ਮਾਊਂਟ ਮੌਂਗਾਨੂਈ– ਕਪਤਾਨ ਕੇਨ ਵਿਲੀਅਮਸਨ ਦੀ ਸ਼ਾਨਦਾਰ 129 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਤੇ ਵਿਕਟਕੀਪਰ ਬੱਲੇਬਾਜ਼ ਬੀਜੇ ਵਾਟਲਿੰਗ ਦੀ 73 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ ’ਤੇ ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਵਿਚ 431 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ। ਵਿਲੀਅਮਸਨ ਨੇ ਆਪਣਾ 23ਵਾਂ ਸੈਂਕੜਾ ਬਣਾਇਆ । ਉਸ ਨੇ 297 ਗੇਂਦਾਂ ’ਤੇ 129 ਦੌੜਾਂ ਵਿਚ 12 ਚੌਕੇ ਤੇ 1 ਛੱਕਾ ਲਾਇਆ। ਵਾਟਲਿੰਗ ਨੇ 145 ਗੇਂਦਾਂ ’ਤੇ 73 ਦੌੜਾਂ ਵਿਚ 8 ਚੌਕੇ ਲਾਏ। ਨਿਊਜ਼ੀਲੈਂਡ ਨੇ ਕੱਲ ਦੀਆਂ 3 ਵਿਕਟਾਂ ’ਤੇ 222 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਵਿਲੀਅਮਸਨ ਨੇ 94 ਤੇ ਹੈਨਰੀ ਨਿਕੋਲਸ ਨੇ 42 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਨਿਕੋਲਸ ਨੇ 137 ਗੇਂਦਾਂ ’ਤੇ 5 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੀ ਪਾਰੀ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਸ਼ੁਰੂਆਤ ਖਾਸ ਨਹੀਂ ਰਹੀ ਤੇ ਉਸ਼ ਨੇ ਦਿਨ ਦੀ ਖੇਡ ਖਤਮ ਹੋਣ ਤਕ ਇਕ ਵਿਕਟ ਗੁਆ ਕੇ 30 ਦੌੜਾਂ ਬਣਾ ਲਈਆਂ ਹਨ ਤੇ ਉਹ ਅਜੇ ਪਹਿਲੀ ਪਾਰੀ ਤੋਂ 401ਦੌੜਾਂ ਪਿੱਛੇ ਹੈ। ਪਾਕਿਸਤਾਨ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਕੁਝ ਦੇਰ ਪਹਿਲਾਂ ਸ਼ਾਨ ਮਸੂਦ ਦੇ ਰੂਪ ਵਿਚ 28 ਦੌੜਾਂ ਦੇ ਸਕੋਰ ’ਤੇ ਆਪਣੀ ਪਹਿਲੀ ਵਿਕਟ ਗੁਆਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਚੁਣੀ ਦਹਾਕੇ ਦੀ ਸਰਵਸ੍ਰੇਸ਼ਠ ਟੀ-20 ਕੌਮਾਂਤਰੀ ਟੀਮ, ਧੋਨੀ ਨੂੰ ਬਣਾਇਆ ਕਪਤਾਨ
NEXT STORY