ਸਪੋਰਟਸ ਡੈਸਕ : ਭਾਰਤ ਭਾਵੇਂ ਹੀ ਕਤਰ ਵਿਸ਼ਵ ਕੱਪ 2022 ਵਿਚ ਹਿੱਸਾ ਨਹੀਂ ਲੈ ਰਿਹਾ ਹੋਵੇ ਪਰ ਇਸਦੀ ਮੌਜੂਦਗੀ ਕਤਰ ਵਿਚ ਹਰ ਜਗ੍ਹਾ ਦਿਸੇਗੀ। ਮੈਗਾ-ਸਪੋਰਟਿੰਗ ਈਵੈਂਟ ਲਈ ਕੋਝੀਕੋਡ ਦੇ ਬੇਪੋਰ ਵਿਚ ਰਵਾਇਤੀ ਲੱਕੜੀ ਨਾਲ ਬਣੀ ਉਰੂ (ਕਿਸ਼ਤੀ) ਜਿਸ ਨੂੰ ਐੱਮ. ਐੱਸ. ਵੀ. ਬੁਰਹਾਨ ਦਾ ਨਾਂ ਦਿੱਤਾ ਗਿਆ ਹੈ, ਵੀ ਸ਼ੋਅਕੇਸ ਹੋਵੇਗੀ, ਜਿਸ ਨੂੰ ਪ੍ਰਾਚੀਨ ਕਾਲ ਵਿਚ ਮੈਸੋਪੋਟਾਮੀਆ ਦੇ ਨਾਲ ਵਪਾਰ ਲਈ ਇਸਤੇਮਾਲ ਕੀਤਾ ਜਾਂਦਾ ਸੀ। ਇਸ ਨੂੰ ਅੱਜ ਵੀ ਬਿਨਾਂ ਲੋਹੇ ਦੀ ਕਿੱਲ ਦੇ ਬਣਾਇਆ ਜਾਂਦਾ ਹੈ। ਕਤਰ ਦੇ ਅਲ ਜਾਨਨੌਬ ਸਟੇਡੀਅਮ, ਜਿੱਥੇ ਫੀਫਾ ਦੇ ਮੈਚ ਹੋਣੇ ਹਨ, ਦਾ ਪੈਟਰ ‘ਉਰੂ’ ਤੋਂ ਪ੍ਰੇਰਿਤ ਹੈ। ਫੀਫਾ ਵਲੋਂ ਢੋ ਫੈਸਟੀਵਲ ਵੀ ਆਯੋਜਿਤ ਕੀਤਾ ਜਾਣਾ ਹੈ, ਜਿਸ ਵਿਚ ਇਹ ਭਾਰਤੀ ਉਰੂ ਸ਼ੋਅਕੇਸ ਹੋਵੇਗੀ। ਇਸ ਤੋਂ ਇਲਾਵਾ 1000 ਛੋਟੀਆਂ ਉਰੂ ਦੇ ਆਰਡਰ ਵੀ ਦਿੱਤੇ ਗਏ ਹਨ, ਜਿਹੜੀਆਂ ਕਿ ਫੀਫਾ ਦਰਸ਼ਕਾਂ ਲਈ ਉਪਲੱਬਧ ਰਹਿਣਗੀਆਂ।

23,500 ਟਿਕਟਾਂ ਭਾਰਤੀਆਂ ਨੇ ਖ਼ਰੀਦੀਆਂ
ਕਤਰ 2022 ਦੇ ਪਹਿਲੇ 2 ਪੜਾਵਾਂ ਵਿਚ ਵੇਚੀਆਂ ਗਈਆਂ 1.8 ਮਿਲੀਅਨ ਫੀਫਾ ਵਿਸ਼ਵ ਕੱਪ ਟਿਕਟਾਂ ਵਿਚੋਂ 23,500 ਤੋਂ ਵੱਧ ਭਾਰਤੀ ਪ੍ਰਸ਼ੰਸਕਾਂ ਵਲੋਂ ਖ਼ਰੀਦੀਆਂ ਗਈਆਂ ਹਨ। ਟਿਕਟ ਵਿਕਰੀ ਦੇ ਪਹਿਲੇ ਗੇੜ ਤੋਂ ਬਾਅਦ ਭਾਰਤ ਟਿਕਟ ਵਿਕਰੀ ਵਿਚ 7ਵੇਂ ਸਥਾਨ ’ਤੇ ਸੀ। ਇਸ ਦੇ ਹੋਰ ਵਧਣ ਦੇ ਆਸਾਰ ਹਨ ਕਿਉਂਕਿ ਭਾਰਤ ਤੋਂ ਕਤਰ ਦਾ ਹਵਾਈ ਸਫਰ ਕਾਫੀ ਸੌਖਾ ਹੈ।
3000 ਟਰਾਂਸਫਾਰਮਰ ਕੋਲਕਾਤਾ ਤੋਂ ਜਾਣਗੇ
ਕੋਲਕਾਤਾ ਦੀ ਇਕ ਕੰਪਨੀ ਕਤਰ ਫੀਫਾ ਵਿਚ ਬਿਜ਼ਲੀ ਪ੍ਰਬੰਧਨ ਬਰਕਰਾਰ ਰੱਖਣ ਲਈ 3000 ਟਰਾਂਸਫਾਰਮਰ ਭੇਜੇਗੀ। ਕੰਪਨੀ ਨਿਰਦੇਸ਼ਕ ਸਿਧਾਰਥ ਮਿੱਤਰਾ ਨੇ ਦੱਸਿਆ ਕਿ ਕਰਾਰ 35 ਕਰੋੜ ਰਪਏ ਵਿਚ ਸੀ ਤੇ ਇਸ ਦੇ ਉਤਪਾਦਨ ਨੂੰ ਮਨਜ਼ੂਰੀ ਦੇਣ ਵਾਲੀ ਏਜੰਸੀ ਕਤਰ ਬਿਜਲੀ ਤੇ ਜਲ ਨਿਗਮ ਹੈ, ਜਿਸ ਨੂੰ ਆਮ ਤੌਰ ’ਤੇ ਕਹਾਰਾਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਸ ਲਈ ਹੈ ਖਾਸ
ਪ੍ਰਾਚੀਨ ਕਾਲ ਦੌਰਾਨ ਲੋਹੇ ਦੀਆਂ ਕਿੱਲਾਂ ਤੇ ਧਾਤੂਆਂ ਦਾ ਇਸਤੇਮਾਲ ਜਹਾਜ਼ ਨਿਰਮਾਣ ਲਈ ਨਹੀਂ ਕੀਤਾ ਜਾਂਦਾ ਸੀ। ਇਸ ਨੂੰ ਲੱਕੜੀ ਦੀਆਂ ਕਿੱਲਾਂ ਤੇ ਕਾਇਰ ਫਾਈਬਰ ਦਾ ਇਸਤੇਮਾਲ ਕਰ ਕੇ ਬੰਨਿਆ ਜਾਂਦਾ ਹੈ।
5 ਬੱਚਿਆ ਦੀ ਮਾਂ ਜੀਪ ’ਤੇ ਕਤਰ ਪਹੁੰਚੇਗੀ
33 ਸਾਲਾ ਮਹਿਲਾ ਨਾਜੀ ਨੌਸ਼ੀ ਆਪਣੀ ਐੱਸ. ਯੂ. ਵੀ. ਵਿਚ ਕੇਰਲ ਦੇ ਕਨੂਰ ਜ਼ਿਲੇ ਤੋਂ ਕਤਰ ਪਹੁੰਚੇਗੀ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਕੁਵੈਤ ਤੇ ਸਾਊਦੀ ਅਰਬ ਤੋਂ ਹੁੰਦੇ ਹੋਏ ਨਾਜੀ 10 ਦਸੰਬਰ ਨੂੰ ਦੋਹਾ ਪਹੁੰਚੇਗੀ। ਉਹ ਆਪਣੀ ਪਸੰਦੀਦਾ ਟੀਮ ਨੂੰ ਕੱਪ ਚੁੱਕਦੇ ਹੋਏ ਦੇਖਣਾ ਚਾਹੁੰਦੀ ਹੈ।

1.2 ਮੀਟਿਰ ਟਨ ਮਾਸ ਬੈਂਗਲੁਰੂ ਤੋਂ
ਪੱਛਮੀ ਬੰਗਾਲ ਦੇ ਹਰਿੰਗਹਾਟਾ ਪਸ਼ੂਧਨ ਕੇਂਦਰ ਤੋਂ 1.2 ਮੀਟ੍ਰਿਕ ਟਨ ਮਾਸ ਕਤਰ ਜਾਵੇਗਾ। ਬੰਗਾਲ ਦੇ ਰਾਜ ਮੰਤਰੀ ਸਵਪਨ ਦੇਬਨਾਥ ਨੇ ਦੱਸਿਆ ਕਿ ਇਕ ਮਹੀਨੇ ਵਿਚ 6 ਬੈਚਾਂ ਵਿਚ ਲਗਭਗ 7 ਟਨ ਮਾਸ ਭੇਜਿਆ ਜਾਵੇਗਾ। ਕੇਂਦਰ ਤੋਂ ਕੁਵੈਤ, ਹਾਂਗਕਾਂਗ ਤੇ ਮਾਲਦੀਵ ਵਰਗੇ ਦੇਸ਼ਾਂ ਵਿਚ ਬੱਕਰੀਆਂ-ਭੇਡਾਂ ਦਾ ਮਾਸ ਭੇਜਿਆ ਜਾਵੇਗਾ।
ਭਾਰਤ ਖ਼ਿਲਾਫ਼ ਸੀਮਤ ਲੜੀਆਂ ਲਈ ਗੁਪਟਿਲ ਤੇ ਬੋਲਟ ਟੀਮ ਵਿਚੋਂ ਬਾਹਰ
NEXT STORY