Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:16:02 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • Jalandhar
  • ਨਹਿਰੂ ਦੀ ਵਿਚਾਰਧਾਰਾ ਅੱਜ ਵੀ ਭਾਰਤ ਦੇ ਜਨਤਕ ਜੀਵਨ ’ਚ ਜ਼ਿੰਦਾ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਨਹਿਰੂ ਦੀ ਵਿਚਾਰਧਾਰਾ ਅੱਜ ਵੀ ਭਾਰਤ ਦੇ ਜਨਤਕ ਜੀਵਨ ’ਚ ਜ਼ਿੰਦਾ

  • Edited By Anuradha,
  • Updated: 27 May, 2023 06:45 PM
Jalandhar
nehru  s ideology is still alive in the public life of india
  • Share
    • Facebook
    • Tumblr
    • Linkedin
    • Twitter
  • Comment

ਦੇਸ਼ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰਨ ਵਾਲੇ ਪੰ. ਜਵਾਹਰ ਲਾਲ ਨਹਿਰੂ ਦੀ ਬਰਸੀ ’ਤੇ 27 ਮਈ ਨੂੰ ਉਨ੍ਹਾਂ ਨੂੰ ਪੂਰਾ ਰਾਸ਼ਟਰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕਰ ਰਿਹਾ ਹੈ। ਜਿਸ ਤਰ੍ਹਾਂ ਉਨ੍ਹਾਂ ਦੇ ਕੰਮ ਭਾਰਤ ਦੀ ਮਿੱਟੀ ’ਚ ਵਿਲੀਨ ਹਨ, ਉਸੇ ਤਰ੍ਹਾਂ ਉਨ੍ਹਾਂ ਦੀ ਵਿਚਾਰਧਾਰਾ ਅੱਜ ਵੀ ਭਾਰਤ ਦੇ ਜਨਤਕ ਜੀਵਨ ’ਚ ਜ਼ਿੰਦਾ ਹਨ। ਉਨ੍ਹਾਂ ਨੂੰ ਮਹਾਨ ਆਜ਼ਾਦੀ ਘੁਲਾਟੀਏ ਦੇ ਰੂਪ ’ਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਦੀਆਂ ਜੇਲਾਂ ’ਚ ਆਪਣੇ ਜੀਵਨ ਦੇ 9 ਸਾਲ ਤੋਂ ਵੀ ਵੱਧ ਦਾ ਸਮਾਂ ਬਿਤਾਇਆ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਰੂਪ ’ਚ ਮੁਸ਼ਕਲ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਤੇ ਗਰੀਬੀ, ਭੁੱਖ, ਅਨਪੜ੍ਹਤਾ, ਵੰਡ ਦੀ ਭਿਆਨਕਤਾ, ਸੰਸਦੀ ਲੋਕਤੰਤਰਿਕ ਢਾਂਚਾ ਅਤੇ ਦੂਜੀਆਂ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਨੂੰ ਪਾਰ ਕੀਤਾ। ਇਹ ਉਨ੍ਹਾਂ ਦੀ ਸੋਚ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਨੇ ਆਈ. ਆਈ. ਟੀ., ਆਈ. ਆਈ. ਐੱਮ., ਏਮਜ਼, ਪੁਲਾੜ ਅਤੇ ਪ੍ਰਮਾਣੂ ਸੰਸਥਾਵਾਂ ਵਰਗੀਆਂ ਕਈ ਵਿਸ਼ੇਸ਼ ਸੰਸਥਾਵਾਂ, ਪ੍ਰਯੋਗਸ਼ਾਲਾਵਾਂ, ਖੋਜ ਕੇਂਦਰਾਂ ਦੀ ਸਥਾਪਨਾ ਨਾਲ ਰਾਸ਼ਟਰ ਨਿਰਮਾਤਾ ਦੇ ਰੂਪ ’ਚ ਆਪਣੀ ਭੂਮਿਕਾ ਨੂੰ ਨਿਭਾਇਆ। ਖੁਸ਼ਹਾਲੀ ਅਤੇ ਰੋਜ਼ਗਾਰ ਸਿਰਜਣ ਦੀ ਦਿਸ਼ਾ ’ਚ ਉਨ੍ਹਾਂ ਭਾਰੀ ਉਦਯੋਗਾਂ ਅਤੇ ਬੰਨ੍ਹਾਂ ਦੀ ਸਥਾਪਨਾ ਕੀਤੀ। ਰਾਸ਼ਟਰੀ ਚਿੰਤਨ ’ਚ ਵਿਗਿਆਨਕ ਸੁਭਾਅ ਦੇ ਸੰਸਥਾਪਕ, ਸਮਾਜਵਾਦ, ਸਮਾਜਿਕ ਨਿਆਂ ਅਤੇ ਸਮਾਜਿਕ ਸਮਾਨਤਾ ਦੀ ਪਹਿਲ ਹੋਵੇ ਜਾਂ ਗੁਟਨਿਰਲੇਪ ਅੰਦੋਲਨ ਅਤੇ ਪੰਚਸ਼ੀਲ ਦੇ ਸੰਸਥਾਪਕ ਦੇ ਰੂਪ ’ਚ ਜਾਂ ਲੇਖਕ, ਦਾਰਸ਼ਨਿਕ ਅਤੇ ਉੱਤਮ ਬੁਲਾਰੇ ਦੇ ਰੂਪ ’ਚ ਨਹਿਰੂ ਆਪਣੇ ਕੋਟ ’ਚ ਗੁਲਾਬ ਦਾ ਫੁੱਲ ਲਗਾਏ ਬੱਚਿਆਂ ਦੇ ਚਾਚਾ ਦੇ ਰੂਪ ’ਚ ਹੋਣ ਜਾਂ ਆਪਣੀ ਇਕਲੌਤੀ ਬੇਟੀ ਇੰਦੂ ਦੇ ਪਿਆਰੇ ‘ਪੱਪੂ’ ਦੇ ਰੂਪ ’ਚ, ਉਨ੍ਹਾਂ ਨੂੰ ਹਮੇਸ਼ਾ ਲੋਕਤੰਤਰ ਦੇ ਰੂਪ ’ਚ ਮਜ਼ਬੂਤ ਪੈਰੋਕਾਰ ਦੇ ਰੂਪ ’ਚ ਵੀ ਯਾਦ ਕੀਤਾ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਪਿਛਲੇ 75 ਸਾਲਾਂ ’ਚ ਯੂਨੀਵਰਸਲ ਬਾਲਗ ਵੋਟ ਦੇ ਅਧਿਕਾਰ ’ਤੇ ਆਧਾਰਿਤ ਚੋਣਾਂ ਰਾਹੀਂ ਕੇਂਦਰ ਅਤੇ ਸੂਬਿਆਂ ’ਚ ਸੱਤਾ ਦੀ ਸ਼ਾਂਤੀਪੂਰਨ ਤਬਦੀਲੀ ਇਸ ਦਾ ਜਿਊਂਦਾ-ਜਾਗਦਾ ਸਬੂਤ ਹੈ।

ਪੰਡਿਤ ਜਵਾਹਰ ਲਾਲ ਨਹਿਰੂ ਉਸ ਅੱਧੀ ਰਾਤ ਦੇ ਜਾਦੂਈ ਪਲਾਂ ਦੇ ਨਾਇਕ ਸਨ ਜਦੋਂ ਪੂਰਾ ਭਾਰਤ ਆਜ਼ਾਦੀ ਦਾ ਨਵਾਂ ਸਾਹ ਲੈਂਦੇ ਹੋਏ ਜਾਗ ਰਿਹਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਸਾਲਾਂ ਪਹਿਲਾਂ ਅਸੀਂ ਕਿਸਮਤ ਦੇ ਨਾਲ ਇਕ ਵਾਅਦਾ ਕੀਤਾ ਸੀ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣੇ ਉਸ ਸੰਕਲਪ ਨੂੰ ਪੂਰਾ ਕਰੀਏ। ਚੋਟੀ ਦੇ ਸਿਆਸਤਦਾਨ ਨਹਿਰੂ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ, ਵਿਦਵਾਨ ਅਤੇ ਜਨਤਾ ਦੇ ਹਰਮਨਪਿਆਰੇ ਨੇਤਾ ਸਨ। ਉਨ੍ਹਾਂ ਆਜ਼ਾਦ ਭਾਰਤ ਦੇ ਸਾਹਮਣੇ ਉੱਚ ਆਦਰਸ਼ ਅਤੇ ਏਜੰਡਾ ਤੈਅ ਕੀਤਾ ਅਤੇ ਬਹਾਦਰੀ ਵਾਲੀ ਪਹਿਲ ਕਰਦੇ ਹੋਏ ਭਾਰਤ ਨੂੰ ਇਕ ਆਧੁਨਿਕ ਅਤੇ ਜ਼ਿੰਦਾ ਲੋਕਤੰਤਰ ਬਣਾਉਣ ਲਈ ਵੱਖ-ਵੱਖ ਸੰਸਥਾਵਾਂ ਦੀ ਉਸਾਰੀ ਕੀਤੀ। ਉਨ੍ਹਾਂ ਐਲਾਨ ਕੀਤਾ, ‘‘ਇਹ ਹੋਛੀ ਅਤੇ ਘਾਤਕ ਆਲੋਚਨਾ ਦਾ ਸਮਾਂ ਨਹੀਂ ਹੈ, ਇਹ ਕਿਸੇ ਤਰ੍ਹਾਂ ਦੀ ਮਾੜੀ ਭਾਵਨਾ ਅਤੇ ਦੂਜਿਆਂ ’ਤੇ ਦੋਸ਼ ਮੜ੍ਹਨ ਦਾ ਸਮਾਂ ਨਹੀਂ ਹੈ। ਅਸੀਂ ਆਜ਼ਾਦ ਭਾਰਤ ਦੇ ਅਜਿਹੇ ਮਹਾਨ ਭਵਨ ਦੀ ਉਸਾਰੀ ਕਰਨੀ ਹੈ ਜਿੱਥੇ ਉਸ ਦੇ ਸਾਰੇ ਬੱਚੇ ਰਹਿ ਸਕਣ।’’ ਨਹਿਰੂ ਬੇਹੱਦ ਦ੍ਰਿੜ੍ਹ ਲੋਕਤੰਤਰਵਾਦੀ ਸਨ ਅਤੇ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਧਾਰਨਾ ਬੜੀ ਮਜ਼ਬੂਤ ਸੀ। ਉਹ ਰਾਸ਼ਟਰ ਨਿਰਮਾਣ ’ਚ ਵਿਰੋਧੀ ਧਿਰ ਨੂੰ ਬਰਾਬਰ ਦਾ ਭਾਈਵਾਲ ਮੰਨਦੇ ਸਨ ਤੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਅਤਿਅੰਤ ਸਨਮਾਨਜਨਕ ਵਤੀਰਾ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਮਜ਼ਬੂਤ ਅਤੇ ਸੁਚੇਤ ਵਿਰੋਧੀ ਧਿਰ ਦੀ ਘਾਟ ਲੋਕਤੰਤਰ ਦੀ ਘਾਟ ਦਾ ਜਿਊਂਦਾ-ਜਾਗਦਾ ਸਬੂਤ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਉਨ੍ਹਾਂ ਦੀ ਸਰਕਾਰ ਦੀ ਮਨਮਾਨੀ ’ਤੇ ਪਾਬੰਦੀ ਲਗਾਉਣ ਅਤੇ ਦੇਸ਼ਵਾਸੀਆਂ ਦੀ ਆਜ਼ਾਦੀ ਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਸਰਕਾਰ ਦੀ ਰਚਨਾਤਮਕ ਆਲੋਚਨਾ ਲਈ ਵਿਰੋਧੀ ਧਿਰ ਦੀ ਲੋੜ ਹੈ। ਇਸ ਲਈ ਉਨ੍ਹਾਂ ਨਾ ਸਿਰਫ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਸੰਭਾਲੀ ਰੱਖਿਆ ਸਗੋਂ ਉਨ੍ਹਾਂ ਦੀ ਦੇਖ-ਰੇਖ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਵੀ ਕੀਤਾ। ਸ਼ਾਇਦ ਇਸੇ ਕਾਰਨ ਜੇ. ਬੀ. ਕ੍ਰਿਪਲਾਨੀ ਨੇ ਅਟਲ ਬਿਹਾਰੀ ਵਾਜਪਾਈ ਬਾਰੇ ਪੱਖਪਾਤੀ ਟਿੱਪਣੀ ਕੀਤੀ ਸੀ ਕਿ ਉਹ ‘ਜਨਸੰਘ ਦੇ ਭੇਸ ’ਚ ਨਹਿਰੂਵਾਦੀ’ ਸਨ। ਨਹਿਰੂ ਨੇ ਪਹਿਲੀ ਵਾਰ ਸੰਸਦ ਮੈਂਬਰ ਬਣੇ ਵਾਜਪਾਈ ਨੂੰ 1960 ’ਚ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਲਈ ਵਫਦ ’ਚ ਸ਼ਾਮਲ ਕੀਤਾ ਸੀ। ਪ੍ਰਧਾਨ ਮੰਤਰੀ ਦਫਤਰ ਨੇ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਅਧਿਕਾਰੀਆਂ ’ਚੋਂ ਇਕ ਐੱਮ. ਕੇ. ਰਸਗੋਤਰਾ (ਜੋ ਬਾਅਦ ’ਚ ਵਿਦੇਸ਼ ਸਕੱਤਰ ਵੀ ਬਣੇ) ਨੂੰ ਸਾਰੇ ਮਹਾਦੀਪਾਂ ਤੋਂ ਪਹਿਲੀ ਵਾਰ ਆਉਣ ਵਾਲੇ ਵਿਜ਼ਿਟਰ ਨੇਤਾਵਾਂ ਨਾਲ ਜਾਣ-ਪਛਾਣ ਕਰਵਾਉਣ ਦਾ ਵੀ ਨਿਰਦੇਸ਼ ਦਿੱਤਾ ਤਾਂ ਜੋ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ‘ਦੁਨੀਆ ਅਸਲ ’ਚ ਕਿਵੇਂ ਕੰਮ ਕਰਦੀ ਹੈ।’

ਨਹਿਰੂ ਨੂੰ ਆਮ ਲੋਕਾਂ ’ਤੇ ਜ਼ਬਰਦਸਤ ਭਰੋਸਾ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਲਈ ਸੱਦਿਆ ਸੀ। ਉਨ੍ਹਾਂ ਦੀ ਦੁਰਲੱਭ ਸਿਆਸਤ ਅਤੇ ਲੋਕਤੰਤਰਿਕ ਸੋਚ ਹੀ ਸੀ, ਜਿਸ ਨੇ ਇਕ ਗੈਰ-ਕਾਂਗਰਸੀ, ਹਿੰਦੂ ਮਹਾਸਭਾ ਦੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਅਨੁਸੂਚਿਤ ਜਾਤੀ ਮਹਾਸੰਘ ਦੇ ਡਾ. ਬੀ. ਆਰ. ਅੰਬੇਡਕਰ, ਜਸਟਿਸ ਪਾਰਟੀ ਦੇ ਸਰ ਆਰ. ਕੇ. ਸ਼ਣਮੁਖਮ ਚੇਟੀ ਅਤੇ ਅਰਥਸ਼ਾਸਤਰੀ ਜਾਨ ਮਥਾਈ ਨੂੰ ਦੇਸ਼ ਦੇ ਮੁੜ ਨਿਰਮਾਣ ਲਈ ਜਨਤਕ ਜੀਵਨ ਦੇ ਵੱਖ-ਵੱਖ ਪਹਿਲੂਆਂ ’ਚ ਉਨ੍ਹਾਂ ਦੀ ਮੁਹਾਰਤਾ ਅਤੇ ਤਜਰਬਿਆਂ ਦਾ ਲਾਭ ਲੈਣ ਲਈ ਸੱਦਿਆ ਸੀ। ਇਹ ਸਾਰੇ ਨੇਤਾ ਨਹਿਰੂ ਅਤੇ ਕਾਂਗਰਸ ਦੇ ਘੋਰ ਆਲੋਚਕ ਸਨ ਪਰ ਨਹਿਰੂ ਨੇ ਨੀਤੀ ਨਿਰਮਾਣ ’ਚ ਸਰਵਸੰਮਤ ਫੈਸਲੇ ’ਤੇ ਪੁੱਜਣ ਲਈ ਹਰ ਵਿਚਾਰਕ ਪਹਿਲੂ ਦੀ ਰਾਏ ਅਤੇ ਸਹਿਯੋਗ ਹਾਸਲ ਕੀਤਾ। 1956 ’ਚ ਵਿਰੋਧੀ ਪਾਰਟੀ ਦੇ ਮੈਂਬਰ ਹੁਕਮ ਸਿੰਘ ਨੂੰ ਲੋਕ ਸਭਾ ਦੇ ਡਿਪਟੀ ਸਪੀਕਰ ਦੇ ਰੂਪ ’ਚ ਚੁਣਨ ਦਾ ਵਿਚਾਰ ਲੈ ਕੇ ਆਏ ਨਹਿਰੂ ਅਸਲ ’ਚ ਪੂਰੀ ਤਰ੍ਹਾਂ ਨਾਲ ਲੋਕਤੰਤਰਿਕ ਸਿਆਸਤਦਾਨ ਸਨ। ਹੁਕਮ ਸਿੰਘ ਭਾਵੇਂ ਹੀ ਨਹਿਰੂ ਦੇ ਆਲੋਚਕ ਸਨ ਅਤੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਹਵਾਲਾ ਦਿੱਤਾ ਜਾਂਦਾ ਹੈ ਕਿ ਕਹਿਣ ਨੂੰ ਹੀ ਸਹੀ, ਘੱਟੋ-ਘੱਟ ਨਹਿਰੂ ਤਾਨਾਸ਼ਾਹੀ ਸ਼ਾਸਕ ਹਨ, ਜੋ ਲੋਕਤੰਤਰ ਦੀ ਪ੍ਰਸ਼ੰਸਾ ਕਰਦੇ ਹਨ। ਉਦੋਂ ਤੋਂ ਦੇਸ਼ ’ਚ ਲਗਭਗ ਸਾਰੀਆਂ ਵਿਧਾਨਕ ਬਾਡੀਆਂ ’ਚ ਇਸ ਸਿਹਤਮੰਦ ਲੋਕਤੰਤਰਿਕ ਰਵਾਇਤ ਦੀ ਪਾਲਣਾ ਕੀਤੀ ਜਾਂਦੀ ਰਹੀ ਹੈ ਪਰ ਬਦਕਿਸਮਤੀ ਨਾਲ ਹੁਣ ਇਸ ਅਨੋਖੀ ਸੰਸਦੀ ਰਵਾਇਤ ਨੂੰ ਤਿਆਗ ਦਿੱਤਾ ਗਿਆ ਹੈ ਤੇ ਸੁਪਰੀਮ ਕੋਰਟ ਨੂੰ ਕੇਂਦਰ ਤੇ 5 ਸੂਬਿਆਂ ਨੂੰ ਡਿਪਟੀ ਸਪੀਕਰ ਦੀ ਚੋਣ ਕਰਨ ’ਚ ਉਨ੍ਹਾਂ ਦੀ ਅਸਫਲਤਾ ’ਤੇ ਨੋਟਿਸ ਜਾਰੀ ਕਰਨਾ ਪਿਆ। ਲੋਕ ਸਭਾ ਲਈ ਸੰਵਿਧਾਨ ਦੀ ਧਾਰਾ 93, ਰਾਜ ਵਿਧਾਨ ਸਭਾਵਾਂ ਲਈ ਧਾਰਾ 178 ਅਤੇ ਸੂਬਿਆਂ ਦੀ ਪ੍ਰੀਸ਼ਦ (ਰਾਜ ਸਭਾ) ਲਈ ਧਾਰਾ 89 (2) ਤਹਿਤ ਉਨ੍ਹਾਂ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ। ਅਜਿਹਾ ਨਹੀਂ ਹੈ ਕਿ ਨਹਿਰੂ ਆਲੋਚਨਾਵਾਂ ਅਤੇ ਵਿਵਾਦਾਂ ਤੋਂ ਪਰ੍ਹੇ ਸਨ ਪਰ ਉਨ੍ਹਾਂ ਅਸਹਿਮਤੀ ਦਾ ਸਾਹਮਣਾ ਵੀ ਪੂਰੀ ਸ਼ਾਲੀਨਤਾ ਨਾਲ ਕੀਤਾ ਅਤੇ ਆਪਣੇ ਵਿਰੋਧੀਆਂ ਨੂੰ ਸ਼ਾਲੀਨਤਾ, ਸ਼ਾਨ ਅਤੇ ਮਿਸਾਲੀ ਸਹਿਣਸ਼ੀਲਤਾ ਨਾਲ ਜਵਾਬ ਦਿੱਤਾ। ਉਨ੍ਹਾਂ ਜਨਤਕ ਜੀਵਨ ’ਚ ਹਮੇਸ਼ਾ ਅਨੁਸ਼ਾਸਨ ਅਤੇ ਮਰਿਆਦਾ ਬਣਾਈ ਰੱਖੀ ਅਤੇ ਕਦੀ ਵੀ ਆਪਣੇ ਵਿਰੋਧੀਆਂ ਨੂੰ ਨਤੀਜਾ ਭੁਗਤਣ, ਅਪਸ਼ਬਦ ਬੋਲਣ ਜਾਂ ਡਰਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਲ ਹੀ ’ਚ ਪ੍ਰਕਾਸ਼ਿਤ ਟੇਲਰ ਸੀ. ਸ਼ਰਮਨ ਦੀ ਪੁਸਤਕ ‘ਨਹਿਰੂ’ਜ਼ ਇੰਡੀਆ-ਏ ਹਿਸਟਰੀ ਆਫ ਸੈਵਨ ਮਿਥਸ’ ’ਚ ਉਨ੍ਹਾਂ ਦੀਆਂ ਟਿੱਪਣੀਆਂ ਦਾ ਜ਼ਿਕਰ ਕਰਨਾ ਇੱਥੇ ਪ੍ਰਾਸੰਗਿਕ ਹੋਵੇਗਾ ਕਿ ‘ਉਹ ਅਸਾਧਾਰਨ ਰੂਪ ਨਾਲ ਲੋਕਤੰਤਰਿਕ ਸਨ। ਉਨ੍ਹਾਂ ਦੀ ਲੋਕਪ੍ਰਿਯਤਾ, ਕਰਿਸ਼ਮੇ ਅਤੇ ਵਿਰੋਧੀ ਧਿਰ ਦੀ ਲਗਭਗ ਪੂਰਨ ਘਾਟ ਨੇ ਵੀ ਤਾਨਾਸ਼ਾਹੀ ਦੇ ਲਾਲਚ ’ਚ ਨਹੀਂ ਆਉਣ ਦਿੱਤਾ।’ ਅਸੀਂ ਸਾਰੇ ਤੁਹਾਡੀ ਯਾਦ ਨੂੰ ਪ੍ਰਣਾਮ ਕਰਦੇ ਹਾਂ।

ਭੁਪਿੰਦਰ ਸਿੰਘ ਹੁੱਡਾ (ਸਾਬਕਾ ਮੁੱਖ ਮੰਤਰੀ, ਹਰਿਆਣਾ)

  • Jawaharlal Nehru
  • Democratic
  • India
  • Strength
  • ਜਵਾਹਰ ਲਾਲ ਨਹਿਰੂ
  • ਲੋਕਤੰਤਰਿਕ
  • ਭਾਰਤ
  • ਤਾਕਤ

ਸਿਲਕ ਰੋਡ ਦਾ ਇਤਿਹਾਸ : ਭਾਰਤ ਅਤੇ ਮੱਧ ਏਸ਼ੀਆ ਵਿਚਾਲੇ ਹਿਕਮਤ ਅਤੇ ਸੂਫੀਵਾਦ ਦੀ ਨੀਂਹ

NEXT STORY

Stories You May Like

  • narendra modi
    ਨਰਿੰਦਰ ਮੋਦੀ : ਗਾਂਧੀਨਗਰ ਤੋਂ ਦਿੱਲੀ ਤੱਕ, ਜਨਤਕ ਜੀਵਨ ਦੇ 25 ਸਾਲ
  • 50 live rounds recovered near the india pakistan border
    ਭਾਰਤ-ਪਾਕਿ ਸਰਹੱਦ ਨੇੜਿਓਂ 2 ਪਿਸਤੌਲ, 2 ਮੈਗਜ਼ੀਨ ਤੇ 50 ਜ਼ਿੰਦਾ ਰੌਂਦ ਬਰਾਮਦ
  • crude oil prices at 4 month high  saudi arabia concerns  impact on india too
    4 ਮਹੀਨਿਆਂ ਦੇ ਉੱਚ ਪੱਧਰ 'ਤੇ ਕੱਚੇ ਤੇਲ ਦੇ ਭਾਅ, ਸਾਊਦੀ ਅਰਬ ਕਾਰਨ ਵਧੀ ਚਿੰਤਾ, ਭਾਰਤ 'ਤੇ ਵੀ ਅਸਰ
  • occasion of guru ravidas maharaj ji birth centenary dusanjh
    ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਮੌਕੇ ਬਾਣੀ ਦੀ ਵਿਚਾਰਧਾਰਾ ਨੂੰ ਸਮਝਣ ਦਾ ਵੀ ਉਪਰਾਲਾ ਹੋਵੇ : ਦੁਸਾਂਝ
  • india  s economy is strong  moody  s raises growth forecast
    ਸੰਕਟ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਮਜ਼ਬੂਤ, ਮੂਡੀਜ਼ ਨੇ ਵਧਾਇਆ ਗ੍ਰੋਥ ਦਾ ਅਨੁਮਾਨ
  • annual total sales of   amazon now   in india surpass  1 billion
    ‘Amazon now’ ਦੀ ਭਾਰਤ ’ਚ ਸਾਲਾਨਾ ਅੰਦਾਜ਼ਨ ਕੁਲ ਵਿਕਰੀ 1 ਅਰਬ ਡਾਲਰ ਤੋਂ ਪਾਰ
  • screen guard industry hopes for big business in india
    ਚੀਨੀ ਦਰਾਮਦ ’ਤੇ ਸ਼ਿਕੰਜਾ, ਸਕ੍ਰੀਨ ਗਾਰਡ ਉਦਯੋਗ ਨੂੰ ਭਾਰਤ ’ਚ ਵੱਡੇ ਕਾਰੋਬਾਰ ਦੀ ਉਮੀਦ
  • rising sleep deprivation in india
    ਭਾਰਤ 'ਚ ਵਧ ਰਹੀ ਨੀਂਦ ਦੀ ਕਮੀ, ਸਰੀਰ ਦੇ ਨਾਲ ਦਿਮਾਗ ਵੀ ਪ੍ਰੇਸ਼ਾਨ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • government schools
      ਸਰਕਾਰੀ ਸਕੂਲਾਂ ’ਚ ਸੁਧਾਰ ਇਕ ਵੱਡਾ ਸਿਆਸੀ ਮੁੱਦਾ ਬਣਿਆ
    • india textile
      ਕੱਪੜਾ ਸੈਕਟਰ ਇਕ ਪ੍ਰਮੁੱਖ ‘ਰੋਜ਼ਗਾਰ ਇੰਜਣ’
    • how to keep children away from content
      ਅਸ਼ਲੀਲ ਸਮੱਗਰੀ ਤੋਂ ਬੱਚਿਆਂ ਨੂੰ ਕਿਵੇਂ ਦੂਰ ਰੱਖੀਏ?
    • achievements of india  s   brics year
      ਭਾਰਤ ਦੇ ‘ਬ੍ਰਿਕਸ ਵਰ੍ਹੇ’ ਦੀਆਂ ਪ੍ਰਾਪਤੀਆਂ
    • gen z the bjp still needs to sharpen its edge
      ਜ਼ੈੱਨ ਜ਼ੀ : ਭਾਜਪਾ ਨੂੰ ਧਾਰ ਅਜੇ ਤਿੱਖੀ ਕਰਨੀ ਹੋਵੇਗੀ
    • the arrival of foreign universities
      ਵਿਦੇਸ਼ੀ ਯੂਨੀਵਰਸਿਟੀਆਂ ਦੇ ਆਉਣ ਨਾਲ ਭਾਰਤੀ ਐਡਟੈਕ ’ਚ ਫਿਰ ਤੋਂ ਆਈ ਜਾਨ
    • modi in brics
      ਮੋਦੀ ਅਤੇ ਭਾਰਤਵਾਸੀਆਂ ਦੀ ਜੁਗਲਬੰਦੀ
    • officers who undermine the
      ਵਿਵਸਥਾ ਨੂੰ ਚੁੱਭਣ ਵਾਲੇ ਅਧਿਕਾਰੀ
    • atal canteens
      ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’
    • we have to be trusted
      ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +