ਸਪੋਰਟਸ ਡੈਸਕ- ਆਈ.ਪੀ.ਐੱਲ. ਆਪਣੇ ਮੁਕਾਮ ਵੱਲ ਵਧਦਾ ਜਾ ਰਿਹਾ ਹੈ ਤੇ ਪਲੇਆਫ਼ ਦੀ ਸਟੇਜ ਲਗਭਗ ਸਾਫ਼ ਹੋ ਚੁੱਕੀ ਹੈ। ਗੁਜਰਾਤ ਟਾਈਟਨਸ, ਰਾਇਲ ਚੈਲੰਜਰਜ਼ ਬੰਗਲੁਰੂ, ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਪਲੇਆਫ਼ 'ਚ ਜਗ੍ਹਾ ਪੱਕੀ ਕਰ ਚੁੱਕੀਆਂ ਹਨ। ਅੱਜ ਖੇਡੇ ਜਾਣ ਵਾਲੇ ਅਹਿਮ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦਾ ਟੀਚਾ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਜਿੱਤ ਹਾਸਲ ਕਰ ਕੇ 9 ਸਾਲ ਵਿਚ ਪਹਿਲੀ ਵਾਰ ਲੀਗ ਪੜਾਅ ਵਿਚ ਟਾਪ-2 ਵਿਚ ਜਗ੍ਹਾ ਬਣਾਉਣ ਦਾ ਹੋਵੇਗਾ।
ਆਰ.ਸੀ.ਬੀ. 2016 ਸੈਸ਼ਨ ਵਿਚ ਉਪ ਜੇਤੂ ਰਹੀ ਸੀ ਪਰ ਇਸ ਤੋਂ ਬਾਅਦ ਤੋਂ ਉਹ ਟਾਪ-2 ਵਿਚ ਨਹੀਂ ਪਹੁੰਚੀ ਹੈ। ਅਜੇ ਟੀਮ 12 ਮੈਚਾਂ ਵਿਚੋਂ 17 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ ਤੇ ਆਪਣੇ ਬਚੇ ਹੋਏ ਦੋ ਮੈਚਾਂ ਵਿਚ ਜਿੱਤ ਟਾਪ-2 ਸਥਾਨਾਂ ਨੂੰ ਤੈਅ ਕਰ ਸਕਦੀ ਹੈ।

ਸ਼ੁੱਕਰਵਾਰ ਦਾ ਮੈਚ ਮੂਲ ਰੂਪ ਨਾਲ ਬੈਂਗਲੁਰੂ ਦੀ ਟੀਮ ਦਾ ਘਰੇਲੂ ਮੈਚ ਸੀ ਪਰ ਮਾਨਸੂਨ ਦੀ ਸ਼ੁਰੂਆਤ ਦੇ ਕਾਰਨ ਇਸ ਨੂੰ ਟਰਾਂਸਫਰ ਕਰ ਦਿੱਤਾ ਗਿਆ। ਭਾਰਤ-ਪਾਕਿਸਤਾਨ ਸੈਨਿਕ ਸੰਘਰਸ਼ ਦੇ ਕਾਰਨ ਲੀਗ ਦੇ ਅੜਿੱਕੇ ਤੋਂ ਪਹਿਲਾਂ ਆਰ.ਸੀ.ਬੀ. ਸ਼ਾਨਦਾਰ ਫਾਰਮ ਵਿਚ ਸੀ ਤੇ ਟੀਮ ਨੇ ਲਗਾਤਾਰ ਚਾਰ ਜਿੱਤਾਂ ਹਾਸਲ ਕੀਤੀਆਂ ਸਨ ਪਰ ਲੀਗ ਦੇ ਫਿਰ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਮੈਚ ਦੇ ਮੀਂਹ ਕਾਰਨ ਰੱਦ ਹੋਣ ਨਾਲ ਉਸ ਦੀ ਲੈਅ ਵਿਚ ਅੜਿੱਕਾ ਪੈ ਗਿਆ। 20 ਦਿਨ ਦੀ ਬ੍ਰੇਕ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਆਪਣੀ ਲੈਅ ਤੇ ਮੁਕਾਬਲੇਬਾਜ਼ੀ ਬੜ੍ਹਤ ਬਰਕਰਾਰ ਰੱਖ ਪਾਉਂਦੀ ਹੈ ਜਾਂ ਨਹੀਂ।
ਆਈ.ਪੀ.ਐੱਲ. ਖਿਤਾਬ ਜਿੱਤਣ ਦੀ ਦਾਅਵੇਦਾਰ ਮੰਨੀ ਜਾ ਰਹੀ ਆਰ.ਸੀ.ਬੀ. ਨੇ ਹਾਲ ਦੇ ਦਿਨਾਂ ਵਿਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਟੀਮ ਦਾ ਭਰੋਸੇਮੰਦ ਖਿਡਾਰੀ ਵਿਰਾਟ ਕੋਹਲੀ ਸ਼ਾਨਦਾਰ ਫਾਰਮ ਵਿਚ ਹੈ, ਉਸ ਨੇ 11 ਪਾਰੀਆਂ ਵਿਚ 7 ਅਰਧ ਸੈਂਕੜੇ ਬਣਾਏ ਹਨ।

ਕਪਤਾਨ ਰਜਤ ਪਾਟੀਦਾਰ, ਟਿਮ ਡੇਵਿਡ ਤੇ ਰੋਮਾਰੀਓ ਸ਼ੈਫਰਡ ਨੇ ਸਮੇਂ-ਸਮੇਂ ’ਤੇ ਪਾਵਰਹਿੰਟਿਗ ਕਰ ਕੇ ਉਸ ਦਾ ਚੰਗਾ ਸਾਥ ਦਿੱਤਾ ਹੈ। ਹਾਲਾਂਕਿ ਬ੍ਰੇਕ ਤੋਂ ਠੀਕ ਪਹਿਲਾਂ ਪਾਟੀਦਾਰ ਦੀ ਫਾਰਮ ਹੇਠਾਂ ਆ ਡਿੱਗੀ ਹੈ। ਉਹ ਆਪਣੇ ਪਹਿਲੇ 5 ਮੈਚਾਂ ਵਿਚ 37.2 ਦੀ ਔਸਤ ਤੋਂ ਬਾਅਦ ਅਗਲੇ ਪੰਜ ਮੈਚਾਂ ਵਿਚ 10.6 ਦੀ ਔਸਤ ਨਾਲ ਸਿਰਫ 53 ਦੌੜਾਂ ਹੀ ਬਣਾ ਸਕਿਆ।
ਪਿਛਲੇ ਸਾਲ ਫਾਈਨਲ ਤੱਕ ਪਹੁੰਚੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਲਖਨਊ ਸੁਪਰ ਜਾਇੰਟਸ ’ਤੇ 6 ਵਿਕਟਾਂ ਦੀ ਜਿੱਤ ਤੋਂ ਬਾਅਦ ਇਸ ਮੁਕਾਬਲੇ ਲਈ ਮੈਦਾਨ 'ਚ ਉਤਰੇਗੀ। ਟੀਮ ਇਸ ਲੈਅ ਨੂੰ ਜਾਰੀ ਰੱਖ ਕੇ ਇਸ ਸੈਸ਼ਨ ਨੂੰ ਜਿੱਤ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੋਟੇਨਹਮ ਨੇ ਖ਼ਤਮ ਕੀਤਾ ਟਰਾਫ਼ੀ ਦਾ ਸੋਕਾ ! ਮੈਨਚੈਸਟਰ ਯੂਨਾਈਟਿਡ ਨੂੰ ਹਰਾ ਕੇ ਖ਼ਿਤਾਬ 'ਤੇ ਕੀਤਾ ਕਬਜ਼ਾ
NEXT STORY