ਮੁੰਬਈ— ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਟੀਮ ਦੇ ਸੋਨ ਤਮਗਾ ਜਿੱਤਣ ਤੋਂ ਉਤਸ਼ਾਹਤ ਟੇਬਲ ਟੈਨਿਸ ਖਿਡਾਰਨ ਮਧੁਰਿਕਾ ਪਾਟਕਰ ਟੀਮ ਦੇ ਆਗਾਮੀ ਏਸ਼ੀਆਈ ਖੇਡਾਂ 'ਚ ਚੋਟੀ 'ਤੇ ਚਾਰ 'ਚ ਜਗ੍ਹਾ ਬਣਾਉਣ ਨੂੰ ਲੈ ਕੇ ਆਸਵੰਦ ਹੈ।
ਮਧੁਰਿਕਾ ਨੇ ਪੱਤਰਕਾਰਾਂ ਨੂੰ ਕਿਹਾ, ''ਅਜੇ ਤੱਕ ਅਸੀਂ (ਏਸ਼ੀਆਈ ਖੇਡਾਂ 'ਚ) ਕੁਆਰਟਰਫਾਈਨਲ ਤੱਕ ਪਹੁੰਚੇ ਹਾਂ। ਜੇਕਰ ਅਸੀਂ ਚੋਟੀ ਦੇ ਚਾਰ 'ਚ ਆਉਂਦੇ ਹਾਂ ਤਾਂ ਇਹ ਸ਼ਾਨਦਾਰ ਹੋਵੇਗਾ। ਟੀਮ ਚੰਗੀ ਫਾਰਮ 'ਚ ਹੈ, ਉਹ ਆਤਮਵਿਸ਼ਵਾਸ ਨਾਲ ਭਰੀ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।'' ਮਧੁਰਿਕਾ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਇਤਿਹਾਸ ਰਚਣ ਵਾਲੀ ਮਹਿਲਾ ਟੀਮ 'ਚ ਸ਼ਾਮਲ ਸੀ। ਏਸ਼ੀਆਈ ਖੇਡਾਂ 18 ਅਗਸਤ ਤੋਂ 2 ਸਤੰਬਰ ਵਿਚਾਲੇ ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਲੇਮਬੰਗ 'ਚ ਆਯੋਜਿਤ ਹੋਣਗੀਆਂ।
26 ਤਮਗਿਆਂ ਦੇ ਨਾਲ ਚੋਟੀ 'ਤੇ ਰਿਹਾ ਭਾਰਤ
NEXT STORY