ਲੰਡਨ— ਬੱਲੇਬਾਜ਼ ਭਾਵੇਂ ਹੀ ਆਪਣੀਆਂ ਟੀਮਾਂ ਨੂੰ ਵੱਡਾ ਸਕੋਰ ਦੇ ਰਹੇ ਹੋਣ ਪਰ ਸ਼੍ਰੀਲੰਕਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦਾ ਮੰਨਣਾ ਹੈ ਕਿ ਆਗਾਮੀ ਵਿਸ਼ਵ ਕੱਪ ਵਿਚ ਦੌੜਾਂ ਦੇ ਪ੍ਰਵਾਹ ਦੇ ਬਾਵਜੂਦ ਗੇਂਦਬਾਜ਼ ਮੈਚਾਂ ਦਾ ਪਾਸਾ ਪਲਟਣ ਵਾਲੇ ਸਾਬਤ ਹੋਣਗੇ। ਮਲਿੰਗਾ ਨੇ ਕਿਹਾ, ''ਕ੍ਰਿਕਟ ਬੱਲੇਬਾਜ਼ਾਂ ਦੀ ਖੇਡ ਹੋ ਗਈ ਹੈ ਪਰ ਗੇਂਦਬਾਜ਼ ਵਿਕਟਾਂ ਲੈ ਕੇ ਮੈਚ ਜਿੱਤ ਸਕਦੇ ਹਨ।''ਖ਼ੁਰਾਂਟ ਤੇਜ਼ ਗੇਂਦਬਾਜ਼ ਮਲਿੰਗਾ ਨੂੰ ਹੁਣ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੇ ਟਾਪ-10 'ਚ ਜਗ੍ਹਾ ਬਣਾਉਣ ਲਈ ਸਿਰਫ ਇਕ ਵਿਕਟ ਦੀ ਦਰਕਾਰ ਹੈ, ਜਿਸ ਨੂੰ ਉਹ ਵੀਰਵਾਰ ਤੋਂ ਇੰਗਲੈਂਡ 'ਚ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 'ਚ ਪੂਰਾ ਕਰ ਸਕਦੇ ਹਨ। ਵਨ-ਡੇ 'ਚ ਵਿਸ਼ਵ ਰੈਂਕਿੰਗ 'ਚ ਨੌਂਵਾਂ ਸਥਾਨ 'ਤੇ ਕਾਬਿਜ ਸ਼੍ਰੀਲੰਕਾ ਨੂੰ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਕਾਰਡਿਫ 'ਚ ਸ਼ਨੀਵਾਰ ਨੂੰ ਨਿਊਜੀਲੈਂਡ ਦੇ ਨਾਲ ਖੇਡਣਾ ਹੈ। ਮਲਿੰਗਾ ਨੇ ਇਸ ਸਾਲ ਆਈ. ਪੀ. ਐੱਲ 'ਚ ਮੁੰਬਈ ਇੰਡੀਅਨਸ ਲਈ 16 ਵਿਕਟਾਂ ਹਾਸਲ ਕੀਤੀਆਂ ਸਨ।
ਚੌਥੇ ਨੰਬਰ ਲਈ ਭਾਰਤੀ ਟੀਮ ਨੂੰ ਮਿਲਿਆ ਇਹ ਬੱਲੇਬਾਜ਼, ਕਪਤਾਨ ਕੋਹਲੀ ਨੇ ਦਿੱਤੇ ਸੰਕੇਤ
NEXT STORY