ਨਵੀਂ ਦਿੱਲੀ—ਭਾਰਤੀ ਟੀਮ ਨੂੰ ਇਸ ਸਾਲ ਦੇ ਆਖੀਰ 'ਚ ਆਸਟ੍ਰੇਲੀਆ ਦਾ ਦੌਰਾ ਕਰਨਾ ਹੈ। ਆਸਟ੍ਰੇਲੀਆਈ ਟੀਮ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਕਾਫੀ ਜਾਨੂੰਨੀ ਖਿਡਾਰੀ ਦੱਸਿਆ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਗੇਂਦਬਾਜ਼ੀ ਹਮਲਾ ਖੱਬੇ ਹੱਥ ਦੇ ਇਸ ਬੱਲੇਬਾਜ਼ ਦੇ ਕੀਮਤੀ ਵਿਕਟ ਨੂੰ ਆਪਣਾ ਨਿਸ਼ਾਨਾ ਬਣਾਵੇਗਾ।
ਕਮਿੰਸ ਨੇ ਹਾਲ ਹੀ 'ਚ ਆਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ 'ਚ ਫੱਸ ਗਏ ਸਨ। ਜਦੋਂ ਉਨ੍ਹਾਂ ਨੇ ਕਿਹਾ ਸੀ, ਮੇਰੀ ਦਲੇਰੀ ਅਤੇ ਸੱਪਸ਼ਟ ਭਵਿੱਖਬਾਣੀ ਹੈ। ਮੈਂ ਕਹਿੰਦਾ ਹਾਂ ਕਿ ਵਿਰਾਟ ਕੋਹਲੀ ਇਸ ਬਾਰ ਆਸਟ੍ਰੇਲੀਆ 'ਚ ਸੈਂਕੜਾ ਨਹੀਂ ਲੱਗਾ ਸਕਣਗੇ ਅਤੇ ਉਨ੍ਹਾਂ ਨੂੰ ਇੱਥੇ ਜਲਦ ਹੀ ਆਊਟ ਕਰ ਦੇਵਾਂਗੇ।
ਆਪਣੇ ਬਿਆਨ 'ਤੇ ਸਫਾਈ ਦਿੰਦੇ ਹੋਏ ਖੱਬੇ ਹੱਥ ਦੇ ਇਸ ਗੇਂਦਬਾਜ਼ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਗਲਤ ਸਮਝਿਆ ਗਿਆ। ਉਨ੍ਹਾਂ ਨੇ ਕਿ ਉਹ ਇਹ ਚਾਹੁੰਦੇ ਹਨ ਕਿ ਭਾਰਤੀ ਕਪਤਾਨ ਆਸਟ੍ਰੇਲੀਆਈ ਦੌਰੇ 'ਤੇ ਸੈਂਕੜਾ ਨਾ ਲਗਾ ਸਕੇ। ਭਾਰਤ ਨੂੰ ਆਸਟ੍ਰੇਲੀਆ ਦੌਰੇ 'ਤੇ ਤਿੰਨ ਟੀ-20 ਇੰਟਰਨੈਸ਼ਨਲ, ਚਾਰ ਟੈਸਟ ਅਤੇ ਤਿੰਨ ਵਨ ਡੇ ਇੰਟਰਨੈਸ਼ਨਲ ਮੈਚ ਖੇਡਣੇ ਹਨ। ਦੌਰੇ 'ਤੇ ਪਹਿਲਾ ਟੀ-20 ਇੰਟਰਨੈਸ਼ਨਲ 21 ਨਵੰਬਰ ਨੂੰ ਖੇਡਿਆ ਜਾਵੇਗਾ।
ਕਮਿੰਸ ਨੇ ਕ੍ਰਿਕਟ.ਡਾਟ.ਕਾਮ.ਏਯੂ.ਨੂੰ ਦੱਸਿਆ, ਜੋ ਗੱਲ ਸਾਹਮਣੇ ਆਈ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ ਕਿ ਇਸ ਦੌਰੇ 'ਤੇ ਉਹ ਸੈਂਕੜਾ ਨਾ ਲਗਾ ਪਾਵੇ।
ਕਮਿੰਸ ਨੇ ਅੱਗੇ ਕਿਹਾ ਕਿ ਕੋਹਲੀ ਆਪਣੀ ਟੀਮ ਲਈ ਬਹੁਤ ਮਹੱਤਵਪੂਰਨ ਬੱਲੇਬਾਜ਼ ਹੈ। ਉਹ ਬਹੁਤ ਦੌੜਾਂ ਬਣਾਉਂਦੇ ਹਨ। ਤਾਂ ਜੇਕਰ ਉਹ ਦੌੜਾਂ ਨਹੀਂ ਬਣਾ ਸਕਣਗੇ ਤਾਂ ਇਸ ਨਾਲ ਸਾਡੀ ਟੀਮ ਨੂੰ ਜਿੱਤਣ 'ਚ ਮਦਦ ਮਿਲੇਗੀ। ਇਸਦਾ ਅਰਥ ਇਹ ਨਹੀਂ ਹੈ ਕਿ ਉਹ ਇੱਥੇ ਸੈਂਕੜਾ ਨਹੀਂ ਲਗਾ ਸਕਦੇ। ਮੈਂ ਉਨ੍ਹਾਂ ਨੂੰ ਆਪਣੇ ਵਲੋਂ ਸਨਮਾਨ ਦੇਣਾ ਚਾਹੁੰਦਾ ਸੀ। ਕਮਿੰਸ ਨੇ ਸਾਫ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਕੋਹਲੀ ਨੂੰ ਸੈਂਕੜਾ ਬਣਾਉਣ ਤੋਂ ਰੋਕਣ ਦਾ ਪੂਰਾ ਯਤਨ ਕਰੇਗੀ। ਉਨ੍ਹਾਂ ਨੇ ਕਿਹਾ,' ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਕਦੀ ਨਾ ਕਦੀ ਸਾਡੇ ਖਿਲਾਫ ਸੈਂਕੜਾ ਜ਼ਰੂਰ ਲਗਾਉਣਗੇ ਅਤੇ ਅਸੀਂ ਉਨ੍ਹਾਂ ਨੂੰ ਰੋਕਣ ਦੀ ਆਪਣੀ ਵਲੋਂ ਪੂਰੀ ਕੋਸ਼ਿਸ਼ ਕਰਾਂਗੇ।
ਏਸ਼ੀਆਡ 'ਚ ਫਿਰ ਕਬੱਡੀ ਦਾ ਸੋਨ ਤਮਗਾ ਜਿੱਤ ਸਕਦੇ ਹਾਂ : ਗੋਇਤ
NEXT STORY