ਤਾਈਪੇ- ਭਾਰਤ ਦੇ ਸਤੀਸ਼ ਕੁਮਾਰ ਕਰੁਣਾਕਰਨ ਅਤੇ ਸ਼ੰਕਰ ਸੁਬਰਾਮਨੀਅਮ ਨੇ ਬੁੱਧਵਾਰ ਨੂੰ ਇੱਥੇ ਸਖਤ ਸੰਘਰਸ਼ ਜਿੱਤ ਦਰਜ ਕਰਕੇ ਤਾਈਪੇ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਪਰ ਮਹਿਲਾ ਸਿੰਗਲਜ਼ ਖਿਡਾਰਨਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਕਰੁਣਾਕਰਨ ਨੇ ਥਾਈਲੈਂਡ ਦੇ ਕਾਂਤਾਫੋਨ ਵਾਂਗਚਾਰੋਏਨ ਨੂੰ 24-22, 23-21 ਨਾਲ ਜਦਕਿ ਸੁਬਰਾਮਨੀਅਮ ਨੇ ਫਿਨਲੈਂਡ ਦੇ ਜੋਕਿਮ ਓਲਡੋਰਫ ਨੂੰ 21-12, 19-21, 21-11 ਨਾਲ ਹਰਾਇਆ।
ਪੁਰਸ਼ ਸਿੰਗਲਜ਼ ਵਿੱਚ ਕਿਰਨ ਜਾਰਜ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਇੰਡੋਨੇਸ਼ੀਆ ਦੇ ਯੋਹਾਨਸ ਸੋਟ ਮਾਰਸੇਲੀਨੋ ਤੋਂ 15-21, 21-8, 21-16 ਨਾਲ ਹਾਰ ਗਿਆ। ਮਹਿਲਾ ਵਰਗ ਵਿੱਚ ਥਾਈਲੈਂਡ ਦੀ ਪੋਰਨਪਿਚਾ ਚੋਇਕੀਵੋਂਗ ਨੇ ਅਕਰਸ਼ੀ ਕਸ਼ਯਪ ਨੂੰ ਸਿੱਧੇ ਗੇਮਾਂ ਵਿੱਚ 19-21, 18-21 ਨਾਲ ਜਦਕਿ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਚੀਨੀ ਤਾਈਪੇ ਦੀ ਤਾਈ ਜ਼ੂ ਯਿੰਗ ਨੇ ਤਾਨਿਆ ਹੇਮੰਤ ਨੂੰ ਸਿਰਫ਼ 27 ਮਿੰਟਾਂ ਵਿੱਚ 21-11, 21-10 ਨਾਲ ਹਰਾਇਆ। ਅਨੁਪਮਾ ਉਪਾਧਿਆਏ ਨੇ ਲੌਰੇਨ ਲੈਮ ਦੇ ਖਿਲਾਫ ਪਹਿਲੀ ਗੇਮ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਪਰ ਅਮਰੀਕੀ ਖਿਡਾਰਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ 17-21, 21-19, 21-11 ਨਾਲ ਜਿੱਤ ਲਿਆ।
PM ਮੋਦੀ ਨੇ ਦੀਪਤੀ, ਅਜੀਤ, ਸੁੰਦਰ, ਸ਼ਰਦ ਤੇ ਮਰੀਅੱਪਨ ਨੂੰ ਤਮਗੇ ਜਿੱਤਣ 'ਤੇ ਦਿੱਤੀ ਵਧਾਈ
NEXT STORY