ਨਾਟਿੰਘਮ—ਭਾਰਤ ਦੇ ਸਹਾਇਕ ਕੋਚ ਸੰਜੇ ਬਾਂਗੜ ਨੇ ਧਾਕੜ ਕ੍ਰਿਕਟਰ ਰਾਹੁਲ ਦ੍ਰਾਵਿੜ ਦਾ ਉਦਾਹਰਨ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਸ਼ਿਖਰ ਧਵਨ ਦੀ ਗੈਰ ਮੌਜੂਦਗੀ 'ਚ ਜੇਕਰ ਲੋਕੇਸ਼ ਰਾਹੁਲ ਪਾਰੀ ਦੀ ਸ਼ੁਰੂਆਤ ਕਰਨ ਤਾਂ ਇਹ ਟੀਮ ਨੂੰ ਜ਼ਰੂਰੀ ਸੰਤੁਲਨ ਪ੍ਰਦਾਨ ਕਰੇਗਾ। ਸੌਰਵ ਗਾਂਗੁਲੀ ਦੀ ਕਪਤਾਨੀ 'ਚ ਰਾਹੁਲ ਦ੍ਰਾਵਿਡ ਦੀ ਬਹੁਪੱਖੀ ਪ੍ਰਤਿਭਾ ਨੇ ਟੀਮ ਨੂੰ ਸੰਤੁਲਿਤ ਕਰਨ 'ਚ ਮਦਦ ਕੀਤੀ ਸੀ। ਉਹ ਵਿਕਟਕੀਪਰ ਦੀ ਭੂਮਿਕਾ ਦੇ ਨਾਲ-ਨਾਲ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਕਰ ਸਕਦੇ ਸਨ ਅਤੇ ਬਾਂਗੜ ਨੂੰ ਮੌਜੂਦਾ ਟੀਮ 'ਚ ਰਾਹੁਲ ਤੋਂ ਇਹੋ ਉਮੀਦ ਹੈ। ਰਾਹੁਲ ਵਰਲਡ ਕੱਪ 'ਚ ਚੌਥੇ ਸਥਾਨ 'ਤੇ ਬੱਲੇਬਾਜ਼ੀ ਦੇ ਦਾਅਵੇਦਾਰ ਸਨ ਅਤੇ ਉਨ੍ਹਾਂ ਨੇ ਗੇਂਦਾਬਾਜਾਂ ਦੇ ਮਦਦਗਾਰ ਹਾਲਤ 'ਚ ਉਸੇ ਕ੍ਰਮ 'ਤੇ ਦੱਖਣੀ ਅਫਰੀਕਾ ਖਿਲਾਫ ਚੰਗਾ ਪ੍ਰਦਰਸ਼ਨ ਵੀ ਕੀਤਾ ਸੀ।
ਬਾਂਗੜ ਤੋਂ ਜਦੋਂ ਰਾਹੁਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਵੱਖ-ਵੱਖ ਹਾਲਾਤ 'ਚ ਖੇਡਣ ਦਾ ਫਾਇਦਾ ਇਹ ਹੁੰਦਾ ਹੈ ਕਿ ਤੁਸੀਂ ਖੇਡ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹੋ। ਜੇਕਰ ਤੁਸੀਂ ਮੱਧ ਕ੍ਰਮ 'ਚ ਬੱਲੇਬਾਜ਼ੀ ਕਰਦੇ ਹੋ ਅਤੇ ਪਾਰੀ ਦੀ ਸ਼ੁਰੂਆਤ ਕਰਨ ਲਈ ਭੇਜਿਆ ਜਾਂਦਾ ਹੈ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਇਹ ਕਿੰਨਾ ਚੁਣੌਤੀਪੂਰਨ ਹੈ। ਇੱਥੇ ਤੁਹਾਨੂੰ ਦੋ ਨਵੀਆਂ ਗੇਂਦਾਂ ਦਾ ਸਾਹਮਣ ਕਰਨਾ ਹੋਵੇਗਾ ਪਰ ਵੱਡੇ ਸ਼ਾਟਸ ਖੇਡਣ ਦੇ ਮੌਕੇ ਵੀ ਜ਼ਿਆਦਾ ਹੋਣਗੇ। ਉਨ੍ਹਾਂ ਕਿਹਾ, ''ਜੇਕਰ ਤੁਸੀਂ ਖੇਡ ਦੇ ਇਤਿਹਾਸ ਨੂੰ ਦੇਖੋਗੇ ਤਾਂ ਅਜਿਹੇ ਬਹੁਪੱਖੀ ਪ੍ਰਤਿਭਾ ਵਾਲੇ ਕਈ ਖਿਡਾਰੀ ਰਹੇ ਹਨ ਅਤੇ ਤੁਸੀਂ (ਰਾਹੁਲ) ਆਪਣੇ ਨਾਂ ਨਾਲ ਮਿਲਦੇ-ਜੁਲਦੇ ਨਾਂ ਵਾਲੇ ਖਿਡਾਰੀ ਰਾਹੁਲ ਦ੍ਰਾਵਿੜ ਤੋਂ ਪ੍ਰੇਰਣਾ ਲੈ ਸਕਦੇ ਹੋ। ਇਸ ਨਾਲ ਟੀਮ ਨੂੰ ਕਾਫੀ ਮਦਦ ਮਿਲੇਗੀ।''
WC 'ਚ ਭਾਰਤ-ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚਾਂ ਦੇ ਰੋਮਾਂਚਕ ਅੰਕੜੇ
NEXT STORY