Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 06, 2026

    10:47:59 PM

  • law and order in punjab under threat  gangster rule prevails  ashwani sharma

    ਪੰਜਾਬ 'ਚ ਕਾਨੂੰਨ-ਵਿਵਸਥਾ ਖ਼ਤਰੇ ’ਚ, ਗੁੰਡਾ ਰਾਜ...

  • india creates history world champion for the 6th time

    ਅੰਡਰ-19 ਵਰਲਡ ਕੱਪ : ਭਾਰਤ ਨੇ ਰਚਿਆ ਇਤਿਹਾਸ,...

  • roshan healthcare ayurvedic treatment

    ਕੀ ਤੁਸੀਂ ਵੀ ਚਾਹੁੰਦੇ ਹੋ ਬਵਾਸੀਰ ਤੋਂ ਹਮੇਸ਼ਾ ਲਈ...

  • sukhbir singh badal said cm bhagwant mann should resign

    ਜਨਵਰੀ ਮਹੀਨੇ 'ਚ ਹੋਏ ਲਗਭਗ 25 ਕਤਲ! CM ਭਗਵੰਤ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਨੌਜਵਾਨ ਪੀੜ੍ਹੀ ਦੇ 'ਪ੍ਰੇਰਨਾਸ੍ਰੋਤ' ਕੌਣ ਹੋਣ?

SPECIAL STORY News Punjabi(ਵਿਸ਼ੇਸ਼ ਟਿੱਪਣੀ)

ਨੌਜਵਾਨ ਪੀੜ੍ਹੀ ਦੇ 'ਪ੍ਰੇਰਨਾਸ੍ਰੋਤ' ਕੌਣ ਹੋਣ?

  • Updated: 13 Aug, 2018 04:11 AM
Special Story
young generation inspiration
  • Share
    • Facebook
    • Tumblr
    • Linkedin
    • Twitter
  • Comment

ਜੋ ਵਿਅਕਤੀ ਦੇਸ਼ ਤੇ ਸਮਾਜ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੰਦਾ ਹੈ, ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ। ਸ਼ਹੀਦੀ ਸਿਰਫ ਮੌਤ ਦੇ ਨਾਲ ਹੀ ਜੁੜੀ ਨਹੀਂ ਹੁੰਦੀ, ਸਗੋਂ ਅਜਿਹੇ ਵਿਅਕਤੀ ਆਪਣੇ ਟੀਚੇ ਦੀ ਪ੍ਰਾਪਤੀ ਲਈ ਜੀਵਨ ਭਰ ਆਪਣੇ ਯਤਨਾਂ ਨੂੰ ਵੀ ਬਿਨਾਂ ਥੱਕੇ ਅਤੇ ਬਿਨਾਂ ਕਿਸੇ ਲੋਭ-ਲਾਲਚ ਦੇ ਸਮਰਪਿਤ ਕਰਦੇ ਦਿਖਾਈ ਦਿੰਦੇ ਹਨ। ਆਜ਼ਾਦੀ ਅੰਦੋਲਨ ਵਿਚ ਜੋ ਵੀ ਵਿਅਕਤੀ ਜੁੜਨ ਦਾ ਯਤਨ ਕਰਦਾ ਸੀ, ਉਹ ਹਮੇਸ਼ਾ ਆਪਣੀ ਜਾਨ ਤਲੀ 'ਤੇ ਰੱਖੀ ਹੋਈ ਦਿਖਾਈ ਦਿੰਦਾ ਸੀ। 30 ਜਨਵਰੀ ਨੂੰ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। 21 ਅਕਤੂਬਰ ਪੁਲਸ ਬਲ ਦਾ ਵੱਖਰਾ ਸ਼ਹੀਦੀ ਦਿਵਸ ਹੈ। 17 ਨਵੰਬਰ ਲਾਲਾ ਲਾਜਪਤ ਰਾਏ ਦਾ ਸ਼ਹੀਦੀ ਦਿਵਸ ਅਤੇ 19 ਨਵੰਬਰ ਨੂੰ ਰਾਣੀ ਲਕਸ਼ਮੀ ਬਾਈ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਨ੍ਹਾਂ ਪ੍ਰਮੁੱਖ ਸ਼ਹੀਦਾਂ ਤੋਂ ਇਲਾਵਾ ਵੀ ਲੱਖਾਂ ਹੋਰ ਮਹਾਨ ਆਤਮਾਵਾਂ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਅਤੇ ਸਮਾਜ ਦੀ ਰੱਖਿਆ ਅਤੇ ਸੇਵਾ 'ਚ ਸਮਰਪਿਤ ਕੀਤੀ ਹੈ। ਉਨ੍ਹਾਂ ਆਮ ਲੋਕਾਂ ਦੀ ਸ਼ਹਾਦਤ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਾਂ ਤਕ ਹੀ ਸੀਮਤ ਹੋ ਜਾਂਦੀ ਹੈ। 
ਬਦਕਿਸਮਤੀ ਨਾਲ ਸਾਨੂੰ ਬ੍ਰਿਟਿਸ਼ ਸਿਆਸੀ ਸਾਜ਼ਿਸ਼ ਦੇ ਤਹਿਤ ਇਕ ਅਜਿਹਾ ਗੁਆਂਢੀ ਦੇਸ਼ ਮਿਲਿਆ, ਜਿਸ ਦੇ ਨਾਲ ਆਜ਼ਾਦੀ ਤੋਂ ਬਾਅਦ ਪੂਰਾ ਅਰਸਾ ਲਗਾਤਾਰ ਜੰਗ ਅਤੇ ਸੰਗਰਾਮ ਵਿਚ ਹੀ ਦਿਖਾਈ ਦਿੰਦਾ ਰਿਹਾ ਹੈ, ਜਿਸ ਦੇ ਖਤਮ ਹੋਣ ਦੀ ਸੰਭਾਵਨਾ ਵੀ ਨੇੜ- ਭਵਿੱਖ ਵਿਚ ਦਿਖਾਈ ਨਹੀਂ ਦੇ ਰਹੀ। ਅਜਿਹੀਆਂ ਔਖੀਆਂ ਹਾਲਤਾਂ ਵਿਚ ਅੱਜ ਜੇਕਰ ਭਾਰਤ ਦੇ ਨਾਗਰਿਕ ਸੁਰੱਖਿਅਤ ਹਨ, ਸਾਡਾ ਦੇਸ਼ ਲਗਾਤਾਰ ਵਿਕਾਸ ਦੇ ਮਾਰਗ 'ਤੇ ਕੌਮਾਂਤਰੀ ਪੱਧਰ 'ਤੇ ਦੌੜਦਾ ਹੋਇਆ ਦਿਖਾਈ ਦੇ ਰਿਹਾ ਹੈ, ਸਾਡੇ ਨਾਗਰਿਕ ਆਪਣੀ ਸਿੱਖਿਆ ਅਤੇ ਕਲਾ-ਹੁਨਰ ਦਾ ਵਿਕਾਸ ਕਰਦੇ ਹੋਏ ਸੁਖੀ ਜ਼ਿੰਦਗੀ ਬਤੀਤ ਕਰ ਰਹੇ ਹਨ, ਤਾਂ ਇਸ ਦਾ ਪੂਰਾ ਸਿਹਰਾ ਦੇਸ਼ ਦੇ ਉਨ੍ਹਾਂ ਕੋਟਿ-ਕੋਟਿ ਫੌਜੀਆਂ, ਪੁਲਸ ਅਤੇ ਨੀਮ ਫੌਜੀ ਬਲਾਂ ਦੇ ਉਨ੍ਹਾਂ ਜਵਾਨਾਂ ਨੂੰ ਜਾਵੇਗਾ, ਜੋ ਦੇਸ਼ ਦੇ ਅੰਦਰ ਅਤੇ ਬਾਹਰੋਂ ਦੇਸ਼ ਦੀ ਰੱਖਿਆ ਲਈ ਹਰ ਕਿਸਮ ਦੇ ਹਮਲਿਆਂ ਅਤੇ ਜੁਰਮਾਂ ਨੂੰ ਰੋਕਦੇ ਹਨ। ਉਹ ਦੇਸ਼ਵਾਸੀਆਂ ਦੀ ਸੁਰੱਖਿਆ ਲਈ ਆਪਣੀ ਜੀਵਨ ਲੀਲਾ ਨੂੰ ਵੀ ਦਾਅ 'ਤੇ ਲਾ ਦਿੰਦੇ ਹਨ। ਅਜਿਹੇ ਸ਼ਹੀਦ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਅਨਾਥ ਛੱਡ ਕੇ ਭਾਰਤ ਮਾਤਾ ਦੇ ਨਾਥ, ਭਾਵ ਰਖਵਾਲੇ ਦੀ ਭੂਮਿਕਾ ਨਿਭਾਉਂਦੇ ਹਨ। 
ਜਦੋਂ ਵੀ ਸਰਹੱਦ 'ਤੇ ਕਿਸੇ ਫੌਜੀ ਦੀ ਸ਼ਹਾਦਤ ਦੀ ਖ਼ਬਰ ਮਿਲਦੀ ਹੈ, ਤਾਂ ਸਰਹੱਦ ਤੋਂ ਲੈ ਕੇ ਉਸ ਫੌਜੀ ਦੇ ਘਰ, ਗਲੀ, ਪਿੰਡ ਅਤੇ ਸ਼ਹਿਰ ਤਕ ਇਕ ਸ਼ਰਧਾਪੂਰਨ ਵੇਦਨਾ ਨਾਲ ਭਰੀਆਂ ਤਰੰਗਾਂ ਦਿਖਾਈ ਦਿੰਦੀਆਂ ਹਨ। ਇਸੇ ਤਰ੍ਹਾਂ ਅਪਰਾਧੀਆਂ ਨਾਲ ਲੜਦੇ ਹੋਏ ਪੁਲਸ ਬਲ ਦੇ ਜਵਾਨ ਵੀ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਹੋਏ ਦੇਖੇ ਜਾ ਸਕਦੇ ਹਨ। ਫੌਜ ਅਤੇ ਸਰਕਾਰ ਦੇ ਉੱਚ ਅਧਿਕਾਰੀ ਪੂਰੇ ਸਨਮਾਨ ਨਾਲ ਉਸ ਸ਼ਹੀਦ ਦੀ ਮ੍ਰਿਤਕ ਦੇਹ ਅੰਤਿਮ ਸੰਸਕਾਰ ਲਈ ਲਿਆਉਂਦੇ ਹੋਏ ਦਿਖਾਈ ਦਿੰਦੇ ਹਨ। ਸਰਕਾਰਾਂ ਵਲੋਂ ਉਚਿਤ ਮੁਆਵਜ਼ਾ ਅਤੇ ਬੱਚਿਆਂ ਦੀ ਸਿੱਖਿਆ, ਨੌਕਰੀ ਆਦਿ ਦੇ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਵੀ ਦਿਖਾਈ ਦਿੰਦੀਆਂ ਹਨ ਪਰ ਕੁਝ ਹੀ ਹਫਤਿਆਂ ਜਾਂ ਮਹੀਨਿਆਂ ਮਗਰੋਂ ਉਹ ਸਾਰੀ ਵੇਦਨਾ ਵਾਲੀਆਂ ਤਰੰਗਾਂ ਸਿਰਫ ਪਰਿਵਾਰ ਤਕ ਹੀ ਸੀਮਤ ਹੋ ਜਾਂਦੀਆਂ ਹਨ। ਸ਼ਹਾਦਤ ਦੇ ਕੁਝ ਸਮੇਂ ਬਾਅਦ ਹੀ ਸਮਾਜ ਅਤੇ ਸਰਕਾਰਾਂ ਮੁੜ ਤੋਂ ਆਪੋ-ਆਪਣੇ ਅਨੰਦ 'ਚ ਮਗਨ ਦਿਖਾਈ ਦਿੰਦੀਆਂ ਹਨ, ਜਦਕਿ ਸ਼ਹੀਦ ਦਾ ਬੇਸਹਾਰਾ ਪਰਿਵਾਰ ਆਪਣੇ ਦੁੱਖਾਂ ਨੂੰ ਆਪਣੀ ਪਛਾਣ ਬਣਾ ਲੈਂਦਾ ਹੈ। ਕੁਝ ਥਾਵਾਂ 'ਚ ਜ਼ਰੂਰ ਹੀ ਸਮੇਂ-ਸਮੇਂ 'ਤੇ ਆਪਣੇ ਇਲਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਕੁਝ ਛੋਟੇ-ਮੋਟੇ ਪ੍ਰੋਗਰਾਮਾਂ ਦੇ ਆਯੋਜਨ ਚੱਲਦੇ ਰਹਿੰਦੇ ਹਨ ਪਰ ਅਜਿਹੇ ਆਯੋਜਨ ਵੀ ਇਕ-ਦੋ ਸਾਲਾਂ ਬਾਅਦ ਖ਼ੁਦ ਹੀ ਖਤਮ ਹੋ ਜਾਂਦੇ ਹਨ। ਯਾਦਗਾਰੀ ਪ੍ਰੋਗਰਾਮਾਂ ਤੋਂ ਇਲਾਵਾ ਇਕ ਸ਼ਹਾਦਤ ਦੀ ਪ੍ਰੇਰਨਾ ਪੈਦਾ ਹੋਣੀ ਚਾਹੀਦੀ ਹੈ ਪਰ ਸ਼ਹੀਦ ਫੌਜੀ ਪਰਿਵਾਰ ਦੀ ਦੁਰਦਸ਼ਾ ਦੇਖ ਕੇ ਦੇਸ਼ ਸੇਵਾ ਵਿਚ ਸ਼ਹੀਦ ਹੋਣ ਦੀ ਪ੍ਰੇਰਨਾ ਨਹੀਂ, ਸਗੋਂ ਹੋਰ ਨਾਗਰਿਕਾਂ ਦੇ ਮਨ ਵਿਚ ਇਸ ਦਾ ਉਲਟ ਅਸਰ ਪੈਣ ਲੱਗਦਾ ਹੈ। ਲੋਕ ਆਪਣੇ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਮਕਸਦ ਨਾਲ ਫੌਜ ਅਤੇ ਪੁਲਸ ਬਲਾਂ ਵਰਗੇ ਵਿਭਾਗਾਂ ਵਿਚ ਜਾਣ ਤੋਂ ਰੋਕਦੇ ਹੋਏ ਦਿਖਾਈ ਦਿੰਦੇ ਹਨ। 
ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਸਬੰਧ ਵਿਚ ਇਕ ਵਿਸ਼ੇਸ਼ ਯੋਜਨਾ ਬਣਾ ਕੇ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਪੂਰਾ ਸਨਮਾਨ ਦੇਣ ਦੇ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ। ਇਸ ਦਿਸ਼ਾ ਵਿਚ ਇਕ ਸਾਧਾਰਨ ਪਰ ਦੂਰਰਸੀ ਅਸਰ ਵਾਲੀ ਯੋਜਨਾ ਇਹ ਬਣ ਸਕਦੀ ਹੈ ਕਿ ਸ਼ਹੀਦ ਹੋਣ ਵਾਲੇ ਹਰੇਕ ਫੌਜੀ ਜਾਂ ਪੁਲਸ ਅਧਿਕਾਰੀ ਦੀ ਇਕ ਵੱਡੀ ਤਸਵੀਰ ਉਸ ਦੀ ਸੰਖੇਪ ਪਛਾਣ ਅਤੇ ਪਰਿਵਾਰਕ ਪਿਛੋਕੜ ਦੇ ਨਾਲ ਉਸ ਸਕੂਲ ਦੇ ਕਿਸੇ ਇਕ ਕਮਰੇ ਵਿਚ ਸਥਾਪਿਤ ਕੀਤੀ ਜਾਵੇ, ਜਿਸ ਵਿਚ ਕਦੇ ਇਹ ਜਵਾਨ ਵਿਦਿਆਰਥੀ ਦੇ ਰੂਪ 'ਚ ਪੜ੍ਹਦਾ ਸੀ। ਇਸ ਤਸਵੀਰ ਅਤੇ ਯਾਦ ਦੇ ਨਾਲ ਦੇਸ਼ ਲਈ ਮੁਕੰਮਲ ਸਮਰਪਣ ਅਤੇ ਸੇਵਾ ਭਾਵਨਾ ਦੀਆਂ ਪ੍ਰੇਰਨਾਵਾਂ ਵੀ ਸ਼ਾਮਿਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਜਿਹੇ ਸ਼ਹੀਦਾਂ ਦੀ ਬਰਸੀ ਦੇ ਮੌਕੇ 'ਤੇ ਸਕੂਲਾਂ 'ਚ ਪ੍ਰਾਰਥਨਾ ਸਭਾ ਦੇ ਸਮੇਂ ਉਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੇ ਹੋਰਨਾਂ ਲੋਕਾਂ ਦੀ ਹਾਜ਼ਰੀ ਵਿਚ ਉਨ੍ਹਾਂ ਨੂੰ ਯਾਦ ਕੀਤਾ ਜਾਵੇ। ਸਿਰਫ ਸੜਕਾਂ ਦੇ ਨਾਮਕਰਨ ਆਦਿ ਨਾਲ ਪ੍ਰੇਰਨਾਵਾਂ ਦਾ ਸੰਚਾਰ ਇੰਨਾ ਨਹੀਂ ਹੋ ਸਕਦਾ, ਜਿੰਨਾ ਸਕੂਲਾਂ ਰਾਹੀਂ ਸੰਭਵ ਹੋ ਸਕਦਾ ਹੈ। ਸਕੂਲ 'ਚ ਜਵਾਨੀ ਵੱਲ ਵਧ ਰਹੇ ਵਿਦਿਆਰਥੀਆਂ/ਵਿਦਿਆਰਥਣਾਂ ਪ੍ਰੇਰਨਾਵਾਂ ਨੂੰ ਧਾਰਨ ਕਰਨ 'ਚ ਜ਼ਿਆਦਾ ਕਾਰਗਰ ਸਾਬਿਤ ਹੋ ਸਕਦੀਆਂ ਹਨ। 
ਦਿੱਲੀ ਦੇ ਇੰਡੀਆ ਗੇਟ 'ਤੇ ਆਜ਼ਾਦੀ ਅੰਦੋਲਨ ਵਿਚ ਹਿੱਸਾ ਲੈਣ ਵਾਲੇ ਅਨੇਕਾਂ ਸ਼ਹੀਦਾਂ ਦੇ ਨਾਂ ਲਿਖੇ ਗਏ ਹਨ ਪਰ ਅੱਜ ਇੰਡੀਆ ਗੇਟ ਸਿਰਫ ਇਕ ਸੈਰ-ਸਪਾਟੇ ਵਾਲੀ ਥਾਂ ਬਣ ਕੇ ਰਹਿ ਗਿਆ ਹੈ। ਇਨ੍ਹਾਂ ਸ਼ਹੀਦਾਂ ਦੇ ਨਾਂ, ਤਸਵੀਰਾਂ, ਪਛਾਣ ਅਤੇ ਪ੍ਰੇਰਨਾਵਾਂ ਜੇਕਰ ਇਨ੍ਹਾਂ ਦੇ ਸਕੂਲਾਂ ਵਿਚ ਸਥਾਪਿਤ ਕੀਤੀਆਂ ਜਾਂਦੀਆਂ ਤਾਂ ਅੱਜ ਉਨ੍ਹਾਂ ਗੁੰਮਨਾਮ ਪਰਿਵਾਰਾਂ ਨੂੰ ਵੀ ਬਰਾਬਰ ਸਨਮਾਨ ਮਿਲਦਾ ਰਹਿੰਦਾ। ਇਕ ਜੀਵਨ ਦੀ ਸ਼ਹਾਦਤ ਬਦਲੇ ਸਿਰਫ ਇਕ ਦਿਨ ਦਾ ਸੰਕੇਤਕ ਸਨਮਾਨ ਨਾ ਤਾਂ ਉਸ ਪਰਿਵਾਰ ਦੀ ਕੋਈ ਭਲਾਈ ਕਰ ਸਕਦਾ ਹੈ ਅਤੇ ਨਾ ਹੀ ਦੇਸ਼ ਤੇ ਸਮਾਜ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਇਸ ਲਈ ਸ਼ਹੀਦਾਂ ਦਾ ਸਨਮਾਨ ਤਾਂ ਹੀ ਚਿਰਸਥਾਈ ਹੋ ਸਕਦਾ ਹੈ, ਜਦੋਂ ਉਨ੍ਹਾਂ ਦੇ ਸਕੂਲਾਂ ਵਿਚ ਉਨ੍ਹਾਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਾਣ। ਸਕੂਲਾਂ ਵਿਚ ਸ਼ਹੀਦਾਂ ਦੀਆਂ ਤਸਵੀਰਾਂ,  ਪਛਾਣ ਅਤੇ ਪ੍ਰੇਰਨਾਵਾਂ ਸਥਾਪਿਤ ਕਰਨ ਦੇ ਕਈ ਲਾਭ ਹੋਣਗੇ। ਸ਼ਹੀਦ ਪਰਿਵਾਰਾਂ ਦੀ ਪਛਾਣ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਦੀਆਂ ਭਾਵਨਾਵਾਂ ਲਗਾਤਾਰ ਬਣੀਆਂ ਰਹਿਣਗੀਆਂ। ਸ਼ਹੀਦ ਦੇ ਜਨਮ ਦਿਨ ਅਤੇ ਬਰਸੀ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੱਦ ਕੇ ਵਿਸ਼ੇਸ਼ ਆਯੋਜਨਾਂ ਦੇ ਰਾਹ ਪੱਧਰੇ ਹੋਣਗੇ। ਇਕ ਸ਼ਹੀਦ ਪਰਿਵਾਰ ਨੂੰ ਸਨਮਾਨਿਤ ਕਰਨ ਦਾ ਅਰਥ ਹੋਵੇਗਾ ਕਿ ਅਨੇਕਾਂ ਬੱਚੇ ਤੇ ਨੌਜਵਾਨ ਅਜਿਹੇ ਰਾਸ਼ਟਰ ਸੇਵਾ ਕਾਰਜਾਂ ਲਈ ਪ੍ਰੇਰਿਤ ਹੋਣਗੇ ਅਤੇ ਉਨ੍ਹਾਂ ਦੇ ਪਰਿਵਾਰ ਵੀ ਅਜਿਹੀਆਂ ਪ੍ਰੇਰਨਾਵਾਂ 'ਚ ਅੜਿੱਕਾ ਨਹੀਂ ਬਣਨਗੇ। 

  • ਨੌਜਵਾਨ ਪੀੜ੍ਹੀ
  • ਪ੍ਰੇਰਨਾਸ੍ਰੋਤYoung generation
  • inspiration

ਨਰਿੰਦਰ ਮੋਦੀ ਦੀ ਸਫਲ ਰਣਨੀਤੀ

NEXT STORY

Stories You May Like

  • new generation falling prey to physical and mental illnesses
    ਸਰੀਰਕ ਤੇ ਮਾਨਸਿਕ ਬੀਮਾਰੀਆਂ ਦੀ ਲਪੇਟ ’ਚ ਆ ਰਹੀ ਨਵੀਂ ਪੀੜ੍ਹੀ, ਮਾਹਿਰਾਂ ਨੇ ਮਾਪਿਆਂ ਨੂੰ ਕੀਤਾ ਸੁਚੇਤ
  • young man from jhansi travels 30 kilometers daily
    ਇਕ ਲੱਤ 'ਚ ਲੋਹੇ ਦੀ ਰਾਡ ਹੋਣ ਦੇ ਬਾਵਜੂਦ ਰੋਜ਼ਾਨਾ 30 ਕਿਲੋਮੀਟਰ ਦਾ ਸਫਰ ਕਰਦੈ ਝਾਂਸੀ ਦਾ ਨੌਜਵਾਨ
  • motorcycle  thief  young man
    ਚੋਰੀ ਦੇ ਮੋਟਰਸਾਈਕਲ ਸਣੇ ਨੌਜਵਾਨ ਗ੍ਰਿਫਤਾਰ
  • engineer rashid gets permission to attend budget session
    ਇੰਜੀਨੀਅਰ ਰਸ਼ੀਦ ਨੂੰ ਬਜਟ ਸੈਸ਼ਨ ’ਚ ਸ਼ਾਮਲ ਹੋਣ ਦੀ ਮਿਲੀ ਮਨਜ਼ੂਰੀ
  • young people losing their lives in the   cycle of making reels
    ‘ਰੀਲ ਬਣਾਉਣ ਦੇ ਚੱਕਰ ਵਿਚ’ ਜ਼ਿੰਦਗੀਆਂ ਗੁਆ ਰਹੇ ਨੌਜਵਾਨ!
  • youth arrested for abducting minor
    ਨਾਬਾਲਗਾ ਨੂੰ ਭਜਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ
  • t20 world cup drama ind vs pak
    'ਤੁਹਾਡੀ ਇਕ ਪੀੜ੍ਹੀ ਬਰਬਾਦ ਹੋ ਜਾਵੇਗੀ', T20 ਵਰਲਡ ਕੱਪ ਨੂੰ ਲੈ ਕੇ ਪਾਕਿ ਦੀ 'ਡਰਾਮੇਬਾਜ਼ੀ' 'ਤੇ ਭੜਕੇ ਕਪਿਲ ਦੇਵ
  • young men are becoming victims of bride robbers
    ਵਿਆਹ ਕਰਵਾਉਣ ਦੇ ‘ਉਤਾਵਲੇਪਨ ’ਚ’ ਲੁਟੇਰੀਆਂ ਦੁਲਹਨਾਂ ਦੇ ਸ਼ਿਕਾਰ ਬਣ ਰਹੇ ਨੌਜਵਾਨ!
  • roshan healthcare ayurvedic treatment
    ਕੀ ਤੁਸੀਂ ਵੀ ਚਾਹੁੰਦੇ ਹੋ ਬਵਾਸੀਰ ਤੋਂ ਹਮੇਸ਼ਾ ਲਈ ਛੁਟਕਾਰਾ? ਜਾਣੋ ਪਰਵੇਜ਼, ਡਾਈਟ...
  • sukhbir singh badal said cm bhagwant mann should resign
    ਜਨਵਰੀ ਮਹੀਨੇ 'ਚ ਹੋਏ ਲਗਭਗ 25 ਕਤਲ! CM ਭਗਵੰਤ ਮਾਨ ਦੇਵੇ ਅਸਤੀਫ਼ਾ: ਸੁਖਬੀਰ...
  • new twist in lucky oberoi case in jalandhar
    Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ...
  • cold winds have started in punjab big weather forecast till february 10
    ਪੰਜਾਬ 'ਚ ਠੰਡੀਆਂ ਹਵਾਵਾਂ ਦਾ ਦੌਰ ਸ਼ੁਰੂ! ਮੌਸਮ ਦੀ 10 ਫਰਵਰੀ ਤੱਕ ਵੱਡੀ...
  • uncle of deceased lucky oberoi makes important revelations in shooting case
    ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਚਾਚੇ ਨੇ ਕੀਤੇ ਵੱਡੇ ਖ਼ੁਲਾਸੇ
  • sukhpal singh khaira statement
    ਲੱਕੀ ਓਬਰਾਏ ਕਤਲ ਕਾਂਡ ਨੇ ਹਿਲਾਇਆ ਪੰਜਾਬ! ਖਹਿਰਾ ਬੋਲੇ -ਪੰਜਾਬ 'ਚ ਕਾਨੂੰਨ...
  • new murder lucky oberoi shot dead in jalandhar cctv footage
    ਜਲੰਧਰ 'ਚ ਗੋਲ਼ੀਆਂ ਮਾਰ ਕਤਲ ਕੀਤੇ ਲੱਕੀ ਓਬਰਾਏ ਦੇ ਮਾਮਲੇ 'ਚ ਨਵੀਂ ਅਪਡੇਟ!...
  • bikram majithia slams bhagwant mann
    'Shame On You ਭਗਵੰਤ ਮਾਨ...'; ਜਲੰਧਰ 'ਚ 'ਆਪ' ਆਗੂ ਦੇ ਕਤਲ 'ਤੇ ਬਿਕਰਮ...
Trending
Ek Nazar
the laddus offered as prasad at tirupati

ਬਾਥਰੂਮ ਕਲੀਨਰ ਕੈਮੀਕਲ ਨਾਲ ਬਣੇ ਸਨ ਤਿਰੂਪਤੀ ਪ੍ਰਸਾਦ ਦੇ ਲੱਡੂ, CM ਨਾਇਡੂ ਦਾ...

sun mercury mars venus aquarius gochar 2026 rashifal

4 ਗ੍ਰਹਿਆਂ ਦਾ 'ਮਹਾਮਿਲਨ' ਪਲਟੇਗਾ ਕਿਸਮਤ, ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਹੱਲ...

cricket player

ਲਾਈਵ ਮੈਚ ਦੌਰਾਨ ਅਚਾਨਕ ਧੜੰਮ ਡਿੱਗਿਆ ਬੱਲੇਬਾਜ਼, ਮੌਕੇ 'ਤੇ ਹੀ ਹੋ ਗਈ ਮੌਤ

pakistan islamabad mosque suicide blast

'ਜਦੋਂ ਗੇਟ 'ਤੇ ਰੋਕਿਆ ਤਾਂ ਖੁਦ ਨੂੰ ਉਡਾ ਲਿਆ', ਆਤਮਘਾਤੀ ਹਮਲੇ ਨਾਲ ਦਹਿਲਿਆ...

pakistanis are stealing sewer covers government strict law

ਗਟਰ ਦਾ ਢੱਕਣ ਚੋਰੀ ਕਰਨ ਵਾਲੇ ਨੂੰ 50 ਲੱਖ ਜੁਰਮਾਨਾ! ਲਹਿੰਦੇ ਪੰਜਾਬ ਦੀ CM ਨੇ...

karachi explicit videos played on digital advertising boards

ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ...

tropical storm in the philippines

6,000 ਤੋਂ ਵਧੇਰੇ ਬੇਘਰ, ਚਾਰ ਦੀ ਮੌਤ ਤੇ ਸਕੂਲ ਕਾਲਜ ਬੰਦ...! ਫਿਲਪੀਨਜ਼...

pak security forces kill 24 terrorists in khyber pakhtunkhwa

ਪਾਕਿਸਤਾਨੀ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ! ਖੈਬਰ ਪਖਤੂਨਖਵਾ 'ਚ 24 ਅੱਤਵਾਦੀ...

bollywood unlucky film

ਇਹ ਹੈ ਬਾਲੀਵੁੱਡ ਦੀ ਸਭ ਤੋਂ 'ਮਨਹੂਸ' ਫਿਲਮ, ਬਣਦੇ-ਬਣਦੇ ਹੋ ਗਈ ਸੀ 2...

amritsar airport in chaos

ਅੰਮ੍ਰਿਤਸਰ ਏਅਰਪੋਰਟ ’ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੀ ਮਹਿਲਾ ਯਾਤਰੀ ਦੀ...

railway gate of tarn taran will remain closed for 2 days

ਤਰਨਤਾਰਨ ਵਾਸੀਆਂ ਲਈ ਅਹਿਮ ਖਬਰ, 2 ਦਿਨ ਬੰਦ ਰਹੇਗਾ ਇਹ ਰੇਲਵੇ ਫਾਟਕ

fir filed in lucknow against ghooskhor pandat

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, ਮੇਕਰਜ਼ ਖਿਲਾਫ ਦਰਜ...

mobile phones banned in schools from march 1

1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ...

tilak varma gets angry at arshdeep singh team india

ਅਰਸ਼ਦੀਪ ਸਿੰਘ ਦੀ ਇਸ ਹਰਕਤ 'ਤੇ ਭੜਕੇ ਤਿਲਕ ਵਰਮਾ, ਵੀਡੀਓ ਵਾਇਰਲ

salim gets emotional remembering his father

"ਆ ਜਾਓ ਯਾਰ Daddy, ਬਹੁਤ ਜ਼ਰੂਰਤ ਹੈ ਤੁਹਾਡੀ" - ਪਿਤਾ ਨੂੰ ਯਾਦ ਕਰਕੇ ਭਾਵੁਕ...

meghalaya coal mine blast tashkhai many killed

ਮੇਘਾਲਿਆ ਵਿੱਚ ਦਰਦਨਾਕ ਹਾਦਸਾ: ਕੋਲਾ ਖਦਾਨ 'ਚ ਭਿਆਨਕ ਧਮਾਕਾ, 10 ਮਜ਼ਦੂਰਾਂ ਦੀ...

abhishek bachchan turns 50

ਬਾਲੀਵੁੱਡ ਦੇ 'ਗੁਰੂ' ਦੀ Fifty: 50 ਸਾਲਾਂ ਦੇ ਹੋਏ ਅਭਿਸ਼ੇਕ ਬੱਚਨ, ਫ਼ਿਲਮੀ...

mrunal thakur flaunt her baby bump

ਹੈਂ..., ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋ ਗਈ ਮ੍ਰਿਣਾਲ ਠਾਕੁਰ ! ਫਲਾਂਟ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • article on cancer
      ਕੈਂਸਰ - ਤੱਥ ਅਤੇ ਮਿਥਕ
    • in india the land of accidents the problem lies with the administration
      ਹਾਦਸਿਆਂ ਦੇ ਦੇਸ਼ ਭਾਰਤ ’ਚ ਪ੍ਰਸ਼ਾਸਨ ਦੀ ਸਮੱਸਿਆ
    • the india us deal will further deepen the agricultural crisis
      ਭਾਰਤ-ਅਮਰੀਕਾ ਡੀਲ ਨਾਲ ਕਿਸਾਨੀ ਦਾ ਸੰਕਟ ਹੋਰ ਡੂੰਘਾ ਹੋ ਜਾਵੇਗਾ
    • narcotics and hybrid war
      ਨਾਰਕੋਟਿਕਸ ਅਤੇ ਨਵੇਂ ਹਾਈਬ੍ਰਿਡ ਯੁੱਧ ਦੀ ਭੂ-ਰਾਜਨੀਤੀ
    • indians in usa
      ਅਮਰੀਕਾ ’ਚ ਭਾਰਤੀਆਂ ਦੇ ਬੁਰੇ ਦਿਨ
    • is trump aware of the devastating consequences of a world war
      ਕੀ ਟਰੰਪ ਵਿਸ਼ਵ ਯੁੱਧ ਦੇ ਭਿਆਨਕ ਨਤੀਜਿਆਂ ਤੋਂ ਜਾਣੂ ਹਨ?
    • the political landscape of tamil nadu is currently unclear
      ਤਾਮਿਲਨਾਡੂ ਦਾ ਸਿਆਸੀ ਦ੍ਰਿਸ਼ ਅਜੇ ਧੁੰਦਲਾ
    • people are afraid of the government
      ਪਹਿਲਾਂ ਸੱਤਾ ਲੋਕਾਂ ਤੋਂ ਡਰਦੀ ਸੀ, ਹੁਣ ਲੋਕ ਸੱਤਾ ਤੋਂ
    • budget 2026
      ਪੂੰਜੀ ਖਰਚਾ, ਚੌਕਸੀ ਅਤੇ ਮੁਕਾਬਲੇਬਾਜ਼ੀ : ਬਜਟ 2026-27 ਦੇ ਸੰਕੇਤਾਂ ਨੂੰ ਪੜ੍ਹਨਾ
    • obesity in india
      ਦੇਸ਼ ’ਚ ਵਧ ਰਹੀ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +