ਨਵੀਂ ਦਿੱਲੀ— ਤਾਮਿਲਨਾਡੂ ਦੇ ਸਲਾਮੀ ਬੱਲੇਬਾਜ਼ ਅਭਿਨਵ ਮੁਕੁੰਦ ਦੀ ਸ਼੍ਰੀਲੰਕਾ ਖਿਲਾਫ ਇਸ ਮਹੀਨੇ ਸ਼ੁਰੂ ਹੋਣ ਵਾਲੀ ਟੈਸਟ ਲੜੀ 'ਚ ਖੇਡਣ ਦੀ ਰਾਹ ਆਸਾਨ ਹੋ ਗਈ ਹੈ। ਸੂਤਰਾਂ ਮੁਤਾਬਕ ਮੁਕੁੰਦ ਦੇ ਸਥਾਨ 'ਤੇ ਦੱਖਣੀ ਅਫਰੀਕਾ ਦੌਰੇ ਲਈ ਭਾਰਤ-ਏ ਟੀਮ 'ਚ ਰਵੀ ਕੁਮਾਰ ਚੁਣਿਆ ਗਿਆ ਹੈ। ਜਿਸ ਨੂੰ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ 'ਚ ਭਾਰਤੀ ਟੈਸਟ ਟੀਮ 'ਚ ਸ਼ਾਮਲ ਕੀਤੇ ਗਏ ਅਭਿਨਵ ਮੁਕੁੰਦ ਸ਼੍ਰੀਲੰਕਾ ਦੌਰੇ 'ਤੇ ਜਾ ਸਕਣਗੇ। ਇਸ ਤੋਂ ਪਹਿਲਾ ਉਨ੍ਹਾਂ ਦੇ ਇਸ ਦੌਰੇ 'ਤੇ ਜਾਣਾ ਸ਼ੱਕੀ ਲੱਗ ਰਿਹਾ ਸੀ। ਮੁਕੁੰਦ ਨੂੰ ਦੱਖਣੀ ਅਫਰੀਕਾ ਦੌਰੇ ਲਈ ਭਾਰਤ-ਏ ਅਤੇ ਸ਼੍ਰੀਲੰਕਾ ਦੌਰੇ ਲਈ ਸੀਨੀਅਰ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੌਰਿਆਂ ਦੀ ਤਾਰੀਕ ਆਪਸ 'ਚ ਟਕਰਾਉਣ ਕਾਰਨ ਉਨ੍ਹਾਂ ਨੂੰ ਸ਼੍ਰੀਲੰਕਾ ਦੌਰੇ 'ਤੇ ਜਾਣਾ ਸ਼ੱਕੀ ਲੱਗ ਰਿਹਾ ਸੀ।
ਸ਼੍ਰੀਲੰਕਾ 'ਚ ਟੈਸਟ ਲੜੀ 26 ਜੁਲਾਈ ਤੋਂ 16 ਅਗਸਤ ਤੱਕ ਚੱਲੇਗੀ, ਜਦਕਿ ਦੱਖਣੀ ਅਫਰੀਕਾ ਖਿਲਾਫ ਭਾਰਤ-ਏ ਦਾ ਚਾਰ ਰੋਜ਼ਾ ਮੈਚ 12 ਅਗਸਤ ਤੋਂ ਸ਼ੁਰੂ ਹੋਵੇਗਾ। ਅਭਿਨਵ ਮੁਕੁੰਦ ਦੇ ਸਥਾਨ 'ਤੇ ਭਾਰਤ-ਏ ਟੀਮ 'ਚ ਸ਼ਾਮਲ ਕੀਤੇ ਗਏ ਰਵੀ ਕੁਮਾਰ ਸਮਰੱਥ ਨੂੰ 2016-17 ਦੇ ਰਣਜੀ ਸੈਸ਼ਨ 'ਚ ਕੀਤੇ ਗਏ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਕਰਨਾਟਕ ਦੇ ਇਸ ਬੱਲੇਬਾਜ਼ ਨੇ ਇਸ ਸੈਸ਼ਨ 'ਚ 702 ਦੌੜਾਂ ਬਣਾਈਆਂ ਸਨ।
ਭਾਰਤ ਅਤੇ ਸ਼੍ਰੀਲੰਕਾ 'ਚ ਪਹਿਲਾ ਟੈਸਟ ਮੈਚ 26 ਤੋਂ 30 ਜੁਲਾਈ 'ਚ ਗਾਲੇ 'ਚ, ਦੂਜਾ ਟੈਸਟ ਮੈਚ 3 ਤੋਂ 7 ਅਗਸਤ ਵਿਚਾਲੇ ਕੋਲੰਬੋ 'ਚ, ਤੀਜਾ ਅਤੇ ਆਖਰੀ ਟੈਸਟ ਮੈਚ 12 ਤੋਂ 16 ਅਗਸਤ 'ਚ ਪੱਲੀਕਲ 'ਚ ਖੇਡਿਆ ਜਾਵੇਗਾ।
ਜੋਕੋਵਿਚ 9ਵੀਂ ਵਾਰ ਵਿੰਬਲਡਨ ਕੁਆਰਟਰ ਫਾਈਨਲ 'ਚ
NEXT STORY