ਸਪੋਰਟਸ ਡੈਸਕ- ਸਾਬਕਾ ਉਪ-ਜੇਤੂ ਮਾਰਿਨ ਸਿਲਿਚ ਨੇ ਗੋਡੇ ਦੀ ਸੱਟ ਕਾਰਨ ਆਸਟ੍ਰੇਲੀਅਨ ਓਪਨ ਤੋਂ ਨਾਂ ਵਾਪਸ ਲੈ ਲਿਆ ਹੈ। ਮੈਲਬੋਰਨ ’ਚ 2018 ਫਾਈਨਲ ’ਚ ਸਿਲਿਚ ਨੂੰ ਰੋਜ਼ਰ ਫੈਡਰਰ ਨੇ ਹਰਾਇਆ ਸੀ। ਸਿਲਿਚ ਨੇ ਬਿਆਨ 'ਚ ਕਿਹਾ,‘‘2023 ਦੀ ਚੰਗੀ ਸ਼ੁਰੂਆਤ ਨਹੀਂ। ਦੁਖੀ ਹਾਂ ਕਿ ਇਸ ਸਾਲ ਆਸਟ੍ਰੇਲੀਅਨ ਓਪਨ ਨਹੀਂ ਖੇਡ ਸਕਾਂਗਾ ਪਰ ਸਿਹਤ ਸਭ ਤੋਂ ਪਹਿਲਾਂ ਹੈ। ਅਗਲੇ ਸਾਲ ਮਿਲਦਾ ਹਾਂ ਮੈਲਬੋਰਨ।’’ ਸਿਲਿਚ ਨੇ ਭਾਰਤ ’ਚ ਮਹਾਰਾਸ਼ਟਰ ਓਪਨ ’ਚ ਵੀ ਸੱਟ ਕਾਰਨ ਕੁਆਰਟਰ ਫਾਈਨਲ ਤੋਂ ਪਹਿਲਾਂ ਨਾਂ ਵਾਪਸ ਲੈ ਲਿਆ ਸੀ। ਮਾਰਿਨ ਸਿਲਿਚ ਦੇ ਪ੍ਰਸ਼ੰਸਕ ਉਸ ਦੇ ਆਸਟ੍ਰੇਲੀਅਨ ਓਪਨ ਤੋਂ ਨਾਂ ਲੈਣ 'ਤੇ ਨਿਰਾਸ਼ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਸਿਲਿਚ ਮੁੜ ਸਿਹਤਯਾਬ ਹੋ ਕੇ ਟੈਨਿਸ ਕੋਰਟ 'ਤੇ ਵਾਪਸੀ ਕਰੇਗਾ।
ਹਾਕੀ ਵਿਸ਼ਵ ਕੱਪ 'ਚ ਭਾਰਤ ਦਾ ਸ਼ਾਨਦਾਰ ਆਗਾਜ਼, ਸਪੇਨ ਨੂੰ 2-0 ਨਾਲ ਦਿੱਤੀ ਮਾਤ
NEXT STORY