ਰੀਓ ਡੀ ਜਨੇਰੀਓ, (ਭਾਸ਼ਾ) : ਮੌਜੂਦਾ ਚੈਂਪੀਅਨ ਕੈਮਰਨ ਨੋਰੀ ਨੇ ਤਿੰਨ ਸੈੱਟਾਂ ਦੇ ਸਖ਼ਤ ਮੁਕਾਬਲੇ ਵਿੱਚ ਬ੍ਰਾਜ਼ੀਲ ਦੇ ਥਿਆਗੋ ਸੇਬੋਥ ਵਾਈਲਡ ਨੂੰ ਹਰਾ ਕੇ ਰੀਓ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੂਜਾ ਦਰਜਾ ਪ੍ਰਾਪਤ ਨੋਰੀ ਨੇ ਵਾਈਲਡ ਨੂੰ 6-1, 3-6, 6-2 ਨਾਲ ਹਰਾਇਆ। ਸੈਮੀਫਾਈਨਲ 'ਚ ਉਸ ਦਾ ਸਾਹਮਣਾ ਅਰਜਨਟੀਨਾ ਦੇ ਮਾਰੀਆਨੋ ਨਾਵੋਨ ਨਾਲ ਹੋਵੇਗਾ, ਜਿਸ ਨੇ ਬ੍ਰਾਜ਼ੀਲ ਦੇ ਜੋਆਓ ਫੋਂਸੇਕਾ ਨੂੰ 2-6, 6-3, 6-3 ਨਾਲ ਹਰਾਇਆ।
ਇਸ ਤੋਂ ਪਹਿਲਾਂ ਅਰਜਨਟੀਨਾ ਦੇ ਦੋ ਖਿਡਾਰੀਆਂ ਨੇ ਕੁਆਰਟਰ ਫਾਈਨਲ ਵਿੱਚ ਜਿੱਤ ਦਰਜ ਕੀਤੀ ਸੀ ਅਤੇ ਸੈਮੀਫਾਈਨਲ ਵਿੱਚ ਇੱਕ ਦੂਜੇ ਨਾਲ ਭਿੜਨਗੇ। ਚੌਥਾ ਦਰਜਾ ਪ੍ਰਾਪਤ ਫਰਾਂਸਿਸਕੋ ਸੇਰੁਂਡੋਲੋ ਨੇ ਸਰਬੀਆ ਦੇ ਦੁਸਾਨ ਲਾਜੋਵਿਕ ਨੂੰ 3-6, 6-4, 6-4 ਨਾਲ ਹਰਾਇਆ। ਸੈਮੀਫਾਈਨਲ 'ਚ ਉਸ ਦਾ ਵਿਰੋਧੀ ਸੇਬੇਸਟੀਅਨ ਬਾਏਜ਼ ਹੋਵੇਗਾ, ਜਿਸ ਨੇ ਬ੍ਰਾਜ਼ੀਲ ਦੇ ਥਿਆਗੋ ਮੋਂਟੇਰੋ ਨੂੰ 6-4, 1-6, 6-2 ਨਾਲ ਹਰਾਇਆ।
ਸ਼ਾਪਮੈਨ ਨੇ ਭਾਰਤੀ ਮਹਿਲਾ ਹਾਕੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY