ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਜੈਕ ਕੈਲਿਸ ਨੂੰ ਕ੍ਰਿਕਟ ਦਾ ਮਹਾਨ ਆਲਰਾਊਂਡਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। 1975 'ਚ ਜਨਮੇਂ ਜੈਕ ਕੈਲਿਸ ਨੇ ਇੰਟਰਨੈਸ਼ਨਲ ਕ੍ਰਿਕਟ 'ਚ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ 'ਚ ਆਪਣਾ ਕਮਾਲ ਦਿਖਾਇਆ। ਇੰਨਾ ਨਹੀਂ ਲੰਬੇ ਕੱਦ ਕਾਠੀ ਦੇ ਜੈਕ ਕਾਲੀਸ ਇਕ ਸ਼ਾਨਦਾਰ ਫੀਲਡਰ ਵੀ ਸਨ। ਆਪਣੇ ਕਰੀਅਰ 'ਚ ਉਸ ਨੇ ਕਈ ਮੁਕਾਮ ਹਾਸਲ ਕੀਤੇ ਜਿਨ੍ਹਾਂ ਨੂੰ ਪਾਉਣਾ ਆਸਾਨ ਨਹੀਂ ਹੈ। ਆਓ ਇਕ ਨਜ਼ਰ ਮਾਰਦੇ ਹਾਂ ਜੈਕ ਕੈਲਿਸ ਦੇ ਕਰੀਅਰ ਅਤੇ ਉਸ ਦੀ ਘਰੇਲੂ ਜ਼ਿੰਦਗੀ 'ਤੇ।

ਜੈਕ ਕੈਲਿਸ ਨੇ ਟੈਸਟ ਅਤੇ ਵਨ-ਡੇ ਦੋਵਾਂ ਸਵਰੂਪਾਂ 'ਚ 10 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਕੈਲਿਸ ਨੇ ਟੈਸਟ 'ਚ 13289 ਅਤੇ ਵਨ ਡੇ 'ਚ 11579 ਦੌੜਾਂ ਬਣਾਈਆਂ। ਇੰਟਰਨੈਸ਼ਨਲ ਕ੍ਰਿਕਟ 'ਚ ਉਨ੍ਹਾਂ ਨੇ ਕੁਲ 62 ਸੈਂਕੜੇ ਬਣਾਏ। ਗੇਂਦਬਾਜ਼ੀ ਦੌਰਾਨ ਕੈਲਿਸ ਨੇ 250 ਤੋਂ ਵੱਧ ਵਿਕਟਾਂ ਲਈਆਂ। ਕੈਲਿਸ ਦੇ ਨਾਂ 292 ਟੈਸਟ ਮੈਚਾਂ 'ਚ ਅਤੇ 273 ਵਨ ਡੇ ਵਿਚ ਵਿਕਟਾਂ ਹਨ। ਜੈਕ ਕੈਲਿਸ ਵਨ ਡੇ ਅਤੇ ਟੈਸਟ 'ਚ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਅਤੇ 200 ਤੋਂ ਜ਼ਿਆਦਾ ਵਿਕਟ ਲੈਣ ਵਾਲੇ ਇਕਲੌਤੇ ਕ੍ਰਿਕਟਰ ਹਨ। ਕੈਲਿਸ ਦੇ ਪਿਤਾ ਦਾ 65 ਸਾਲ ਉਮਰ 'ਚ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਉਹ 65 ਨੰਬਰ ਦੀ ਜਰਸੀ ਪਾਉਂਦੇ ਸੀ। ਜ਼ਿਕਰਯੋਗ ਹੈ ਕਿ ਕੈਲਿਸ ਦੀ ਭੈਣ ਜੈਨਿਨ ਆਈਪੀਐੱਲ 'ਚ ਚਨਾਈ ਸੁਪਰਕਿੰਗ ਦੀ ਚੀਅਰਲੀਡਰ ਸੀ।

43 ਸਾਲਾਂ ਕੈਲਿਸ ਹੁਣ ਤੱਕ ਕੁਆਰੇ ਹਨ। ਹਾਲਾਂਕਿ ਉਸ ਦੇ ਕਈ ਮਹਿਲਵਾਂ ਨਾਲ ਸੰਬੰਧ ਰਹੇ ਹਨ। ਕੈਲਿਸ ਮਿਸ ਦੱਖਣੀ ਅਫਰੀਕਾ 2002 ਸੇਂਡੀ ਨੇਲ, ਮਿਸ ਸਾਊਥ ਅਫਰੀਕਾ 2003 ਮਾਰਿਸਾ ਏਗੀ , ਸ਼ਿਮੋਨੇ ਜੇਡਿਮ ਨਾਲ ਰਿਲੇਸ਼ਨਸਿਪ 'ਚ ਰਹੇ। ਉਸ ਦਾ ਕਿਮ ਰਿਵੋਲਡ ਨਾਲ ਵੀ ਅਫੇਅਰ ਰਿਹਾ। ਕੈਲਿਸ ਨੇ ਇਸ ਸਾਲ 2018 'ਚ ਚਾਰਲਿਨ ਨਾਲ ਸਗਾਈ ਕੀਤੀ ਸੀ ਅਤੇ ਜਲਦੀ ਹੀ ਉਹ ਵਿਆਹ ਕਰਨ ਵਾਲੇ ਹਨ।

ਯੁਵਾ ਓਲੰਪਿਕ 'ਚ ਭਾਰਤ ਦੀ ਮੁੱਕੇਬਾਜ਼ੀ 'ਚ ਚੁਣੌਤੀ ਖਤਮ
NEXT STORY