ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਸਿਡਨੀ ਵਿਖੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 46 ਓਵਰਾਂ 'ਚ ਆਲ ਆਊਟ ਹੋ ਕੇ 236 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 237 ਦੌੜਾਂ ਦਾ ਟੀਚਾ ਦਿੱਤਾ।
ਆਸਟ੍ਰੇਲੀਆ ਲਈ ਟ੍ਰੈਵਿਡ ਹੈੱਡ 29 ਦੌੜਾਂ, ਮਿਸ਼ੇਲ ਮਾਰਸ਼ 41 ਦੌੜਾਂ, ਮੈਥਿਊ ਸ਼ਾਰਟ 30 ਦੌੜਾਂ, ਐਲੇਕਸ ਕੈਰੀ 24 ਦੌੜਾਂ, ਮੈਟ ਰੇਨਸ਼ੋ 56 ਦੌੜਾਂ, ਮਿਸ਼ੇਲ ਓਵਨ 1 ਦੌੜ, ਮਿਸ਼ੇਲ ਸਟਾਰਕ 2 ਦੌੜਾਂ, ਨਾਥਨ ਐਲਿਸ 16 ਦੌੜਾਂ ਤੇ ਕੂਪਰ ਕੋਨੋਲੀ 23 ਦੌੜਾਂ ਬਣਾ ਆਊਟ ਹੋਏ। ਭਾਰਤ ਲਈ ਹਰਸ਼ਿਤ ਰਾਣਾ ਨੇ 4, ਵਾਸ਼ਿੰਗਟਨ ਸੁੰਦਰ 2, ਮੁਹੰਮਦ ਸਿਰਾਜ ਨੇ 1, ਪ੍ਰਸਿੱਧ ਕ੍ਰਿਸ਼ਨਾ ਨੇ 1, ਕੁਲਦੀਪ ਯਾਦਵ ਨੇ 1, ਅਕਸ਼ਰ ਪਟੇਲ ਨੇ 1 ਵਿਕਟਾਂ ਲਈਆਂ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ 2-0 ਨਾਲ ਆਪਣੇ ਨਾਂ ਕਰ ਲਈ ਹੈ।
ਪਲੇਇੰਗ ਇਲੈਵਨ :-
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ, ਹਰਸ਼ਿਤ ਰਾਣਾ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਥਿਊ ਸ਼ਾਰਟ, ਮੈਥਿਊ ਰੇਨਸ਼ਾ, ਐਲੇਕਸ ਕੈਰੀ (ਵਿਕਟਕੀਪਰ), ਕੂਪਰ ਕੌਨੋਲੀ, ਮਿਚ ਓਵਨ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਨਾਥਨ ਐਲਿਸ ਅਤੇ ਐਡਮ ਜ਼ਾਂਪਾ।
ਪੰਜਾਬ ਕਿੰਗਜ਼ ਨੇ ਖਿੱਚੀ IPL 2026 ਦੀ ਤਿਆਰੀ! ਧਾਕੜ ਕ੍ਰਿਕਟਰ ਦੀ ਹੋਈ ਐਂਟਰੀ
NEXT STORY