ਲੰਡਨ— ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਪਾਕਿਸਤਾਨ ਖਿਲਾਫ ਆਗਾਮੀ ਡੇਵਿਸ ਕੱਪ ਮੁਕਾਬਲੇ 'ਚ ਖੇਡਣ ਲਈ ਆਪਣੀ ਏ.ਟੀ.ਪੀ. ਰੈਂਕਿੰਗ ਨੂੰ ਦਾਅ 'ਤੇ ਲਗਾਉਣ ਲਈ ਤਿਆਰ ਹੈ। ਪ੍ਰਜਨੇਸ਼ ਏ.ਟੀ.ਪੀ. ਰੈਂਕਿੰਗ 'ਚ ਚੋਟੀ 100 'ਚ ਸ਼ਾਮਲ ਹਨ ਅਤੇ ਡੇਵਿਸ ਕੱਪ ਦੇ ਏਸ਼ੀਆ ਓਸੀਆਨਾ ਗਰੁੱਪ ਲਈ ਤਿਆਰ ਹਨ। ਪ੍ਰਜਨੇਸ਼ ਏ.ਟੀ.ਪੀ. ਰੈਂਕਿੰਗ 'ਚ ਚੋਟੀ 100 'ਚ ਸ਼ਾਮਲ ਹੈ ਅਤੇ ਡੇਵਿਸ ਕੱਪ ਦੇ ਏਸ਼ੀਆ ਓਸੀਆਨਾ ਗਰੁੱਪ ਇਕ ਦੇ ਮੁਕਾਬਲੇ 'ਚ ਭਾਰਤ ਨੂੰ ਇਸਲਾਮਾਬਾਦ 'ਚ ਸਤੰਬਰ 'ਚ ਪਾਕਿਸਤਾਨ ਦੇ ਖਿਲਾਫ ਖੇਡਣਾ ਹੈ। ਭਾਰਤੀ ਟੀਮ 55 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਵਾਲੀ ਹੈ ਅਤੇ ਟੈਨਿਸ ਦੇ ਰਾਸ਼ਟਰੀ ਮਹਾਸੰਘ (ਏ.ਆਈ.ਟੀ.ਏ.) ਨੇ ਉਮੀਦ ਜਤਾਈ ਕਿ ਭਾਰਤੀ ਸਰਕਾਰ ਗੁਆਂਢੀ ਦੇਸ਼ ਦੇ ਦੌਰੇ ਦੇ ਲਈ ਮਨਜ਼ੂਰੀ ਦੇ ਦੇਵੇਗੀ।

ਪ੍ਰਜਨੇਸ਼ ਨੇ ਵਿੰਬਲਡਨ 'ਚ ਪਹਿਲੇ ਦੌਰ ਦੇ ਮੁਕਾਬਲੇ ਨੂੰ ਗੁਆਉਣ ਦੇ ਬਾਅਦ ਕਿਹਾ, ''ਮੈਨੂੰ ਲਗਦਾ ਹੈ ਕਿ ਮੈਂ ਖੇਡਾਂਗਾ, ਹਾਲਾਂਕਿ ਸਾਡੇ ਕੋਲ ਇਸ ਨੂੰ ਛੱਡਣ ਦਾ ਵੀ ਬਦਲ ਹੈ।'' ਭਾਰਤ ਲਈ ਏ.ਟੀ.ਪੀ. ਸਰਕਟ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਪ੍ਰਜਨੇਸ਼ ਅਤੇ ਰਾਮਕੁਮਾਰ ਰਾਮਨਾਥਨ ਇਸ ਮੁਕਾਬਲੇ 'ਚ ਭਾਰਤੀ ਚੁਣੌਤੀ ਦੀ ਅਗਵਾਈ ਕਰ ਸਕਦੇ ਹਨ। ਡੇਵਿਸ ਕੱਪ ਲਈ ਪ੍ਰਜਨੇਸ਼ ਨੂੰ ਦੋ ਹਫਤਿਆਂ ਦਾ ਬ੍ਰੇਕ ਲੈਣਾ ਹੋਵੇਗਾ ਜਿਸ ਨਾਲ ਉਨ੍ਹਾਂ ਦੀ ਰੈਂਕਿੰਗ ਪ੍ਰਭਾਵਿਤ ਹੋ ਸਕਦੀ ਹੈ ਜਦਕਿ ਖੱਬੇ ਹੱਥ ਦੇ ਇਸ ਖਿਡਾਰੀ ਨੂੰ ਰੈਂਕਿੰਗ ਦੀ ਜ਼ਿਆਦਾ ਚਿੰਤਾ ਨਹੀਂ। ਉਨ੍ਹਾਂ ਕਿਹਾ, ''ਮੈਂ ਚੋਟੀ ਦੇ 100 'ਚ ਬਣੇ ਰਹਿਣਾ ਚਾਹੁੰਦਾ ਹਾਂ ਪਰ ਉਨ੍ਹਾਂ ਦੋ ਹਫਤਿਆਂ 'ਚ ਮੇਰੀ ਰੈਂਕਿੰਗ ਪ੍ਰਭਾਵਿਤ ਹੋ ਸਕਦੀ ਹੈ। ਦੇਸ਼ ਲਈ ਖੇਡਣਾ ਕਾਫੀ ਖਾਸ ਹੈ ਅਤੇ ਉਸ ਲਈ ਮੈਂ ਕੁਝ ਵੀ ਕਰਨ ਨੂੰ ਤਿਆਰ ਹਾਂ।''
ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ, ਵਰਲਡ ਕੱਪ 'ਚ ਚਾਰ ਸੈਂਕੜੇ ਲਗਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼
NEXT STORY