ਨਵੀਂ ਦਿੱਲੀ— ਭਾਰਤ-ਪਾਕਿਸਤਾਨ ਵਿਚਾਲੇ ਜਦੋਂ ਵੀ ਕੋਈ ਮੈਚ ਹੁੰਦਾ ਹੈ ਤਾਂ ਉਹ ਯਾਦਗਾਰ ਬਣ ਜਾਂਦਾ ਹੈ। ਯੂ.ਏ.ਈ. 'ਚ ਏਸ਼ੀਆ ਕੱਪ ਟੂਰਨਾਮੈਂਟ 2018 ਦੇ 5ਵੇਂ ਮੁਕਾਬਲੇ 'ਚ ਭਾਵੇਂ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਹੋਵੇ, ਪਰ ਭਾਰਤੀ ਫੈਂਸ ਇਕ ਖੂਬਸੂਰਤ ਪਾਕਿਸਤਾਨੀ ਮਹਿਲਾ ਫੈਨ ਦੇ ਅੱਗੇ ਦਿਲ ਹਾਰ ਬੈਠੇ।
ਜਿਸ ਸਮੇਂ ਮੈਦਾਨ 'ਤੇ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਚੌਕੇ-ਛੱਕੇ ਲਗਾ ਰਹੇ ਸਨ ਉਸ ਦੌਰਾਨ ਕੈਮਰਾ ਮੈਨ ਦਾ ਫੋਕਸ ਵਾਰ-ਵਾਰ ਇਸ ਪਾਕਿਸਤਾਨੀ ਹਸੀਨਾ 'ਤੇ ਟਿਕ ਜਾਂਦਾ। ਉਦੋਂ ਤੋਂ ਲੈ ਕੇ ਹੁਣ ਤਕ ਇਸ ਲੜਕੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਪਾਕਿਸਤਾਨੀ ਤਾਂ ਪਾਕਿਸਤਾਨੀ ਹਿੰਦੂਸਤਾਨੀ ਵੀ ਇਸ ਦੇ ਹੁਸਨ ਦੇ ਦੀਵਾਨੇ ਹੋ ਗਏ।

'ਦਿਲ ਨਹੀਂ ਅਸੀਂ ਤਾਂ ਗੁਰਦਾ, ਕਿਡਨੀ ਸਭ ਹਾਰ ਬੈਠੇ'
ਭਾਰਤੀ ਫੈਂਸ ਨੇ ਤਾਂ ਬੀ.ਸੀ.ਸੀ.ਆਈ. ਨੂੰ ਇਹ ਤਕ ਅਪੀਲ ਕਰ ਦਿੱਤੀ ਹੈ ਕਿ ਪਾਕਿਸਤਾਨ ਨਾਲ ਇਸੇ ਤਰ੍ਹਾਂ ਹੋਰ ਮੈਚ ਹੁੰਦੇ ਰਹਿਣ। ਇਕ ਫੈਨ ਨੇ ਲਿਖਿਆ- ਭਾਰਤ ਨੇ ਸਿਰਫ ਪਾਕਿਸਤਾਨ ਨੁੰ ਹਰਾ ਕੇ ਮੈਚ 'ਤੇ ਕਬਜ਼ਾ ਕੀਤਾ, ਪਰ ਇਸ ਲੜਕੀ ਨੇ ਤਾਂ ਭਾਰਤੀ ਕ੍ਰਿਕਟ ਫੈਂਸ ਦੇ ਦਿਲ, ਦਿਮਾਗ, ਕਿਡਨੀ ਅਤੇ ਗੁਰਦੇ ਸਾਰਿਆਂ 'ਚ ਆਪਣਾ ਹੱਕ ਜਮਾ ਲਿਆ ਹੈ।

ਹਰੇ ਰੰਗ ਦੀ ਟੀ-ਸ਼ਰਟ ਪਹਿਨੇ ਇਸ ਲੜਕੀ ਦੇ ਤਿੱਖੇ ਨੈਨ-ਨਕਸ਼ ਨੇ ਸਾਰਿਆਂ ਦੇ ਦਿਲਾਂ ਨੂੰ ਲੁਟ ਲਿਆ ਅਤੇ ਮੈਚ ਜਿੱਤਣ ਦੇ ਬਾਅਦ ਟੀਮ ਇੰਡੀਆ ਦੇ ਨਾਲ ਹੀ ਇਹ ਲੜਕੀ ਵੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

ਪਾਕਿਸਤਾਨ ਖਿਲਾਫ ਇਮਾਨਦਾਰੀ ਨਾਲ ਖੇਡਗੀ ਆਸਟ੍ਰੇਲੀਆਈ ਟੀਮ: ਟਿਮ ਪੇਨ
NEXT STORY