ਜਲਵਾਯੂ ਪਰਿਵਰਤਨ ਦੀ ਉਤਪੱਤੀ ਦਾ ਪਤਾ 'ਟ੍ਰੈਜਿਡੀ ਆਫ ਕਾਮਨਜ਼' ਨਾਮੀ ਇਕ ਆਰਥਿਕ ਸਿਧਾਂਤ ਲਗਾਇਆ ਜਾ ਸਕਦਾ ਹੈ, ਜੋ ਦੱਸਦਾ ਹੈ ਕਿ ਜਦੋਂ ਵਿਅਕਤੀਆਂ ਕੋਲ ਇਕ ਸਾਂਝੇ ਸਰੋਤ ਤੱਕ ਪਹੁੰਚ ਹੁੰਦੀ ਹੈ ਤਾਂ ਉਹ ਆਪਣੇ ਹਿੱਤ ’ਚ ਕੰਮ ਕਰਦੇ ਹਨ, ਦੂਜਿਆਂ ’ਤੇ ਉਨ੍ਹਾਂ ਦੇ ਪ੍ਰਭਾਵ ਨੂੰ ਦੇਖਦਿਆਂ ਸਵਾਰਥੀ ਫ਼ੈਸਲਾ ਲੈਂਦੇ ਹਨ। ਧਰਤੀ ਸਾਡਾ ਸਾਂਝਾ ਸਰੋਤ ਹੈ ਅਤੇ ਇਸੇ ਮਨੁੱਖੀ ਪ੍ਰਵਿਰਤੀ ਨੇ ਸਾਨੂੰ ਜਲਵਾਯੂ ਤਬਦੀਲੀ ਵਜੋਂ ਜਾਣੇ ਜਾਂਦੇ ਇਸ ਖ਼ਤਰੇ ’ਚ ਧੱਕ ਦਿੱਤਾ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਾਲ 2021 ’ਚ ਗਲਾਸਗੋ ਵਿਚ ਆਯੋਜਿਤ COP 26 ਵਿਚ ਇਸ ਨੂੰ ਉਜਾਗਰ ਕੀਤਾ ਸੀ। ਇਕ ਪਹਿਲੂ, ਜਿਸ ਨੂੰ ਉਨ੍ਹਾਂ ਨੇ ਸਮਝਾਇਆ, ਉਹ ਲੋਕਾਂ ਨੂੰ ਸਥਾਈ ਵਿਵਹਾਰ ਵੱਲ, ਐੱਲ. ਆਈ.ਐੱਫ. ਈ. (ਲਾਈਵ) ਦੀ ਧਾਰਨਾ; 'ਵਾਤਾਵਰਣ ਲਈ ਜੀਵਨਸ਼ੈਲੀ' ਪ੍ਰੇਰਿਤ ਕਰਨ ’ਚ ਚਰਚਾ ਵਾਲਾ ਸ਼ਬਦ ਬਣ ਗਿਆ ਹੈ। ਮਿਸ਼ਨ ਐੱਲ. ਆਈ.ਐੱਫ. ਈ. (ਲਾਈਫ) ਦਾ ਕੇਂਦਰ ਪਾਣੀ ਹੈ।
ਜਦੋਂ ਭਾਰਤ ਨੇ 1 ਦਸੰਬਰ, 2022 ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ, ਤਾਂ ਅਸੀਂ 'ਵਸੁਧੈਵ ਕੁਟੁੰਬਕਮ' ਦੇ ਆਦਰਸ਼ ਵਾਕ ਨਾਲ 'ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ। ਜੇਕਰ ਦੁਨੀਆ ਨੂੰ ਜਲਵਾਯੂ ਪਰਿਵਰਤਨ ਦੇ ਸੰਕਟ ’ਤੇ ਜਿੱਤ ਪ੍ਰਾਪਤ ਕਰਨੀ ਹੈ ਤਾਂ ਜੀ-20 ਦੇਸ਼ਾਂ ਨੂੰ ਵੱਡੇ ਪੱਧਰ ’ਤੇ ਯਤਨ ਕਰਨਾ ਹੋਵੇਗਾ ਕਿਉਂਕਿ ਦੁਨੀਆ ਦਾ 80 ਫੀਸਦੀ ਨਿਕਾਸ ਇਨ੍ਹਾਂ ਦੇਸ਼ਾਂ ਦੇ ਕਾਰਨ ਹੁੰਦਾ ਹੈ। ਹਾਲਾਂਕਿ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਵਿਆਪਕ ਹੈ, ਮੈਂ ਖ਼ਾਸ ਤੌਰ ’ਤੇ ਇਕ ਪਹਿਲੂ ਅਰਥਾਤ ਜਲ ਸਰੋਤ ਪ੍ਰਬੰਧਨ ਵੱਲ ਆਪਣਾ ਧਿਆਨ ਆਕਰਸ਼ਿਤ ਕਰਨਾ ਚਾਹੁੰਦਾ ਹਾਂ।
ਭਾਰਤ ਤਕਨੀਕੀ ਤਜਰਬਿਆਂ, ਬਿਹਤਰੀਨ ਅਭਿਆਸਾਂ ਅਤੇ ਅਤਿ-ਆਧੁਨਿਕ ਉਪਕਰਨਾਂ ਅਤੇ ਤਕਨਾਲੋਜੀ ਦੀ ਵਰਤੋਂ ਰਾਹੀਂ ਜਲ ਸਰੋਤਾਂ ਦੇ ਵਿਕਾਸ ਅਤੇ ਪ੍ਰਬੰਧਨ ਵਿਚ ਜੀ-20 ਮੈਂਬਰ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਭਾਰਤ ਦਾ ਮੰਨਣਾ ਹੈ ਕਿ ਪਾਣੀ ਨੂੰ ਹਰ ਸਾਡੇ ਵਿਕਾਸ ਦੇ ਪੈਰਾਡਾਈਮ ਦੇ ਕੇਂਦਰ ਵਿਚ ਹੋਣਾ ਚਾਹੀਦਾ ਹੈ, ਅਜਿਹੀਆਂ ਭਾਈਵਾਲੀਆਂ ਨਾਲ ਜੋ ਪਾਣੀ ਨੂੰ ਹਰ ਕਿਸੇ ਦਾ ਕਾਰਜ ਬਣਾਉਂਦੀਆਂ ਹਨ। 27-29 ਮਾਰਚ, 2023 ਦੌਰਾਨ ਗਾਂਧੀਨਗਰ ਵਿਖੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਦੂਜੀ ਵਾਤਾਵਰਣ ਅਤੇ ਜਲਵਾਯੂ ਸਥਿਰਤਾ ਕਾਰਜ ਸਮੂਹ (ਈ. ਸੀ.ਐੱਸ. ਡਬਲਯੂ. ਜੀ.) ਦੀ ਮੀਟਿੰਗ ਵਿਚ ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਵਿਚ ਜਲ ਸਰੋਤ ਪ੍ਰਬੰਧਨ ਦੇ ਵਿਸ਼ੇ ’ਤੇ ਇਕ ਸਾਈਡ ਈਵੈਂਟ ਸ਼ਾਮਲ ਸੀ।
ਜਲ ਸੁਰੱਖਿਆ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਨੂੰ ਦੁਹਰਾਉਣ ਲਈ ਇਕੱਠੇ ਹੋਏ ਦੇਸ਼ਾਂ ਦੇ ਨਾਲ ਭਾਰਤ ਨੇ ਫਿਰ ਤੋਂ ਪੁਸ਼ਟੀ ਕੀਤੀ ਕਿ ਉਸਦੀਆਂ ਤਰਜੀਹਾਂ, ਨੀਤੀ ਅਤੇ ਕਾਰਜ ਐੱਸ. ਡੀ. ਜੀ. ਵੱਲੋਂ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਯੋਜਨਾਬੱਧ ਢੰਗ ਨਾਲ ਜੁੜੇ ਹੋਏ ਹਨ। ਜਲ ਸਰੋਤਾਂ ਦੇ ਏਕੀਕ੍ਰਿਤ ਤੇ ਜਲ ਸਰੋਤਾਂ/ਈਕੋਸਿਸਟਮ ਪ੍ਰਬੰਧਨ, ਜਲ ਨਿਕਾਏ ਦੀ ਬਹਾਲੀ, ਨਦੀ ਦੀ ਸੰਭਾਲ, ਮੀਂਹ ਦੇ ਪਾਣੀ ਦੇ ਪ੍ਰਬੰਧਨ ਆਦਿ ਦੇ ਵਿਭਿੰਨ ਵਿਸ਼ਿਆਂ ’ਤੇ ਕਈ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜੋ ਨਿਸ਼ਚਿਤ ਤੌਰ ’ਤੇ ਸਾਰੇ ਜੀ20 ਮੈਂਬਰਾਂ ਲਈ ਬਹੁਤ ਮਹੱਤਵ ਵਾਲੀਆਂ ਹੋਣਗੀਆਂ। ਮੋਦੀ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਭਾਰਤ ਸਰਕਾਰ ਨੇ ਆਪਣੇ 1.4 ਬਿਲੀਅਨ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।
ਦੇਸ਼ ਵਿਚ ਜਲ ਪ੍ਰਬੰਧਨ ਲਈ ਵਧੇਰੇ ਤਾਲਮੇਲ ਬਣਾਉਣ ਲਈ ਏਕੀਕ੍ਰਿਤ ਜਲ ਸ਼ਕਤੀ ਮੰਤਰਾਲੇ ਬਣਾਇਆ ਗਿਆ ਸੀ। ਸਾਡੇ ਸਾਰੇ ਪ੍ਰੋਗਰਾਮ ਅਤੇ ਯਤਨ ਦੇਸ਼ ਵਿਚ ਅਜਿਹੇ ਇਕਸਾਰ ਸੰਪੂਰਨ ਜਲ ਪ੍ਰਬੰਧਨ ਲਈ ਦਰਜਾਬੰਦੀ ਲਈ ਹਨ। 160 ਮਿਲੀਅਨ ਘਰਾਂ ’ਚ ਟੂਟੀ ਕੁਨੈਕਸ਼ਨਾਂ ਰਾਹੀਂ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਵਿਸ਼ਵ ਦੇ ਸਭ ਤੋਂ ਵੱਡੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰੋਗਰਾਮ, ਜਲ ਜੀਵਨ ਮਿਸ਼ਨ ਦੁਆਰਾ, ਅੱਜ 116 ਮਿਲੀਅਨ ਤੋਂ ਵੱਧ ਪਰਿਵਾਰਾਂ, ਭਾਵ 60 ਪ੍ਰਤੀਸ਼ਤ ਨੂੰ ਘਰਾਂ ’ਚ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕੀਤੇ ਗਏ ਹਨ।
ਹਾਲ ਹੀ ਦੇ ਅਧਿਐਨਾਂ ਅਨੁਸਾਰ ਪੀਣ ਵਾਲੇ ਸਾਫ਼ ਪਾਣੀ ਦੀ ਉਪਲੱਬਧਤਾ ਪੰਜ ਸਾਲ ਤੋਂ ਘੱਟ ਉਮਰ ਦੇ 1.36 ਲੱਖ ਬੱਚਿਆਂ ਦੀ ਜਾਨ ਬਚਾ ਸਕਦੀ ਹੈ। ਸਾਡੀ ਹੋਰ ਪ੍ਰਮੁੱਖ ਮੁਹਿੰਮ, ਸਵੱਛ ਭਾਰਤ ਅਭਿਆਨ ਨੇ 100 ਮਿਲੀਅਨ ਤੋਂ ਵੱਧ ਪਖਾਨੇ ਬਣਾ ਕੇ ਭਾਰਤ ਨੂੰ 100 ਪ੍ਰਤੀਸ਼ਤ ਖੁੱਲ੍ਹੇ ਵਿਚ ਸ਼ੌਚ ਤੋਂ ਮੁਕਤ ਬਣਾਇਆ, ਜਿਸ ਨੇ WHO ਦੇ ਅਨੁਸਾਰ ਇਕ ਅਧਿਐਨ ਮੁਤਾਬਕ 3 ਲੱਖ ਬੱਚਿਆਂ ਦੀ ਜਾਨ ਬਚਾਈ। ਹੁਣ ਅਸੀਂ ODF+ ਦੇ ਉਦੇਸ਼ ਅਨੁਸਾਰ ਵਧੀਆ ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਨਾਲ ਲੈਸ ਪਿੰਡਾਂ ਦੀ ਸਿਰਜਣਾ ਕਰਕੇ 'ਪੂਰਨ ਸਵੱਛਤਾ' ਵੱਲ ਵਧ ਰਹੇ ਹਾਂ।
ਭਾਰਤ ਦੇ ਸਾਰੇ ਪਿੰਡਾਂ ’ਚੋਂ ਇਕ-ਤਿਹਾਈ ਤੋਂ ਵੱਧ ਅੱਜ ODF+ ਹੋ ਗਏ ਹਨ। ਭਾਰਤ ਨੇ ਜਲਵਾਯੂ ਲਚਕਤਾ ਲਈ ਰਣਨੀਤੀਆਂ ਰਾਹੀਂ ਜਲ ਸਰੋਤ ਵਿਕਾਸ ’ਤੇ ਕੀਤੇ ਗਏ ਕੰਮਾਂ ਨੂੰ ਵੀ ਸਾਂਝਾ ਕੀਤਾ, ਜਿਸ ’ਚ ਮਹੱਤਵਪੂਰਨ ਜਲ ਭੰਡਾਰਨ ਦੇ ਬੁਨਿਆਦੀ ਢਾਂਚੇ ਤੇ ਭਾਈਵਾਲੀ ਭੂ-ਜਲ ਪ੍ਰਬੰਧਨ ਦੇ ਬਿਹਤਰ ਪ੍ਰਬੰਧਨ ਲਈ ਡੈਮ ਪੁਨਰਵਾਸ ਪ੍ਰੋਗਰਾਮ ਸ਼ਾਮਲ ਹੈ-ਸਥਾਈ ਭੂਮੀਗਤ ਜਲ ਪ੍ਰਬੰਧਨ ਲਈ ਭਾਈਚਾਰਿਆਂ ਨੂੰ ਸ਼ਾਮਲ ਕਰਨਾ ਹੈ।
-ਗਜੇਂਦਰ ਸਿੰਘ ਸ਼ੇਖਾਵਤ (ਕੇਂਦਰੀ ਜਲ ਸ਼ਕਤੀ ਮੰਤਰੀ)
ਇਕ ਸਮਾਜਿਕ ਕ੍ਰਾਂਤੀ ਹੈ ‘ਮਨ ਕੀ ਬਾਤ’
NEXT STORY