ਕੋਲੰਬੋ— ਚੀਨ ਹਿੰਦ ਮਹਾਸਾਗਰ 'ਚ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ। ਇਸ ਦੇ ਲਈ ਚੀਨ ਨੇ ਸ਼੍ਰੀਲੰਕਾ 'ਚ ਕਿਫਾਇਤੀ ਘਰ ਤੇ ਸੜਕਾਂ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਯੋਜਨਾ ਦੇ ਜ਼ਰੀਏ ਚੀਨ ਭਾਰਤ ਨੂੰ ਵੀ ਚੁਣੌਤੀ ਦੇ ਰਿਹਾ ਹੈ। ਕਿਉਂਕਿ ਭਾਰਤ ਉਥੇ ਹੀ ਹਾਊਜ਼ਿੰਗ ਪ੍ਰਾਜੈਕਟ ਚਲਾ ਰਿਹਾ ਹੈ। ਦਰਅਸਲ ਸ਼੍ਰੀਲੰਕਾ ਦੇ ਪੂਰਬੀ ਖੇਤਰ 'ਚ ਲੰਬੇ ਸਮੇਂ ਤਕ ਚੱਲੇ ਗ੍ਰਹਿ ਯੁੱਧ ਦੇ ਇਕ ਦਹਾਕੇ ਬਾਅਦ ਉਥੇ ਹੀ ਨਿਰਮਾਣ ਕਾਰਜਾਂ ਦੀ ਕਾਫੀ ਜ਼ਰੂਰਤ ਹੈ। ਚੀਨ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ। ਇਸ ਲਈ ਸ਼੍ਰੀਲੰਕਾ ਤੋਂ ਪਰੇ ਆਪਣਾ ਦਾਇਰਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਚੀਨ ਦਾ ਇਹ ਨਵਾਂ ਪ੍ਰਸਤਾਵ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਪਹਿਲਾਂ ਹੀ ਹਮਬਨਟੋਟਾ ਪੋਰਟ 'ਚ ਨਿਵੇਸ਼ ਕਰਨ ਲਈ ਉਸ 'ਤੇ ਸ਼੍ਰੀਲੰਕਾ ਨੂੰ ਕਰਜ਼ ਦੇ ਬੋਝ ਹੇਠ ਦਬਾਉਣ ਦਾ ਦੋਸ਼ ਲੱਗਾ ਹੈ। ਇਸ ਤੋਂ ਪਹਿਲਾਂ ਅਪ੍ਰੈਲ 'ਚ ਚੀਨ ਦੀ ਸਰਕਾਰ ਰੇਲਵੇ ਕੰਪਨੀ ਬੀਜਿੰਗ ਇੰਜੀਨੀਅਰਿੰਗ ਗਰੁੱਪ ਨੇ ਸ਼੍ਰੀਲੰਕਾ ਦੇ ਜਾਫਨਾ 'ਚ 40 ਹਜ਼ਾਰ ਘਰ ਬਣਾਉਣ ਦਾ 30 ਕਰੋੜ ਡਾਲਰ ਦਾ ਪ੍ਰਾਜੈਕਟ ਹਾਸਲ ਕੀਤਾ ਸੀ। ਚੀਨ ਦਾ ਐਗਜਿਮ ਬੈਂਕ ਹੀ ਇਸ ਪੂਰੇ ਪ੍ਰਾਜੈਕਟ ਨੂੰ ਫਾਇਨਾਂਸ ਕਰ ਰਿਹਾ ਸੀ।
ਹਾਲਾਂਕਿ ਜਾਫਨਾ ਵਾਸੀਆਂ ਦੀਆਂ ਈਟਾਂ ਦੀ ਬਜਾਏ ਪੱਕੇ ਸੀਮੇਂਟ ਦੇ ਘਰ ਬਣਾਉਣ ਦੀ ਸ਼ਿਕਾਇਤ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਰੋਕ ਦਿੱਤਾ ਗਿਆ। ਇਥੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਾਰੰਪਰਿਕ ਘਰ ਹੀ ਪਸੰਦ ਹਨ। 'ਰਾਇਟਰ' ਦੀ ਖਬਰ ਮੁਤਾਬਕ ਕੋਲੰਬੋ 'ਚ ਚੀਨੀ ਦੂਤਘਰ ਦੇ ਸਿਆਸੀ ਵਿਭਾਗ ਦੇ ਚੀਫ ਲੂ ਚੋਂਗ ਦਾ ਕਹਿਣਾ ਹੈ ਕਿ ਚੀਨ ਪੂਰਬੀ ਤੇ ਉੱਤਰੀ ਸ਼੍ਰੀਲੰਕਾ ਦੀ ਮੁੜ ਉਸਾਰੀ 'ਚ ਮਦਦ ਕਰਨਾ ਚਾਹੁੰਦਾ ਹੈ। ਸ਼੍ਰੀਲੰਕਾ ਦਾ ਇਹ ਖੇਤਰ 26 ਸਾਲ ਤਕ ਸਰਕਾਰ ਤੇ ਤਾਮਿਲ ਘੱਟ ਗਿਣਤੀ ਵਿਚਾਲੇ ਚੱਲੇ ਸੰਘਰਸ਼ ਤੋਂ ਪ੍ਰਭਾਵਿਤ ਸੀ। ਸ਼੍ਰੀਲੰਕਾ ਦਾ ਇਹ ਗ੍ਰਹਿ ਯੁੱਧ 2009 'ਚ ਖਤਮ ਹੋਇਆ ਸੀ। ਸ਼੍ਰੀਲੰਕਾ ਕੈਬਨਿਟ ਦੇ 2 ਸੀਨੀਅਰ ਮੰਤਰੀਆਂ ਨੇ ਨਿਊਜ਼ ਏਜੰਸੀ ਰਾਇਟਰ ਨੂੰ ਦੱਸਿਆ ਕਿ ਚੀਨ ਸ਼੍ਰੀਲੰਕਾ 'ਚ ਆਪਣੇ ਨੁਮਾਇੰਦਿਆਂ ਦੇ ਮੁਕਾਬਲੇ ਸਸਤੇ ਘਰ, ਸੜਕਾਂ ਬਣਾਉਣ ਲਈ ਤਿਆਰ ਹੋ ਗਿਆ ਹੈ। ਉਹ ਜਲਦ ਤੋਂ ਜਲਦ ਪਿੰਡ 'ਚ ਨਿਰਮਾਣ ਕਾਰਜ ਸ਼ੁਰੂ ਕਰਨਾ ਚਾਹੁੰਦਾ ਹੈ।
ਪੁਰਸ਼ ਹਾਕੀ : ਜਾਪਾਨ ਨੂੰ 8-0 ਨਾਲ ਹਰਾ ਕੇ ਭਾਰਤ ਸੈਮੀਫਾਈਨਲ 'ਚ
NEXT STORY