ਨਵੀਂ ਦਿੱਲੀ—ਆਇਰਲੈਂਡ ਦੇ ਖਿਲਾਫ ਚਾਹੇ ਹੀ ਟੀਮ ਇੰਡੀਆ ਨੇ ਪਹਿਲਾਂ ਟੀ-20 ਆਸਾਨੀ ਨਾਲ ਜਿੱਤ ਲਿਆ ਪਰ ਉਸਦੀ ਅਸਲੀ ਚੁਣੌਤੀ ਇੰਗਲੈਂਡ ਹੈ। ਜਿਸਦੇ ਖਿਲਾਫ ਉਸ ਨੂੰ 3 ਜੁਲਾਈ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ, ਵੈਸੇ ਤਾਂ ਟੀਮ ਇੰਡੀਆ ਦੇ ਲਈ ਇੰਗਲੈਂਡ ਦੇ ਕਈ ਖਿਡਾਰੀ ਖਤਰੇ ਦੀ ਤਰ੍ਹਾਂ ਹੋਣਗੇ ਪਰ ਉਨ੍ਹਾਂ ਦੇ ਵਿਕਟਕੀਪਰ ਜੋਸ ਬਟਲਰ ਭਾਰਤ ਦੀ ਹਾਰ ਤੈਅ ਕਰ ਸਕਦੇ ਹਨ ਦਰਅਸਲ ਇਨ੍ਹਾਂ ਦਿਨ੍ਹਾਂ 'ਚ ਜੋਸ ਬਟਲਰ ਜ਼ਬਰਦਸਤ ਫਾਰਮ 'ਚ ਹੈ ਅਤੇ ਉਨ੍ਹਾਂ ਨੂੰ ਰੋਕਣ ਦੇ ਲਈ ਭਾਰਤੀ ਬੱਲੇਬਾਜ਼ ਨੂੰ ਇਕ ਸਪੈਸ਼ਲ ਪਲਾਨ ਬਣਾਉਣਾ ਹੋਵੇਗਾ।
-ਜੋਸ਼ ਬਟਲਰ ਦਾ ਪ੍ਰਦਰਸ਼ਨ
ਜੋਸ ਬਟਲਰ ਨੇ ਪਿੱਛਲੇ 15 ਮੈਚਾਂ 'ਚ 10 ਅਰਧਸੈਂਕੜੇ ਅਤੇ ਇਕ ਸੈਂਕੜਾ ਠੋਕ ਦਿੱਤਾ ਹੈ। ਉਨ੍ਹਾਂ ਦਾ ਔਸਤ 114.5 ਹੈ। ਆਈ.ਪੀ.ਐੱਲ. 'ਚ ਬਟਲਰ ਨੇ ਲਗਾਤਾਰ 5 ਅਰਧ ਸੈਂਕੜੇ ਜੜੇ ਅਤੇ ਉਸਦੇ ਬਾਅਦ ਪਾਕਿਸਤਾਨ ਦੇ ਖਿਲਾਫ ਟੈਸਟ ਸੀਰੀਜ਼ 'ਚ ਵੀ ਉਨ੍ਹਾਂ ਨੂੰ ਦੋ ਅਰਧਸੈਂਕੜੇ ਲਗਾ ਦਿੱਤੇ। ਇਸਦੇ ਬਾਅਦ ਆਸਟ੍ਰੇਲੀਆ ਦੇ ਖਿਲਾਫ ਵਨਡੇ ਸੀਰੀਜ਼ 'ਚ ਬਟਲਰ ਨੇ ਦੋ ਨਾਬਾਦ ਅਰਧਸੈਂਕੜੇ ਅਤੇ ਇਕ ਸੈਂਕੜਾ ਲਗਾਇਆ। ਇਸਦੇ ਬਾਅਦ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਟੀ-20 ਮੈਚ 'ਚ ਵੀ ਬਟਲਰ ਨੇ 52 ਦੌੜਾਂ ਬਣਾਈਆਂ।
ਬਟਲਰ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਉਹ ਪਿੱਛਲੇ 15 'ਚੋਂ 7 ਬਾਰ ਅਜੇਤੂ ਪਾਰੀਆਂ ਖੇਡੇ ਹਨ। ਮਤਲਬ ਬਟਲਰ ਕ੍ਰੀਜ਼ 'ਤੇ ਜਾਂਦੇ ਹਨ ਤਾਂ ਟੀਮ ਨੂੰ ਜਿੱਤ ਦਿਵਾ 'ਕੇ ਹੀ ਵਾਪਸ ਆਉਂਦੇ ਹਨ। ਅਜਿਹੇ 'ਚ ਟੀਮ ਇੰਡੀਆ ਨੂੰ ਉਨ੍ਹਾਂ 'ਤੋਂ ਸੰਭਲ ਕੇ ਰਹਿਣਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਜੋਸ ਬਟਲਰ ਹਾਲ ਹੀ 'ਚ ਪਾਕਿਸਤਾਨ ਦੇ ਖਿਲਾਫ ਲੀਡਜ਼ ਟੈਸਟ ਦੇ ਦੌਰਾਨ ਟ੍ਰੋਲ ਹੋਏ ਸਨ, ਦਰਅਸਲ ਉਨ੍ਹਾਂ ਦੇ ਬੱਲੇ 'ਤ ਅੰਗਰੇਜ਼ੀ 'ਚ ਗਾਲਾਂ ਲਿਖਿਆ ਹੋਈਆਂ ਸਨ, ਜਿਸ 'ਤੇ ਸਫਾਈ ਦਿੰਦੇ ਹੋਏ ਬਟਲਰ ਨੇ ਕਿਹਾ ਸੀ ਕਿ ਅਜਿਹਾ ਉਨ੍ਹਾਂ ਨੇ ਖੁਦ ਨੂੰ ਪ੍ਰੇਰਿਤ ਕਰਨ ਦੇ ਲਈ ਕੀਤਾ ਹੈ। ਹਾਲਾਂਕਿ ਜੇਕਰ ਉਹ ਟੀਮ ਇੰਡੀਆ ਦੇ ਖਿਲਾਫ ਗਾਲ ਲਿਖੇ ਬੱਲੇ ਦੇ ਨਾਲ ਉਤਰਦੇ ਹਨ ਤਾਂ ਆਈ.ਸੀ.ਸੀ.ਉਨ੍ਹਾਂ 'ਤੇ ਕਾਰਵਾਈ ਕਰ ਸਕਦੀ ਹੈ।
ਮਲੇਸ਼ੀਆ ਓਪਨ ਤੋਂ ਬਾਹਰ ਹੋਈ ਸਾਇਨਾ ਨੇਹਵਾਲ
NEXT STORY