ਲੁਸਾਨੇ (ਸਵਿਟਜ਼ਰਲੈਂਡ)– ਭਾਰਤੀ ਐਥਲੀਟ ਨੀਰਜ ਚੋਪੜਾ ਇਕ ਵਾਰ ਫਿਰ ਤੋਂ ਜੈਵਲਿਨ ਥ੍ਰੋਅ ਰੈਂਕਿੰਗ ਵਿਚ ਚੋਟੀ ’ਤੇ ਪਹੁੰਚ ਗਿਆ ਹੈ। ਵਿਸ਼ਵ ਐਥਲੈਟਿਕਸ ਵੱਲੋਂ ਜਾਰੀ ਤਾਜ਼ਾ ਰੈਂਕਿੰਗ ਵਿਚ ਨੀਰਜ ਇਕ ਵਾਰ ਫਿਰ ਦੁਨੀਆ ਦਾ ਨੰਬਰ-1 ਜੈਵਲਿਨ ਥ੍ਰੋਅਰ ਬਣ ਗਿਆ ਹੈ। ਸਤੰਬਰ 2024 ਵਿਚ ਗ੍ਰੇਨੇਡਾ ਦੇ ਐਂਡਰਸਨ ਪੀਟਰਸ ਨੇ ਨੀਰਜ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ।
ਇਸ ਹਫਤੇ ਦੀ ਸ਼ੁਰੂਆਤ ਵਿਚ ਜਾਰੀ ਰੈਂਕਿੰਗ ਵਿਚ ਨੀਰਜ ਕੋਲ ਐਂਡਰਸਨ ਪੀਟਰਸ ਦੇ 1431 ਦੀ ਤੁਲਨਾ ਵਿਚ 1445 ਰੈਂਕਿੰਗ ਅੰਕ ਹਨ। ਜਰਮਨੀ ਦਾ ਜੂਲੀਅਨ ਵੈੱਬਰ ਰੈਂਕਿੰਗ ਵਿਚ ਤੀਜੇ ਸਥਾਨ ’ਤੇ ਹੈ ਜਦਕਿ ਪੈਰਿਸ ਓਲੰਪਿਕ ਸੋਨ ਤਮਗਾ ਜੇਤੂ ਪਾਕਿਸਤਾਨ ਦਾ ਅਰਸ਼ਦ ਨਦੀਮ 1370 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਨੀਰਜ ਨੇ ਇਸ ਸਾਲ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।
ਨੀਰਜ ਨੇ ਅਪ੍ਰੈਲ ਵਿਚ ਦੱਖਣੀ ਅਫਰੀਕਾ ਵਿਚ ਪੋਚ ਇਨਵੀਟੇਸ਼ਨਲ ਜਿੱਤਿਆ ਤੇ ਮਈ ਵਿਚ ਦੋਹਾ ਡਾਇਮੰਡ ਲੀਗ ਵਿਚ ਦੂਜਾ ਸਥਾਨ ਹਾਸਲ ਕੀਤਾ। ਉਸ ਨੇ ਦੋਹਾ ਵਿਚ 90.23 ਮੀਟਰ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਤੇ ਵੱਕਾਰੀ 90 ਮੀਟਰ ਕਲੱਬ ਵਿਚ ਪ੍ਰਵੇਸ਼ ਕੀਤਾ। ਉਸ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਓਸਟ੍ਰਾਵਾ ਗੋਲਡਨ ਸਪਾਈਕ ਦਾ ਖਿਤਾਬ ਵੀ ਆਪਣੇ ਨਾਂ ਕੀਤਾ।
ਭਾਰਤੀ ਮਹਿਲਾ ਹਾਕੀ ਟੀਮ ਦਾ ਖਰਾਬ ਪ੍ਰਦਰਸ਼ਨ ਜਾਰੀ, ਚੀਨ ਹੱਥੋਂ 0-3 ਨਾਲ ਹਾਰੀ
NEXT STORY