ਮੁੰਬਈ— ਓਡੀਸ਼ਾ ਨੇ ਹਰਿਆਣਾ ਦੀ ਦੋਹਰਾ ਖਿਤਾਬ ਜਿੱਤਣ ਦੀ ਉਮੀਦਾਂ 'ਤੇ ਪਾਣੀ ਫੇਰ ਮੰਗਲਵਾਰ ਨੂੰ ਇੱਥੇ ਪੈਨਲਟੀ ਸ਼ੂਟਆਊਟ 'ਚ 4-2 ਨਾਲ ਜਿੱਤ ਦਰਜ ਕਰਕੇ 'ਖੇਲੋ ਇੰਡੀਆ ਯੂਥ ਗੇਮਜ਼' 'ਚ ਪੁਰਸ਼ ਦੀ ਅੰਡਰ-21 ਹਾਕੀ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ। ਹਰਿਆਣਾ ਨੇ ਸੋਮਵਾਰ ਪੰਜਾਬ ਨੂੰ ਹਰਾ ਕੇ ਪੁਰਸ਼ ਦੇ ਅੰਡਰ-17 ਵਰਗ 'ਚ ਸੋਨ ਤਮਗਾ ਜਿੱਤਿਆ ਸੀ ਪਰ ਅੰਡਰ-21 ਵਰਗ 'ਚ ਵਧੀਆ ਖੇਡ ਦਿਖਾਉਂਣ ਦੇ ਬਾਵਜੂਦ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੋਵੇਂ ਟੀਮਾਂ ਨਿਯਮਤ ਸਮੇਂ ਤਕ 2-2 ਨਾਲ ਬਰਾਬਰੀ 'ਤੇ ਸੀ ਪਰ ਟਾਈਬ੍ਰੇਕਰ 'ਚ ਓਡੀਸ਼ਾ ਨੇ ਦਬਦਬਾਅ ਬਣਾਇਆ। ਕਾਂਸੀ ਤਮਗੇ ਦੇ ਲਈ ਖੇਡੇ ਗਏ ਮੈਚ 'ਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਪੈਨਲਟੀ ਸ਼ੂਟਆਊਟ 'ਚ 3-1 ਨਾਲ ਹਰਾਇਆ।
ਅਰੁਣਾਚਲ ਪ੍ਰਦੇਸ਼ ਦੀ ਮਹਿਲਾ ਅੰਡਰ-23 ਟੀਮ 14 'ਤੇ ਢੇਰ
NEXT STORY