ਚੇਨਈ — ਸਾਬਕਾ ਉਪ-ਜੇਤੂ ਭਾਰਤੀ ਸਕੁਐਸ਼ ਟੀਮ ਨੂੰ ਮੰਗਲਵਾਰ ਚੇਨਈ 'ਚ ਸ਼ੁਰੂ ਹੋਣ ਜਾ ਰਹੀ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਵਿਚ 5ਵਾਂ ਦਰਜਾ ਦਿੱਤਾ ਗਿਆ ਹੈ, ਜਦਕਿ ਮਿਸਰ 'ਚ ਚੋਟੀ ਦਾ ਦਰਜਾ ਪ੍ਰਾਪਤ ਦੇ ਰੂਪ 'ਚ ਉਤਰੇਗੀ।
ਸਾਲ 2016 ਵਿਚ ਪੋਲੈਂਡ ਦੇ ਬਿਏਲਸਕੋ ਬਿਆਲਾ ਵਿਚ ਹੋਈ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਉਪ-ਜੇਤੂ ਰਹੀ ਸੀ ਤੇ ਇਸ ਵਾਰ ਆਪਣੀ ਮੇਜ਼ਬਾਨੀ ਵਿਚ ਉਸ ਨੂੰ ਖਿਤਾਬ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੂਰਨਾਮੈਂਟ ਵਿਚ ਕੈਨੇਡਾ ਨੂੰ ਦੂਜਾ ਤੇ ਇੰਗਲੈਂਡ ਨੂੰ ਤੀਜਾ ਦਰਜਾ ਦਿੱਤਾ ਗਿਆ ਹੈ, ਜਦਕਿ ਭਾਰਤ ਨੂੰ ਪੰਜਵਾਂ ਦਰਜਾ ਮਿਲਿਆ ਹੈ। ਪਿਛਲੀ ਵਾਰ ਦਾ ਚੈਂਪੀਅਨ ਪਾਕਿਸਤਾਨ ਇਸ ਵਾਰ 11ਵੇਂ ਦਰਜੇ 'ਤੇ ਖਿਸਕ ਗਿਆ ਹੈ।
ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦਾ ਫਾਈਨਲ 29 ਜੁਲਾਈ ਨੂੰ ਆਯੋਜਿਤ ਹੋਵੇਗਾ। ਚੈਂਪੀਅਨਸ਼ਿਪ ਵਿਚ ਕੁਲ 24 ਦੇਸ਼ ਹਿੱਸਾ ਲੈ ਰਹੇ ਹਨ ਤੇ ਉਨ੍ਹਾਂ ਨੂੰ 8 ਗਰੁੱਪਾਂ ਵਿਚ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ-ਈ ਵਿਚ ਸ਼ਾਮਲ ਹੈ ਤੇ ਉਸ ਦੇ ਨਾਲ ਹੋਰ ਟੀਮਾਂ ਸਵਿਟਜ਼ਰਲੈਂਡ ਤੇ ਸਾਊਦੀ ਅਰਬ ਹਨ।ਹਰੇਕ ਗਰੁੱਪ ਵਿਚੋਂ ਦੋ ਟੀਮਾਂ ਨੂੰ ਨਾਕਆਊਟ ਵਿਚ ਪਹੁੰਚਣ ਦਾ ਮੌਕਾ ਮਿਲੇਗਾ।
ਰਾਸ਼ਟਰੀ ਕੋਚ ਸਾਈਰਸ ਪੋਂਛਾ ਨੇ ਟੂਰਨਾਮੈਂਟ ਨੂੰ ਲੈ ਕੇ ਕਿਹਾ ਕਿ ਭਾਰਤੀ ਟੀਮ ਨੂੰ ਆਪਣੇ ਗਰੁੱਪ-ਈ ਵਿਚ ਚੋਟੀ 'ਤੇ ਆਉਣਾ ਪਵੇਗਾ ਤਾਂ ਕਿ ਉਸ ਦੇ ਟਾਪ-8 ਵਿਚ ਚੈੱਕ ਗਣਰਾਜ ਤੇ ਪਾਕਿਸਤਾਨ ਨਾਲ ਖੇਡਣ ਦੀ ਸੰਭਾਵਨਾ ਰਹੇ। ਉਸ ਨੇ ਕਿਹਾ, ''ਸਾਡੀ ਟੀਮ ਵਿਚ ਸਮਰੱਥਾ ਹੈ ਤੇ ਉਹ ਜਿੱਤ ਦੀ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ।
BCCI ਤੋਂ ਹੋਈ ਵੱਡੀ ਗਲਤੀ, ਬੈਨ ਹੋਏ ਖਿਡਾਰੀ ਨੂੰ ਕੀਤਾ ਟੀਮ 'ਚ ਸ਼ਾਮਲ
NEXT STORY