Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 24, 2026

    4:53:03 PM

  • punjabi girl canada

    ਕੈਨੇਡਾ 'ਚ ਪੰਜਾਬੀ ਕੁੜੀ ਦੀ ਸ਼ੱਕੀ ਹਾਲਾਤ 'ਚ...

  • gautam adani s long leap enters the 100 billion dollar club

    ਗੌਤਮ ਅਡਾਨੀ ਦੀ ਲੰਮੀ ਛਾਲ, Bill Gates ਨੂੰ ਪਛਾੜ...

  • raghav chadha sandeep pathak aam aadmi party resignation

    ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ...

  • big statement from israeli minister

    ਬੱਸ ਅਮਰੀਕਾ ਦੀ ਹਾਂ ਤੇ ਫਿਰ ਘਾਤਕ ਜੰਗ ਸ਼ੁਰੂ! ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕੀ ਰਾਜਪਾਲ ਕੇਂਦਰ ਦਾ ‘ਪਿੱਠੂ’ ਹੁੰਦਾ ਹੈ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕੀ ਰਾਜਪਾਲ ਕੇਂਦਰ ਦਾ ‘ਪਿੱਠੂ’ ਹੁੰਦਾ ਹੈ

  • Updated: 04 Dec, 2018 06:28 AM
Special Story
is the governor  s   back   center center
  • Share
    • Facebook
    • Tumblr
    • Linkedin
    • Twitter
  • Comment

‘‘ਜੇਕਰ ਦਿੱਲੀ ਵੱਲ ਦੇਖਦਾ ਤਾਂ ਲੋਨ ਦੀ ਸਰਕਾਰ ਬਣਦੀ ਮੈਂ ਇਤਿਹਾਸ ’ਚ ਇਕ ਬੇਈਮਾਨ ਆਦਮੀ ਵਜੋਂ ਜਾਣਿਆ ਜਾਂਦਾ, ਇਸ ਲਈ ਮੈਂ ਇਹ ਕਦਮ ਚੁੱਕਿਆ। ਹੁਣ ਇਹ ਜੋ ਗਾਲ੍ਹ ਦੇਣਗੇ ਤਾਂ ਦੇਣ ਪਰ ਮੈਂ ਕਨਵੈਂਸ ਹਾਂ ਮੈਂ ਸਹੀ ਕੀਤਾ।’’ 
ਇਹ ਸ਼ਬਦ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਦੇ ਹਨ। ਇਹੋ ਨਹੀਂ, ਅਗਲੇ ਦਿਨ ਉਨ੍ਹਾਂ ਨੇ ਕਿਹਾ, ‘‘ਪਤਾ ਨਹੀਂ ਕਦੋਂ ਤਬਾਦਲਾ ਹੋ ਜਾਵੇ। ਨੌਕਰੀ ਤਾਂ ਨਹੀਂ ਜਾਵੇਗੀ, ਤਬਾਦਲੇ ਦਾ ਖਤਰਾ ।’’ 
ਅਸਲ ’ਚ ਇਹ ਬਿਆਨ ਦੇ ਕੇ ਉਨ੍ਹਾਂ ਨੇ ਇਤਿਹਾਸ ’ਚ ਆਪਣਾ ਨਾਂ ਦਰਜ ਕਰਵਾ ਦਿੱਤਾ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਭਾਰਤ ਦੀ ਸਿਆਸਤ ਦੇ ਉਸ ਰਹੱਸ ਨੂੰ ਉਜਾਗਰ ਕਰ ਦਿੱਤਾ ਹੈ ਕਿ ਰਾਜਪਾਲ ਕੇਂਦਰ ਦਾ ਪਿੱਠੂ ਹੁੰਦਾ ਹੈ, ਜੋ ਆਪਣੇ ਸਿਆਸੀ ਆਕਿਅਾਂ ਅਨੁਸਾਰ ਕੰਮ ਕਰਦਾ ਹੈ। 
ਆਪਣੀ ਗੱਲ ਸਪੱਸ਼ਟ  ਤੌਰ ’ਤੇ ਕਹਿ ਕੇ ਮਲਿਕ ਨੇ ਬਿਨਾਂ ਸ਼ੱਕ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਕੇਂਦਰ ਚਾਹੁੰਦਾ ਸੀ ਕਿ ਉਹ ਦੋ ਵਿਧਾਇਕਾਂ ਵਾਲੀ ਸੱਜਾਦ ਲੋਨ ਦੀ ਪੀਪੁਲਜ਼ ਕਾਨਫਰੰਸ ਦੀ ਸਰਕਾਰ ਬਣਾਉਣ, ਜੋ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਨੂੰ ਭਾਜਪਾ ਦੇ 26 ਅਤੇ 18 ਹੋਰ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ।
ਦੂਜੇ  ਪਾਸੇ ਮਹਿਬੂਬਾ ਮੁਫਤੀ ਦੀ ਪੀ. ਡੀ. ਪੀ. ਨੇ ਆਪਣੇ 28 ਵਿਧਾਇਕਾਂ, ਅਬਦੁੱਲਾ ਦੀ ਨੈਸ਼ਨਲ ਕਾਨਫਰੰਸ ਦੇ 15 ਅਤੇ ਰਾਹੁਲ ਦੀ ਕਾਂਗਰਸ ਦੇ 12 ਵਿਧਾਇਕਾਂ ਨਾਲ ਗੱਠਜੋੜ ਕਰ ਕੇ 87 ਮੈਂਬਰੀ ਵਿਧਾਨ ਸਭਾ ’ਚ 56 ਮੈਂਬਰਾਂ ਦੇ ਸਮਰਥਨ  ਦਾ ਦਾਅਵਾ ਕਰ ਕੇ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। 
ਇਹ ਇਕ ਤਰ੍ਹਾਂ ਨਾਲ ਮਈ ’ਚ ਕਰਨਾਟਕ, ਮਾਰਚ ’ਚ ਮੇਘਾਲਿਆ ਅਤੇ ਪਿਛਲੇ ਸਾਲ ਗੋਆ ਅਤੇ ਮਣੀਪੁਰ ਵਾਲੀਅਾਂ ਸਿਆਸੀ ਘਟਨਾਵਾਂ ਦਾ ਦੁਹਰਾਅ ਹੁੰਦਾ, ਜਦੋਂ ਕੇਂਦਰ ਦੇ ਆਗਿਆਕਾਰੀ ਰਾਜਪਾਲਾਂ ਨੇ ਉਨ੍ਹਾਂ ਸੂਬਿਅਾਂ ’ਚ ਭਾਜਪਾ ਦੀ ਸਰਕਾਰ ਬਣਾਈ, ਹਾਲਾਂਕਿ ਪਾਰਟੀ ਨੂੰ ਉਨ੍ਹਾਂ ਸੂਬਿਅਾਂ ’ਚ ਬਹੁਮਤ ਪ੍ਰਾਪਤ ਨਹੀਂ ਸੀ। 
ਭਾਜਪਾ ਨੂੰ ਹੀ ਦੋਸ਼ ਕਿਉਂ
ਪਰ ਇਸ ਮਾਮਲੇ ’ਚ ਸਿਰਫ ਭਾਜਪਾ ਨੂੰ ਹੀ ਕਿਉਂ ਦੋਸ਼ ਦੇਈਏ? ਅੱਜ ਦੇ ਮੌਕਾਪ੍ਰਸਤੀ ਵਾਲੇ ਯੁੱਗ ’ਚ ਕਾਂਗਰਸ ਵੀ ਅਜਿਹੀ ਹੇਰਾਫੇਰੀ ਕਰਨ ’ਚ ਮਾਹਿਰ ਹੈ ਅਤੇ ਉਸ ਨੇ ਵੀ ਰਾਜਭਵਨਾਂ ਨੂੰ ਪਾਰਟੀ ਦਫਤਰ ਦਾ ਵਿਸਤਾਰ  ਬਣਾ ਦਿੱਤਾ ਸੀ। ਰਾਜਪਾਲਾਂ ਵਲੋਂ ਨਿਯਮਾਂ ਦੀ ਗਲਤ ਵਿਆਖਿਆ ਅਤੇ ਆਪਣੀ ਮਰਜ਼ੀ ਨਾਲ ਵਿਆਖਿਆ ਕਰਨਾ ਆਮ ਗੱਲ ਹੋ ਗਈ ਹੈ। ਉਹ ਅਕਸਰ ਆਪਣੇ ਸਿੱਟੇ ਕੱਢਦੇ ਹਨ ਅਤੇ ਕੇਂਦਰ ’ਚ ਆਪਣੇ ਆਕਿਅਾਂ ਦੀ ਮਰਜ਼ੀ ਅਨੁਸਾਰ ਫੈਸਲਾ ਦਿੰਦੇ ਹਨ। 
2008 ’ਚ ਮੇਘਾਲਿਆ, 2007 ਅਤੇ 2011 ’ਚ ਕਰਨਾਟਕ, 2005 ’ਚ ਗੋਆ, ਬਿਹਾਰ ਅਤੇ ਝਾਰਖੰਡ ਇਸ ਦੀਅਾਂ ਮਿਸਾਲਾਂ ਹਨ। 1971-81 ਦੇ ਦੌਰਾਨ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਦਿਅਾਂ 27 ਸੂਬਾ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ 1983 ਆਉਂਦੇ-ਆਉਂਦੇ 70 ਵਾਰ ਸੂਬਿਅਾਂ ’ਚ ਰਾਸ਼ਟਰਪਤੀ ਸ਼ਾਸਨ ਲਾ ਦਿੱਤਾ ਗਿਆ ਸੀ। 
ਖੇਤਰੀ ਪਾਰਟੀਅਾਂ ਦੀਅਾਂ ਸਰਕਾਰਾਂ ਜਿਵੇਂ ਸਾਂਝਾ ਮੋਰਚਾ, ਜਨਤਾ ਪਾਰਟੀ ਅਤੇ ਤੀਜੇ ਮੋਰਚੇ ਦੀਅਾਂ ਸਰਕਾਰਾਂ ਨੇ ਰਾਜਪਾਲ ਨੂੰ ਆਪਣਾ ਪਿੱਠੂ ਬਣਾ ਕੇ ਇਸ ਅਹੁਦੇ ਦੀ ਵਰਤੋਂ ਤੇ ਦੁਰਵਰਤੋਂ ਕੀਤੀ ਅਤੇ ਵਿਰੋਧੀ ਪਾਰਟੀਅਾਂ ਦੇ ਸ਼ਾਸਨ ਵਾਲੀਅਾਂ ਸੂਬਾ ਸਰਕਾਰਾਂ ਨੂੰ ਡੇਗਣ ਲਈ ਇਸ ਅਹੁਦੇ ਦੀ ਦੁਰਵਰਤੋਂ ਕੀਤੀ। ਕੇਂਦਰ ਦੀ ਮਰਜ਼ੀ ਕਾਰਨ ਵੱਖ-ਵੱਖ ਸੂਬਿਅਾਂ ’ਚ 120 ਵਾਰ ਧਾਰਾ-356 ਲਾਗੂ ਕੀਤੀ ਗਈ। ਇਸ ਦੀ ਬਹੁਤ ਆਲੋਚਨਾ ਹੋਈ ਪਰ ਇਸ ਧਾਰਾ ਦੀ ਵਰਤੋਂ ਸਾਰੀਅਾਂ ਪਾਰਟੀਅਾਂ ਨੇ ਕੀਤੀ। 
 ਸੰਵਿਧਾਨ ਨਿਰਮਾਤਾਵਾਂ ਨੇ ਕਦੇ ਇਸ ਗੱਲ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅੱਜ ਰਾਜਪਾਲ ਦੀ ਨਿਯੁਕਤੀ ਦਾ ਮਾਪਦੰਡ ਇਹ ਨਹੀਂ ਰਹਿ ਗਿਆ ਕਿ ਉਹ ਵੱਕਾਰੀ ਵਿਅਕਤੀ ਹੋਵੇ ਅਤੇ ਉਸ ਦੀ ਸੱਚਾਈ ਤੇ ਨਿਰਪੱਖਤਾ ਸ਼ੱਕ ਤੋਂ ਪਰ੍ਹੇ ਹੋਵੇ ਪਰ ਉਹ ਕੇਂਦਰ ਦਾ ‘ਯੈੱਸ ਮੈਨ’ ਅਤੇ ‘ਚਮਚਾ’ ਹੋਵੇ। ਇਸ ਨਾਲ ਸਥਿਤੀ ਅਜਿਹੀ ਬਣ ਗਈ ਹੈ ਕਿ ਅੱਜ 60 ਫੀਸਦੀ ਰਾਜਪਾਲ ਸਰਗਰਮ ਰਾਜਨੇਤਾ ਹਨ ਤੇ ਬਾਕੀ ਆਗਿਆਕਾਰੀ ਨੌਕਰਸ਼ਾਹ, ਪੁਲਸ ਅਧਿਕਾਰੀ ਤੇ ਫੌਜੀ ਅਧਿਕਾਰੀ ਹਨ। 
ਰਿਟਾਇਰਮੈਂਟ ਤੋਂ ਬਾਅਦ ਤੋਹਫਾ
ਅਸਲ ’ਚ ਇਹ ਅਹੁਦਾ ਆਗਿਆਕਾਰੀ ਅਧਿਕਾਰੀਅਾਂ ਲਈ ਰਿਟਾਇਰਮੈਂਟ ਤੋਂ ਬਾਅਦ ਇਕ ਤੋਹਫਾ ਬਣ ਗਿਆ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਪਾਰਟੀਅਾਂ ਦੇ ਸ਼ਾਸਨ ਵਾਲੇ ਸੂਬਿਅਾਂ ’ਚ ਰਾਜਪਾਲ ਨੂੰ ਕੇਂਦਰ ਦਾ ਇਕ ‘ਹਥਿਆਰ’ ਬਣਾ ਲਿਆ ਗਿਆ ਹੈ। ਸ਼ਾਸਨ ਅੱਜ ਡਰਾਮੇਬਾਜ਼ੀ ਬਣ ਗਿਆ  ਹੈ ਤੇ ਇਸ ਦੇ ਨਿਯਮਾਂ ਨੂੰ ਮਰਜ਼ੀ ਨਾਲ ਬਦਲਿਆ ਜਾ ਰਿਹਾ ਹੈ। ਲੋਕਤੰਤਰ ਨੂੰ ਪਲਟਿਆ ਜਾ ਰਿਹਾ ਹੈ ਤੇ ਨਿਯਮਾਂ ਨੂੰ ਤੋੜਿਆ-ਮਰੋੜਿਆ ਜਾ ਰਿਹਾ ਹੈ। 
ਮੋਦੀ ਦਾ ਰਾਜਗ ਵੀ ਵੀ. ਪੀ. ਸਿੰਘ ਦੇ ਕੌਮੀ ਮੋਰਚੇ ਅਤੇ ਵਾਜਪਾਈ ਦੇ ਰਾਜਗ ਜਾਂ 2004 ਦੇ ਯੂ. ਪੀ. ਏ. ਨਾਲੋਂ ਵੱਖਰਾ ਨਹੀਂ ਹੈ, ਜਿਨ੍ਹਾਂ ਨੇ ਪਿਛਲੀਅਾਂ ਸਰਕਾਰਾਂ ਵਲੋਂ ਨਿਯੁਕਤ ਕੀਤੇ ਰਾਜਪਾਲਾਂ ਨੂੰ ਅਹੁਦਿਅਾਂ ਤੋਂ ਹਟਾਇਆ। 2014 ਤੋਂ ਬਾਅਦ 9  ਰਾਜਪਾਲਾਂ ਨੇ ਅਸਤੀਫੇ ਦਿੱਤੇ, ਜਿਨ੍ਹਾਂ ’ਚ ਕੇਰਲ ਦੀ ਰਾਜਪਾਲ ਸ਼ੀਲਾ ਦੀਕਸ਼ਿਤ, ਮਹਾਰਾਸ਼ਟਰ ਦੇ ਸ਼ੰਕਰ ਨਾਰਾਇਣ, ਪੱਛਮੀ ਬੰਗਾਲ ਦੇ ਨਾਰਾਇਣਨ, ਯੂ. ਪੀ. ਦੇ ਜੋਸ਼ੀ,  ਪੁੱਡੂਚੇਰੀ ਦੇ ਕਟਾਰੀਆ, ਗੋਆ ਦੇ ਵਾਂਚੂ, ਨਾਗਾਲੈਂਡ ਦੇ ਅਸ਼ਵਨੀ ਕੁਮਾਰ, ਛੱਤੀਸਗੜ੍ਹ ਦੇ ਸ਼ੇਖਰ ਦੱਤ ਅਤੇ ਮਿਜ਼ੋਰਮ ਦੇ ਪੁਰਸ਼ੋਤਮਨ ਸ਼ਾਮਿਲ ਹਨ। 
ਹਾਲਾਂਕਿ ਇਸ ਸਬੰਧ ’ਚ ਸੁਪਰੀਮ ਕੋਰਟ ਨੇ 2010 ’ਚ ਫੈਸਲਾ ਦਿੱਤਾ ਸੀ ਕਿ ਸਰਕਾਰ ਬਦਲਣਾ ਰਾਜਪਾਲ ਬਦਲਣ ਦਾ ਮਾਪਦੰਡ ਨਹੀਂ ਹੈ, ਬੇਸ਼ੱਕ ਹੀ ਉਹ ਨੀਤੀਅਾਂ ਤੇ ਸਿਆਸੀ ਵਿਚਾਰਧਾਰਾ ਦੇ ਮਾਮਲੇ ’ਚ ਕੇਂਦਰ ਨਾਲੋਂ ਵੱਖਰਾ ਰੁਖ਼ ਹੀ ਕਿਉਂ ਨਾ ਅਪਣਾਉਂਦੇ ਹੋਣ।
ਰਾਜਪਾਲ ਅਸਿੱਧੇ ਤੌਰ ’ਤੇ ਪ੍ਰਸ਼ਾਸਨ ਚਲਾਉਂਦਾ ਹੈ, ਉਹ ਕੇਂਦਰ ਦੀ ਸ਼ਹਿ ’ਤੇ ਘਟੀਆ ਸਿਆਸਤ ਕਰਦਾ ਹੈ, ਸੂਬਾ ਸਰਕਾਰ ਦੇ ਕੰਮ ’ਚ ਦਖਲ ਦਿੰਦਾ ਹੈ ਤੇ ਪੱਖਪਾਤੀ ਫੈਸਲੇ ਲੈਂਦਾ ਹੈ, ਫਾਈਲਾਂ ਮੰਗਵਾਉਂਦਾ ਹੈ, ਮੰਤਰੀਅਾਂ ਤੇ ਨੌਕਰਸ਼ਾਹਾਂ ਨੂੰ ਬੁਲਾਉਂਦਾ ਹੈ, ਸੂਬਾ ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਅਾਂ ਦੀ ਸੁਣਵਾਈ ਕਰਦਾ ਹੈ। ਕੁਲ ਮਿਲਾ ਕੇ ਰਾਜਪਾਲ ਹਰ ਕਦਮ ’ਤੇ ਮੁੱਖ ਮੰਤਰੀ ਲਈ ਸਮੱਸਿਆਵਾਂ ਖੜ੍ਹੀਅਾਂ ਕਰਦਾ ਹੈ ਤੇ ਇਹ ਅਹੁਦਾ ਉਸ ਨੂੰ ਸਰਗਰਮ ਸਿਆਸਤ ’ਚ ਆਉਣ ਵਿਚ ਵੀ ਸਹਾਇਤਾ ਕਰਦਾ ਹੈ। 
ਮੁੱਖ ਮੰਤਰੀਅਾਂ ਦੇ ਕੰਮਕਾਜ ’ਚ ਸਿਆਸੀ ਦਖਲ ਦੇਣ ਤੋਂ ਰਾਜਪਾਲਾਂ ਨੂੰ ਰੋਕਣ ਲਈ ਜਸਟਿਸ ਵੈਂਕਟਚਲੱਈਆ ਦੀ ਪ੍ਰਧਾਨਗੀ ਹੇਠ ਸੰਵਿਧਾਨ ਸਮੀਖਿਆ ਕਮਿਸ਼ਨ ਨੇ ਕੁਝ ਤਬਦੀਲੀਅਾਂ ਦੀ ਸਿਫਾਰਿਸ਼ ਕੀਤੀ ਸੀ। ਕਮਿਸ਼ਨ ਚਾਹੁੰਦਾ ਸੀ ਕਿ ਮੁੱਖ ਮੰਤਰੀ ਦੀ ਚੋਣ ਵਿਧਾਨ ਸਭਾ ਵਲੋਂ ਪ੍ਰਤੱਖ ਤੌਰ ’ਤੇ ਕੀਤੀ ਜਾਵੇ ਤਾਂ ਕਿ ਰਾਜਭਵਨ ’ਚ ਬਹੁਮਤ ਸਿੱਧ ਨਾ ਕਰਨਾ ਪਵੇ। 
ਕਮਿਸ਼ਨ ਦਾ ਮੰਨਣਾ ਸੀ ਕਿ ਇਸ ਨਾਲ ਵਿਧਾਇਕਾਂ ਦੀ ਖਰੀਦੋ-ਫਰੋਖਤ ’ਤੇ ਵੀ ਰੋਕ ਲੱਗੇਗੀ। ਸਰਕਾਰੀਆ ਕਮਿਸ਼ਨ ਨੇ ਵੀ ਕਿਹਾ ਸੀ ਕਿ ਰਾਜਪਾਲ ਦੀ ਭੂਮਿਕਾ ਇਕ ਸੰਵਿਧਾਨਿਕ ਪਹਿਰੇਦਾਰ, ਕੇਂਦਰ ਤੇ ਸੂਬਿਅਾਂ ਵਿਚਾਲੇ ਇਕ ਅਹਿਮ ਸੰਪਰਕ ਸੂਤਰ ਵਾਲੀ ਹੈ, ਰਾਜਪਾਲ ਕੇਂਦਰ ਸਰਕਾਰ ਦਾ ‘ਏਜੰਟ’ ਨਹੀਂ ਹੈ। ਕਮਿਸ਼ਨ ਨੇ ਇਹ ਵੀ ਸੁਝਾਅ ਦਿੱਤਾ ਸੀ ਕਿ ਰਾਜਪਾਲ ਦੀ ਨਿਯੁਕਤੀ ਸਬੰਧਤ ਸੂਬੇ ਦੇ ਮੁੱਖ ਮੰਤਰੀ ਦੀ ਸਲਾਹ ਨਾਲ ਕੀਤੀ ਜਾਵੇ। ਸੁਪਰੀਮ ਕੋਰਟ ਨੇ ਵੀ ਇਸ ਸੁਝਾਅ ਦਾ ਸਮਰਥਨ ਕੀਤਾ ਸੀ। 
ਰਾਜਪਾਲਾਂ ਦੀ ਭੂਮਿਕਾ
ਮਾਹਿਰਾਂ ਦਾ ਕਹਿਣਾ ਹੈ ਕਿ ਰਾਜਪਾਲ ਦੀ ਭੂਮਿਕਾ ਸੂਬੇ ਦੀ ਨੁਮਾਇੰਦਗੀ ਕਰਨ, ਉਥੋਂ ਦੇ ਲੋਕਾਂ ਦੀ ਸੇਵਾ ਕਰਨ ਤੇ ਕੇਂਦਰ ਸਰਕਾਰ ਨਾਲ ਉਨ੍ਹਾਂ ਦੇ ਹਿੱਤਾਂ ਦੀ ਲੜਾਈ ਲੜਨ ਦੀ ਹੈ, ਨਾ ਕਿ ਇਸ ਦੇ ਉਲਟ। ਰਾਜਪਾਲ ਦੀ ਭੂਮਿਕਾ ਆਪਣੇ ਮੰਤਰੀ ਪ੍ਰੀਸ਼ਦ ਦੇ ਮਿੱਤਰ, ਦਾਰਸ਼ਨਿਕ ਅਤੇ ਮਾਰਗਦਰਸ਼ਨ ਵਾਲੀ ਹੈ ਤੇ ਉਸ ਨੂੰ ਅਥਾਹ ਵਿਵੇਕ ਅਧਿਕਾਰ ਪ੍ਰਾਪਤ ਹਨ। 
ਉਸ ਨੂੰ ਪਾਰਟੀਬਾਜ਼ੀ ਵਾਲੀ ਸਿਆਸਤ ਦੀ ਬਜਾਏ ਕੌਮੀ ਹਿੱਤਾਂ ਨੂੰ ਧਿਆਨ ’ਚ ਰੱਖਣਾ ਪਵੇਗਾ। ਸੰਵਿਧਾਨ ਨੇ ਉਸ ਨਾਲ ਸਲਾਹ-ਮਸ਼ਵਰਾ ਕਰਨ, ਉਸ ਨੂੰ ਚਿਤਾਵਨੀ ਦੇਣ ਅਤੇ ਹੱਲਾਸ਼ੇਰੀ ਦੇਣ ਦਾ ਅਧਿਕਾਰ ਦੇ ਕੇ ਆਪਣੀ ਸਰਕਾਰ ਦੇ ਫੈਸਲਿਅਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਦਿੱਤੀ ਹੈ। 
ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਪਾਲ ਤੋਂ ਕੀ ਉਮੀਦ ਕੀਤੀ ਜਾਂਦੀ ਹੈ। ਰਾਜਪਾਲ ਤੋਂ ਨਿਰਪੱਖਤਾ, ਈਮਾਨਦਾਰੀ, ਸੰਵਿਧਾਨਿਕ ਜ਼ਿੰਮੇਵਾਰੀਅਾਂ, ਕਦਰਾਂ-ਕੀਮਤਾਂ ਤੇ ਫਰਜ਼ਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਹੋ ਸਕਦਾ ਹੈ ਰਾਜਪਾਲ ਕਿਸੇ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਪਰ ਆਪਣੇ ਅਹੁਦੇ ’ਤੇ ਨਿਯੁਕਤ ਹੋਣ ਤੋਂ ਬਾਅਦ ਉਸ ਨੂੰ ਅਹੁਦੇ ਦੇ ਵੱਕਾਰ ਤੇ ਸੰਵਿਧਾਨਿਕ ਕਦਰਾਂ-ਕੀਮਤਾਂ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ। 
ਮਲਿਕ ਨੇ ਸੂਬੇ ’ਚ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਖਰੀਦੋ-ਫਰੋਖਤ ਅਤੇ ਪੈਸੇ ਦੇ ਸੰਭਾਵੀ ਲੈਣ-ਦੇਣ ਦਾ ਖਦਸ਼ਾ  ਦੇਖਿਆ। ਇਸੇ ਲਈ ਉਨ੍ਹਾਂ ਨੇ ਵਿਧਾਨ ਸਭਾ ਭੰਗ ਕਰ ਦਿੱਤੀ। ਕੀ ਉਹ ਇਸ ਦੇ ਅਪਵਾਦ ਹਨ? ਅਜਿਹਾ ਕਹਿਣਾ ਜਲਦਬਾਜ਼ੀ ਹੋਵੇ। ਉਨ੍ਹਾਂ ਨੇ ਖ਼ੁਦ ਮੰਨਿਆ ਹੈ ਕਿ ਉਨ੍ਹਾਂ ਦਾ ਤਬਾਦਲਾ ਹੋ ਸਕਦਾ ਹੈ। ਬਾਕੀ ਰਾਜਪਾਲਾਂ ਨੂੰ ਵੀ ਧਿਆਨ ’ਚ ਰੱਖਣਾ ਪਵੇਗਾ ਕਿ ਲੋਕਤੰਤਰ ਦਾ ਅਰਥ ਸੰਵਿਧਾਨ ਦਾ ਸਨਮਾਨ ਕਰਨਾ, ਸਥਾਪਿਤ ਰਵਾਇਤਾਂ ਨੂੰ ਮੰਨਣਾ ਤੇ ਸੰਵਿਧਾਨ ਦੀ ਮੂਲ ਭਾਵਨਾ ਨੂੰ ਸਮਝਣਾ ਹੈ, ਨਾ ਕਿ ਟਕਰਾਅ ਪੈਦਾ ਕਰਨਾ। 
ਕੁਲ ਮਿਲਾ ਕੇ ਸਮਾਂ ਆ ਗਿਆ ਹੈ ਕਿ ਰਾਜਪਾਲ ਦੇ ਅਹੁਦੇ ਦੇ ਸਬੰਧ ’ਚ ਸਿਆਸਤ ਤੋਂ ਉਪਰ ਉੱਠਿਆ ਜਾਵੇ ਤੇ ਨਿਰਪੱਖ, ਗੈਰ-ਸਿਆਸੀ ਰਾਜਪਾਲਾਂ ਦੀ ਨਿਯੁਕਤੀ ਕਰ ਕੇ ਇਸ ਉੱਚ ਸੰਵਿਧਾਨਿਕ ਅਹੁਦੇ ਲਈ ਸਿਹਤਮੰਦ ਅਤੇ ਸਨਮਾਨਜਨਕ ਰਿਵਾਜ ਵਿਕਸਿਤ ਕੀਤਾ ਜਾਵੇ। 
ਸੰਸਥਾਵਾਂ ਅਹਿਮ ਹੁੰਦੀਅਾਂ ਹਨ, ਨਾ ਕਿ ਵਿਅਕਤੀ। ਵਿਅਕਤੀ ਨਾਲ ‘ਜੈਸੇ ਕੋ ਤੈਸਾ’ ਵਾਲਾ ਸਲੂਕ ਕੀਤਾ ਜਾ ਸਕਦਾ ਹੈ ਪਰ ਸੂਬੇ (ਸਰਕਾਰ) ਨਾਲ ਅਜਿਹਾ ਨਹੀਂ ਕੀਤਾ ਜਾ ਸਕਦਾ।    
                  

  • ਰਾਜਪਾਲ ਕੇਂਦਰ
  • ਪਿੱਠੂ’ ਹੁੰਦਾ
  • governor had the center
  • the back

ਬਿੰਨੀ ਬਾਂਸਲ : ਇਕ ‘ਸਿਤਾਰੇ’ ਨੂੰ ਲੱਗਾ ਗ੍ਰਹਿਣ

NEXT STORY

Stories You May Like

  • old age  huge funds will be available for treatment  scheme
    ਬੁਢਾਪੇ ਦੀ ਵੱਡੀ ਚਿੰਤਾ ਹੋਈ ਖ਼ਤਮ! ਹੁਣ ਇਲਾਜ ਲਈ ਮਿਲੇਗਾ ਮੋਟਾ ਫੰਡ, ਜਾਣੋ ਕੀ ਹੈ ਸਕੀਮ
  • how to make yogurt raita
    ਦਹੀਂ ਦਾ ਰਾਇਤਾ ਬਣਾਉਣ ਦਾ ਕੀ ਹੈ ਸਹੀ ਤਰੀਕਾ
  • what is the correct way to make jackfruit pickle
    ਚਟਪਟਾ ਕਟਹਲ ਦਾ ਆਚਾਰ ਬਣਾਉਣ ਦਾ ਕੀ ਹੈ ਸਹੀ ਤਰੀਕਾ
  • nitish kumar  chief minister  resignation  governor
    ਨਿਤੀਸ਼ ਕੁਮਾਰ ਦਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ, ਰਾਜਪਾਲ ਨੂੰ ਸੌਂਪਿਆ ਤਿਆਗ ਪੱਤਰ
  • central government  punjab farmers  wheat crop
    ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ
  • jakhar thanks governor
    ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ ਨੂੰ ਪ੍ਰਵਾਨਗੀ ਦੇਣ ਲਈ ਜਾਖੜ ਵੱਲੋਂ ਰਾਜਪਾਲ ਦਾ ਧੰਨਵਾਦ
  • know what is the real relationship between husband and wife
    ਸ਼ਾਸਤਰਾਂ ਅਨੁਸਾਰ ਜਾਣੋ ਕੀ ਹੈ ਪਤੀ-ਪਤਨੀ ਦਾ ਅਸਲ ਰਿਸ਼ਤਾ ਅਤੇ ਸੁਖੀ ਜੀਵਨ ਦਾ ਰਾਜ਼
  • the grand plan is about to end
    1 ਰੁਪਏ 'ਚ 30 ਦਿਨ ! ਬਸ ਖ਼ਤਮ ਹੋਣ ਵਾਲਾ ਹੈ ਧਾਕੜ ਪਲਾਨ, ਜਾਣੋ ਕੀ ਹੈ BSNL ਦਾ ਸ਼ਾਨਦਾਰ ਆਫ਼ਰ
  • golden opportunity to work in uae
    UAE 'ਚ GCC ਲਾਇਸੰਸ ਵਾਲੇ ਟਰੱਕ ਡਰਾਈਵਰ ਤੇ ਇੰਡੀਅਨ ਲਾਇਸੰਸ ਵਾਲੇ ਮੋਟਰਸਾਈਕਲ...
  • major incident in jalandhar
    ਕੁੜੀ ਪਿੱਛੇ ਚੱਲੀਆਂ ਗੋਲ਼ੀਆਂ! ਕੰਬਿਆ ਜਲੰਧਰ ਦਾ ਇਹ ਇਲਾਕਾ, ਸਹਿਮੇ ਲੋਕ
  • lpg gas shortage people road traffic jams in jalandhar
    Punjab: ਅਜੇ ਵੀ ਆ ਰਹੀ LPG ਗੈਸ ਦੀ ਕਿੱਲਤ, ਸੜਕਾਂ 'ਤੇ ਉਤਰੇ ਲੋਕ, ਰੋਡ ਕਰ...
  • government holiday in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
  • jalandhar improvement trust suffers setback of rs 82 lakh in 2 cases
    ਇੰਪਰੂਵਮੈਂਟ ਟਰੱਸਟ ਨੂੰ ਸੂਰਿਆ ਐਨਕਲੇਵ ਤੇ ਇੰਦਰਾਪੁਰਮ ਨਾਲ ਸਬੰਧਤ 2 ਕੇਸਾਂ 'ਚ...
  • big announcement made in punjab on may 20
    ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ...
  • 80 sacks of wheat stolen from punsup godowns in shahkot
    ਸ਼ਾਹਕੋਟ ’ਚ ਪਨਸਪ ਦੇ ਗੁਦਾਮਾਂ ’ਚੋਂ 80 ਬੋਰੇ ਕਣਕ ਚੋਰੀ
  • punjab school time change
    ਪੰਜਾਬ : ਸਕੂਲਾਂ ਦਾ ਬਦਲੇਗਾ ਸਮਾਂ! ਅੱਤ ਦੀ ਗਰਮੀ ਵਿਚਾਲੇ ਵਿਭਾਗੀ ਹਦਾਇਤਾਂ ਜਾਰੀ
Trending
Ek Nazar
big action of pakistani army

ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ

people are suffering due to heat in gurdaspur

ਗੁਰਦਾਸਪੁਰ ’ਚ ਲੂ ਤੋਂ ਲੋਕ ਪ੍ਰੇਸ਼ਾਨ, ਤਾਪਮਾਨ 42 ਡਿਗਰੀ ਤੋਂ ਪਾਰ; ਬਿਜਲੀ ਦੀ...

blackout in tarn taran

ਤਰਨਤਾਰਨ 'ਚ ਵੀ ਅੱਜ ਹੋਵੇਗਾ  Black out,  ਵੱਜਣਗੇ ਸਾਇਰਨ

amritsar father cheating on his daughter for 2 years

ਅੰਮ੍ਰਿਤਸਰ: 2 ਸਾਲਾਂ ਤੱਕ ਧੀ ਦੀ ਪੱਤ ਰੋਲਦਾ ਰਿਹਾ ਕਲਯੁੱਗੀ ਪਿਓ, ਅਦਾਲਤ ਨੇ...

italian pm meloni shares post

ਇਟਲੀ ਦੀ PM ਮੇਲੋਨੀ ਨੇ ਝੁਮਕੇ ਪਹਿਨ ਕੇ ਸ਼ੇਅਰ ਕੀਤੀ ਤਸਵੀਰ, ਹਰ ਪਾਸੇ ਹੋ ਰਹੀ...

pakistani cricketer in ipl

IPL 'ਚ ਪੰਜਾਬ ਤੇ ਦਿੱਲੀ ਦੇ ਮੁਕਾਬਲੇ ਤੋਂ ਪਹਿਲਾਂ ਵੱਡਾ ਬਦਲਾਅ! ਟੀਮ ਵਿਚ...

narendra modi  hooghly river  boat  photography

PM ਮੋਦੀ ਨੇ ਹੁਗਲੀ ਨਦੀ 'ਚ ਕੀਤੀ ਕਿਸ਼ਤੀ ਦੀ ਸਵਾਰੀ, ਫੋਟੋਗ੍ਰਾਫ਼ੀ ਕਰਦੇ ਆਏ ਨਜ਼ਰ

tractor trolley incident 22 injured

ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...

yashasvi jaiswal ajinkya rahane

ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ

ipl 2026

IPL 'ਚ 1.60 ਕਰੋੜ 'ਚ ਵਿਕਣ ਵਾਲਾ ਖਿਡਾਰੀ ਚੱਪਲਾਂ ਪਾ ਕੇ ਖੇਡ ਰਿਹੈ ਕ੍ਰਿਕਟ!...

teaser of sidhu moosewala  s new song

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਕੱਲ੍ਹ ਸਵੇਰੇ 10 ਵਜੇ ਰਿਲੀਜ਼...

heavy rains

ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 12 ਸੂਬਿਆਂ ਲਈ ਅਲਰਟ ਜਾਰੀ

fat prison people pay rs 90 000 per month to lose weight

ਮੋਟੇ ਲੋਕਾਂ ਨੂੰ ਹੋ ਰਹੀ 'ਜੇਲ੍ਹ'! ਦਿਨ 'ਚ ਦੋ ਵਾਰ ਤੋਲਿਆ ਜਾਵੇਗਾ ਭਾਰ ਨਹੀਂ...

faridkot district magistrate issues prohibitory orders till june 6

ਫਰੀਦਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 6 ਜੂਨ ਤੱਕ ਪਾਬੰਦੀਆਂ ਦੇ ਹੁਕਮ ਜਾਰੀ

chinese ambassador meets shehbaz sharif

ਚੀਨੀ ਰਾਜਦੂਤ ਨੇ ਸ਼ਾਹਬਾਜ਼ ਸ਼ਰੀਫ ਨਾਲ ਕੀਤੀ ਮੁਲਾਕਾਤ, ਪੱਛਮੀ ਏਸ਼ੀਆ ਦੀ ਸਥਿਤੀ...

mobile phones and drugs recovered from central jail

ਕੇਦਰੀ ਜੇਲ੍ਹ ’ਚੋਂ ਦਰਜਨ ਤੋਂ ਵੱਧ ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

two pakistanis visit china  s space station

ਦੋ ਪਾਕਿਸਤਾਨੀ ਕਰਨਗੇ ਚੀਨ ਦੇ ਸਪੇਸ ਸਟੇਸ਼ਨ ਦਾ ਦੌਰਾ, PM ਸ਼ਰੀਫ ਨੇ ਕੀਤੀ ਮੁਲਾਕਾਤ

chemical leak

ਅਮਰੀਕਾ 'ਚ ਵੱਡਾ ਹਾਦਸਾ; ਕੈਮੀਕਲ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ, 19 ਜ਼ਖ਼ਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • election commission s logical errors in bengal
      ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
    • women s reservation bill opposition s stand
      ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼
    • trump modi and munir
      ਟਰੰਪ ਦੇ ਮੁਨੀਰ-ਮੋਦੀ ਵਿਚਾਲੇ ਸੰਤੁਲਨ ਦੇ ਯਤਨ ਨਾਲ ਭਾਰਤ-ਪਾਕਿ ਸਬੰਧ ਨਹੀਂ...
    • grandfather s legacy to garandson
      ਦਾਦੇ ਦੀ ਵਿਰਾਸਤ ਪੋਤੇ ਤੱਕ, “ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ”
    • the conflict between trump and the pope is unprecedented
      ਟਰੰਪ ਅਤੇ ਪੋਪ ਵਿਚਾਲੇ ਟਕਰਾਅ ਲਾਮਿਸਾਲ
    • there will be a fine for abusing someone
      ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ
    • economy condition
      ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ
    • women empowerment
      ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ
    • central vigilance commission
      ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +