ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ 3 ਮੈਚਾਂ ਦੀ ਵਨ-ਡੇ ਸੀਰੀਜ਼ ਦਾ ਦੂਜਾ ਮੈਚ ਪਾਰਲ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਟਾਸ ਜਿੱਤ ਕੇ ਭਾਰਤੀ ਕਪਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਮੈਚ 'ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਧੂਆਂਧਾਰ ਪਾਰੀ ਖੇਡ ਕੇ ਅਰਧ ਸੈਂਕੜਾ ਲਾਇਆ ਤੇ ਇਤਿਹਾਸ ਰਚ ਦਿੱਤਾ। ਪੰਤ ਨੇ ਦੂਜੇ ਵਨ-ਡੇ 'ਚ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ 71 ਗੇਂਦਾਂ 'ਤੇ 85 ਦੌੜਾਂ ਦੀ ਪਾਰੀ ਖੇਡੀ। ਆਪਣੀ ਇਸ ਪਾਰੀ ਦੇ ਦੌਰਾਨ ਪੰਤ ਨੇ 10 ਚੌਕੇ ਤੇ 2 ਛੱਕੇ ਲਾਏ।
ਇਹ ਵੀ ਪੜ੍ਹੋ : ਕ੍ਰਿਕਟਰ ਹਰਭਜਨ ਸਿੰਘ ਪਾਏ ਗਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਘਰ ’ਚ ਕੀਤਾ ਇਕਾਂਤਵਾਸ
ਦੂਜੇ ਵਨ-ਡੇ ਮੈਚ 'ਚ ਪੰਤ ਭਾਵੇਂ ਹੀ ਸੈਂਕੜਾ ਨਹੀਂ ਲਗਾ ਸਕੇ ਪਰ ਉਹ ਦੱਖਣੀ ਅਫਰੀਕਾ 'ਚ ਬਤੌਰ ਵਿਕਟਕੀਪਰ ਬੱਲੇਬਾਜ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਪੰਤ ਨੇ ਇਸ ਮਾਮਲੇ 'ਚ ਭਾਰਤ ਦੇ ਮੌਜੂਦਾ ਕੋਚ ਰਾਹੁਲ ਦ੍ਰਾਵਿੜ ਤੇ ਸਾਬਕਾ ਕਪਾਤਨ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਜਿੱਥੇ ਰਾਹੁਲ ਦ੍ਰਾਵਿੜ ਨੇ ਬਤੌਰ ਵਿਕਟਕਪੀਰ ਦੱਖਣੀ ਅਫਰੀਕਾ 'ਚ 77 ਦੌੜਾਂ ਦੀ ਪਾਰੀ ਖੇਡੀ ਸੀ ਜਦਕਿ ਧੋਨੀ ਨੇ 65 ਦੌੜਾਂ ਦੀ ਪਾਰੀ ਖੇਡੀ ਸੀ। ਇਸ ਦੇ ਨਾਲ ਪੰਤ ਨੇ ਟੈਸਟ ਤੇ ਵਨ-ਡੇ 'ਚ ਭਾਰਤ ਲਈ ਦੱਖਣੀ ਅਫ਼ਰੀਕਾ 'ਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ।
ਵਨ-ਡੇ 'ਚ ਦੱ. ਅਫਰੀਕਾ 'ਚ ਇਕ ਭਾਰਤੀ ਵਿਕਟਕੀਪਰ ਵਲੋਂ ਸਰਵਉੱਚ ਸਕੋਰ
85 : ਰਿਸ਼ਭ ਪੰਤ (2022)
77 : ਰਾਹੁਲ ਦ੍ਰਾਵਿੜ (2001)
65 : ਐੱਮ. ਐੱਸ. ਧੋਨੀ (2013)
62 : ਰਾਹੁਲ ਦ੍ਰਾਵਿੜ (2003)
ਦੱਖਣੀ ਅਫਰੀਕਾ 'ਚ ਭਾਰਤੀ ਵਿਕਟਕੀਪਰ ਵਲੋਂ ਸਰਵਉੱਚ ਸਕੋਰ
ਟੈਸਟ - ਰਿਸ਼ਭ ਪੰਤ (100*)
ਵਨ-ਡੇ- ਰਿਸ਼ਭ ਪੰਤ (85)
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ 2022 ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਵਿਚਾਲੇ ਫਿਰ ਦੇਖਣ ਨੂੰ ਮਿਲੇਗਾ ਮਹਾ ਮੁਕਾਬਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਾਬਕਾ ਚੈਂਪੀਅਨ ਓਸਾਕਾ ਆਸਟਰੇਲੀਆਈ ਓਪਨ 'ਚ ਹਾਰੀ
NEXT STORY