ਲੰਡਨ : ਪਾਕਿਸਤਾਨੀ ਕ੍ਰਿਕਟ ਟੀਮ ਦੇ ਆਲਰਾਊਂਡਰ ਮੁਹੰਮਦ ਹਫੀਜ਼ ਨੂੰ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਾਰਨ ਬੈਨ ਕਰ ਦਿੱਤਾ ਗਿਆ ਹੈ। ਹਫੀਜ਼ ਹੁਣ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਕਿਸੇ ਵੀ ਟੂਰਨਾਮੈਂਟ ਵਿਚ ਗੇਂਦਬਾਜ਼ੀ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਵੀ ਹਫੀਜ਼ ਦੇ ਐਕਸ਼ਨ ਨੂੰ ਲੈ ਕੇ ਕਈ ਵਾਰ ਸ਼ਿਕਾਇਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਇਸ ਸਾਲ 30 ਅਗਸਤ ਨੂੰ ਮਿਡਲਸੇਕਸ ਅਤੇ ਸਮਰਸੈੱਟ ਕਾਊਂਟੀ ਵਿਚਾਲੇ ਹੋਏ ਟੀ-20 ਮੈਚ ਦੌਰਾਨ ਪਾਕਿ ਆਫ ਸਪਿਨਰ ਹਫੀਜ਼ ਦਾ ਗੇਂਦਬਾਜ਼ੀ ਐਕਸ਼ਨ ਸ਼ੱਕੀ ਪਾਇਆ ਗਿਆ ਹੈ ਅਤੇ ਗਰਾਊਂਡ ਅੰਪਾਇਰਾਂ ਨੇ ਇਸ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਇਸ ਦੀ ਸੁਤੰਤਰ ਜਾਂਚ ਕੀਤੀ ਗਈ ਅਤੇ ਹੁਣ ਪਾਬੰਦੀ ਦਾ ਫੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਫੀਜ਼ 'ਤੇ ਗੇਂਦਬਾਜ਼ੀ ਐਕਸ਼ਨ ਕਾਰਨ ਪਾਬੰਦੀ ਲਾਈ ਜਾ ਚੁੱਕੀ ਹੈ। ਹਾਲਾਂਕਿ ਉਹ ਆਪਣੇ ਐਕਸ਼ਨ ਵਿਚ ਸੁਧਾਰ ਤੋਂ ਬਾਅਦ ਦੋਬਾਰਾ ਜਾਂਚ ਦੀ ਬੇਨਤੀ ਕਰ ਸਕਦੇ ਹਨ। ਹਫੀਜ਼ ਨੇ ਖੁਦ ਇੰਗਲੈਂਡ ਕ੍ਰਿਕਟ ਬੋਰਡ ਵੱਲੋਂ ਰਿਪੋਰਟ 'ਤੇ ਟਵੀਟ ਕੀਤਾ। ਇਸ ਵਿਚ ਉਸ ਨੇ ਕਿਹਾ ਕਿ ਉਹ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕਾਊਂਸਿਲ) ਦੇ ਮਾਨਤਾ ਪ੍ਰਾਪਤ ਸੈਂਟਰ ਵਿਚ ਸੁਤੰਤਰ ਜਾਂਚ ਕਰਾਉਣਗੇ। ਇਸ ਤੋਂ ਪਹਿਲਾਂ ਵੀ ਹਫੀਜ਼ ਨੂੰ ਇਸੇ ਸਾਲ ਅਗਸਤ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਨੇ 2019-20 ਸੀਜ਼ਨ ਲਈ ਕੇਂਦਰੀ ਕਰਾਰ ਸੂਚੀ ਵਿਚੋਂ ਬਾਹਰ ਕਰ ਦਿੱਤਾ ਸੀ। ਪਾਕਿਸਤਾਨ ਨੇ ਕੇਂਦਰੀ ਕਰਾਰ ਦੀਆਂ 3 ਵੱਖ-ਵੱਖ ਸ਼੍ਰੇਣੀਆਂ ਵਿਚ ਸਰਫਰਾਜ਼ ਅਹਿਮਦ, ਬੱਲੇਬਾਜ਼ ਆਜ਼ਮ, ਸਪਿਨਰ ਯਾਸਿਰ ਸ਼ਾਹ ਨੂੰ ਸ਼ਾਮਲ ਕੀਤਾ ਪਰ ਹਫੀਜ਼ ਅਤੇ ਸ਼ੋਇਬ ਮਲਿਕ ਨੂੰ ਕਰਾਰ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਹਫੀਜ਼ 'ਤੇ ਇਸ ਵਾਰ ਫਿਰ ਗਾਜ਼ ਡਿੱਗੀ ਹੈ ਅਤੇ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਾਰਨ ਉਸ 'ਤੇ ਫਿਰ ਤੋਂ ਬੈਨ ਲਗਾ ਦਿੱਤਾ ਗਿਆ ਹੈ। ਉਹ ਇੰਗਲੈਂਡ ਕ੍ਰਿਕਟ ਦੇ ਘਰੇਲੂ ਮੁਕਾਬਲਿਆਂ ਵਿਚ ਗੇਂਦਬਾਜ਼ੀ ਨਹੀਂ ਕਰ ਸਕਣਗੇ।
Merry Christmas 2019: ਇਨ੍ਹਾਂ ਕ੍ਰਿਕਟਰਾਂ ਨੇ ਇਸ ਅੰਦਾਜ਼ 'ਚ ਦਿੱਤੀਆਂ ਕ੍ਰਿਸਮਸ ਦੀਆਂ ਵਧਾਈਆਂ
NEXT STORY