ਨਵੀਂ ਦਿੱਲੀ (ਬਿਊਰੋ)— ਸ਼੍ਰੀਲੰਕਾ 'ਚ ਖੇਡੀ ਗਈ ਨਿਡਾਸ ਟਰਾਫੀ 2018 ਦੇ ਫਾਈਨਲ 'ਚ ਭਾਰਤ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਆਖਰੀ ਦੋ ਓਵਰਾਂ 'ਚ ਬੱਲੇਬਾਜ਼ੀ ਕਰਦੇ ਹੋਏ 8 ਗੇਂਦਾਂ 'ਚ 29 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੈਚ ਦੇ ਆਖਰੀ ਗੇਂਦ 'ਤੇ ਭਾਰਤ ਨੂੰ ਜਿੱਤ ਲਈ 5 ਦੌੜਾਂ ਦੀ ਲੋੜ ਸੀ। ਦਿਨੇਸ਼ ਕਾਰਤਿਕ ਨੇ ਛੱਕਾ ਲਗਾ ਕੇ ਹਰ ਮੈਚ 'ਚ ਜਿੱਤ ਤੋਂ ਬਾਅਦ ਨਾਗਣ ਡਾਂਸ ਕਰਨ ਵਾਲੀ ਬੰਗਲਾਦੇਸ਼ੀ ਟੀਮ ਨੂੰ ਇਸ ਵਾਰ ਡਾਂਸ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਟੂਰਨਾਮੈਂਟ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਸ਼੍ਰੀਲੰਕਾ ਦਾ ਝੰਡਾ ਲੈ ਕੇ ਪੂਰੇ ਮੈਦਾਨ ਦਾ ਚੱਕਰ ਲਗਾਇਆ। ਭਾਰਤੀ ਟੀਮ ਦੀ ਇਸ ਖੇਡ ਭਾਵਨਾ ਦੀ ਪੂਰੀ ਦੁਨੀਆ ਨੇ ਤਾਰੀਫ ਵੀ ਕੀਤੀ।
ਕੀ ਸੀ ਝਗੜੇ ਦਾ ਕਾਰਨ
ਦਸ ਦਈਏ ਕਿ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ 16 ਮਾਰਚ ਨੂੰ ਹੋਏ ਮੈਚ ਦੌਰਾਨ ਕਈ ਵਾਰ ਖਿਡਾਰੀਆਂ 'ਚ ਝਗੜਾ ਹੋਇਆ। ਇਸ ਤੋਂ ਪਹਿਲਾਂ 10 ਮਾਰਚ ਨੂੰ ਜਦੋਂ ਇਸੇ ਟੂਰਨਾਮੈਂਟ 'ਚ ਦੌਵੇਂ ਟੀਮਾਂ ਵਿਚਾਲੇ ਮੈਚ ਹੋਇਆ ਸੀ, ਤਾਂ ਬੰਗਲਾਦੇਸ਼ ਦੇ ਇਕ ਖਿਡਾਰੀ ਨੇ ਜਿੱਤ ਤੋਂ ਬਾਅਦ ਨਾਗਣ ਡਾਂਸ ਕੀਤਾ ਸੀ। 16 ਮਾਰਚ ਦੇ ਮੈਚ ਦੌਰਾਨ ਜਦੋਂ ਬੰਗਲਾਦੇਸ਼ੀ ਬੱਲੇਬਾਜ਼ ਆਊਟ ਹੋਇਆ ਤਾਂ ਸ਼੍ਰੀਲੰਕਾਈ ਗੇਂਦਬਾਜ਼ ਨੇ ਮੁਰਲੀ ਵਜਾਉਣ ਦਾ ਇਸ਼ਾਰਾ ਕਰਦੇ ਹੋਏ ਪਵੇਲਿਅਨ ਦਾ ਰਸਤਾ ਦਿਖਾਇਆ ਸੀ। ਆਖਰੀ ਓਵਰ 'ਚ ਬੰਗਲਾਦੇਸ਼ ਨੂੰ ਇਕ ਓਵਰ 'ਚ 12 ਦੌੜਾਂ ਦੀ ਲੋੜ ਸੀ। ਸ਼੍ਰੀਲੰਕਾ ਗੇਂਦਬਾਜ਼ ਵਲੋਂ ਲਗਾਤਾਰ ਦੋ ਬਾਊਂਸਰ ਮਾਰਨ ਤੇ ਦੋਵੇਂ ਟੀਮਾਂ ਦੇ ਖਿਡਾਰੀਆਂ ਦਾ ਆਪਸ 'ਚ ਝਗੜਾ ਹੋ ਗਿਆ। ਇਸ ਦੌਰਾਨ ਬਾਊਂਡਰੀ ਸੀਮਾ 'ਤੇ ਖੜੇ ਬੰਗਲਾਦੇਸ਼ੀ ਕਪਤਾਨ ਆਪਣੀ ਟੀਮ ਨੂੰ ਵਾਪਸ ਆਉਣ ਦਾ ਇਸ਼ਾਰਾ ਕਰਨ ਲਗ ਗਏ। ਇਸ ਤੋਂ ਬਾਅਦ ਕਾਫੀ ਦੇਰ ਸਮਝਾਉਣ ਤੋਂ ਬਾਅਦ ਖਿਡਾਰੀਆਂ ਨੂੰ ਮੈਦਾਨ 'ਤੇ ਖੇਡਣ ਲਈ ਭੇਜਿਆ ਗਿਆ। ਜਦੋਂ ਆਖਰੀ ਦੋ ਗੇਂਦਾਂ 'ਚ 6 ਦੌੜਾਂ ਦੀ ਜ਼ਰੂਰਤ ਸੀ, ਤਾਂ ਮੁਹੰਮਦੁਲਾਹ ਨੇ ਪੰਜਵੀ ਗੇਂਦ ਤੇ ਛੱਕਾ ਮਾਰ ਕੇ ਬੰਗਲਾਦੇਸ਼ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਬਾਅਦ ਪੂਰੀ ਬੰਗਲਾਦੇਸ਼ੀ ਟੀਮ ਇਕੱਠੇ ਹੋ ਕੇ ਮੈਦਾਨ 'ਤੇ ਨਾਗਣ ਡਾਂਸ ਕਰਨ ਲਗ ਗਈ ਸੀ। ਇਸ ਤੋਂ ਬਾਅਦ ਡ੍ਰੈਸਿੰਗ ਰੂਮ 'ਚ ਕੱਚ ਵੀ ਟੁੱਟਿਆ ਹੋਇਆ ਮਿਲਿਆ ਸੀ। ਟੀਮ ਦੇ ਇਸ ਵਰਤਾਅ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਮੁÎਆਫੀ ਵੀ ਮੰਗੀ ਸੀ।
ਸ਼੍ਰੀਲੰਕਾ ਟੀਮ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਦੇ ਇਸ ਰਵੀਏ ਤੋਂ ਸ਼੍ਰੀਲੰਕਾਈ ਦਰਸ਼ਕ ਬੇਹਦ ਨਾਰਾਜ਼ ਦਿਸੇ ਸਨ। ਇਹ ਵਜ੍ਹਾ ਰਹੀ ਕਿ ਸ਼੍ਰੀਲੰਕਾਈ ਦਰਸ਼ਕਾਂ ਨੇ ਫਾਈਨਲ ਮੈਚ ਦੌਰਾਨ ਭਾਰਤ ਦਾ ਜ਼ੋਰਦਾਰ ਤਰੀਕੇ ਨਾਲ ਸਮਰਥਨ ਕੀਤਾ। ਜਦੋਂ ਆਖਰੀ ਗੇਂਦ 'ਤੇ ਦਿਨੇਸ਼ ਕਾਰਤਿਕ ਨੇ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦਿਵਾ ਦਿੱਤੀ ਤਾਂ ਕਈ ਸ਼੍ਰੀਲੰਕਾਈ ਪ੍ਰਸ਼ੰਸਕ ਖੁਸ਼ੀ 'ਚ ਨਾਗਣ ਡਾਂਸ ਕਰਦੇ ਨਜ਼ਰ ਆਏ। ਅਜਿਹੇ ਹੀ ਕੁਝ ਪ੍ਰਸ਼ੰਸਕਾਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
14 ਸਾਲ ਦੇ ਉਤਰਾਅ-ਚੜਾਅ ਤੋਂ ਬਾਅਦ ਇਕ ਛੱਕੇ ਨੇ ਬਦਲੀ ਜ਼ਿੰਦਗੀ
NEXT STORY