣ ਦੇ ਮਾਮਲੇ ਵਿਚ ਸ਼ਾਮਿਲ ਸਨ। 
ਅੱਤਵਾਦ ਦੇ ਉਭਾਰ ਦੌਰਾਨ ਕੱਟੜਪੰਥੀ ਮੁਸਲਮਾਨਾਂ ਅਤੇ ਅੱਤਵਾਦੀਆਂ ਵਲੋਂ ਧਮਕਾਏ ਜਾਣ ਕਾਰਨ 1990 ਦੇ ਦਹਾਕੇ ਵਿਚ ਕਸ਼ਮੀਰੀ ਪੰਡਿਤਾਂ ਨੇ ਵਾਦੀ 'ਚੋਂ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ। ਕਸ਼ਮੀਰ ਸਰਕਾਰ ਨੇ ਦੇਖਿਆ ਕਿ 2010 ਵਿਚ 808 ਪੰਡਿਤ ਪਰਿਵਾਰ ਵਾਦੀ ਵਿਚ ਰਹਿ ਰਹੇ ਸਨ ਪਰ ਵਿੱਤੀ ਅਤੇ ਹੋਰ ਸਹੂਲਤਾਂ ਦੇ ਜ਼ਰੀਏ ਬਾਕੀ ਪਲਾਇਨ ਕਰ ਚੁੱਕੇ ਪਰਿਵਾਰਾਂ ਨੂੰ ਵਾਪਿਸ ਲਿਆਉਣ 'ਚ ਕੋਈ ਸਫਲਤਾ ਨਹੀਂ ਮਿਲੀ। 
ਜੰਮੂ-ਕਸ਼ਮੀਰ ਸਰਕਾਰ ਦੀ ਰਿਪੋਰਟ ਅਨੁਸਾਰ 1989 ਤੋਂ 2004 ਤਕ 219 ਕਸ਼ਮੀਰੀ ਪੰਡਿਤ ਮਾਰੇ ਗਏ ਪਰ ਉਸ ਤੋਂ ਬਾਅਦ ਇਕ ਵੀ ਅਜਿਹੀ ਵਾਰਦਾਤ ਨਹੀਂ ਹੋਈ। ਹਾਲਾਂਕਿ ਸੁਪਰੀਮ ਕੋਰਟ ਨੇ 2017 ਵਿਚ ਸੂਬੇ ਅੰਦਰ 1989 ਵਿਚ ਭਾਈਚਾਰੇ ਦੇ 700 ਵਿਅਕਤੀਆਂ ਦੀ ਹੱਤਿਆ ਦੇ ਮੁਕੱਦਮੇ ਨੂੰ ਦੁਬਾਰਾ ਖੋਲ੍ਹਣ ਤੋਂ ਇਸ ਆਧਾਰ 'ਤੇ ਮਨ੍ਹਾ ਕਰ ਦਿੱਤਾ ਕਿ ਕਾਫੀ ਸਮਾਂ ਬੀਤ ਚੁੱਕਾ ਹੈ। 
ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਤਾਜ਼ਾ ਅਪੀਲ ਸਹੀ ਦਿਸ਼ਾ 'ਚ ਚੁੱਕਿਆ ਗਿਆ ਇਕ ਕਦਮ ਹੈ। ਕਸ਼ਮੀਰੀ ਪੰਡਿਤਾਂ ਨੂੰ ਦਿੱਲੀ ਵਿਚ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਕਿ ''ਇਨ੍ਹਾਂ ਪੰਡਿਤਾਂ ਨੂੰ ਵਾਦੀ ਵਿਚ ਵਾਪਿਸ ਆਉਣਾ ਚਾਹੀਦਾ ਹੈ ਤਾਂ ਕਿ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀਆਂ ਜੜ੍ਹਾਂ ਕਿੱਥੇ ਹਨ। ਅਸੀਂ ਹਰੇਕ ਪ੍ਰਬੰਧ ਕਰਾਂਗੇ। ਅਤੀਤ ਵਿਚ ਜੋ ਹੋਇਆ, ਉਹ ਮੰਦਭਾਗਾ ਹੈ ਪਰ ਹੁਣ ਅਸੀਂ ਅੱਗੇ ਵਧਣਾ ਹੈ।''
ਅਸਲ ਵਿਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਤੋਂ ਪ੍ਰੇਰਨਾ ਲੈਣ ਤੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਨ। ਮਹਿਬੂਬਾ ਨੇ ਕਿਹਾ ਕਿ ''ਮੈਂ ਮੋਦੀ ਨੂੰ ਅਪੀਲ ਕਰਦੀ ਹਾਂ ਕਿ ਉਹ ਪਾਕਿਸਤਾਨ ਨਾਲ ਗੱਲਬਾਤ ਕਰਨ ਜਿਵੇਂ ਕਿ ਵਾਜਪਾਈ ਜੀ ਨੇ ਕੀਤੀ ਸੀ। ਨਾ ਅਸੀਂ (ਭਾਰਤ) ਤੇ ਨਾ ਪਾਕਿਸਤਾਨ ਜੰਗ ਕਰਨ ਦੀ ਸਥਿਤੀ ਵਿਚ ਹੈ। ਦੋਹਾਂ ਦੇਸ਼ਾਂ ਨੂੰ ਪਤਾ ਹੈ ਕਿ ਜੇ ਜੰਗ ਹੋਈ ਤਾਂ ਕੁਝ ਵੀ ਨਹੀਂ ਬਚੇਗਾ ਤੇ ਦੋਵੇਂ ਦੇਸ਼ ਆਪਣਾ ਸਭ ਕੁਝ ਗੁਆ ਬੈਠਣਗੇ।''
ਮੈਂ ਉਨ੍ਹਾਂ ਨਾਲ ਸਹਿਮਤ ਹਾਂ ਕਿਉਂਕਿ ਇਹ ਹਿੰਦੂ-ਮੁਸਲਿਮ ਦਾ ਸਵਾਲ ਨਹੀਂ ਹੈ ਅਤੇ ਇਸ ਨੂੰ ਅਜਿਹਾ ਬਣਾਉਣਾ ਵੀ ਨਹੀਂ ਚਾਹੀਦਾ। ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਕਿ ਕਸ਼ਮੀਰੀ ਪੰਡਿਤਾਂ ਦੀ ਵਾਦੀ ਵਿਚ ਵਾਪਸੀ ਸੰਭਵ ਹੋ ਸਕੇ। ਉਨ੍ਹਾਂ ਦੀ ਜ਼ਿਆਦਾਤਰ ਜਾਇਦਾਦ ਇਥੇ ਹੈ। ਜੋ ਜਾਇਦਾਦ ਹੋਰਨਾਂ ਲੋਕਾਂ ਨੇ ਦੱਬ ਲਈ ਹੈ, ਉਹ ਵੀ ਵਾਪਿਸ ਲਈ ਜਾ ਸਕਦੀ ਹੈ। 
ਮੈਨੂੰ ਯਾਦ ਹੈ ਕਿ ਹੁਰੀਅਤ ਆਗੂ ਅਹਿਮਦ ਸ਼ਾਹ ਗਿਲਾਨੀ ਇਸ ਦੇ ਹਿੰਦੂ-ਮੁਸਲਿਮ ਸਵਾਲ ਹੋਣ ਦੀ ਗੱਲ ਤੋਂ ਜ਼ੋਰਦਾਰ ਇਨਕਾਰ ਕਰਦੇ ਸਨ। ਉਦੋਂ ਅਜੇ ਗਿਲਾਨੀ ਨੂੰ ਕੱਟੜਵਾਦ ਦੇ ਕੀੜੇ ਨੇ ਨਹੀਂ ਕੱਟਿਆ ਸੀ। 
ਹੋ ਸਕਦਾ ਹੈ ਉਨ੍ਹਾਂ ਨੇ ਹੁਣ ਵੀ ਆਪਣੇ ਵਿਚਾਰ ਨਾ ਬਦਲੇ ਹੋਣ ਪਰ ਉਨ੍ਹਾਂ ਦੀ ਚੁੱਪ ਸਾਫ ਦਿਖਾਈ ਦਿੰਦੀ ਹੈ। ਉਨ੍ਹਾਂ ਨੂੰ ਆਪਣੀ ਪਹਿਲਾਂ ਵਾਲੀ ਰਾਏ ਮੁੜ ਦੁਹਰਾਉਣੀ ਚਾਹੀਦੀ ਸੀ ਕਿ ਕਸ਼ਮੀਰੀ ਪੰਡਿਤ ਇਸ ਸੱਭਿਅਤਾ ਦਾ ਹਿੱਸਾ ਹਨ ਤੇ ਇਸ ਨੂੰ ਹਿੰਦੂ-ਮੁਸਲਿਮ ਦੇ ਸਵਾਲ ਨਾਲ ਨਹੀਂ ਜੋੜਨਾ ਚਾਹੀਦਾ। ਅਸਲ ਵਿਚ ਗਿਲਾਨੀ ਨੇ ਮੈਨੂੰ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਗਲਤ ਕਿਹਾ ਸੀ ਕਿ ਕਸ਼ਮੀਰ ਵਿਵਾਦ ਹੱਲ ਹੋਣ ਦੇ ਨਾਲ ਹੀ ਕਸ਼ਮੀਰੀ ਪੰਡਿਤਾਂ ਦਾ ਮਸਲਾ ਵੀ ਹੱਲ ਹੋ ਜਾਵੇਗਾ। 
ਪਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗੈਰ-ਜ਼ਰੂਰੀ ਢੰਗ ਨਾਲ ਉਨ੍ਹਾਂ ਲੋਕਾਂ ਨੂੰ ਮੌਕਾ ਦੇ ਦਿੱਤਾ ਹੈ, ਜਿਹੜੇ ਦਲੀਲ ਦਿੰਦੇ ਹਨ ਕਿ ਕਸ਼ਮੀਰ ਭਾਰਤ-ਪਾਕਿ ਵੰਡ ਦਾ ਇਕ 'ਬਚਿਆ ਹੋਇਆ ਕੰਮ' ਹੈ। ਉਹ ਸੂਬੇ ਦੀ ਮਜ਼੍ਹਬ ਦੇ ਆਧਾਰ 'ਤੇ ਵੰਡ ਚਾਹੁੰਦੇ ਹਨ। ਉਹ ਕਿਸੇ ਜਗ੍ਹਾ ਪਾਕਿਸਤਾਨ ਵਿਚ ਵੀ ਇਸ 'ਤੇ ਜ਼ੋਰ ਦੇਣਗੇ ਕਿ ਮਜ਼੍ਹਬ ਵਾਲਾ ਪੈਮਾਨਾ (ਜਿਸ ਆਧਾਰ 'ਤੇ ਭਾਰਤ ਦੀ ਵੰਡ ਹੋਈ) ਜੰਮੂ-ਕਸ਼ਮੀਰ ਵਿਚ ਵੀ ਲਾਗੂ ਹੋਵੇ। 
ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸਵ. ਮੁਫਤੀ ਮੁਹੰਮਦ ਸਈਦ ਨੇ ਇਹ ਵਿਚਾਰ ਰੱਖਿਆ ਸੀ ਕਿ ਕਸ਼ਮੀਰੀ ਪੰਡਿਤਾਂ ਲਈ ਵੱਖਰਾ ਖੇਤਰ ਹੋਵੇ, ਜਿਥੇ ਉਹ ਸੁਰੱਖਿਅਤ ਰਹਿ ਸਕਣ। ਦੱਸਿਆ ਜਾਂਦਾ ਹੈ ਕਿ ਵਾਦੀ ਵਿਚ ਅਜੇ ਵੀ 30 ਹਜ਼ਾਰ ਪੰਡਿਤ ਹਨ, ਜਦਕਿ ਉਨ੍ਹਾਂ ਦੀ ਕੁਲ ਆਬਾਦੀ 4 ਲੱਖ ਦੇ ਆਸ-ਪਾਸ ਹੈ। 
ਕਸ਼ਮੀਰ ਦੇ ਮਾਮਲਿਆਂ ਵਿਚ ਜਦੋਂ ਤਕ ਸ਼ੇਖ ਅਬਦੁੱਲਾ ਦਾ ਪ੍ਰਭਾਵ ਸੀ, ਉਨ੍ਹਾਂ ਨੇ ਸਿਆਸਤ ਵਿਚ ਧਰਮ ਨੂੰ ਨਹੀਂ ਮਿਲਣ ਦਿੱਤਾ। ਉਹ ਕਹਿੰਦੇ ਸਨ ਕਿ ਪਾਕਿਸਤਾਨ 'ਚ ਰਲੇਵੇਂ ਦਾ ਉਨ੍ਹਾਂ ਨੇ ਇਸ ਲਈ ਵਿਰੋਧ ਕੀਤਾ ਸੀ ਕਿਉਂਕਿ ਜੰਮੂ-ਕਸ਼ਮੀਰ ਇਕ ਸੈਕੁਲਰ ਸੂਬਾ ਹੈ। ਉਹ ਇਕ ਇਸਲਾਮਿਕ ਰਾਜ ਵਿਚ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਫਿਰਕਾਪ੍ਰਸਤੀ ਦੀ ਥਾਂ ਵੰਨ-ਸੁਵੰਨਤਾ ਪਸੰਦ ਸੀ।
ਇਥੋਂ ਤਕ ਕਿ ਆਜ਼ਾਦੀ ਅੰਦੋਲਨ ਦੇ ਸਮੇਂ ਵੀ ਸ਼ੇਖ ਅਬਦੁੱਲਾ ਕਸ਼ਮੀਰ ਦੇ ਨਾਲ ਰਹੇ, ਨਾ ਕਿ ਮੁਸਲਮਾਨਾਂ ਲਈ ਵੱਖਰਾ ਦੇਸ਼ ਮੰਗਣ ਵਾਲੀ ਮੁਸਲਿਮ ਲੀਗ ਦੇ ਨਾਲ। ਉਨ੍ਹਾਂ ਨੂੰ ਕੇਂਦਰ ਨੂੰ ਮਜ਼ਬੂਤ ਰੱਖਣ ਵਾਲੀਆਂ ਨਵੀਂ ਦਿੱਲੀ ਦੀਆਂ ਨੀਤੀਆਂ ਦੀ ਆਲੋਚਨਾ ਦੀ ਕੀਮਤ ਚੁਕਾਉਣੀ ਪਈ। 
ਦੱਖਣ ਦੇ ਕੁਡਈਕਨਾਲ ਵਿਚ 12 ਸਾਲ ਹਿਰਾਸਤ ਵਿਚ ਰਹਿਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਰਿਹਾਇਸ਼ 'ਤੇ ਠਹਿਰੇ ਤਾਂ ਕਿ ਇਹ ਦੱਸ ਸਕਣ ਕਿ ਵੰਡ ਦੇ ਸਮੇਂ ਤੈਅ ਹੋਏ ਸਿਰਫ 3 ਖੇਤਰਾਂ—ਵਿਦੇਸ਼ੀ ਮਾਮਲੇ, ਸੰਚਾਰ ਅਤੇ ਰੱਖਿਆ ਨੂੰ ਹੀ ਕੇਂਦਰ ਵਲੋਂ ਸੰਚਾਲਿਤ ਕਰਨ ਨੂੰ ਲੈ ਕੇ ਉਨ੍ਹਾਂ ਦੀ ਮੰਗ ਕਾਰਨ ਨਹਿਰੂ ਨੇ ਉਨ੍ਹਾਂ ਨੂੰ ਗਲਤ ਸਮਝਣ ਦੀ ਭੁੱਲ ਕਬੂਲ ਲਈ ਹੈ। 
ਬੇਸ਼ੱਕ ਕਸ਼ਮੀਰੀ ਇਹ ਮਹਿਸੂਸ ਕਰਨ ਜਾਂ ਨਾ ਕਰਨ, ਉਨ੍ਹਾਂ ਨੇ ਪੜ੍ਹੇ-ਲਿਖੇ ਲੋਕਾਂ ਦੀਆਂ ਸੇਵਾਵਾਂ ਗੁਆ ਲਈਆਂ ਹਨ। ਉਹ ਭਾਰਤ ਦੇ ਦੂਜੇ ਹਿੱਸਿਆਂ ਵਿਚ ਚਲੇ ਗਏ ਹਨ ਅਤੇ ਉੱਚੀਆਂ ਡਿਗਰੀਆਂ ਹਾਸਿਲ ਕਰ ਕੇ ਨੌਕਰੀਆਂ 'ਤੇ ਲੱਗ ਗਏ ਹਨ। ਜੇ ਅੱਜ ਜੰਮੂ-ਕਸ਼ਮੀਰ ਸਰਕਾਰ ਉਨ੍ਹਾਂ ਨੂੰ ਬਰਾਬਰ ਦੀ ਨੌਕਰੀ ਦੀ ਪੇਸ਼ਕਸ਼ ਵੀ ਕਰਦੀ ਹੈ, ਤਾਂ ਵੀ ਉਨ੍ਹਾਂ ਦੇ ਵਾਦੀ ਵਿਚ ਪਰਤਣ ਦੀ ਸੰਭਾਵਨਾ ਨਹੀਂ ਹੈ। ਅਸਲ ਵਿਚ ਕਸ਼ਮੀਰ ਨੇ ਸਭ ਤੋਂ ਚੰਗੇ ਨੌਜਵਾਨਾਂ ਨੂੰ ਗੁਆ ਲਿਆ ਹੈ, ਜੋ ਸੂਬੇ ਦੇ ਆਰਥਿਕ ਵਿਕਾਸ ਵਿਚ ਮਦਦ ਕਰਨ ਲਈ ਤਕਨੀਕੀ ਤੌਰ 'ਤੇ ਪੂਰੀ ਤਰ੍ਹਾਂ ਸਮਰੱਥ ਸਨ।
ਫਿਰ ਵੀ ਸ਼੍ਰੀਨਗਰ ਨੂੰ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦਾ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣਾ ਸੈਕੁਲਰ ਅਕਸ ਬਣਾਉਣ ਵਿਚ ਮਦਦ ਮਿਲੇਗੀ, ਜਿਸ ਤਰ੍ਹਾਂ ਦਾ ਅਕਸ ਦਹਾਕਿਆਂ ਤਕ ਉਨ੍ਹਾਂ ਦਾ ਸੀ। ਇਸ ਮੋਰਚੇ 'ਤੇ ਕੋਸ਼ਿਸ਼ ਦੀ ਘਾਟ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਉਨ੍ਹਾਂ ਦਾ ਵੱਖਰਾਪਣ ਪੈਦਾ ਕਰੇਗੀ, ਜਿਥੇ ਕਸ਼ਮੀਰੀਆਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ।  

  • ਕਸ਼ਮੀਰੀ ਪੰਡਿਤਾਂ
  • ਮਹਿਬੂਬਾ ਮੁਫਤੀ
  • Kashmiri Pandits
  • Mehbooba Mufti

ਬੇਮੇਲ ਗੱਠਜੋੜ ਕਾਰਨ ਵਾਦੀ 'ਚ ਵਿਗੜਦੇ ਹਾਲਾਤ

NEXT STORY

Stories You May Like

  • asian games  shreyas iyer  s statement on the victory over pakistan
    ਏਸ਼ੀਆਈ ਖੇਡਾਂ : ਫਾਈਨਲ 'ਚ ਪਾਕਿ 'ਤੇ ਜਿੱਤ 'ਸਮੂਹਿਕ ਯਤਨ' ਦਾ ਨਤੀਜਾ: ਸ਼੍ਰੇਅਸ ਅਈਅਰ
  • safe return home of two punjabi girls stranded in oman
    ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
  • debate sparks over ishan kishan  s return to the test team
    ਦਲੀਪ ਟ੍ਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੈਸਟ 'ਚ ਈਸ਼ਾਨ ਕਿਸ਼ਨ ਦੀ ਵਾਪਸੀ 'ਤੇ ਬਹਿਸ ਛਿੜੀ
  • bhuvneshwar kumar  s return will inspire others  kapil dev
    ਭੁਵਨੇਸ਼ਵਰ ਕੁਮਾਰ ਦੀ ਵਾਪਸੀ ਤੋਂ ਹੋਰਾਂ ਨੂੰ ਮਿਲੇਗੀ ਪ੍ਰੇਰਣਾ: ਕਪਿਲ ਦੇਵ
  • shreyas  s century signals his comeback  gavaskar
    ਬੱਲੇਬਾਜ਼ੀ 'ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ
  • team india announced for new zealand tour
    ਨਿਊਜ਼ੀਲੈਂਡ ਦੌਰੇ ਲਈ ਟੀਮ ਇੰਡੀਆ ਦਾ ਐਲਾਨ, 4 ਸਾਲ ਬਾਅਦ ਇਸ ਧਾਕੜ ਖਿਡਾਰੀ ਦੀ ਹੋਈ ਵਾਪਸੀ
  • india in un
    ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ
  • kiran rao on how today  s youth perceive romantic relationships
    'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ ਦਿੱਤਾ ਵੱਡਾ ਬਿਆਨ
  • punjab long power cut in punjab on friday electricity will remain shut
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੰਦ...
  • patwari and employee arrested during raid in tehsil complex in jalandhar
    ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ!...
  • police raid bookie monu  s house  14 people arrested
    ਸੱਟੇਬਾਜ਼ ਮੋਨੂੰ ਦੇ ਘਰ ਪੁਲਸ ਦੀ ਰੇਡ, 14 ਵਿਅਕਤੀ ਕੀਤੇ ਗਏ ਗ੍ਰਿਫ਼ਤਾਰ
  • two accused arrested who wrote khalistani slogans
    ਖਾਲਿਸਤਾਨੀ ਨਾਅਰੇ ਲਿਖਣ ਤੇ ਹੁਸ਼ਿਆਰਪੁਰ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ...
  • warning issued for heavy rain and strong storms in punjab for two days
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਚਿਤਾਵਨੀ, 7 ਜ਼ਿਲ੍ਹਿਆਂ 'ਚ ਯੈਲੋ...
  • student attacked in jalandhar  family creates a ruckus outside the school
    ਜਲੰਧਰ 'ਚ ਵਿਦਿਆਰਥੀ 'ਤੇ ਹਮਲਾ, ਪਰਿਵਾਰ ਵਾਲਿਆਂ ਨੇ ਸਕੂਲ ਬਾਹਰ ਕੀਤਾ ਹੰਗਾਮਾ
  • cyclist killed after being hit by a truck
    ਟਰੱਕ ਦੀ ਲਪੇਟ 'ਚ ਆਉਣ ਨਾਲ ਸਾਈਕਲ ਸਵਾਰ ਦੀ ਮੌਤ, ਚਾਲਕ ਫਰਾਰ
  • astrologer k p singh awarded
    ਪ੍ਰਸਿੱਧ ਜੋਤਿਸ਼ੀ ਕੇ.ਪੀ. ਸਿੰਘ ਨੂੰ 'ਲੰਡਨ ਬੁੱਕ ਆਫ਼ ਰਿਕਾਰਡਜ਼’ਦਾ ਸਰਟੀਫਿਕੇਟ...
Trending
Ek Nazar
assets worth seized in 5 drug smuggling cases in sonbhadra

ਸੋਨਭੱਦਰ ’ਚ ਨਸ਼ਾ ਸਮੱਗਲਿੰਗ ਦੇ 5 ਮਾਮਲਿਆਂ ’ਚ 5.32 ਕਰੋੜ ਦੀ ਜਾਇਦਾਦ ਜ਼ਬਤ

heavy rain expected tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

seven story building collapses

ਇਸਤਾਂਬੁਲ 'ਚ ਸੱਤ ਮੰਜ਼ਿਲਾ ਇਮਾਰਤ ਦਾ ਹਿੱਸਾ ਢਹਿਆ, ਮਲਬੇ 'ਚ ਫਸੇ ਸੱਤ ਲੋਕ...

when nana patekar put acting career on hold  joined army during kargil war

ਨਾਨਾ ਪਾਟੇਕਰ ਦੀ ਦੇਸ਼ਭਗਤੀ ; ਕਾਰਗਿਲ ਦੀ ਜੰਗ ਦੌਰਾਨ ਐਕਟਿੰਗ ਛੱਡ ਫੌਜ 'ਚ ਹੋ ਗਏ...

prisoners in pakistan

ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸਮਰੱਥਾ ਤੋਂ 152% ਵੱਧ ਕੈਦੀ; 73% ਤੋਂ ਵੱਧ ਕੇਸ...

power crisis

ਬਿਜਲੀ ਸੰਕਟ ਹੋਇਆ ਹੋਰ ਡੂੰਘਾ; ਰੋਜ਼ਾਨਾ ਲੱਗ ਰਹੇ ਲੰਬੇ ਕੱਟ, ਗੁਆਂਢੀ ਮੁਲਕ 'ਚ...

hindu mp in pakistan

ਪਾਕਿਸਤਾਨ 'ਚ ਹਿੰਦੂ ਸੰਸਦ ਮੈਂਬਰ ਨੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ...

kabir singh shergill

ਪਟਿਆਲਾ ਦੇ ਵਿਦਿਆਰਥੀ ਕਬੀਰ ਸ਼ੇਰਗਿੱਲ ਨੇ ਵਧਾਇਆ ਦੇਸ਼ ਦਾ ਮਾਣ

pakistani man  in us

ਅਮਰੀਕਾ 'ਚ ਪਾਕਿਸਤਾਨੀ ਨਾਗਰਿਕ ਨੂੰ 14 ਸਾਲ ਦੀ ਕੈਦ; ਹੋਵੇਗਾ ਡਿਪੋਰਟ

iphone  theft  password  message  thief

ਸ਼ਾਤਰ ਚੋਰ ਦਾ ਕਾਰਾ ; ਪਹਿਲਾਂ ਚੋਰੀ ਕੀਤਾ iPhone, ਫ਼ਿਰ ਮੈਸੇਜ ਕਰ ਮੰਗਿਆ ਪਾਸਵਰਡ

flash floods alert

ਨੇਪਾਲ 'ਚ ਭਾਰੀ ਮੀਂਹ , ਅਚਾਨਕ ਹੜ੍ਹ ਆਉਣ ਦਾ ਬਣਿਆ ਖ਼ਤਰਾ

ai based platform for women leaders

ਅਮਰੀਕਾ 'ਚ ਮਹਿਲਾ ਆਗੂਆਂ ਲਈ AI-ਅਧਾਰਿਤ ਪਲੇਟਫਾਰਮ ਲਾਂਚ

high command  harish rawat  public yatra

ਹਾਈਕਮਾਂਡ ਦੀ ਚਿਤਾਵਨੀ ਦਰਕਿਨਾਰ, ਰੋਕ ਦੇ ਬਾਵਜੂਦ ਹਰੀਸ਼ ਰਾਵਤ ਨੇ ਕੱਢੀ ਯਾਤਰਾ,...

lover 10 rupees bindi girl viral video

ਮਹਿੰਗੇ ਤੋਹਫ਼ੇ ਨਹੀਂ, 10 ਰੁਪਏ ਦੀ ਬਿੰਦੀ ਨਾਲ ਜਿੱਤਿਆ ਕੁੜੀ ਦਾ ਦਿਲ! ਵਾਇਰਲ...

first lady arrested

ਸ਼੍ਰੀਲੰਕਾ ਦੀ ਸਾਬਕਾ ਪਹਿਲੀ ਮਹਿਲਾ ਸ਼ਿਰਾਂਥੀ ਰਾਜਪਕਸ਼ੇ ਧੋਖਾਧੜੀ ਦੇ ਦੋਸ਼ਾਂ...

punjabi men in canada

ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ

anushka sharma

44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ...

sc stern warning rajpal yadav appears in person

ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ !...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • protests
      ਪਹਿਲੀ ਵਾਰ, ਮੋਦੀ ਨੂੰ ਵੱਡੇ ਵਿਰੋਧ ਵਿਖਾਵਿਆਂ ਦਾ ਸਾਹਮਣਾ ਕਰਨਾ ਪੈ ਰਿਹੈ
    • rss women wing
      ਆਰ.ਐੱਸ.ਐੱਸ. ਨਾਲ ਜੁੜੇ ਸੰਗਠਨਾਂ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਨੂੰ ਤਿਆਰ ਔਰਤਾਂ
    • real winner india
      ਸਿਆਸੀ ਰੌਲ਼ੇ-ਰੱਪੇ ਤੋਂ ਪਰ੍ਹੇ, ਸਾਡਾ ਅਸਲੀ ਜੇਤੂ ਭਾਰਤ
    • premanand maharaj case
      ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ
    • pilot and passengers safety
      ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ
    • viksit bharat and gst
      'ਵਿਕਸਿਤ ਭਾਰਤ' ਦੀ ਆਰਥਿਕ ਸ਼ਕਤੀ ਦੇ ਨਿਰਮਾਣ 'ਚ ਸਹਾਇਕ GST
    • captain samit machar
      ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
    • where should we invest and how do we make the right decision
      ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?
    • drug free punjab campaigns
      ਭਾਸ਼ਣਾਂ ਤੱਕ ਸੀਮਤ ਨਹੀਂ ਰਹੀਆਂ ਨਸ਼ਾ ਮੁਕਤ ਪੰਜਾਬ ਯਾਤਰਾਵਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +