Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    9:44:18 AM

  • indian pilot smit machchhar  pm modi  hero

    ਭਾਰਤੀ ਪਾਇਲਟ ਨੇ ਮਸੀਹਾ ਬਣ ਬਚਾਈ 174 ਯਾਤਰੀਆਂ ਦੀ...

  • bathinda  lover  wife incident

    ਬਠਿੰਡਾ 'ਚ ਵੱਡੀ ਵਾਰਦਾਤ : ਆਸ਼ਕ ਨਾਲ ਮਿਲ ਪਤਨੀ ਨੇ...

  • girl marriage man  tied rakhi  15 years

    ਜਿਸ ਨੂੰ ਭਰਾ ਮੰਨ 15 ਸਾਲ ਬੰਨ੍ਹੀ ਰੱਖੜੀ, ਉਸੇ ਨਾਲ...

  • major accident in zimbabwe

    ਜ਼ਿੰਬਾਬਵੇ 'ਚ ਹੈਲੀਕਾਪਟਰ ਕ੍ਰੈਸ਼: ਮਸ਼ਹੂਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਜਲਿਆਂਵਾਲਾ ਬਾਗ ਕਾਂਡ 'ਚ ਕਸ਼ਮੀਰੀਆਂ ਦਾ 'ਬਲੀਦਾਨ'

SPECIAL STORY News Punjabi(ਵਿਸ਼ੇਸ਼ ਟਿੱਪਣੀ)

ਜਲਿਆਂਵਾਲਾ ਬਾਗ ਕਾਂਡ 'ਚ ਕਸ਼ਮੀਰੀਆਂ ਦਾ 'ਬਲੀਦਾਨ'

  • Updated: 11 Apr, 2018 02:49 AM
Special Story
kashmiri   sacrifice   in jalianwala bagh incident
  • Share
    • Facebook
    • Tumblr
    • Linkedin
    • Twitter
  • Comment

13 ਅਪ੍ਰੈਲ 1919 ਨੂੰ ਪੰਜਾਬ ਦੇ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਿਰ ਸਾਹਿਬ ਨੇੜੇ ਪੈਂਦੇ ਜਲਿਆਂਵਾਲਾ ਬਾਗ ਵਿਚ ਅੰਗਰੇਜ਼ਾਂ ਨੇ ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਹੱਤਿਆਕਾਂਡ ਦੀ ਭਾਰਤ ਦੇ ਆਜ਼ਾਦੀ ਸੰਗਰਾਮ ਵਿਚ ਅਸਾਧਾਰਨ ਮਹੱਤਤਾ ਹੈ। ਇਸ ਤੋਂ ਬਾਅਦ ਹੀ ਸਾਰਾ ਦੇਸ਼ ਬ੍ਰਿਟਿਸ਼ ਰਾਜ ਦੇ ਵਿਰੁੱਧ ਉੱਠ ਖੜ੍ਹਾ ਹੋਇਆ ਅਤੇ ਬ੍ਰਿਟਿਸ਼ ਸੱਤਾ ਦੀ ਪੁੱਠੀ ਗਿਣਤੀ ਸ਼ੁਰੂ ਹੋਈ। 
13 ਅਪ੍ਰੈਲ 2018 ਨੂੰ ਇਸ ਘਟਨਾ ਦਾ ਸ਼ਤਾਬਦੀ ਵਰ੍ਹਾ (100 ਸਾਲ) ਸ਼ੁਰੂ ਹੋ ਰਿਹਾ ਹੈ। 13 ਅਪ੍ਰੈਲ 1919 ਨੂੰ ਵਿਸਾਖੀ ਸੀ। ਸਾਰੇ ਜਾਣਦੇ ਹਨ ਕਿ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ 'ਚ ਇਹ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। 1699 ਨੂੰ ਇਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸਾ ਪੰਥ' ਦੀ ਸਾਜਨਾ ਕੀਤੀ ਸੀ।
ਇਸੇ ਪਵਿੱਤਰ ਦਿਨ ਨੂੰ ਹੀ ਜਲਿਆਂਵਾਲਾ ਬਾਗ ਕਾਂਡ ਵਿਚ ਹੋਏ ਘਿਨਾਉਣੇ ਹੱਤਿਆਕਾਂਡ ਵਿਚ ਸਿੱਖਾਂ ਤੇ ਪੰਜਾਬੀ ਭਰਾਵਾਂ ਨੇ ਜੋ ਬਲੀਦਾਨ ਦਿੱਤਾ, ਉਹ ਦੇਸ਼ ਹੀ ਨਹੀਂ, ਸਗੋਂ ਦੁਨੀਆ ਦੇ ਇਤਿਹਾਸ ਵਿਚ ਦਰਜ ਹੈ ਪਰ ਇਥੇ ਇਕ ਹੋਰ ਗੱਲ ਵੀ ਨਾ ਭੁੱਲੀ ਜਾਵੇ।
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਸ਼ਮੀਰ ਵਿਚ ਸਿੱਖਾਂ ਦਾ ਰਾਜ ਸੀ। ਉਦੋਂ ਤੋਂ ਹੀ ਕਸ਼ਮੀਰੀਆਂ ਤੇ ਸਿੱਖ-ਪੰਜਾਬੀ ਲੋਕਾਂ ਵਿਚਾਲੇ ਇਕ ਗੂੜ੍ਹਾ ਰਿਸ਼ਤਾ ਬਣਿਆ ਸੀ। ਲੋਕ ਇਧਰੋਂ-ਉਧਰੋਂ ਖੁੱਲ੍ਹ ਕੇ ਆਇਆ-ਜਾਇਆ ਕਰਦੇ ਸਨ। ਜਿਸ ਤਰ੍ਹਾਂ ਕਸ਼ਮੀਰ ਵਿਚ ਕਈ ਸਿੱਖ ਪੰਜਾਬੀ ਪਰਿਵਾਰ ਵਸੇ ਹੋਏ ਹਨ, ਉਸੇ ਤਰ੍ਹਾਂ ਵੱਡੀ ਗਿਣਤੀ ਵਿਚ ਕਸ਼ਮੀਰੀ ਲੋਕ ਵੀ ਪੰਜਾਬ ਵਿਚ ਵਸੇ ਹੋਏ ਸਨ। ਕਿਹਾ ਜਾਂਦਾ ਹੈ ਕਿ 20ਵੀਂ ਸਦੀ ਦੇ ਸ਼ੁਰੂ ਵਿਚ 21 ਹਜ਼ਾਰ ਤੋਂ ਜ਼ਿਆਦਾ ਕਸ਼ਮੀਰੀ ਪੰਜਾਬ 'ਚ ਰਹਿ ਰਹੇ ਸਨ। 
ਸੁਭਾਵਿਕ ਤੌਰ 'ਤੇ ਪੰਜਾਬ ਦੇ ਆਜ਼ਾਦੀ ਸੰਗਰਾਮ ਨੂੰ ਨਵੀਂ ਦਿਸ਼ਾ ਦੇਣ ਵਾਲੀ ਇਸ ਘਟਨਾ ਦੇ ਸਮੇਂ ਜਲਿਆਂਵਾਲਾ ਬਾਗ ਵਿਚ ਜਿਨ੍ਹਾਂ ਲੋਕਾਂ ਨੇ ਬਲੀਦਾਨ ਦਿੱਤਾ, ਉਨ੍ਹਾਂ 'ਚ ਕਈ ਕਸ਼ਮੀਰੀ ਵੀ ਸਨ ਪਰ ਬਦਕਿਸਮਤੀ ਨਾਲ ਇਸ ਦੀ ਕੋਈ ਖਾਸ ਚਰਚਾ ਹੁੰਦੀ ਦਿਖਾਈ ਨਹੀਂ ਦਿੰਦੀ ਪਰ ਇਹ ਸੱਚ ਹੈ। 
ਭਾਰਤ ਵਿਚ, ਖਾਸ ਕਰਕੇ ਪੰਜਾਬ ਅਤੇ ਬੰਗਾਲ 'ਚ ਅੰਗਰੇਜ਼ਾਂ ਵਿਰੁੱਧ ਲਗਾਤਾਰ ਚਲਾਏ ਜਾਣ ਵਾਲੇ ਅੰਦੋਲਨ ਨੂੰ ਦਬਾਉਣ ਲਈ ਉਨ੍ਹਾਂ ਦੇ ਨੇਤਾਵਾਂ ਨੂੰ ਬਿਨਾਂ ਕਿਸੇ ਅਪਰਾਧ ਦੇ ਜੇਲਾਂ 'ਚ ਡੱਕਣਾ, ਪ੍ਰਸਾਰ ਮਾਧਿਅਮਾਂ 'ਤੇ ਪਾਬੰਦੀ ਲਾਉਣਾ, ਬਿਨਾਂ ਸੁਣਾਈ ਦੇ ਦੋਸ਼ੀ ਕਰਾਰ ਦੇਣਾ ਆਦਿ ਅਜਿਹੇ ਕਈ ਕਾਨੂੰਨ ਸਨ, ਜੋ ਭਾਰਤੀਆਂ ਦੇ ਮੂਲ ਅਧਿਕਾਰਾਂ 'ਤੇ ਡਾਕਾ ਮਾਰਨ ਲਈ ਹੀ ਬਣਾਏ ਗਏ ਸਨ। 
ਇਸੇ ਤਰ੍ਹਾਂ ਦਾ ਇਕ 'ਰੋਲਟ ਐਕਟ' ਸੀ, ਜਿਸ ਵਿਰੁੱਧ ਮਹਾਤਮਾ ਗਾਂਧੀ ਨੇ ਸਾਰੇ ਭਾਰਤੀਆਂ ਨੂੰ ਅੰਦੋਲਨ ਛੇੜਨ ਦਾ ਸੱਦਾ ਦਿੱਤਾ ਸੀ। ਡਾ. ਸੱਤਪਾਲ ਅਤੇ ਸੈਫੂਦੀਨ ਕਿਚਲੂ ਨਾਂ ਦੇ 2 ਪੰਜਾਬੀ ਅੰਦੋਲਨਕਾਰੀ ਆਗੂਆਂ ਨੇ ਪੰਜਾਬ 'ਚ ਇਕ ਅੰਦੋਲਨ ਚਲਾਇਆ ਸੀ। 10 ਅਪ੍ਰੈਲ 1919 ਨੂੰ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰ ਕੇ ਅੰਗਰੇਜ਼ਾਂ ਵਲੋਂ ਕਾਲੇ ਪਾਣੀ ਦੀ ਸਜ਼ਾ ਸੁਣਾਈ ਗਈ। 
ਇਸ ਗ੍ਰਿਫਤਾਰੀ ਅਤੇ ਰੋਲਟ ਐਕਟ ਦਾ ਵਿਰੋਧ ਪ੍ਰਗਟਾਉਣ ਲਈ ਡਾ. ਮੁਹੰਮਦ ਬਸ਼ੀਰ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ 'ਚ ਇਕ ਸਭਾ ਦਾ ਆਯੋਜਨ ਕੀਤਾ। ਲਾਲਾ ਕਨੱ੍ਹਈਆ ਲਾਲ ਭਾਟੀਆ ਉਸ ਸਭਾ ਦੇ ਪ੍ਰਧਾਨ ਸਨ। ਮੁਹੱਈਆ ਜਾਣਕਾਰੀ ਅਨੁਸਾਰ ਉਸ ਸਭਾ 'ਚ 1000 ਤੋਂ ਜ਼ਿਆਦਾ ਕਸ਼ਮੀਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸੈਫੂਦੀਨ ਕਿਚਲੂ ਇਕ ਕਸ਼ਮੀਰੀ ਮੁਸਲਿਮ ਪਰਿਵਾਰ 'ਚੋਂ ਸਨ। ਉਨ੍ਹਾਂ ਦੇ ਪਿਤਾ ਪਸ਼ਮੀਨੇ ਸ਼ਾਲ ਅਤੇ ਕੇਸਰ ਦਾ ਕਾਰੋਬਾਰ ਕਰਦੇ ਸਨ। 
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਤੋਂ ਆਇਆ ਕਿਚਲੂ ਪਰਿਵਾਰ ਮੂਲ ਤੌਰ 'ਤੇ ਕਸ਼ਮੀਰੀ ਪੰਡਿਤ ਸੀ। 18ਵੀਂ ਸਦੀ ਦੇ ਅਖੀਰ ਵਿਚ ਉਨ੍ਹਾਂ ਨੇ ਇਸਲਾਮ ਕਬੂਲਿਆ ਸੀ। ਸੈਫੂਦੀਨ ਕਿਚਲੂ ਨੂੰ ਆਪਣੇ ਬ੍ਰਾਹਮਣ ਮੂਲ ਅਤੇ ਭਾਰਤੀ ਹੋਣ 'ਤੇ ਮਾਣ ਸੀ। 
ਡਾ. ਸੱਤਪਾਲ ਅਤੇ ਸੈਫੂਦੀਨ ਕਿਚਲੂ ਦੀ ਗ੍ਰਿਫਤਾਰੀ 'ਤੇ ਨਾਰਾਜ਼ਗੀ ਪ੍ਰਗਟਾਉਣ ਲਈ ਇਕੱਠੀ ਹੋਈ ਭੀੜ 'ਤੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਵਾਈਆਂ। ਬ੍ਰਿਟਿਸ਼ ਸਰਕਾਰ ਨੇ ਇਸ ਗੋਲੀਕਾਂਡ ਵਿਚ ਮਰਨ ਵਾਲਿਆਂ ਦੀ ਜੋ ਸੂਚੀ ਜਾਰੀ ਕੀਤੀ, ਉਸ ਵਿਚ 379 ਮ੍ਰਿਤਕਾਂ ਦੇ ਨਾਂ ਦਰਜ ਸਨ, ਜਦਕਿ ਅੰਮ੍ਰਿਤਸਰ ਦੇ ਜ਼ਿਲਾ ਕਲੈਕਟਰ ਆਫਿਸ 'ਚ 484 ਮ੍ਰਿਤਕਾਂ ਦੀ ਸੂਚੀ ਮੁਹੱਈਆ ਹੈ। ਜਲਿਆਂਵਾਲਾ ਬਾਗ ਦੇ ਅਜਾਇਬਘਰ ਵਿਚ ਮੌਜੂਦ 379 ਮ੍ਰਿਤਕਾਂ ਦੀ ਸੂਚੀ 'ਚ 14 ਕਸ਼ਮੀਰੀਆਂ ਦੇ ਨਾਂ ਵੀ ਹਨ। 
ਕਈ ਇਤਿਹਾਸਕਾਰਾਂ ਦੀ ਰਾਏ ਮੁਤਾਬਿਕ ਕੁਲ ਮ੍ਰਿਤਕਾਂ ਅਤੇ ਉਨ੍ਹਾਂ ਵਿਚ ਕਸ਼ਮੀਰੀਆਂ ਦੀ ਗਿਣਤੀ ਇਸ ਨਾਲੋਂ ਕਿਤੇ ਜ਼ਿਆਦਾ ਸੀ। ਪੰ. ਮਦਨ ਮੋਹਨ ਮਾਲਵੀਆ ਨੇ ਇਹ ਅੰਕੜਾ 1300 ਤੋਂ ਜ਼ਿਆਦਾ ਦੱਸਿਆ ਸੀ ਤਾਂ ਅੰਮ੍ਰਿਤਸਰ ਦੇ ਤੱਤਕਾਲੀ ਸਿਵਲ ਸਰਜਨ ਡਾ. ਸਮਿਥਨ ਨੇ ਇਹ ਗਿਣਤੀ 1800 ਤੋਂ ਜ਼ਿਆਦਾ ਦੱਸੀ ਸੀ।
ਅੱਜ ਕਿਹਾ ਜਾ ਰਿਹਾ ਹੈ ਕਿ ਕਸ਼ਮੀਰੀ ਲੋਕ ਭਾਰਤ ਦੇ ਨਾਲ ਨਹੀਂ ਹਨ, ਉਹ ਦੇਸ਼ਧ੍ਰੋਹੀ ਹਨ, ਇਨ੍ਹਾਂ ਸੱਪਾਂ ਨੂੰ ਦੁੱਧ ਨਾ ਪਿਲਾਓ ਤੇ ਘੁੰਮਣ-ਫਿਰਨ ਲਈ ਕਸ਼ਮੀਰ ਕੋਈ ਨਾ ਜਾਵੇ—ਅਜਿਹਾ ਪ੍ਰਚਾਰ ਸੋਸ਼ਲ ਮੀਡੀਆ 'ਤੇ ਕਰਨ ਵਾਲੇ ਲੋਕ ਦੇਸ਼ ਦੀ ਆਜ਼ਾਦੀ ਲਈ ਕਸ਼ਮੀਰੀਆਂ ਦੇ ਯੋਗਦਾਨ ਅਤੇ ਜਲਿਆਂਵਾਲਾ ਬਾਗ ਵਿਚ ਦਿੱਤੇ ਬਲੀਦਾਨ ਨੂੰ ਭੁੱਲਦੇ ਨਜ਼ਰ ਆ ਰਹੇ ਹਨ। 1919 ਤੋਂ ਬਾਅਦ ਵੀ ਆਜ਼ਾਦੀ ਅੰਦੋਲਨ ਵਿਚ ਕਈ ਕਸ਼ਮੀਰੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਸਨ। ਇਸ ਦਾ ਨਿਰਪੱਖ ਅਧਿਐਨ ਹੋਣਾ ਜ਼ਰੂਰੀ ਹੈ। 
ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਉਦੋਂ ਭਾਸ਼ਾ, ਧਰਮ, ਭੂਗੋਲਿਕ ਸਥਿਤੀ ਤੇ ਖ਼ੁਦ ਫੈਸਲਾ ਲੈਣ ਦਾ ਅਧਿਕਾਰ ਆਦਿ ਮੁੱਦਿਆਂ 'ਤੇ ਕਸ਼ਮੀਰੀ ਲੋਕ ਚਾਹੁੰਦੇ ਤਾਂ ਪਾਕਿਸਤਾਨ ਨਾਲ ਮਿਲ ਸਕਦੇ ਸਨ ਪਰ ਅਜਿਹਾ ਨਾ ਕਰ ਕੇ ਉਨ੍ਹਾਂ ਨੇ ਭਾਰਤ ਨਾਲ ਜ਼ਿਆਦਾ ਨੇੜਤਾ ਦਿਖਾਈ। 
ਪਿਛਲੇ 28 ਸਾਲਾਂ ਤੋਂ ਪਾਕਿਸਤਾਨ ਵਲੋਂ ਕਸ਼ਮੀਰ ਵਾਦੀ ਵਿਚ ਚਲਾਈਆਂ ਜਾ ਰਹੀਆਂ ਅੱਤਵਾਦੀ ਸਰਗਰਮੀਆਂ 'ਚ ਦੇਸ਼ ਲਈ ਸ਼ਹੀਦ ਹੋਏ ਕਸ਼ਮੀਰੀ ਮੁਸਲਿਮ ਪੁਲਸ ਮੁਲਾਜ਼ਮਾਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਗਿਣਤੀ 3000 ਤੋਂ ਜ਼ਿਆਦਾ ਹੈ। ਅੱਤਵਾਦੀਆਂ ਨੇ ਹਜ਼ਾਰਾਂ ਕਸ਼ਮੀਰੀਆਂ ਦੀਆਂ ਜਾਨਾਂ ਲਈਆਂ ਹਨ। 
ਅਸਲ 'ਚ ਸ਼ਹੀਦਾਂ ਦਾ ਨਾ ਤਾਂ ਕੋਈ ਧਰਮ ਹੁੰਦਾ ਹੈ ਤੇ ਨਾ ਜਾਤ, ਫਿਰ ਵੀ ਜਦੋਂ ਅਸੀਂ ਕਿਸੇ ਸੂਬੇ ਦੇ ਲੋਕਾਂ ਨੂੰ ਦੇਸ਼ਧ੍ਰੋਹੀ ਕਹਿੰਦੇ ਹਾਂ ਤਾਂ ਅਸੀਂ ਉਥੋਂ ਦੀ ਮੌਜੂਦਾ ਸਥਿਤੀ ਦੇ ਕਾਰਨਾਂ ਅਤੇ ਉਥੇ ਵਿਦੇਸ਼ੀ ਦਖਲ ਵਰਗੀਆਂ ਗੱਲਾਂ ਦਾ ਅਧਿਐਨ ਕੀਤੇ ਬਿਨਾਂ ਹੀ ਟਿੱਪਣੀ ਕਰ ਦਿੰਦੇ ਹਾਂ। ਇਸੇ ਕਾਰਨ ਉਥੇ ਵੱਖਵਾਦ ਦੀ ਭਾਵਨਾ ਤੇਜ਼ ਹੋ ਜਾਂਦੀ ਹੈ। 
ਪਿਛਲੇ ਦਿਨੀਂ ਮਹਿਬੂਬਾ ਮੁਫਤੀ ਨੇ ਕਿਹਾ ਕਿ ''ਸਾਨੂੰ ਇਸ ਦੇਸ਼ ਨੇ ਆਪਣੇ ਨਾਲੋਂ ਦੂਰ ਕੀਤਾ ਹੋਇਆ ਹੈ, ਇਕੱਲਾ ਛੱਡ ਦਿੱਤਾ ਹੈ।'' ਉਦੋਂ ਕੋਈ ਸੰਗਠਨ ਜਾਂ ਨੇਤਾ ਇਹ ਕਹਿਣ ਲਈ ਅੱਗੇ ਨਹੀਂ ਆਇਆ ਕਿ ਅਸੀਂ ਸਾਰੇ ਇਕ ਹਾਂ, ਸਾਰਾ ਦੇਸ਼ ਕਸ਼ਮੀਰੀਆਂ ਦੇ ਨਾਲ ਹੈ। 
ਹੁਣ ਜਦੋਂ ਜਲਿਆਂਵਾਲਾ ਬਾਗ ਕਾਂਡ ਦਾ ਸ਼ਤਾਬਦੀ ਵਰ੍ਹਾ ਸ਼ੁਰੂ ਹੋਣ ਜਾ ਰਿਹਾ ਹੈ, ਸਾਨੂੰ ਚਾਹੀਦਾ ਹੈ ਕਿ ਇਸ ਕਾਂਡ ਵਿਚ ਸ਼ਹੀਦ ਹੋਏ ਕਸ਼ਮੀਰੀਆਂ ਨੂੰ ਵੀ ਯਾਦ ਨਾ ਕਰਨਾ ਭੁੱਲੀਏ। ਇਸੇ ਘਟਨਾ ਤੋਂ ਬਾਅਦ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਸਾਰਾ ਦੇਸ਼ ਇਕ ਹੋ ਕੇ ਅੰਗਰੇਜ਼ਾਂ ਵਿਰੁੱਧ ਉੱਠ ਖੜ੍ਹਾ ਹੋਇਆ ਸੀ। ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਆਪਣਾ 'ਸਰ' ਦਾ ਖਿਤਾਬ ਮੋੜ ਦਿੱਤਾ, ਲੱਖਾਂ ਨੌਜਵਾਨਾਂ ਨੇ ਦੇਸ਼ ਲਈ ਆਪਣਾ ਘਰ-ਬਾਰ ਛੱਡ ਦਿੱਤਾ। ਸ਼ਹੀਦ ਭਗਤ ਸਿੰਘ ਅਤੇ ਊਧਮ ਸਿੰਘ ਵਰਗਿਆਂ ਨੇ ਮਿਸਾਲੀ ਕੁਰਬਾਨੀਆਂ ਦਿੱਤੀਆਂ। ਅਜਿਹੀ ਸਥਿਤੀ ਵਿਚ ਅਸੀਂ ਕਸ਼ਮੀਰੀਆਂ ਨੂੰ ਕਿਵੇਂ ਭੁਲਾ ਸਕਦੇ ਹਾਂ।
ਮੂਲ ਕਸ਼ਮੀਰੀ ਸੈਫੂਦੀਨ ਕਿਚਲੂ ਨੇ ਆਪਣਾ ਸਾਰਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਕਸ਼ਮੀਰੀ ਮੁਸਲਮਾਨਾਂ ਨੂੰ ਭਾਰਤ ਦੀ ਮੁੱਖ ਧਾਰਾ ਵਿਚ ਲਿਆਉਣ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ। ਇਸ ਮੌਕੇ ਦੇਸ਼ ਉਨ੍ਹਾਂ ਦੇ ਇਸ ਯੋਗਦਾਨ ਦਾ ਸਤਿਕਾਰ ਕਰੇ ਤਾਂ ਇਹ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ। 

  • ਜਲਿਆਂਵਾਲਾ ਬਾਗ ਕਾਂਡ
  • ਬਲੀਦਾਨ
  • Kashmiri
  • Jalianwala Bagh incident

ਉੱਭਰਦੀ ਵਿਸ਼ਵ ਵਿਵਸਥਾ ਅਤੇ ਜਾਤਵਾਦੀ ਸਿਆਸਤ

NEXT STORY

Stories You May Like

  • supreme court  delhi  ncr  nirbhaya case  bus
    ਦਿੱਲੀ-NCR 'ਚ ਜਬਰ ਜ਼ਿਨਾਹ ਦੇ ਮਾਮਲਿਆਂ 'ਤੇ SC ਸਖ਼ਤ, ਕਿਹਾ- 2012 ਦੇ ਨਿਰਭਯਾ ਕਾਂਡ ਦੀ ਯਾਦ ਆਉਂਦੀ ਹੈ
  • jamui incident  accused hareram yadav attacked during court appearance
    ਜਮੁਈ ਕਾਂਡ: ਅਦਾਲਤ 'ਚ ਪੇਸ਼ੀ ਦੌਰਾਨ ਮੁਲਜ਼ਮ ਹਰੇਰਾਮ ਯਾਦਵ 'ਤੇ ਹਮਲਾ, ਵਕੀਲ ਨੇ ਜੜਿਆ ਥੱਪੜ (VIDEO)
  • nithari case  surinder koli  haridwar police
    ਨਿਠਾਰੀ ਕਾਂਡ ਨਾਲ ਜੁੜੇ ਸੁਰਿੰਦਰ ਕੋਲੀ ਦੀ ਭੇਤਭਰੀ ਹਾਲਤ ’ਚ ਮੌਤ, ਚਾਹ ਦੀ ਦੁਕਾਨ ’ਚ ਮਿਲੀ ਲਾਸ਼
  • first robbery of iphone 18 pro in the country
    ਦੇਸ਼ 'ਚ iPhone 18 Pro ਦੀ ਪਹਿਲੀ ਲੁੱਟ ! ਲੁਟੇਰਿਆਂ ਨੇ ਕੁੜੀ ਨੂੰ ਗੱਲਾਂ 'ਚ ਉਲਝਾ ਕੇ ਕਰ 'ਤਾ ਕਾਂਡ
  • nse shares rise 2 percent in first day trade  become world  s largest exchange
    NSE ਦਾ ਸ਼ੇਅਰ ਪਹਿਲੇ ਦਿਨ ਦੇ ਕਾਰੋਬਾਰ ’ਚ 2 ਫੀਸਦੀ ਚੜ੍ਹਿਆ, 2 ਫੀਸਦੀ ਦੇ ਵਾਧੇ ਨਾਲ ਹੋਏ ਬੰਦ
  • asi  dgp gaurav yadav  punjab government
    ਏ. ਐੱਸ. ਆਈ. ਕਤਲ ਕਾਂਡ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਚੇਤਾਵਨੀ
  • an indian in norway asked   are farmers in india getting the right price
    ਖੀਰੇ ਦੀ ਕੀਮਤ 300 ਰੁਪਏ! ਨਾਰਵੇ 'ਚ ਇੱਕ ਭਾਰਤੀ ਨੇ ਪੁੱਛਿਆ, "ਕੀ ਭਾਰਤ 'ਚ ਕਿਸਾਨਾਂ ਨੂੰ ਮਿਲ ਰਿਹੈ ਮਿਹਨਤ ਦਾ...
  • fmcg companies focus on increasing sales during festive season
    FMCG ਕੰਪਨੀਆਂ ਦਾ ਤਿਉਹਾਰਾਂ ਦੇ ਸੀਜ਼ਨ 'ਚ ਵਿਕਰੀ ਵਧਾਉਣ ’ਤੇ ਜ਼ੋਰ, ਕੀਮਤਾਂ ਨੂੰ ਲੈ ਕੇ ਕੀਤਾ ਇਹ ਐਲਾਨ
  • due to construction work at phagwara station
    ਫਗਵਾੜਾ ਸਟੇਸ਼ਨ ’ਚ ਨਿਰਮਾਣ ਕਾਰਜਾਂ ਕਾਰਨ 5 ਤੋਂ 7 ਅਕਤੂਬਰ ਤੱਕ ਲੁਧਿਆਣਾ ਤੋਂ...
  • operations at the automated driving test center were disrupted
    ਆਟੋਮੇਟਿਡ ਡ੍ਰਾਈਵਿੰਗ ਟੈਸਟ ਸੈਂਟਰ ’ਚ ਸਰਵਰ ’ਚ ਆਈ ਖਰਾਬੀ ਨਾਲ ਲਗਭਗ 3 ਘੰਟੇ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • indian women crimes
      ਭਾਰਤ ’ਚ ਜਬਰ-ਜ਼ਨਾਹ : ਲਾਪਰਵਾਹੀ ਜਾਂ ਚੌਕਸੀ ਦੀ ਅਸਫ਼ਲਤਾ ?
    • need to adopt smart rice policy
      ‘ਸਮਾਰਟ ਰਾਈਸ ਪਾਲਿਸੀ’ ਅਪਨਾਉਣ ਦੀ ਲੋੜ
    • ashok singhal
      ਰਾਸ਼ਟਰ ਨਿਰਮਾਣ ਲਈ ਸਮਰਪਿਤ ਸਨ ਅਸ਼ੋਕ ਸਿੰਘਲ
    • there is no dearth of true saints in india
      ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
    • election commission
      ਚੋਣ ਕਮਿਸ਼ਨ ’ਚ ਇਕਤਰਫ਼ਾ ਫੈਸਲਿਆਂ ਲਈ ਕੋਈ ਜਗ੍ਹਾ ਨਹੀਂ
    • students education
      ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ
    • honestleaders
      ਸਮਾਜ ਨੂੰ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +