ਤਿਰੁਅੰਨਤਪੁਰਮ— ਨਾਬਾਲਗ ਤੈਰਾਕ ਸ਼੍ਰੀਹਰੀ ਨਟਰਾਜ ਨੇ ਸੀਨੀਅਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਥੇ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ 'ਚ ਦੋ ਵਾਰ ਖੁਦ ਦਾ ਰਾਸ਼ਟਰੀ ਰਿਕਾਰਡ ਤੋੜ ਕੇ ਸੋਨ ਤਮਗਾ ਜਿੱਤਿਆ। ਦੂਜੇ ਦਿਨ ਵੀ ਰਿਕਾਰਡ ਤੋੜਨ ਦਾ ਸਿਲਸਿਲਾ ਜਾਰੀ ਰਿਹਾ ਅਤੇ ਪੰਜ ਨਵੇਂ ਰਾਸ਼ਟਰੀ ਰਿਕਾਰਡ ਬਣੇ। ਕਰਨਾਟਕ ਦੇ ਨਟਰਾਜ ਨੇ ਹੀਟਸ 'ਚ 26.55 ਸਕਿੰਟ ਦੇ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਫਾਈਨਲ 'ਚ 26.18 ਸਕਿੰਟ ਦੇ ਨਾਲ ਇਸ 'ਚ ਫਿਰ ਤੋਂ ਸੁਧਾਰ ਕੀਤਾ।
ਪੁਰਸ਼ਾਂ ਦੀ 50 ਮੀਟਰ ਫ੍ਰੀਸਟਾਈਲ 'ਚ 2010 ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਵੀਰਧਵਲ ਖਾੜੇ ਨੇ ਸੋਨ ਤਮਗਾ ਜਿੱਤਿਆ। ਪੁਰਸ਼ਾਂ ਦੀ 1500 ਮੀਟਰ ਫ੍ਰੀਸਟਾਈਲ 'ਚ ਮੱਧ ਪ੍ਰਦੇਸ਼ ਦੇ ਅਦਵੈਤ ਪਾਗੇ ਨੇ 15 ਮਿੰਟ 42.67 ਸਕਿੰਟ ਦੇ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਦਿੱਲੀ ਦੇ ਸੰਦੀਪ ਸੇਜਵਾਲ ਨੇ ਪੁਰਸ਼ਾਂ ਦੇ 200 ਮੀਟਰ ਬ੍ਰੈਸਟਸਕੋਰ 'ਚ ਸੋਨ ਤਮਗਾ ਜਿੱਤਿਆ।

ਮਹਿਲਾਵਾਂ ਦੀ ਚਾਰ ਗੁਣਾ 100 ਮੀਟਰ ਮੇਡਲੇ 'ਚ ਐੱਸ.ਐੱਫ.ਆਈ. ਦੀ ਟੀਮ ਨੇ ਰਾਸ਼ਟਰੀ ਰਿਕਾਰਡ ਬਣਾਇਆ। ਮਹਿਲਾਵਾਂ ਦੀ 200 ਮੀਟਰ ਬ੍ਰੈਸਟਸਟ੍ਰੋਕ 'ਚ ਕਰਨਾਟਕ ਦੀ ਸਲੋਨਾ ਦਲਾਲ ਨੇ ਦੋ ਮਿੰਟ 41.88 ਸਕਿੰਟ ਦੇ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। ਪੁਲਸ ਦੀ ਰਿਚਾ ਮਿਸ਼ਰਾ ਨੇ ਮਹਿਲਾਵਾਂ ਦੀ 400 ਮੀਟਰ ਮੈਡਲੇ 'ਚ ਖੁਦ ਦਾ ਰਿਕਾਰਡ ਤੋੜ ਕੇ ਸੋਨ ਤਮਗਾ ਹਾਸਲ ਕੀਤਾ।
ਬੰਗਲਾਦੇਸ਼ੀ ਕਪਤਾਨ ਨੇ ਕੋਹਲੀ ਦੀ ਗੈਰਮੌਜੂਦਗੀ 'ਤੇ ਦਿੱਤਾ ਇਹ ਬਿਆਨ
NEXT STORY