ਮੁੰਬਈ—ਵਿਸ਼ਵ 'ਚ 12ਵੇਂ ਨੰਬਰ ਦੇ ਭਾਰਤੀ ਖਿਡਾਰੀ ਸੌਰਵ ਘੋਸ਼ਾਲ ਸੱਟ ਕਾਰਨ ਵੀਰਵਾਰ ਨੂੰ ਸੀ.ਸੀ.ਆਈ. ਇੰਟਰਨੈਸ਼ਨਲ ਇੰਡੀਅਨ ਸਕੁਐਸ਼ ਸਰਕਟ 'ਚ ਕੁਆਰਟਰ ਫਾਈਨਲ ਤੋਂ ਹੱਟ ਗਏ। ਮੌਜੂਦਾ ਚੈਂਪੀਅਨ ਘੋਸ਼ਾਲ ਨੇ ਮਿਸਰ ਦੇ ਮੁਹੰਮਦ ਰੇਦਾ ਨੂੰ 3-1 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ ਸੀ ਜਿੱਥੇ ਉਨ੍ਹਾਂ ਦਾ ਸਾਹਮਣਾ ਹਮਵਤਨ ਰਮਿਤ ਟੰਡਨ ਨਾਲ ਹੋਣਾ ਸੀ।

ਘੋਸ਼ਾਲ ਦੇ ਹਟਣ ਨਾਲ ਟੰਡਨ ਹੁਣ ਸੈਮੀਫਾਈਨਲ 'ਚ ਪਹੁੰਚ ਗਏ ਹਨ। ਟੰਡਨ ਨੇ ਇਸ ਤੋਂ ਪਹਿਲਾਂ ਇੰਗਲੈਂਡ ਦੇ ਅੱਠਵਾਂ ਦਰਜਾ ਪ੍ਰਾਪਤ ਟਾਮ ਰਿਚਰਡਸ ਨੂੰ 11-7, 11-1, 11-2 ਨਾਲ ਹਰਾਇਆ ਸੀ। ਸਾਬਕਾ ਜੂਨੀਅਰ ਰਾਸ਼ਟਰੀ ਚੈਂਪੀਅਨ ਟੰਡਨ ਨੂੰ ਸੈਮੀਫਾਈਨਲ 'ਚ ਚੋਟੀ ਦਾ ਦਰਜਾ ਪ੍ਰਾਪਤ ਤਾਰੇਕ ਮੋਮੇਨ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਵਿਸ਼ਵ 'ਚ ਨੰਬਰ ਚਾਰ ਮਿਸਰ ਦੇ ਮੋਮੇਨ ਨੇ ਕੁਆਰਟਰ ਫਾਈਨਲ 'ਚ ਸਪੇਨ ਦੇ ਇਕੇਰ ਪਜਾਰੇਸ ਬਰਨਾਬੇਊ ਨੂੰ 65 ਮਿੰਟ ਤਕ ਚਲੇ ਮੈਚ 'ਚ 11-8, 11-9, 8-11, 11-7 ਨਾਲ ਹਰਾਇਆ।
43 ਸਾਲਾ ਮਹਿਲਾ ਰੈਸਲਰ ਵਿਕਟੋਰੀਆ ਇਸੇ ਸਾਲ ਲਵੇਗੀ ਰਿਟਾਇਰਮੈਂਟ
NEXT STORY