Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 12, 2026

    1:01:49 PM

  • sikh man declined to enter exam center

    'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ...

  • paper leak  neet 2026 exam cancelled

    ਪੇਪਰ ਲੀਕ ਹੋਣ ਤੋਂ ਬਾਅਦ NEET 2026 ਦੀ ਪ੍ਰੀਖਿਆ...

  • cbi raid in punjab

    ਵੱਡੀ ਖ਼ਬਰ: ਪੰਜਾਬ ਵਿਚ CBI ਦੀ RAID

  • court tva

    ਸਰਕਾਰ ਬਣਦਿਆਂ ਹੀ ਵਿਜੇ ਦੀ TVK ਨੂੰ ਕਰਾਰਾ ਝਟਕਾ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਇਮਰਾਨ ਖਾਨ ਫੌਜ ਦੇ ਸਮਰਥਨ ਤੋਂ ਬਿਨਾਂ ਵੀ ਚੋਣਾਂ ਜਿੱਤ ਸਕਦੇ ਸਨ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਇਮਰਾਨ ਖਾਨ ਫੌਜ ਦੇ ਸਮਰਥਨ ਤੋਂ ਬਿਨਾਂ ਵੀ ਚੋਣਾਂ ਜਿੱਤ ਸਕਦੇ ਸਨ

  • Updated: 07 Aug, 2018 05:57 AM
Special Story
pakistan
  • Share
    • Facebook
    • Tumblr
    • Linkedin
    • Twitter
  • Comment

2018 ਦੀਆਂ ਚੋਣਾਂ ਇਕ ਤਰ੍ਹਾਂ ਨਾਲ ਪ੍ਰੇਸ਼ਾਨ ਕਰਨ ਵਾਲੀਆਂ ਰਹੀਆਂ ਹਨ। ਜ਼ਿਆਦਾਤਰ ਸਮੀਖਿਅਕ ਪਾਕਿਸਤਾਨ 'ਚ ਲੰਗੜੀ ਸੰਸਦ ਆਉਣ ਦੀ ਭਵਿੱਖਬਾਣੀ ਕਰ ਰਹੇ ਸਨ ਅਤੇ ਆਮ ਧਾਰਨਾ ਇਹ ਸੀ ਕਿ ਦੇਸ਼ਵਿਆਪੀ ਸੱਤਾ ਅਦਾਰੇ ਨੇ ਚੋਣਾਂ ਤੋਂ ਪਹਿਲਾਂ ਹੀ ਸਾਰੇ ਸਿਸਟਮ 'ਚ ਧਾਂਦਲੀ ਕਰ ਦਿੱਤੀ ਸੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਸਦ 'ਚ ਕੋਈ ਵੀ ਪਾਰਟੀ ਆਪਣੇ ਦਮ 'ਤੇ ਸਪੱਸ਼ਟ ਬਹੁਮਤ ਹਾਸਿਲ ਨਾ ਕਰ ਸਕੇ। ਇਮਰਾਨ ਖਾਨ ਕੌਮੀ ਅਸੈਂਬਲੀ 'ਚ 116 ਸੀਟਾਂ ਨਾਲ ਸਪੱਸ਼ਟ ਜੇਤੂ ਵਜੋਂ ਉੱਭਰੇ ਹਨ। ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਇਕ ਗੱਠਜੋੜ ਸਹਿਯੋਗੀ ਵਜੋਂ ਕੁਝ ਆਜ਼ਾਦ ਸੰਸਦ ਮੈਂਬਰਾਂ ਦੀ ਲੋੜ ਪਵੇਗੀ। ਇਸ ਤਰ੍ਹਾਂ ਆਮ ਚੋਣਾਂ ਦੇ ਛੋਟੇ ਪੱਧਰ 'ਤੇ ਮੈਨੇਜਮੈਂਟ ਦੇ ਯਤਨ ਸਿਰਫ ਅੰਸ਼ਿਕ ਤੌਰ 'ਤੇ ਸਫਲ ਰਹੇ। 
ਚੋਣਾਂ 'ਚ ਯਕੀਨੀ ਤੌਰ 'ਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀ. ਐੱਮ. ਐੱਲ.-ਐੱਨ) ਸਪੱਸ਼ਟ ਤੌਰ 'ਤੇ ਮੰਦਭਾਗੀ ਪਾਰਟੀ ਰਹੀ। ਸ਼ਰੀਫ ਪਰਿਵਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਹੱਥ ਚੋਣਾਂ ਲੜਨ ਦੌਰਾਨ ਉਨ੍ਹਾਂ ਦੀ 'ਪਿੱਠ ਪਿੱਛੇ' ਬੰਨ੍ਹ ਦਿੱਤੇ ਗਏ ਸਨ। ਇਸ ਸੰਦਰਭ 'ਚ ਇਹ ਤੱਥ ਕਿ ਪੀ. ਐੱਮ. ਐੱਲ. (ਐੱਨ) ਕੌਮੀ ਅਸੈਂਬਲੀ ਵਿਚ 64 ਸੀਟਾਂ ਜਿੱਤਣ 'ਚ ਸਫਲ ਰਹੀ, ਆਪਣੇ ਆਪ ਵਿਚ ਇਕ ਚਮਤਕਾਰ ਹੈ। ਜਿਵੇਂ ਇੰਨਾ ਹੀ ਕਾਫੀ ਨਹੀਂ ਸੀ, ਪੰਜਾਬ ਵਿਧਾਨ ਸਭਾ ਵੀ ਲੰਗੜੀ (ਤ੍ਰਿਸ਼ੰਕੂ) ਹੀ ਹੈ। ਇਥੇ ਪਾਕਿਸਤਾਨ ਤਹਿਰੀਕੇ-ਇਨਸਾਫ (ਪੀ. ਟੀ. ਆਈ.) ਅਤੇ ਪੀ. ਐੱਮ. ਐੱਲ. (ਐੱਨ) ਨੇ ਲੱਗਭਗ ਬਰਾਬਰ ਸੀਟਾਂ ਜਿੱਤੀਆਂ ਹਨ। ਇਸ ਲਈ ਸਰਕਾਰ ਬਣਾਉਣ ਵਿਚ ਆਜ਼ਾਦ ਵਿਧਾਇਕਾਂ ਦੀ ਭੂਮਿਕਾ ਅਹਿਮ ਹੋਵੇਗੀ। 
ਇਮਰਾਨ ਖਾਨ ਦੀ ਜਿੱਤ ਯਕੀਨੀ ਬਣਾਉਣ ਲਈ ਸਮਰੱਥ ਲੋਕਾਂ ਨੂੰ ਮੈਦਾਨ 'ਚ ਉਤਾਰਨ ਦੀ ਰਣਨੀਤੀ ਵੀ ਕਾਫੀ ਹੱਦ ਤਕ ਅਸਫਲ ਰਹੀ। ਬਹੁਤ ਸਾਰੇ ਕਥਿਤ ਜੇਤੂ ਘੋੜੇ ਹਾਰ ਗਏ, ਜਿਨ੍ਹਾਂ ਨੇ ਹਰੀਆਂ-ਭਰੀਆਂ ਚਰ੍ਹਾਂਦਾਂ ਦੇ ਲਾਲਚ ਵਿਚ ਆਪਣੀ ਮੂਲ ਪਾਰਟੀ ਨੂੰ ਛੱਡ ਦਿੱਤਾ ਸੀ। ਮੀਡੀਆ ਵਿਚ 'ਜੀਪ ਵਾਲਾਜ਼' ਨੂੰ ਲੈ ਕੇ ਕਾਫੀ ਪ੍ਰਚਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਜੀਪ ਨੂੰ ਆਪਣਾ ਚੋਣ ਨਿਸ਼ਾਨ ਚੁਣਿਆ ਸੀ। ਛੁਪੇ ਰੁਸਤਮ ਚੌਧਰੀ ਨਿਸਾਰ ਅਲੀ ਖਾਨ, ਜੋ ਸ਼ਰੀਫ ਭਰਾਵਾਂ ਦੇ ਮਿੱਤਰ ਰਹੇ ਹਨ, ਨੇ ਸੱਤਾ ਸਮਰਥਕ ਉਮੀਦਵਾਰਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਾਰ ਗਏ। ਇਸੇ ਤਰ੍ਹਾਂ ਮੁਸਤਫਾ ਕਮਾਲ ਤੇ ਉਨ੍ਹਾਂ ਦੀ ਪਾਕਿ ਸਰਜ਼ਮੀਂ ਪਾਰਟੀ (ਪੀ. ਐੱਸ. ਪੀ.), ਜਿਸ ਨੂੰ ਸੱਤਾਧਾਰੀਆਂ ਦਾ ਇਕ ਟੈਸਟ ਟਿਊਬ ਬੇਬੀ ਕਿਹਾ ਜਾ ਰਿਹਾ ਸੀ, ਸਿਰਫ 1 ਸੀਟ ਜਿੱਤ ਸਕੀ। ਦੂਜੇ ਪਾਸੇ ਫੌਜ ਦੇ ਕੁਝ ਕੱਟੜ ਆਲੋਚਕ ਆਪਣੀਆਂ ਸੀਟਾਂ ਕੱਢਣ 'ਚ ਸਫਲ ਰਹੇ। ਇਨ੍ਹਾਂ 'ਚ ਸ਼ਾਹਬਾਜ਼ ਸ਼ਰੀਫ ਦੇ ਪ੍ਰਬੰਧਕ ਰਾਣਾ ਸਨਾਉੱਲਾ ਅਤੇ ਖਵਾਜ਼ਾ ਮੁਹੰਮਦ ਆਸਿਫ ਸ਼ਾਮਿਲ ਹਨ। 'ਪਸ਼ਤੂਨ ਤਹਾਫੁਜ਼ ਮੁਹਾਜ' (ਪੀ. ਟੀ. ਐੱਮ.) ਦੇ 2 ਉਮੀਦਵਾਰਾਂ ਅਲੀ ਵਜ਼ੀਰ ਅਤੇ ਮੋਹਸਿਨ ਡਾਵਰ ਨੇ ਵਜ਼ੀਰਿਸਤਾਨ ਤੋਂ ਜਿੱਤ ਪ੍ਰਾਪਤ ਕੀਤੀ। ਆਖਰੀ ਸਰਵੇਖਣ 'ਚ ਪੀ. ਟੀ. ਆਈ. ਦੇ ਮੁਖੀ ਅਤੇ ਉਨ੍ਹਾਂ ਦੇ ਨੇੜਲੇ ਸਲਾਹਕਾਰ ਇਹ ਮਹਿਸੂਸ ਕਰਨ 'ਚ ਅਸਫਲ ਰਹੇ ਕਿ ਦੇਸ਼ ਭਰ ਵਿਚ ਹਵਾ ਉਨ੍ਹਾਂ ਦੇ ਪੱਖ ਵਿਚ ਅਤੇ ਸਾਬਕਾ ਸੱਤਾਧਾਰੀ ਪਾਰਟੀ ਦੇ ਵਿਰੁੱਧ ਚੱਲ ਰਹੀ ਸੀ। ਉਹ ਫੌਜੀ ਅਦਾਰੇ ਦੇ ਚੁੰਗਲ 'ਚ ਆਏ ਬਿਨਾਂ ਵੀ ਚੋਣਾਂ ਜਿੱਤ ਸਕਦੇ ਸਨ। 
ਬਿਨਾਂ ਸ਼ੱਕ ਇਨ੍ਹਾਂ ਚੋਣਾਂ ਦੇ ਸਿੱਟੇ ਵਜੋਂ ਪੀ. ਟੀ. ਆਈ. ਨਾ ਸਿਰਫ ਇਕਲੌਤੀ ਸਭ ਤੋਂ ਵੱਡੀ ਪਾਰਟੀ ਵਜੋਂ, ਸਗੋਂ ਇਕੋ-ਇਕ ਕੌਮੀ ਪਾਰਟੀ ਵਜੋਂ ਵੀ ਉੱਭਰੀ ਹੈ। ਇਮਰਾਨ ਖਾਨ ਨੇ ਦੇਸ਼ ਭਰ 'ਚ 5 ਸੀਟਾਂ ਤੋਂ ਚੋਣਾਂ ਲੜੀਆਂ ਤੇ ਜਿੱਤੀਆਂ, ਜਦਕਿ ਸ਼ਾਹਬਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਆਪਣੇ ਗ੍ਰਹਿ ਚੋਣ ਹਲਕਿਆਂ ਨੂੰ ਛੱਡ ਕੇ ਹੋਰ ਸਾਰੀਆਂ ਸੀਟਾਂ ਤੋਂ ਹਾਰ ਗਏ। 
ਪੀ. ਟੀ. ਆਈ. ਸਿੰਧ 'ਚ ਪੀ. ਪੀ. ਪੀ. ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਜਿਸ ਨੇ ਕਰਾਚੀ 'ਚ ਕਾਫੀ ਸੀਟਾਂ ਹਾਸਿਲ ਕੀਤੀਆਂ। ਇਸ ਨੇ ਖੈਬਰ-ਪਖਤੂਨਖਵਾ ਵਿਚ ਇਕ ਕਾਰਜਕਾਲ ਵਾਲੀ ਪਾਰਟੀ ਹੋਣ ਦੀ ਮਨਹੂਸੀਅਤ ਨੂੰ ਵੀ ਤੋੜ ਦਿੱਤਾ ਕਿਉਂਕਿ ਇਸ ਨੇ ਸੂਬੇ ਵਿਚ ਰਿਕਾਰਡ 60 ਸੀਟਾਂ ਹਾਸਿਲ ਕੀਤੀਆਂ ਹਨ। 
ਹਾਲਾਂਕਿ ਪੀ. ਐੱਮ. ਐੱਲ. (ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਅਤੇ ਮੁਤਾਹਿਦਾ ਮਜਲਿਸ-ਏ-ਅਮਾਲ (ਐੱਮ. ਐੱਮ. ਏ.) ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਦੀ ਸਹਿ-ਪ੍ਰਧਾਨਗੀ ਹੇਠ ਬੀਤੇ ਸ਼ੁੱਕਰਵਾਰ ਹੋਈ ਇਕ ਬਹੁਦਲੀ ਕਾਨਫਰੰਸ 'ਚ ਚੋਣ ਨਤੀਜਿਆਂ ਨੂੰ ਖਾਰਿਜ ਕਰ ਦਿੱਤਾ। ਸਾਬਕਾ ਸੱਤਾਧਾਰੀ ਪਾਰਟੀ ਇਕ ਬੰਧਨ 'ਚ ਹੈ। ਇਕ ਪਾਸੇ ਹਮਜ਼ਾ ਆਪਣੇ ਗ੍ਰਹਿ ਚੋਣ ਮੈਦਾਨ ਪੰਜਾਬ 'ਚ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਉਨ੍ਹਾਂ ਦੇ ਪਿਤਾ ਚੋਣ ਨਤੀਜਿਆਂ ਦਾ ਬਾਈਕਾਟ ਕਰਦਿਆਂ ਇਕ ਪੀ. ਟੀ. ਆਈ. ਵਿਰੋਧੀ ਗੱਠਜੋੜ ਬਣਾਉਣ ਦੀ ਕੋਸ਼ਿਸ਼ 'ਚ ਹਨ। ਪੰਜਾਬ 'ਚ 123 ਸੀਟਾਂ ਜਿੱਤਣ ਵਾਲੀ ਪੀ. ਐੱਮ. ਐੱਲ. (ਐੱਨ) ਨੂੰ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਪੂਰਾ ਹੱਕ ਹੈ ਪਰ ਪੀ. ਐੱਮ. ਐੱਲ. (ਐੱਨ) ਨੂੰ ਆਮ ਚੋਣਾਂ ਵਿਚ ਪੂਰੀ ਤਰ੍ਹਾਂ ਹਾਰ ਚੁੱਕੇ ਲੋਕਾਂ ਨਾਲ ਗੱਠਜੋੜ ਕਰਨ ਦੀ ਬਜਾਏ ਵਿਰੋਧੀ ਧਿਰ ਵਿਚ ਬੈਠਣ ਦਾ ਫੈਸਲਾ ਲੈਣਾ ਚਾਹੀਦਾ ਹੈ। 'ਫਾਫੇਨ' (ਫੇਅਰ ਐਂਡ ਫ੍ਰੀ ਇਲੈਕਸ਼ਨ ਨੈੱਟਵਰਕ) ਅਤੇ ਯੂਰਪੀਅਨ ਯੂਨੀਅਨ ਆਬਜ਼ਰਵਰਜ਼ ਮਿਸ਼ਨ ਵਰਗੇ ਆਜ਼ਾਦ ਚੋਣ ਨਿਗਰਾਨਕਰਤਾਵਾਂ ਨੇ ਤਕਨੀਕੀ ਗੜਬੜੀਆਂ ਅਤੇ ਪੋਲਿੰਗ ਬੂਥਾਂ 'ਤੇ ਫੌਜ ਦੀ ਤਾਇਨਾਤੀ ਦੇ ਬਾਵਜੂਦ ਵੋਟਿੰਗ ਨੂੰ ਕਾਫੀ ਹੱਦ ਤਕ ਨਿਰਪੱਖ ਦੱਸਿਆ ਹੈ। 
ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਅਪਣਾਏ ਗਏ ਹੱਥਕੰਡਿਆਂ ਅਤੇ ਅੜਿੱਕਿਆਂ ਨੂੰ ਵੀ ਧਿਆਨ ਵਿਚ ਰੱਖਿਆ। ਪੀ. ਐੱਮ. ਐੱਲ. (ਐੱਨ) ਲਈ ਚੰਗਾ ਹੁੰਦਾ, ਜੇ ਉਹ ਹਾਰੇ ਹੋਏ ਲੋਕਾਂ ਨਾਲ ਮੰਚ ਸਾਂਝਾ ਕਰਨ ਦੀ ਬਜਾਏ ਬੇਨਿਯਮੀਆਂ ਦੇ ਮੁੱਦੇ 'ਤੇ ਪੀ. ਪੀ. ਪੀ. ਨਾਲ ਤਾਲਮੇਲ ਬਣਾਉਂਦੀ।
ਸੰਭਾਵੀ ਪ੍ਰਧਾਨ ਮੰਤਰੀ ਵਜੋਂ ਇਮਰਾਨ ਖਾਨ ਨੇ ਆਪਣੇ ਪਹਿਲੇ ਭਾਸ਼ਣ ਵਿਚ ਵਿਰੋਧੀ ਧਿਰ ਨੂੰ ਕਿਸੇ ਵੀ ਵਿਵਾਦ ਵਾਲੇ ਚੋਣ ਹਲਕੇ ਵਿਚ ਵੋਟਾਂ ਦੀ ਦੁਬਾਰਾ ਗਿਣਤੀ ਕਰਵਾਉਣ ਲਈ ਕਹਿ ਦਿੱਤਾ। ਇਹ 2013 ਦੀਆਂ ਚੋਣਾਂ ਤੋਂ ਤੁਰੰਤ ਬਾਅਦ ਪੀ. ਟੀ. ਆਈ. ਵਲੋਂ 4 ਵਿਵਾਦਪੂਰਨ ਚੋਣ ਹਲਕਿਆਂ ਵਿਚ ਮੁੜ ਗਿਣਤੀ ਦੀ ਮੰਗ ਨੂੰ ਲੈ ਕੇ ਸੱਤਾਧਾਰੀ ਪੀ. ਐੱਮ. ਐੱਲ. (ਐੱਨ) ਵਲੋਂ ਦਿਖਾਏ ਗਏ ਢਿੱਲੇ-ਮੱਠੇ ਰਵੱਈਏ ਦੇ ਬਿਲਕੁਲ ਉਲਟ ਹੈ। 
ਪੀ. ਐੱਮ. ਐੱਲ. (ਐੱਨ) ਅਜੇ ਵੀ ਦੇਸ਼ ਵਿਚ ਦੂਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਫੌਜੀ ਅਦਾਰੇ ਵਲੋਂ ਆਪਣੇ ਮੌਜੂਦਾ ਨੇਤਾਵਾਂ ਨੂੰ ਸ਼ਿਕਾਰ ਬਣਾਏ ਜਾਣ ਅਤੇ ਧਾਂਦਲੀਆਂ ਦੇ ਦੋਸ਼ ਲਾਉਣ ਦੀ ਬਜਾਏ ਇਸ ਦੀ ਲੀਡਰਸ਼ਿਪ ਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਵੋਟਰਾਂ ਨੂੰ ਆਕਰਸ਼ਿਤ ਕਰਨ ਲਈ 'ਸ਼ਿਕਾਰ' ਬਣਾਏ ਜਾਣ ਦੇ ਪੱਤੇ ਬਿਲਕੁਲ ਅਸਫਲ ਰਹੇ। ਇਸੇ ਤਰ੍ਹਾਂ ਇਸ ਦੀ ਹਾਈਕਮਾਨ ਦਾ 'ਹੈੱਡ ਆਇਆ ਤਾਂ ਮੈਂ ਜਿੱਤਿਆ, ਟੇਲ ਆਇਆ ਤਾਂ ਤੂੰ ਹਾਰਿਆ' ਵਾਲਾ ਪਖੰਡੀ ਰਵੱਈਆ ਪਾਰਟੀ ਨੂੰ ਕੋਈ ਲਾਭ ਨਹੀਂ ਦਿਵਾ ਸਕਿਆ।
ਦੋਵੇਂ ਸ਼ਰੀਫ (ਨਵਾਜ਼ ਅਤੇ ਸ਼ਾਹਬਾਜ਼) ਜਦੋਂ ਤਕ ਸੱਤਾ ਵਿਚ ਰਹੇ, ਉਨ੍ਹਾਂ ਨੇ ਆਪਣੇ ਅਹਿਮ ਸਮਰਥਕਾਂ ਨਾਲੋਂ ਸੰਪਰਕ ਤੋੜੀ ਰੱਖਿਆ ਤੇ ਸਿਰਫ ਆਪਣੇ ਹੰਕਾਰ 'ਚ ਘੁੰਮਦੇ ਰਹੇ। ਜਿਥੇ ਨਵਾਜ਼ ਸ਼ਰੀਫ ਕੈਬਨਿਟ ਅਤੇ ਨੌਕਰਸ਼ਾਹੀ 'ਚੋਂ ਆਪਣੇ ਚੋਣਵੇਂ ਨੇੜਲੇ ਅਧਿਕਾਰੀਆਂ ਦੀ ਮੰਡਲੀ ਤੇ ਸਲਾਹਕਾਰਾਂ ਦੇ ਜ਼ਰੀਏ 'ਮੁਗਲ-ਏ-ਆਜ਼ਮ' ਵਰਗਾ ਸਲੂਕ ਕਰ ਰਹੇ ਸਨ, ਉਥੇ ਹੀ ਉਨ੍ਹਾਂ ਦੀ ਧੀ ਮਰੀਅਮ ਕਿਸੇ ਨਾਮਜ਼ਦ ਤੇ ਸਿਆਸੀ ਅਹੁਦੇ 'ਤੇ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਨੇੜਲੀ ਸਹਿਯੋਗੀ ਬਣੀ ਹੋਈ ਸੀ। 
ਸ਼ਰੀਫ ਸ਼ਾਇਦ ਹੀ ਕਦੇ ਆਪਣੇ ਸੰਸਦ ਮੈਂਬਰਾਂ ਨਾਲ ਸੰਵਾਦ ਕਰਦੇ ਸਨ, ਸਿਵਾਏ ਕਦੇ-ਕਦਾਈਂ ਕੌਮੀ ਅਸੈਂਬਲੀ ਦੇ ਸੈਸ਼ਨਾਂ 'ਚ ਸ਼ਾਮਿਲ ਹੋਣ ਦੇ। ਇਥੋਂ ਤਕ ਕਿ ਮੰਤਰੀ ਮੰਡਲ ਦੇ ਮੈਂਬਰਾਂ ਤੋਂ ਵੀ ਦੂਰੀ ਬਣਾ ਕੇ ਰੱਖਦੇ ਸਨ। 
ਸ਼ਰੀਫ ਦੀ ਧੀ ਨਾਲ ਆਪਣੇ ਬੇਟੇ ਦਾ ਨਿਕਾਹ ਹੋਣ ਕਾਰਨ ਇਸਹਾਕ ਡਾਰ ਮੁੱਖ ਸਕੱਤਰ ਫਵਾਦ ਹਸਨ ਨਾਲ ਮਿਲ ਕੇ ਮੁੱਖ ਤੌਰ 'ਤੇ ਪਾਰਟੀ ਦਾ ਸਾਰਾ ਕੰਮ ਦੇਖ ਰਹੇ ਸਨ। ਦੋਵੇਂ ਸ਼ਰੀਫ ਭਰਾ ਸਥਿਤੀ ਨੂੰ ਤਾੜਨ 'ਚ ਅਸਫਲ ਰਹੇ। ਇਸ ਵਿਚ ਆਖਰੀ ਕਿੱਲ ਨਵਾਜ਼ ਸ਼ਰੀਫ ਸਿੱਧ ਹੋਏ, ਜਿਨ੍ਹਾਂ ਨੇ ਫੌਜੀ ਲੀਡਰਸ਼ਿਪ ਵਿਰੁੱਧ ਮੋਰਚਾ ਖੋਲ੍ਹੀ ਰੱਖਿਆ। ਸਿੱਟੇ ਵਜੋਂ ਉਨ੍ਹਾਂ ਵਲੋਂ ਖ਼ੁਦ ਚੁਣੇ ਸੈਨਾ ਮੁਖੀ ਨਾਲ ਉਨ੍ਹਾਂ ਦੇ ਸਬੰਧ ਵਿਗੜ ਗਏ।
(ਮੰਦਿਰਾ ਪਬਲੀਕੇਸ਼ਨਜ਼)

  • ਇਮਰਾਨ ਖਾਨ
  • ਪਾਕਿਸਤਾਨ
  • Pakistan

ਨਾਜਾਇਜ਼ ਪ੍ਰਵਾਸੀਆਂ ਦਾ ਮਾਮਲਾ : 'ਬਿੱਲੀ ਦੇ ਗਲ਼ 'ਚ ਟੱਲੀ' ਬੰਨ੍ਹਣ ਦੀ ਲੋੜ

NEXT STORY

Stories You May Like

  • now your work may stop without pan card  instructions issued
    ਸਾਵਧਾਨ! ਹੁਣ PAN ਕਾਰਡ ਤੋਂ ਬਿਨਾਂ ਰੁਕ ਸਕਦੇ ਨੇ ਤੁਹਾਡੇ ਕੰਮ, ਵਿਭਾਗ ਨੇ ਜਾਰੀ ਕੀਤੇ ਨਿਰਦੇਸ਼
  • pakistan  court rejects petitions of imran khan  wife bushra bibi
    ਇਮਰਾਨ ਖਾਨ ਤੇ ਬੁਸ਼ਰਾ ਬੀਬੀ ਨੂੰ ਵੱਡਾ ਝਟਕਾ! ਇਸਲਾਮਾਬਾਦ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ
  • bjp alliance wins big in puducherry assembly elections
    ਪੁਡੂਚੇਰੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਗਠਜੋੜ ਦੀ ਵੱਡੀ ਜਿੱਤ
  • sri lankan leaders congratulate vijay
    ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ ਨੂੰ ਦਿੱਤੀ ਵਧਾਈ
  • five states  assembly elections victory pm modi
    ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਜਿੱਤ ਦੀ ਹੈਟ੍ਰਿਕ ਹਾਸਲ ਕਰੇਗੀ ਭਾਜਪਾ : PM ਮੋਦੀ
  • states  by elections  assembly  bjp  candidate  victory
    4 ਸੂਬਿਆਂ ਦੀਆਂ ਜ਼ਿਮਨੀ ਚੋਣਾਂ 'ਚ ਵੀ ਭਾਜਪਾ ਨੇ ਗੱਡੇ ਝੰਡੇ
  • imran khan in pims
    ਜੇਲ੍ਹ 'ਚੋਂ ਬਾਹਰ ਲਿਆਂਦੇ ਗਏ ਇਮਰਾਨ ਖਾਨ ! ਵਿਗੜੀ ਸਿਹਤ, PIMS ਦਾਖ਼ਲ
  • sun pharma acquires organon for rs 1 lakh crore
    ਸਨ ਫਾਰਮਾ ਦੀ ਸਭ ਤੋਂ ਵੱਡੀ ਡੀਲ! 1 ਲੱਖ ਕਰੋੜ ’ਚ ਅਮਰੀਕੀ ਕੰਪਨੀ ਨੂੰ ਖਰੀਦਿਆ
  • woman falls under train while talking on mobile phone
    ਮੋਬਾਈਲ ਫੋਨ ’ਤੇ ਗੱਲ ਕਰਦੇ ਸਮੇਂ ਟ੍ਰੇਨ ਹੇਠਾਂ ਆਈ ਔਰਤ, 6 ਸਾਲ ਦੇ ਬੱਚੇ ਦੀਆਂ...
  • thieves arrested in jalandhar
    ਟ੍ਰੇਨਾਂ ’ਚ ਚੜ੍ਹ ਕੇ ਔਰਤ ਯਾਤਰੀ ਦਾ ਪਰਸ ਚੋਰੀ ਕਰਨ ਵਾਲੇ 3 ਮੁਲਜ਼ਮ ਗ੍ਰਿਫ਼ਤਾਰ,...
  • robbers rob a person at gunpoint on sodhal road
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ: ਸੋਢਲ ਰੋਡ 'ਤੇ ਲੁਟੇਰਿਆਂ ਨੇ ਹਥਿਆਰਾਂ ਦੀ...
  • terrible fire breaks out at waryana dumpterrible fire breaks out at waryana dump
    ਵਰਿਆਣਾ ਡੰਪ ’ਤੇ ਲੱਗੀ ਭਿਆਨਕ ਅੱਗ, ਕਈ ਕਿਲੋਮੀਟਰ ਤਕ ਫੈਲਿਆ ਜ਼ਹਿਰੀਲਾ ਧੂੰਆਂ
  • punjabi boy dies of heart attack in america
    ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ
  • shameful incident in jalandhar woman gangraped in a moving car
    ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
  • nakodar to mehatpur road from closed for 30 days
    ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ...
  • controversy again arises over liquor store opened in jalandhar cantt
    ਜਲੰਧਰ ਕੈਂਟ ’ਚ ਖੋਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਫਿਰ ਉੱਠਿਆ ਵਿਵਾਦ
Trending
Ek Nazar
rain alert weather warning

Rain: ਹਨ੍ਹੇਰੀ-ਝੱਖੜ ਦੇ ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ ਲਈ ਮੌਸਮ...

fire in residential building

ਚੀਨ : ਰਿਹਾਇਸ਼ੀ ਇਮਾਰਤ 'ਚ ਲੱਗੀ ਅੱਗ, ਜਿਉਂਦੇ ਸੜੇ 5 ਲੋਕ

girls occupy first three positions in ludhiana in pseb 10th results

PSEB 10ਵੀਂ ਦੇ ਨਤੀਜਿਆਂ 'ਚ ਲੁਧਿਆਣਾ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ...

there will be heavy rain in the next 4 days

ਅਗਲੇ 4 ਦਿਨ ਹੋਵੇਗੀ ਭਾਰੀ ਬਾਰਿਸ਼! ਇਨ੍ਹਾਂ ਸੂਬਿਆਂ 'ਚ ਜਾਰੀ ਹੋਇਆ ਅਲਰਟ

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ-ਬੁੱਧ ਨੇ ਬਣਾਇਆ...

nawanshahr district magistrate issues orders for complete ban on blocking roads

ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ...

india heatwave barmer hottest city weather alert

ਦੇਸ਼ 'ਚ ਭਿਆਨਕ ਗਰਮੀ ਦਾ ਕਹਿਰ! 9 ਸ਼ਹਿਰਾਂ 'ਚ ਪਾਰਾ 44 ਤੋਂ ਪਾਰ,...

fire at customs warehouse

ਪਾਕਿਸਤਾਨ: ਕਸਟਮ ਗੋਦਾਮ 'ਚ ਲੱਗੀ ਅੱਗ, 35 ਲੋਕ ਜ਼ਖਮੀ

dangerous conspiracy on punjab border

ਪੰਜਾਬ ਸਰਹੱਦ ’ਤੇ ਖ਼ਤਰਨਾਕ ਸਾਜ਼ਿਸ਼! ਨਾਬਾਲਗਾਂ ਨੂੰ ਤਸਕਰੀ ਦੇ ਜਾਲ ’ਚ ਫਸਾ...

dead lizard found in cold drink

ਸੀਲਬੰਦ Cold Drink ਦੀ ਬੋਤਲ 'ਚੋਂ ਨਿਕਲੀ ਕਿਰਲੀ! ਵੀਡੀਓ ਦੇਖ ਉੱਡ ਜਾਣਗੇ...

terrible accident on jalandhar phagwara highway a moving activa caught fire

ਜਲੰਧਰ-ਫਗਵਾੜਾ NH 'ਤੇ ਵੱਡਾ ਹਾਦਸਾ! ਚੱਲਦੀ ਐਕਟਿਵਾ ਨੂੰ ਲੱਗੀ ਭਿਆਨਕ ਅੱਗ,...

pizza spit video selling shop owner arrested

Pizza ਖਾਣ ਦੇ ਸ਼ੌਕੀਨ ਦੇਣ ਧਿਆਨ, ਵੀਡੀਓ ਦੇਖ ਆਉਣਗੀਆਂ ਕਚੀਚੀਆਂ, ਕਿਤੇ ਤੁਹਾਡੇ...

amritsar airport passengers

ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5...

indians foreign citizenship

ਵਿਦੇਸ਼ੀ ਨਾਗਰਿਕਤਾ ਲੈਣ ਤੋਂ ਬਾਅਦ ਬਦਲ ਜਾਂਦੇ ਹਨ ਭਾਰਤੀਆਂ ਦੇ ਅਧਿਕਾਰ! ਨਹੀਂ ਕਰ...

china launched spacecraft

ਚੀਨ ਦੀ ਵੱਡੀ ਉਪਲਬਧੀ, ਤਿਆਨਝੋ-10 ਕਾਰਗੋ ਪੁਲਾੜ ਯਾਨ ਸਫਲਤਾਪੂਰਵਕ ਕੀਤਾ ਲਾਂਚ

dinanagar municipal council takes action after high court s stricture

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ...

diljit dosanjh on banners  flags controversy at his show

'ਚੱਕ ਕੇ ਬਾਹਰ ਮਾਰਾਂਗੇ..!' ਝੰਡੇ ਦਿਖਾਉਣ ਵਾਲਿਆਂ ਨੂੰ ਸਿੱਧਾ ਹੋਇਆ...

asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • bangal elections
      ਕਿਉਂ ਅਸਾਮ, ਪ. ਬੰਗਾਲ ’ਚ ਭਾਜਪਾ ਦੀ ਜਿੱਤ ਪੂਰੇ ਉੱਤਰ-ਪੂਰਬ ਲਈ ਮਾਅਨੇ ਰੱਖਦੀ ਹੈ
    • diljeet dosanjh
      ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ-ਖਾਲਿਸਤਾਨੀ ਨਫਰਤ ਦੀ ਵਿਚਾਰਧਾਰਾ
    • the opposition needs serious thought
      ਵਿਰੋਧੀ ਧਿਰ ਨੂੰ ਗੰਭੀਰ ਚਿੰਤਨ ਦੀ ਲੋੜ!
    • somnath and india  s invincible spirit
      ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
    • tamilndau elections
      ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ
    • paranoid disorder
      ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ
    • did the people of punjab expect such a political change
      ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +