ਕੋਵਿਡ ਮਹਾਮਾਰੀ ਦੇ ਕਾਰਨ ਜਿਹੜੀਆਂ ਕੰਪਨੀਆਂ ਨੇ ਚੀਨ ’ਚ ਆਪਣਾ ਨਿਵੇਸ਼ ਕੀਤਾ ਸੀ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਕਿਉਂਕਿ ਮਹਾਮਾਰੀ ਦੇ ਕਾਰਨ ਚੀਨ ’ਚ ਨਿਰਮਾਣ ਕਾਰਜ ਪੂਰੀ ਤਰ੍ਹਾਂ ਠੱਪ ਪੈ ਗਏ ਸਨ। ਇਸ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਕਈ ਵੱਡੀਆਂ ਕੰਪਨੀਆਂ ਨੇ ਆਪਣੀ ਸਪਲਾਈ ਲੜੀ ਨੂੰ ਵੰਨ-ਸੁਵੰਨਤਾ ਦੇਣ ਲਈ ਦੂਸਰੇ ਦੇਸ਼ਾਂ ’ਚ ਆਪਣਾ ਨਿਰਮਾਣ ਕਾਰਜ ਸਥਾਪਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ ਜਿਸ ਨਾਲ ਜੇਕਰ ਭਵਿੱਖ ’ਚ ਕਿਸੇ ਕਾਰਨ ਇਕ ਦੇਸ਼ ’ਚ ਉਨ੍ਹਾਂ ਦਾ ਨਿਰਮਾਣ ਕਾਰਜ ਰੁਕ ਜਾਵੇ ਤਾਂ ਦੂਸਰੇ ਦੇਸ਼ ’ਚ ਕੰਮ ਚੱਲਦਾ ਰਹੇ ਤੇ ਉਨ੍ਹਾਂ ਨੂੰ ਨੁਕਸਾਨ ਨਾ ਹੋਵੇ ਅਤੇ ਸਪਲਾਈ ਲੜੀ ’ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ। ਵਿਸ਼ਵ ਪੱਧਰ ’ਤੇ ਇਸ ਸਮੱਸਿਆ ਨੂੰ ਦੇਖਦੇ ਹੋਏ ਭਾਰਤ ਨੇ ਪੀ. ਐੱਲ. ਆਈ. ਸਕੀਮ ਲਾਗੂ ਕੀਤੀ ਹੈ ਜਿਸ ਨੂੰ ਸਮਰਥਨ ਦੇਣ ਲਈ ਬੜਾ ਵੱਡਾ ਬਜਟ ਰੱਖਿਆ ਗਿਆ ਹੈ, ਕੁਲ 76,000 ਕਰੋੜ ਦਾ ਬਜਟ, ਜਿਸ ਤਹਿਤ ਭਾਰਤ ’ਚ ਦੁਨੀਆ ਭਰ ਦੀਆਂ ਨਿਰਮਾਣ ਕੰਪਨੀਆਂ ਆਉਣ ਅਤੇ ਦੇਸੀ ਉਤਪਾਦਕਾਂ ਨੂੰ ਵੀ ਵਿਸ਼ਵ ਪੱਧਰ ’ਤੇ ਉਤਪਾਦਨ ਲਈ ਹੁਲਾਰਾ ਮਿਲੇ। ਇਸ ਸਮੇਂ ਦੁਨੀਆ ਦੀ ਫੈਕਟਰੀ ਚੀਨ ਬਣਿਆ ਹੋਇਆ ਹੈ ਜਿੱਥੇ ਦੁਨੀਆ ਭਰ ਦਾ ਸਾਮਾਨ ਬਣਦਾ ਹੈ ਅਤੇ ਚੀਨ ਦੀ ਅਰਥਵਿਵਸਥਾ ਦੀ ਰੀੜ੍ਹ ਮਜ਼ਬੂਤ ਵੀ ਨਿਰਮਾਣ ਸੈਕਟਰ ਕਰਦਾ ਹੈ ਪਰ ਜਦੋਂ ਤੋਂ ਕੋਰੋਨਾ ਮਹਾਮਾਰੀ ਦੇ ਕਾਰਨ ਵਿਦੇਸ਼ੀ ਕੰਪਨੀਆਂ ਚੀਨ ਤੋਂ ਭੱਜਣ ਲੱਗੀਆਂ ਹਨ, ਅਜਿਹੇ ’ਚ ਭਾਰਤ ਦੀ ਪੀ. ਐੱਲ. ਆਈ. ਸਕੀਮ ਸਹੀ ਸਮੇਂ ’ਤੇ ਚੁੱਕਿਆ ਗਿਆ ਸਹੀ ਕਦਮ ਹੈ। ਜਾਣਕਾਰਾਂ ਦੀ ਰਾਏ ’ਚ ਸਾਲ 2030 ਤੱਕ ਜਾਪਾਨ ਅਤੇ ਬ੍ਰਿਟੇਨ ਨੂੰ ਪਛਾੜਦੇ ਹੋਏ ਭਾਰਤ 8.5 ਖਰਬ ਡਾਲਰ ਦੀ ਅਰਥਵਿਵਸਥਾ ਬਣੇਗਾ।
ਇਹ ਵੀ ਪੜ੍ਹੋ : ਥਾਈਲੈਂਡ 'ਚ ਕੋਰੋਨਾ ਮਹਾਮਾਰੀ ਨੂੰ 'ਐਂਡੇਮਿਕ' ਐਲਾਨ ਕਰਨ ਨਾਲ ਜੁੜੇ ਦਿਸ਼ਾ-ਨਿਰਦੇਸ਼ਾਂ ਨੂੰ ਦਿੱਤੀ ਮਨਜ਼ੂਰੀ
ਜੇਕਰ ਅਸੀਂ ਸਿਰਫ ਵਾਹਨ ਨਿਰਮਾਣ ਭਾਵ ਆਟੋ ਸੈਕਟਰ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਖੇਤਰ ਨੂੰ ਵੀ ਪੀ. ਐੱਲ. ਈ. ਸਕੀਮ ਦੇ ਨਾਲ ਬਾਖੂਬੀ ਜੋੜਿਆ ਹੈ ਕਿਉਂਕਿ ਇਹ ਖੇਤਰ ਆਉਣ ਵਾਲੇ ਦਿਨਾਂ ’ਚ ਅਜੇ ਹੋਰ ਅੱਗੇ ਵਧੇਗਾ। ਹਾਲਾਂਕਿ ਮੌਜੂਦਾ ਸਮੇਂ ’ਚ ਦੁਨੀਆ ਦੇ ਆਟੋ ਸੈਕਟਰ ਨੂੰ ਚੀਨ ਨੇ ਹੀ ਓਵਰਟੇਕ ਕੀਤਾ ਹੈ। ਸਾਲ 2020 ’ਚ ਪਹਿਲੇ 10 ਵਾਹਨ ਨਿਰਮਾਤਾ ਦੇਸ਼ਾਂ ਦੀ ਗੱਲ ਕਰੀਏ ਤਾਂ 2.52 ਕਰੋੜ ਗੱਡੀਆਂ ਦੇ ਨਿਰਮਾਣ ਦੇ ਨਾਲ ਚੀਨ ਪਹਿਲੇ ਸਥਾਨ ’ਤੇ ਬਣਿਆ ਸੀ, ਅਮਰੀਕਾ 88 ਲੱਖ ਗੱਡੀਆਂ ਬਣਾ ਕੇ ਦੂਸਰੇ ਸਥਾਨ ’ਤੇ ਸੀ, ਓਧਰ ਜਾਪਾਨ 80 ਲੱਖ ਵਾਹਨ ਨਿਰਮਾਣ ਦੇ ਨਾਲ ਤੀਸਰੇ ਸਥਾਨ ’ਤੇ ਸੀ, ਚੌਥੇ ਸਥਾਨ ’ਤੇ 57 ਲੱਖ ਵਾਹਨ ਨਿਰਮਾਣ ਦੇ ਨਾਲ ਜਰਮਨੀ ਸੀ। ਓਧਰ ਭਾਰਤ ਦਾ ਇਸ ਖੇਤਰ ’ਚ ਪੰਜਵਾਂ ਸਥਾਨ ਹੈ ਜਿੱਥੇ ਸਿਰਫ 34 ਲੱਖ ਗੱਡੀਆਂ ਬਣਾਈਆਂ ਗਈਆਂ ਸਨ। ਹਾਲਾਂਕਿ ਗਿਣਤੀ ਦੇ ਹਿਸਾਬ ਨਾਲ ਭਾਰਤ ਫਿਲਹਾਲ ਚੀਨ ਤੋਂ ਬਹੁਤ ਪਿੱਛੇ ਹੈ ਅਤੇ ਚੀਨ ਦਾ ਆਟੋ ਸੈਕਟਰ ਭਾਰਤੀ ਆਟੋ ਸੈਕਟਰ ਤੋਂ 5-6 ਗੁਣਾ ਵੱਡਾ ਹੈ ਪਰ ਜਿਸ ਤਰ੍ਹਾਂ ਭਾਰਤ ਆਟੋ ਸੈਕਟਰ ’ਚ ਪੰਜਵੇਂ ਸਥਾਨ ਹੈ ਅਤੇ ਜਿਸ ਰਫਤਾਰ ਨਾਲ ਦੇਸ਼ ਅਤੇ ਵਿਦੇਸ਼ਾਂ ’ਚ ਨਵੇਂ ਆਧੁਨਿਕ ਵਾਹਨਾਂ ਦੀ ਮੰਗ ਵਧ ਰਹੀ ਹੈ ਉਸ ਨੂੰ ਦੇਖਦੇ ਹੋਏ ਜਲਦੀ ਹੀ ਭਾਰਤ ਇਸ ਖੇਤਰ ’ਚ ਆਪਣਾ ਝੰਡਾ ਲਹਿਰਾ ਸਕਦਾ ਹੈ।
ਇਹ ਵੀ ਪੜ੍ਹੋ : ਗ੍ਰੇਟ ਬੈਰੀਅਰ ਰੀਫ ਦੀ ਸੁਰੱਖਿਆ ਲਈ 70.4 ਕਰੋੜ ਡਾਲਰ ਹੋਰ ਖ਼ਰਚ ਕਰੇਗਾ ਐਸਟ੍ਰੇਲੀਆ
ਇਸ ਦਾ ਸਭ ਤੋਂ ਵੱਡਾ ਨੁਕਸਾਨ ਚੀਨ ਨੂੰ ਹੋਵੇਗਾ ਕਿਉਂਕਿ ਭਾਰਤ ’ਚ ਸਸਤੇ ਟ੍ਰੇਂਡ ਮਜ਼ਦੂਰਾਂ ਦੀ ਗਿਣਤੀ ਵੱਧ ਹੈ ਅਤੇ ਪੀ. ਐੱਲ. ਆਈ. ਸਕੀਮ ਤਹਿਤ ਸਰਕਾਰ ਤੋਂ ਮਿਲਣ ਵਾਲੀ ਮਦਦ ਦੇ ਕਾਰਨ ਵਿਦੇਸ਼ੀ ਤਕਨੀਕ ਵੀ ਭਾਰਤ ’ਚ ਆ ਰਹੀ ਹੈ, ਟ੍ਰੇਂਡ ਅਤੇ ਸਸਤੀ ਕਿਰਤ ਅਤੇ ਉੱਚ ਗੁਣਵੱਤਾ ਵਾਲੀ ਵਿਦੇਸ਼ੀ ਤਕਨੀਕ ਰਲ ਕੇ ਭਾਰਤ ਦੇ ਆਟੋ ਸੈਕਟਰ ਨੂੰ ਨਵੀਂ ਰਫਤਾਰ ਦੇਣਗੇ।ਸਾਲ 2021 (ਸਤੰਬਰ) ’ਚ ਭਾਰਤ ਸਰਕਾਰ ਨੇ ਪੀ. ਐੱਲ. ਆਈ. ਸਕੀਮ ’ਚ ਆਟੋ ਸੈਕਟਰ ਨੂੰ ਜੋੜਿਆ ਸੀ ਅਤੇ ਇਕ ਨੀਤੀ ਦਾ ਐਲਾਨ ਕੀਤਾ ਸੀ ਜਿਸ ਤਹਿਤ 1 ਅਪ੍ਰੈਲ, 2022 ਤੋਂ ਅਗਲੇ 5 ਸਾਲਾਂ ਤੱਕ ਜੋ ਵੀ ਵਿਦੇਸ਼ੀ ਆਟੋ ਕੰਪਨੀਆਂ ਭਾਰਤ ’ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੀਆਂ ਅਤੇ ਨਿਰਮਾਣ ਦਾ ਕੰਮ ਸ਼ੁਰੂ ਕਰਨਗੀਆਂ, ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 25935 ਕਰੋੜ ਰੁਪਏ ਦੀ ਰਿਬੇਟ ਅਤੇ ਇੰਸੈਂਟਿਵ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੱਠੀ ਪੈਣ ਲੱਗੀ ਕੋਰੋਨਾ ਦੀ ਰਫ਼ਤਾਰ, 3096 ਨਵੇਂ ਮਾਮਲੇ ਆਏ ਸਾਹਮਣੇ ਤੇ 25 ਲੋਕਾਂ ਦੀ ਹੋਈ ਮੌਤ
ਇੰਨੇ ਵੱਡੇ ਪੱਧਰ ’ਤੇ ਆਟੋ ਸੈਕਟਰ ਨੂੰ ਭਾਰਤ ਸਰਕਾਰ ਵੱਲੋਂ ਰਿਬੇਟ ਅਤੇ ਇੰਸੈਂਟਿਵ ਦੇਣਾ ਇਕ ਗੇਮ ਚੇਂਜਰ ਮੰਨਿਆ ਜਾ ਰਿਹਾ ਹੈ। ਇਸ ਦਾ ਅਸਰ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਜਿਵੇਂ ਹੀ ਸਰਕਾਰ ਨੇ ਪੀ. ਐੱਲ. ਆਈ. ਯੋਜਨਾ ਦਾ ਐਲਾਨ ਕੀਤਾ ਉਦੋਂ ਤੋਂ ਲੈ ਕੇ ਹੁਣ ਤਕ ਪੂਰੀ ਦੁਨੀਆ ਤੋਂ 115 ਆਟੋ ਕੰਪਨੀਆਂ ਨੇ ਅਪਲਾਈ ਕੀਤਾ ਹੈ। ਇਨ੍ਹਾਂ 115 ਕੰਪਨੀਆਂ ’ਚੋਂ 13 ਕੰਪਨੀਆਂ ਵੱਡੇ ਵਾਹਨਾਂ ਦੀਆਂ ਹਨ ਜਿਵੇਂ ਕਿ ਬੱਸ, ਟਰੱਕ, ਕਾਰ ਅਤੇ 7 ਕੰਪਨੀਆਂ ਦੋਪਹੀਆ ਵਾਹਨਾਂ ਦੀਆਂ ਹਨ ਜਿਨ੍ਹਾਂ ’ਚ ਸਕੂਟਰ ਅਤੇ ਮੋਟਰਸਾਈਕਲ ਆਉਂਦੇ ਹਨ, 3 ਕੰਪਨੀਆਂ ਤਿੰਨਪਹੀਆ ਵਾਹਨਾਂ ਦੀਆਂ ਹਨ। ਇਨ੍ਹਾਂ ਤੋਂ ਇਲਾਵਾ 83 ਕੰਪਨੀਅਾਂ ਆਟੋ ਪਾਰਟਸ ਅਤੇ ਕੰਪੋਨੈਂਟਸ ਬਣਾਉਂਦੀਆਂ ਹਨ ਅਤੇ ਭਾਰਤ ’ਚ ਵੀ ਪਾਰਟਸ ਬਣਾਉਣਾ ਚਾਹੁੰਦੀਆਂ ਹਨ। ਅਪ੍ਰੈਲ 2022 ਦੇ ਬਾਅਦ ਜਦੋਂ ਭਾਰਤ ’ਚ ਆਟੋਮੋਟਿਵ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਹੋਵੇਗਾ, ਉਦੋਂ ਨਾ ਸਿਰਫ ਭਾਰਤ ’ਚ ਲੋਕਾਂ ਨੂੰ ਇਸ ਸੈਕਟਰ ’ਚ ਨਵੇਂ ਰੋਜ਼ਗਾਰ ਮਿਲਣਗੇ ਸਗੋਂ ਬਰਾਮਦ ਨਾਲ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਵਧੇਗਾ। ਇਸ ਦੇ ਇਲਾਵਾ ਅਗਲੇ 5 ਸਾਲਾਂ ’ਚ ਭਾਰਤੀ ਆਟੋਮੋਟਿਵ ਸੈਕਟਰ ਫ੍ਰਾਂਸ, ਜਰਮਨੀ, ਅਮਰੀਕਾ ਅਤੇ ਜਾਪਾਨ ਨੂੰ ਪਛਾੜਦੇ ਹੋਏ ਚੀਨ ਦੇ ਬਾਅਦ ਦੂਸਰੀ ਥਾਂ ’ਤੇ ਹੋਵੇਗਾ। ਉਸ ਦੇ ਬਾਅਦ ਵਾਲੇ ਅਗਲੇ 5 ਸਾਲਾਂ ’ਚ ਇਸ ਗੱਲ ਦੀ ਬੜੀ ਸੰਭਾਵਨਾ ਹੈ ਕਿ ਭਾਰਤ ਵਿਸ਼ਵ ’ਚ ਆਟੋਮੋਟਿਵ ਸੈਕਟਰ ’ਚ ਅੱਵਲ ਸਥਾਨ ’ਤੇ ਹੋਵੇਗਾ। ਓਧਰ ਚੀਨ ਆਪਣੀਆਂ ਸਖਤ ਨੀਤੀਆਂ ਅਤੇ ਹਮਲਾਵਰਪੁਣੇ ਦੇ ਕਾਰਨ ਅਤੇ ਵਿਸ਼ਵ ਦੇ ਵੱਡੇ ਦੇਸ਼ਾਂ ਨਾਲ ਟੱਕਰ ਲੈਣ ਦੇ ਬਾਅਦ ਉਨ੍ਹਾਂ ਦੇ ਬਾਈਕਾਟ ਦੇ ਕਾਰਨ ਅਲੱਗ-ਥਲੱਗ ਪੈ ਜਾਵੇਗਾ।
ਇਹ ਵੀ ਪੜ੍ਹੋ : ਮਿਆਂਮਾਰ 'ਚ 2021 'ਚ 16 ਲੱਖ ਲੋਕਾਂ ਨੇ ਗੁਆਈਆਂ ਨੌਕਰੀਆਂ : ਆਈ.ਐੱਲ.ਓ.
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੱਖਾਂ ਦੀ ਮਿੰਨੀ ਸੰਸਦ ਦੇ ਲਈ ‘ਅਖਾੜਾ’ ਤਿਆਰ, ਮਿਲੇਗਾ ਨਵਾਂ ‘ਸਰਦਾਰ’
NEXT STORY