ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸ਼ਨੀਵਾਰ ਨੂੰ ਆਪਣੀ ਚੋਟੀ ਦੀ ਪ੍ਰੀਸ਼ਦ ਦੀ ਮੀਟਿੰਗ ਵਿਚ ਫੈਸਲਾ ਕੀਤਾ ਕਿ 2025-26 ਰਣਜੀ ਟਰਾਫੀ 15 ਅਕਤੂਬਰ ਤੋਂ 16 ਫਰਵਰੀ ਤੱਕ ਦੋ ਪੜਾਵਾਂ ਵਿਚ ਇਕ ਸੋਧੇ ਰੂਪ ਨਾਲ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਮੌਜੂਦਾ ਦੋ ਟੀਮਾਂ ਦੀ ਬਜਾਏ ਪਲੇਟ ਗਰੁੱਪ ਵਿਚੋਂ ਇਕ ਟੀਮ ਨੂੰ ਰੈਲੀਗੇਟ ਤੇ ਇਕ ਨੂੰ ਪ੍ਰਮੋਟ ਕੀਤਾ ਜਾਵੇਗਾ।
ਬੀ.ਸੀ.ਸੀ.ਆਈ. ਨੇ 2018-19 ਵਿਚ ਰਣਜੀ ਟਰਾਫੀ ਵਿਚ 9 ਟੀਮਾਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਵਿਚ ਉੱਤਰ ਪੂਰਬ ਦੀ ਟੀਮ ਵੀ ਸ਼ਾਮਲ ਹੈ। ਇਸ ਨਾਲ ਹਾਲਾਂਕਿ ਇਸ ਪ੍ਰਤੀਯੋਗਿਤਾ ਵਿਚ ਕ੍ਰਿਕਟ ਦੀ ਗੁਣਵੱਤਾ ਪ੍ਰਭਾਵਿਤ ਹੋਈ। ਮੇਘਾਲਿਆ ਰਣਜੀ ਟਰਾਫੀ ਦੇ ਪਿਛਲੇ ਸੈਸ਼ਨ ਵਿਚ ਏਲੀਟ ਡਵੀਜ਼ਨ ਵਿਚ ਖੇਡਿਆ ਪਰ ਉਸ ਨੂੰ ਸਾਰੇ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਲਾਲ ਗੇਂਦ ਕ੍ਰਿਕਟ ਦੇ ਰੂਪ ਵਿਚ ਬਦਲਾਅ ਸਾਰੇ ਉਮਰ ਗਰੁੱਪਾਂ ਦੇ ਬੀ.ਸੀ.ਸੀ.ਆਈ. ਟੂਰਨਾਮੈਂਟਾਂ ਵਿਚ ਲਾਗੂ ਹੋਵੇਗਾ। ਰਣਜੀ ਦਾ ਪਹਿਲਾ ਪੜਾਅ 15 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ ਜਦਕਿ ਦੂਜਾ ਪੜਾਅ 22 ਜਨਵਰੀ ਤੋਂ 1 ਫਰਵਰੀ ਤਕ ਚੱਲੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ 'ਚ ਲੈਂਡ ਹੋਇਆ ਇੰਗਲੈਂਡ ਦਾ ਲੜਾਕੂ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਚ ਫੜਨ ਸਮੇਂ ਜ਼ਖ਼ਮੀ ਹੋਇਆ ਇਹ ਧਾਕੜ ਖਿਡਾਰੀ, ਅਗਲੀ ਸੀਰੀਜ਼ 'ਚ ਖੇਡਣਾ ਸ਼ੱਕੀ
NEXT STORY