ਨੇਪੀਅਰ : ਸਾਬਕਾ ਕੋਚ ਰਮੇਸ਼ ਪਵਾਰ ਅਤੇ ਸੀ. ਓ. ਏ. ਮੈਂਬਰ ਡਾਇਨਾ ਇਡੁਲਜੀ ਦੇ ਨਾਲ ਵਿਵਾਦ ਨੂੰ ਪਿੱਛੇ ਛੱਡ ਚੁੱਕੀ ਭਾਰਤੀ ਮਹਿਲਾ ਵਨਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਮੰਗਲਵਾਰ ਨੂੰ ਕਿਹਾ ਕਿ ਕ੍ਰਿਕਟ ਨੇ ਉਸ ਨੂੰ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਵਿਚੋਂ ਨਿਕਲਣ 'ਚ ਮਦਦ ਕੀਤੀ। ਭਾਰਤੀ ਮਹਿਲਾ ਟੀਮ ਉਸ ਸਮੇਂ ਵਿਵਾਦਾਂ ਦੇ ਘੇਰੇ 'ਚ ਆ ਗਈ ਸੀ ਜਦੋਂ ਵਿੰਡੀਜ਼ ਵਿਚ ਟੀ-20 ਵਿਸ਼ਵ ਕੱਪ ਤੋਂ ਸੈਮੀਫਾਈਨਲ ਵਿਚ ਬਾਹਰ ਹੋਣ ਤੋਂ ਬਾਅਦ ਮਿਤਾਲੀ ਨੇ ਪਵਾਰ 'ਤੇ ਪੱਖਪਾਤ ਦਾ ਅਤੇ ਇਡੁਲਜੀ 'ਤੇ ਉਸ ਦਾ ਕਰੀਅਰ ਬਰਬਾਦ ਕਰਨ ਦੀ ਸਾਜਸ਼ ਦਾ ਦੋਸ਼ ਲਾਇਆ ਸੀ। ਮਿਤਾਲੀ ਨੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ਤੋਂ ਪਹਿਲਾਂ ਕਿਹਾ, ''ਜੋ ਗੁਜ਼ਰ ਗਿਆ, ਸੋ ਗੁਜ਼ਰ ਗਿਆ। ਮੈਂ ਅੱਗੇ ਵੱਧ ਚੁੱਕੀ ਹਾਂ। ਕ੍ਰਿਕਟ ਨੇ ਮੈਨੂੰ ਇਹ ਸਿਖਾਇਆ ਹੈ ਕਿ ਤੁਸੀਂ ਸੈਂਕੜਾ ਬਣਾਓ ਜਾਂ ਜੀਰੋ, ਅੱਗੇ ਵੱਧਣ ਲਈ ਤਿਆਰ ਰਹੋ।''

ਮਿਤਾਲੀ ਨੇ ਕਿਹਾ, ''ਪੇਸ਼ੇਵਰ ਕ੍ਰਿਕਟਰ ਹੋਣ ਦੇ ਨਾਤੇ ਸਾਰਿਆਂ ਨੂੰ ਪਤਾ ਹੈ ਕਿ ਕੌਮਾਂਤਰੀ ਪੱਧਰ 'ਤੇ ਖੇਡਣ ਲਈ ਕੀ ਜ਼ਰੂਰੀ ਹੈ। ਅਸੀਂ ਇੱਥੇ ਦੇਸ਼ ਦੀ ਨੁਮਾਈਂਦਗੀ ਕਰ ਰਹੇ ਹਾਂ ਅਤੇ ਇਕ ਇਕਾਈ ਦੇ ਰੂਪ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।'' ਭਾਰਤੀ ਟੀਮ ਬੁਧਵਾਰ ਨੂੰ ਪਹਿਲਾ ਵਨ ਡੇ ਖੇਡੇਗੀ। ਮਹਿਲਾ ਟੀਮ ਨੂੰ 3 ਵਨਡੇ ਅਤੇ 3 ਟੀ-20 ਮੈਚ ਖੇਡਣੇ ਹਨ। ਮਿਤਾਲੀ ਨੇ ਕਿਹਾ, ''ਧਿਆਨ ਫਿਰ ਕ੍ਰਿਕਟ 'ਤੇ ਲਿਆਉਣਾ ਜ਼ਰੂਰੀ ਹੈ ਅਤੇ ਨਿਊਜ਼ੀਲੈਂਡ ਦੌਰਾ ਇਸ 'ਚ ਮਦਦਗਾਰ ਸਾਬਤ ਹੋਵੇਗਾ। ਸਾਡੀ ਟੀਮ ਪਿਛਲੇ ਚਾਰ-ਪੰਜ ਸਾਲ ਤੋਂ ਖੇਡ ਰਹੀ ਹੈ, ਜਿਸ ਕਾਰਨ ਤਜ਼ਰਬੇ ਦੀ ਕਮੀ ਹੈ। ਸਾਨੂੰ ਹਾਲਾਤ ਦੇ ਮੁਤਾਬਕ ਢਲਣਾ ਹੋਵੇਗਾ। ਅਸੀਂ ਇਸ ਲਈ ਇਕ ਹਫਤੇ ਪਹਿਲਾਂ ਆਏ ਹਾਂ ਅਤੇ ਅਭਿਆਸ ਮੈਚ ਵੀ ਖੇਡਿਆ ਹੈ।''
ਵਿਰਾਟ ਸਰਵਸ੍ਰੇਸ਼ਠ ਹੈ ਤੇ ਸਚਿਨ ਦੇ ਸਾਰੇ ਰਿਕਾਰਡ ਤੋੜੇਗਾ : ਜ਼ਹੀਰ ਅੱਬਾਸ
NEXT STORY