ਢਾਕਾ— ਸ਼੍ਰੀਲੰਕਾ ਦੇ ਨਾਲ ਦੇਸ਼ 'ਚ ਦੁਵੱਲੇ ਲੜੀ ਆਯੋਜਿਤ ਕਰਵਾਉਣ ਦੇ ਬਾਅਦ ਪਾਕਿਸਤਾਨ ਦੀ ਦੇਸ਼ 'ਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਫਿਰ ਤੋਂ ਸ਼ੁਰੂ ਕਰਵਾਉਣ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਕਿਹਾ ਕਿ ਬੰਗਲਾਦੇਸ਼ ਦੀ ਟੀਮ ਪਾਕਿਸਤਾਨ ਦੇ ਆਗਾਮੀ ਦੌਰੇ ਨੂੰ ਲੈ ਕੇ ਡਰ 'ਚ ਹੈ ਤੇ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਟੈਸਟ ਲੜੀ ਸ਼ਾਇਦ ਹੀ ਸੰਭਵ ਹੈ। ਬੀ. ਸੀ. ਬੀ. ਦੇ ਪ੍ਰਧਾਨ ਨਜਮੁਲ ਹਸਨ ਨੇ ਕਿਹਾ ਕਿ ਖਿਡਾਰੀਆਂ ਤੇ ਕੋਚਿੰਗ ਸਟਾਫ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ 'ਚ ਟੈਸਟ ਲੜੀ ਦੀ ਕੋਈ ਉਮੀਦ ਨਹੀਂ ਹੈ। ਅਸੀਂ ਪਹਿਲਾਂ ਹੀ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਦੱਸ ਦਿੱਤਾ ਹੈ ਕਿ ਅਸੀਂ ਕੇਵਲ ਟੀ-20 ਸੀਰੀਜ਼ ਦੇ ਲਈ ਆਪਣੀ ਟੀਮ ਨੂੰ ਭੇਜਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਹ ਬੋਰਡ ਦਾ ਮਾਮਲਾ ਨਹੀਂ ਹੈ, ਇਹ ਸੁਰੱਖਿਆ ਦਾ ਮਾਮਲਾ ਹੈ ਜਿਸ 'ਤੇ ਸਰਕਾਰ ਆਖਰੀ ਫੈਸਲਾ ਲਵੇਗੀ। ਸਰਕਾਰ ਹੀ ਹਾਮੀ ਤੋਂ ਇਲਾਵਾ ਖਿਡਾਰੀਆਂ ਤੇ ਕੋਚ ਸਟਾਫ ਦੀ ਰਜਾਮੰਦੀ ਵੀ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਪੀ. ਸੀ. ਬੀ. ਦੇ ਪ੍ਰਧਾਨ ਅਹਿਸਾਨ ਮਨੀ ਨੇ ਬੰਗਲਾਦੇਸ਼ ਦੇ ਨਾਲ 2 ਟੈਸਟ ਮੈਚਾਂ ਦੀ ਲੜੀ ਨੂੰ ਕਿਸੇ ਹੋਰ ਸਥਾਨ 'ਤੇ ਖੇਡਣ ਦੇ ਨਾਲ ਬੀ. ਸੀ. ਬੀ. ਦੀ ਪੇਸ਼ਤਸ਼ ਨੂੰ ਖਾਰਿਜ਼ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਬੀ. ਸੀ. ਬੀ. ਪਾਕਿਸਤਾਨ ਤੋਂ ਕਿਸੇ ਹੋਰ ਸਥਾਨ 'ਤੇ ਟੈਸਟ ਲੜੀ ਤੇ ਪਾਕਿਸਤਾਨ 'ਚ ਟੀ-20 ਸੀਰੀਜ਼ ਖੇਡਣ ਦੇ ਲਈ ਸੰਪਰਕ 'ਚ ਹੈ। ਬੰਗਲਾਦੇਸ਼ ਨੂੰ ਦਰਅਸਲ ਅਗਲੇ ਸਾਲ ਜਨਵਰੀ ਤੇ ਫਰਵਰੀ 'ਚ ਵਿਸ਼ਵ ਚੈਂਪੀਅਨ ਟੈਸਟ ਲੜੀ ਦੇ ਲਈ ਪਾਕਿਸਤਾਨ ਦਾ ਦੌਰਾ ਕਰਨਾ ਹੈ ਜੋ ਸੁਰੱਖਿਆ ਕਾਰਨਾਂ ਦੀ ਵਜ੍ਹਾ ਨਾਲ ਰੱਦ ਹੋ ਸਕਦਾ ਹੈ। ਸਾਲ 2009 'ਚ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਬਾਹਰ ਸ਼੍ਰੀਲੰਕਾਈ ਕ੍ਰਿਕਟ ਟੀਮ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਧਰਤੀ 'ਤੇ ਹੁਣ ਪਹਿਲੀ ਵਾਰ ਕੋਈ ਦੁਵੱਲੇ ਟੈਸਟ ਲੜੀ ਹੋਈ ਹੈ।
ਰੋਹਿਤ ਨੇ ਬੇਟੀ ਸਮਾਇਰਾ ਦੇ ਨਾਲ ਮਨਾਈ ਕ੍ਰਿਸਮਸ (ਵੀਡੀਓ)
NEXT STORY