ਟੋਕੀਓ— ਟੋਕੀਓ ਓਲੰਪਿਕ 2020 ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਜਾਪਾਨ ਦੀ ਪ੍ਰਾਚੀਨ ਤੇ ਆਧੁਨਿਕ ਸੰਸ੍ਰਕਿਤੀ ਦੀ ਝਾਕੀ ਪੇਸ਼ ਕਰਨਗੇ। ਸਮਾਰੋਹ ਦੇ ਨਵ-ਨਿਯੁਕਤ ਡਾਈਰੈਕਟਰ ਤੇ ਪਰੰਪਾਰਿਕ ਰੰਗਕਰਮੀ ਮਨਸਾਈ ਨੋਮੂਰਾ ਨੇ ਇਹ ਜਾਣਕਾਰੀ ਦਿੱਤੀ।
ਨੋਮੂਰਾ ਨੇ ਕਿਹਾ ਮੈਂ ਓਲੰਪਿਕ ਤੇ ਪੈਰਾਲੰਪਿਕ ਸਮਾਰੋਹਾਂ ਨੂੰ ਅਜਿਹਾ ਤਿਆਰ ਕਰਾਂਗਾ ਕਿ ਉਨ੍ਹਾਂ ਤੋਂ ਜਾਪਾਨ ਦੀ ਆਤਮਾ ਦੀ ਝਲਕ ਦਿਸੇ। ਮੈਂ ਸਾਡੀ ਸੰਸਕ੍ਰਿਤੀ ਦੀ ਬੰਨਗੀ ਪੇਸ਼ ਕਰਨਾ ਚਾਹੁੰਦਾ ਹਾਂ।
ਇਹ ਪੁੱਛਣ 'ਤੇ ਕਿ ਕੀ ਉਹ ਖੁਦ ਪੇਸ਼ਕਾਰੀ ਦੇਣਗੇ, ਉਸ ਨੇ ਕਿਹਾ ਜੇਕਰ ਲੋਕਾਂ ਨੂੰ ਇਸ ਤੋਂ ਖੁਸ਼ੀ ਮਿਲਦੀ ਹੈ ਤਾਂ ਜ਼ਰੂਰ ਕਰਾਂਗਾ। ਇਸਦੇ ਲਈ ਕੋਈ ਪੈਸਾ ਵੀ ਨਹੀਂ ਲਵਾਂਗਾ।
ਏਸ਼ੀਆ ਕੱਪ ਸ਼ਤਰੰਜ : ਭਾਰਤੀ ਦੀ ਵਧੀਆ ਸ਼ੁਰੂਆਤ, ਤਮਗੇ ਦੀ ਉਮੀਦ
NEXT STORY