ਸਪੋਰਟਸ ਡੈਸਕ— ਐਤਵਾਰ 16 ਜੂਨ ਨੂੰ ਭਾਰਤ-ਪਾਕਿ ਮੈਚ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰੇਮੀਆਂ ਲਈ ਮੌਸਮ ਦੇ ਲਿਹਾਜ਼ ਨਾਲ ਫਿਰ ਤੋਂ ਨਿਰਾਸ਼ ਕਰਨ ਵਾਲੀ ਖਬਰ ਹੈ। ਬੀ.ਬੀ.ਸੀ. ਨੇ ਆਪਣੀ ਵੈਦਰ ਰਿਪੋਰਟ 'ਚ ਕਿਹਾ ਹੈ ਕਿ ਐਤਵਾਰ ਨੂੰ ਭਾਰਤ-ਪਾਕਿ ਮੈਚ ਦੇ ਦੌਰਾਨ ਮੀਂਹ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਲਗਭਗ ਸਾਰਾ ਦਿਨ ਮੈਨਚੈਸਟਰ 'ਚ ਮੀਂਹ ਪੈਂਦਾ ਰਿਹਾ ਹੈ ਅਤੇ ਇਸ ਦਾ ਭਾਰਤ ਅਤੇ ਨਿਊਜ਼ੀਲੈਂਡ ਦਾ ਮੈਚ ਵੀ ਅਸਰ ਹੋਇਆ। ਮੀਂਹ ਕਾਰਨ ਟਾਸ ਨਹੀਂ ਹੋ ਸਕਿਆ ਅਤੇ ਮੈਚ ਨੂੰ ਰੱਦ ਕਰਨਾ ਪਿਆ। 12ਵੇਂ ਵਰਲਡ ਕੱਪ 'ਚ ਇਹ ਚੌਥਾ ਮੈਚ ਸੀ ਜਿਸ 'ਚ ਮੀਂਹ ਨੇ ਵਿਘਨ ਪਾਇਆ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ।
ਓਲਡ ਟ੍ਰੈਫਰਡ 'ਚ ਹੋਣਾ ਹੈ ਭਾਰਤ-ਪਾਕਿ ਵਿਚਾਲੇ ਮੁਕਾਬਲਾ

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਇੰਤਜ਼ਾਰ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈ। ਟੀਮ ਇੰਡੀਆ ਨੂੰ ਪਾਕਿ ਦੇ ਮੁਕਾਬਲੇ ਕਾਫੀ ਮਜ਼ਬੂਤ ਟੀਮ ਮੰਨਿਆ ਜਾ ਰਿਹਾ ਹੈ ਪਰ ਦੋਹਾਂ ਦੇਸ਼ਾਂ ਵਿਚਾਲੇ ਜਦੋਂ ਮੁਕਾਬਲਾ ਹੁੰਦਾ ਹੈ ਤਾਂ ਕੁਝ ਵੀ ਸੰਭਵ ਹੈ। ਇਹ ਮੈਚ ਓਲਡ ਟ੍ਰੈਫਰਡ, ਮੈਨਚੈਸਟਰ 'ਚ ਖੇਡਿਆ ਜਾਣਾ ਹੈ। ਬੀ.ਬੀ.ਸੀ. ਨੇ ਮੌਸਮ ਦੀ ਭਵਿੱਖਬਾਣੀ 'ਚ ਕਿਹਾ ਹੈ ਕਿ ਐਤਵਾਰ ਨੂੰ ਹਲਕੇ ਮੀਂਹ ਦੇ ਨਾਲ ਹੀ ਕੁਝ ਤੇਜ਼ ਹਵਾਵਾਂ ਵੀ ਚਲ ਸਕਦੀਆਂ ਹਨ। ਇਸ ਵਿਚਾਲੇ ਕਦੇ-ਕਦੇ ਧੁੱਪ ਵੀ ਨਿਕਲਦੀ ਰਹੇਗੀ। ਜਦਕਿ ਬ੍ਰਿਟੇਨ ਦੇ ਮੌਸਮ ਵਿਭਾਗ ਨੇ ਵੀ ਇਸੇ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਹੈ। ਇਕ ਹੋਰ ਵੈਦਰ ਵੈੱਬਸਾਈਟ ਦੇ ਮੁਤਾਬਕ ਸਵੇਰੇ ਹਲਕਾ ਮੀਂਹ ਪਵੇਗਾ। ਇਹ ਦੁਪਹਿਰ ਅਤੇ ਇਸ ਤੋਂ ਬਾਅਦ ਰਾਤ ਤਕ ਜਾਰੀ ਰਹਿ ਸਕਦਾ ਹੈ।
ਭਾਰਤ-ਨਿਊਜ਼ੀਲੈਂਡ ਮੈਚ ਵੀ ਮੀਂਹ ਕਾਰਨ ਹੋ ਚੁੱਕਾ ਹੈ ਰੱਦ

ਵੀਰਵਾਰ ਨੂੰ ਵਰਲਡ ਕੱਪ ਦਾ 18ਵਾਂ ਮੁਕਾਬਲਾ ਭਾਰਤ-ਨਿਊਜ਼ੀਲੈਂਡ ਵਿਚਾਲੇ ਨਾਟਿੰਘਮ 'ਚ ਹੋਣਾ ਸੀ। ਇਹ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ। ਵਰਲਡ ਕੱਪ ਇਤਿਹਾਸ 'ਚ ਪਹਿਲੀ ਵਾਰ ਟੀਮ ਇੰਡੀਆ ਦੇ ਕਿਸੇ ਮੁਕਾਬਲੇ ਨੂੰ ਇਕ ਵੀ ਗੇਂਦ ਸੁੱਟੇ ਬਿਨਾ ਹੀ ਰੱਦ ਐਲਾਨਿਆ ਗਿਆ। ਇਸ ਤੋਂ ਪਹਿਲਾਂ 1992 'ਚ ਵਰਲਡ ਕੱਪ 'ਚ ਭਾਰਤ-ਸ਼੍ਰੀਲੰਕਾ ਮੈਚ ਰੱਦ ਹੋਇਆ ਸੀ। ਉਸ ਮੈਚ 'ਚ ਸਿਰਫ ਦੋ ਗੇਂਦਾਂ ਹੀ ਸੁੱਟੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਮੌਜੂਦਾ ਵਰਲਡ ਕੱਪ 'ਚ ਤਿੰਨ ਮੈਚਾਂ 'ਚ ਹੁਣ ਪੰਜ ਅੰਕ ਹੋ ਗਏ ਹਨ।
ਬਲਾਤਕਾਰ ਦੇ ਮਾਮਲੇ 'ਚ ਨੇਮਾਰ ਤੋਂ ਪੰਜ ਘੰਟੇ ਤੱਕ ਕੀਤੀ ਪੁੱਛਗਿਛ
NEXT STORY