ਬੀਜਿੰਗ : ਫੀਫਾ ਵਿਸ਼ਵ ਕੱਪ ਦੇ 6 ਮੈਚਾਂ ਦੀ ਸਹੀ ਭਵਿੱਖਬਾਣੀ ਕਰਨ ਵਾਲੀ ਬਿੱਲੀ ਦੀ ਮੌਤ ਦੇ ਬਾਅਦ ਚੀਨ 'ਚ ਸੋਸ਼ਲ ਮੀਡੀਆ 'ਤੇ ਦੁੱਖ ਦਾ ਮਾਹੌਲ ਹੈ। ਨਾਰੰਗੀ ਰੰਗ ਦੀ ਬਿੱਲੀ ਦੇ ਸਾਹਮਣੇ ਖਾਣੇ ਦੇ 2 ਬਾਊਲ ਰੱਖੇ ਜਾਂਦੇ ਹਨ ਜਿਨ੍ਹਾਂ ਪਿੱਛੇ ਵਿਸ਼ਵ ਕੱਪ ਦੀਆਂ ਟੀਮਾਂ ਦੇ ਝੰਡੇ ਬਣੇ ਹੁੰਦੇ ਹਨ। ਉਸਨੇ ਹੁਣ ਤੱਕ 6 ਮੈਚਾਂ ਦੀ ਸਹੀ ਭਵਿੱਖਬਾਣੀ ਕੀਤੀ ਅਤੇ ਚੀਨ 'ਚ ਉਹ ਕਾਫੀ ਮਸ਼ਹੂਰ ਵੀ ਹੋ ਗਈ ਸੀ। ਪੈਲੇਸ ਮਿਊਜ਼ੀਅਮ ਨੇ ਚੀਨ ਦੀ ਸੋਸ਼ਲ ਸਾਈਟ ਵੇਈਬੇ 'ਤੇ ਉਸਦਾ ਅਕਾਊਂਟ ਵੀ ਬਣਾ ਦਿੱਤਾ ਸੀ। ਅਰਜਨਟੀਨਾ ਅਤੇ ਨਾਈਜੀਰੀਆ ਵਿਚਾਲੇ ਮੈਚ ਦੀ ਉਸਦੀ ਭਵਿੱਖਬਾਣੀ ਆਖਰੀ ਸੀ। ਮਿਊਜ਼ੀਅਮ ਨੇ ਕਿਹਾ, ਬਿੱਲੀ ਬੀਮਾਰ ਸੀ ਅਤੇ ਸੋਮਵਾਰ ਨੂੰ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਵੇਈਬੇ 'ਤੇ 10000 ਤੋਂ ਜ਼ਿਆਦਾ ਪ੍ਰਤੀਕਿਰਿਆਵਾਂ ਆਈਆਂ ਹਨ।
ਹਾਕੀ ਕੋਚ ਹਰਿੰਦਰ ਨੇ ਕਿਹਾ- ਸਾਡਾ ਟੀਚਾ ਅਜੇ ਏਸ਼ੀਆਈ ਖੇਡਾਂ 'ਚ ਗੋਲਡ ਜਿੱਤਣ 'ਤੇ
NEXT STORY