ਸਿੱਖਾਂ ਦੀ ਮਿੰਨੀ ‘ਸੰਸਦ’ ਕਿਤੇ ਜਾਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੰਦਰੂਨੀ ਚੋਣਾਂ 22 ਜਨਵਰੀ ਨੂੰ ਹੋਣਗੀਆਂ। ਇਸੇ ਦਿਨ ਕਮੇਟੀ ਨੂੰ ਨਵਾਂ ‘ਸਰਦਾਰ’ ਮਿਲ ਜਾਵੇਗਾ। ਚੋਣਾਂ ’ਚ 51 ਚੁਣੇ ਹੋਏ ਮੈਂਬਰ ਆਪਣੀ ਮੈਂਬਰੀ ਦੀ ਸਹੁੰ ਚੁੱਕਣਗੇ, ਜਿਸ ਦੇ ਬਾਅਦ 5 ਅਹੁਦੇਦਾਰਾਂ ਅਤੇ 10 ਕਾਰਜਕਾਰਨੀ ਮੈਂਬਰਾਂ ਦੀ ਚੋਣ ਹੋਵੇਗੀ। ਇਹ ਚੋਣ ਦਿਲਚਸਪ ਅਤੇ ਪ੍ਰਭਾਵਸ਼ਾਲੀ ਹੋਵੇਗੀ। ਆਖਰੀ ਪੜਾਅ ’ਤੇ ਪਹੁੰਚੀ ਚੋਣ ’ਚ ਧਨ-ਬਲ ਦੀ ਵੀ ਵਰਤੋਂ ਹੋਵੇਗੀ ਅਤੇ ਸਿਆਸੀ ਖੇਡ ਵੀ। ਇਸ ਲਈ ਪੂਰੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਮੌਜੂਦਾ ਸਮੇਂ ’ਚ ਦਿੱਲੀ ਕਮੇਟੀ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਪ੍ਰਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਉਮੀਦਵਾਰਾਂ ਦੀ ਪੰਜਾਂ ਅਹੁਦਿਅਾਂ ’ਤੇ ਚੋਣ ਹੋਵੇਗੀ। ਬਾਦਲ ਦਲ ਦੇ ਕੋਲ ਇਸ ਸਮੇਂ ਕੁਲ 29 ਮੈਂਬਰਾਂ ਦਾ ਅੰਕੜਾ ਹੈ ਜਦਕਿ ਸੰਯੁਕਤ ਵਿਰੋਧੀ ਧਿਰ (ਸਰਨਾ ਪਾਰਟੀ, ਮਨਜੀਤ ਸਿੰਘ ਜੀ ਕੇ ਜਾਗੋ ਪਾਰਟੀ ਅਤੇ ਅਾਜ਼ਾਦ) ਦੇ ਕੋਲ 22 ਮੈਂਬਰ ਹਨ। ਕਮੇਟੀ ਬਣਾਉਣ ਲਈ 26 ਮੈਂਬਰਾਂ ਦੀ ਬਹੁਮਤ ਹੋਵੇਗੀ। ਇਸ ਲਈ ਕ੍ਰਾਸ ਵੋਟਿੰਗ ਦਾ ਖਤਰਾ ਸਾਫ ਨਜ਼ਰ ਆ ਰਿਹਾ ਹੈ। ਲੋੜ ਪੈਣ ’ਤੇ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦੇ ’ਤੇ ਗੁਪਤ ਵੋਟਿੰਗ ਵੀ ਹੋ ਸਕਦੀ ਹੈ। ਗੁਪਤ ਵੋਟਿੰਗ ਦੌਰਾਨ ਜੇਕਰ 5 ਤੋਂ 6 ਮੈਂਬਰ ਕ੍ਰਾਸ ਵੋਟਿੰਗ ਕਰ ਜਾਣ ਤਾਂ ਇਸ ਦਾ ਫਾਇਦਾ ਕਿਸ ਨੂੰ ਹੋਵੇੇਗਾ ਕਹਿਣਾ ਮੁਸ਼ਕਲ ਹੈ। ਆਮ ਤੌਰ ’ਤੇ ਜਦੋਂ ਕਾਰਜਕਾਰਨੀ ਦੀ ਚੋਣ ਹੁੰਦੀ ਹੈ, ਉਦੋਂ ਹਰੇਕ ਅਹੁਦੇ ’ਤੇ ਇਕ ਵਿਅਕਤੀ ਦੇ ਨਾਂ ਦਾ ਮਤਾ ਦੂਸਰੇ ਕਮੇਟੀ ਮੈਂਬਰ ਰਾਹੀਂ ਦਿੱਤਾ ਜਾਂਦਾ ਹੈ, ਜਿਸ ਦਾ ਤੀਸਰਾ ਕਮੇਟੀ ਮੈਂਬਰ ਸਮਰਥਨ ਕਰਦਾ ਹੈ। ਉਸ ਦੇ ਬਾਅਦ ਪਹਿਲੇ ਕਮੇਟੀ ਮੈਂਬਰ ਵੱਲੋਂ ਉਸ ਅਹੁਦੇ ਨੂੰ ਪ੍ਰਵਾਨ ਕਰਨ ਦੇ ਬਾਅਦ ਸਰਵਸੰਮਤੀ ਨਾਲ ਪਹਿਲੇ ਮੈਂਬਰ ਨੂੰ ਚੁਣਿਆ ਐਲਾਨਿਆ ਜਾਂਦਾ ਹੈ ਪਰ ਇਸ ਦੌਰਾਨ ਜੇਕਰ ਚੌਥੇ ਕਮੇਟੀ ਮੈਂਬਰ ਦੇ ਨਾਂ ਦਾ ਮਤਾ ਉਸ ਅਹੁਦੇ ਲਈ ਕੋਈ 5ਵਾਂ ਮੈਂਬਰ ਤਜਵੀਜ਼ਤ ਕਰਦਾ ਹੈ ਤਾਂ ਉਸ ਅਹੁਦੇ ’ਤੇ ਵੋਟਿੰਗ ਦੀ ਨੌਬਤ ਆ ਜਾਂਦੀ ਹੈ, ਜਿਸ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਹੁੰਦੀ ਹੈ। ਹੱਥੋਂ-ਹੱਥ 51 ਮੈਂਬਰਾਂ ਵੱਲੋਂ ਵੋਟ ਪਾਈ ਜਾਂਦੀ ਹੈ ਅਤੇ ਉਸ ਦੇ ਬਾਅਦ ਜਿਸ ਦੇ ਪੱਖ ’ਚ ਜ਼ਿਆਦਾ ਵੋਟਾਂ ਹੁੰਦੀਆਂ ਹਨ, ਉਹ ਮੈਂਬਰ ਉਸ ਅਹੁਦੇ ’ਤੇ ਜੇਤੂ ਹੋ ਜਾਂਦਾ ਹੈ ਕਿਉਂਕਿ ਇਸ ਵਾਰ ਦੋਵਾਂ ਧਿਰਾਂ ’ਚ 6 ਤੋਂ 7 ਮੈਂਬਰਾਂ ਦਾ ਫਰਕ ਹੈ, ਇਸ ਲਈ 4-5 ਮੈਂਬਰਾਂ ਦੇ ਕ੍ਰਾਸ ਵੋਟਿੰਗ ਕਰਨ ਨਾਲ ਸਥਿਤੀ ਬਦਲਣ ਦਾ ਖਦਸ਼ਾ ਬਣਿਆ ਰਹੇਗਾ। 25 ਅਗਸਤ, 2021 ਨੂੰ ਹੋਈ ਚੋਣ ਦੇ ਬਾਅਦ ਨਵੇਂ ਬਣਦੇ ਜਾ ਰਹੇ ਇਸ ਹਾਊਸ ’ਚ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਿਹੱਤ ਪਹਿਲੀ ਵਾਰ ਇਸ ਮੈਂਬਰ ਦੇ ’ਚ ਨਹੀਂ ਹੋਣਗੇ। ਜਦਕਿ ਉਹ ਲਗਾਤਾਰ 1978 ਤੋਂ ਕਮੇਟੀ ਮੈਂਬਰ ਸਨ।
ਸਰਨਾ ਜਾਂ ਕਾਲਕਾ ਦੇ ਸਿਰ ਸਜੇਗਾ ਤਾਜ!
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਤਾਜ ਕਿਸ ਦੇ ਸਿਰ ’ਤੇ ਸਜੇਗਾ, ਇਹ ਤਾਂ ਸ਼ਨੀਵਾਰ 22 ਜਨਵਰੀ ਨੂੰ ਦੁਪਹਿਰ ਦੇ ਬਾਅਦ ਪਤਾ ਲੱਗੇਗਾ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਹਰਮੀਤ ਸਿੰਘ ਕਾਲਕਾ ਦਾ ਨਾਂ ਪ੍ਰਧਾਨ ਦੇ ਅਹੁਦੇ ਲਈ ਆਉਣ ਦੀ ਪੂਰੀ ਸੰਭਾਵਨਾ ਹੈ। ਉਹ ਮੌਜੂਦਾ ਸਮੇਂ ਕਮੇਟੀ ਜਨਰਲ ਸਕੱਤਰ ਦੇ ਨਾਲ ਅਕਾਲੀ ਦਲ ਦੇ ਸੂਬਾ ਪ੍ਰਧਾਨ ਵੀ ਹਨ। ਓਧਰ ਵਿਰੋਧੀ ਧਿਰ ਵੱਲੋਂ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜਾਂ ਹਰਵਿੰਦਰ ਸਿੰਘ ਸਰਨਾ ਉਮੀਦਵਾਰ ਹੋਣਗੇ। ਦੋਵੇਂ ਸਰਨਾ ਭਰਾ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਦੇ ਲਈ ਅਕਾਲੀ ਦਲ (ਬਾਦਲ) ਵੱਲੋਂ ਜਗਦੀਪ ਸਿੰਘ ਕਾਹਲੋਂ ਦਾ ਨਾਂ ਚਲ ਰਿਹਾ ਹੈ ਜਦਕਿ ਵਿਰੋਧੀ ਧਿਰ ਵੱਲੋਂ ਮਨਜੀਤ ਸਿੰਘ ਜੀ. ਕੇ. ਬੇਹੱਦ ਕਰੀਬੀ ਅਤੇ ਦਿਲੀ ਦੇ ਕੌਂਸਲਰ ਪਰਮਜੀਤ ਸਿੰਘ ਰਾਣਾ ਉਮੀਦਵਾਰ ਹੋ ਸਕਦੇ ਹਨ। ਇਸ ਦੇ ਇਲਾਵਾ ਸੀਨੀਅਰ ਉਪ ਪ੍ਰਧਾਨ, ਜੂਨੀਅਰ ਉਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ ’ਤੇ ਵੀ ਕਈ ਨਾਂ ਚਰਚਾ ’ਚ ਹਨ।
ਨਵੇਂ ਮੈਂਬਰਾਂ ਨੂੰ ਟੁੱਟਣ ਤੋਂ ਬਚਾਉਣ ’ਚ ਜੁਟੀਆਂ ਪਾਰਟੀਆਂ, ਕਈ ਮੈਂਬਰ ਅੰਡਰਗ੍ਰਾਊਂਡ
ਗੁਰਦੁਆਰਾ ਕਮੇਟੀ ਦੀਆਂ ਸ਼ਨੀਵਾਰ ਨੂੰ ਹੋਣ ਜਾ ਰਹੀਆਂ ਅੰਦਰੂਨੀ ਚੋਣਾਂ ਤਿੰਨਾਂ ਧੜਿਆਂ ਲਈ ਬੜੀਆਂ ਅਹਿਮ ਹਨ। ਅਗਲੇ 2 ਦਿਨ ਸਾਰੀਆਂ ਪਾਰਟੀਆਂ ਲਈ ਬੇਹੱਦ ਖਾਸ ਹਨ। ਇਹੀ ਕਾਰਨ ਹੈ ਕਿ ਆਪਣੇ-ਆਪਣੇ ਮੈਂਬਰਾਂ ਨੂੰ ਲੈ ਕੇ ਪਾਰਟੀਆਂ ਅੰਡਰਗ੍ਰਾਊਂਡ ਹੋ ਗਈਆਂ ਹਨ। ਕਮੇਟੀ ਦੇ ਗਲਿਆਰਿਆਂ ’ਚ ਚਰਚਾ ਇਹ ਵੀ ਹੈ ਕਿ ਕੁਝ ਮੈਂਬਰ ਦਿੱਲੀ ਤੋਂ ਬਾਹਰ ਕਿਸੇ ਹੋਟਲ ’ਚ ਸੁਰੱਖਿਅਤ ਪਹੁੰਚਾਏ ਗਏ ਹਨ। ਕੁਝ ਲੋਕਾਂ ਨੂੰ ਚੰਡੀਗੜ੍ਹ ਦੇ ਇਕ ਹੋਟਲ ’ਚ ਰੱਖਿਆ ਗਿਆ ਹੈ, ਅਜਿਹੀ ਵੀ ਜਾਣਕਾਰੀ ਆ ਰਹੀ ਹੈ। ਹਾਲਾਂਕਿ ਮੈਂਬਰਾਂ ਦੀ ‘ਵਫਾਦਾਰੀ’ ਦੀ ਬੋਲੀ ਲਗ ਚੁੱਕੀ ਹੈ। ਇਸ ਖੇਡ ’ਚ ਜੋ ਵੀ ਪਾਰਟੀ ਆਪਣੇ ਮੈਂਬਰਾਂ ਨੂੰ ਬਚਾ ਲਵੇਗੀ, ਉਹੀ ਕਮੇਟੀ ਦਾ ਸਰਦਾਰ ਹੋਵੇਗਾ।
ਨਵੀਂ ਕਮੇਟੀ ਦੇ ਸਾਹਮਣੇ ਵੱਡੀਆਂ ਚੁਣੌਤੀਆਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਪਾਰਟੀ ਦੀ ਬਣੇ ਪਰ ਕਮੇਟੀ ਨੂੰ ਆਰਥਿਕ ਮੋਰਚੇ ’ਤੇ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ’ਚੋਂ ਨਿਕਲਣ ਲਈ ਨਵੀਂ ਟੀਮ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਸਭ ਤੋਂ ਪਹਿਲਾਂ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਦਾ ਸੁਚਾਰੂ ਸੰਚਾਲਨ ਕਰਵਾਉਣਾ ਹੋਵੇਗਾ। ਨਾਲ ਹੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਿਰ ’ਤੇ ਚੜ੍ਹਿਆ ਕਰੋੜਾਂ ਰੁਪਏ ਦਾ ਕਰਜ਼ਾ ਉਤਾਰਨਾ ਹੋਵੇਗਾ। ਕਮੇਟੀ ਸਕੂਲਾਂ ’ਚ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਦਾ ਦਬਾਅ ਵੀ ਵਧਿਆ ਹੈ। ਇਸ ਦੇ ਇਲਾਵਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਉਣ ਦਾ ਦਬਾਅ ਵੀ ਵਧਿਆ ਹੈ। ਇਸ ਦੇ ਇਲਾਵਾ ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 7ਵੇਂ ਕਮਿਸ਼ਨ ਦੇ ਹਿਸਾਬ ਨਾਲ ਤਨਖਾਹ ਦੇਣ ਸਮੇਤ ਕਈ ਚੀਜ਼ਾਂ ਸ਼ਾਮਲ ਹਨ। ਲੰਬੇ ਸਮੇਂ ਤੋਂ ਕਮੇਟੀ ਮੈਂਬਰਾਂ ਨੂੰ ਹਰ ਸਾਲ ਮਿਲਣ ਵਾਲਾ 6 ਲੱਖ ਰੁਪਏ ਦਾ ਫੰਡ ਬੰਦ ਹੈ। ਜੇਕਰ ਫੰਡ ਚਾਲੂ ਕੀਤਾ ਜਾਂਦਾ ਹੈ ਤਾਂ ਇਹ ਵੀ ਕਮੇਟੀ ਲਈ ਵੱਡਾ ਖਰਚਾ ਹੋਵੇਗਾ। ਹਾਲਾਂਕਿ ਕੋਵਿਡ ਦੇ ਕਾਰਨ ਕਮੇਟੀ ਦਾ ਸਮਾਗਮਾਂ ’ਚ ਲੱਗਣ ਵਾਲਾ ਖਰਚਾ ਬਚ ਰਿਹਾ ਹੈ ਅਤੇ ਗੁਰਦੁਆਰਾ ਬੰਗਲਾ ਸਾਹਿਬ ’ਚ ਹੀ ਕਮੇਟੀ ਆਪਣੇ ਰਾਗੀਆਂ ਤੋਂ ਕੀਰਤਨ ਕਰਵਾ ਕੇ ਫਿਲਹਾਲ ਗੁਰਪੁਰਬ ਮਨਾ ਰਹੀ ਹੈ।
ਚੋਣ ਡਾਇਰੈਕਟੋਰੇਟ : ਇਕ ਸਾਲ ਦੀ ਮਿਹਨਤ, ਹੁਣ ਮਿਲੇਗੀ ਰਾਹਤ
ਲਗਭਗ ਇਕ ਸਾਲ ਬਾਅਦ ਪੂਰੀ ਹੋਣ ਜਾ ਰਹੀ ਚੋਣ ਪ੍ਰਕਿਰਿਆ ਦੇ ਬਾਅਦ ਗੁਰਦੁਆਰਾ ਚੋਣ ਡਾਇਰੈਕਟੋਰੇਟ ਸੁੱਖ ਦਾ ਸਾਹ ਲਵੇਗਾ, ਜੋ ਇਸ ਦੌਰਾਨ ਸੁਰਖੀਆਂ ’ਚ ਰਿਹਾ। ਚੋਣ ਡਾਇਰੈਕਟਰ ਨਰਿੰਦਰ ਸਿੰਘ ’ਤੇ ਇਸ ਦੌਰਾਨ ਕਈ ਦੋਸ਼ ਵੀ ਲੱਗੇ ਅਤੇ ਵੱਡੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹ ਆਪਣੀ ਟੀਮ ਦੇ ਨਾਲ ਨਿਰਪੱਖਤਾ ਨਾਲ ਡਟੇ ਰਹੇ। ਇਸ ਚੋਣ ’ਚ ਮੈਂਬਰਾਂ ਦੀ ਯੋਗਤਾ-ਅਯੋਗਤਾ ਦੇ ਮਾਮਲੇ ਨੇ ਵੀ ਤੂਲ ਫੜਿਆ।
ਦਿੱਲੀ ਸਿੱਖ ਸਿਆਸਤ
ਸੁਨੀਲ ਪਾਂਡੇ
ਪੀ. ਐੱਮ. ਦੀ ਰੈਲੀ ਦੇ ਬਿਨਾ ਵਾਪਸੀ ਪੰਜਾਬ ਦੇ ਲਈ ਦੁਖਦ
NEXT STORY