ਕੁਟੂਪਾਲੋਂਗ (ਬੰਗਲਾਦੇਸ਼)— ਫੀਫਾ ਵਿਸ਼ਵ ਕੱਪ ਭਾਵੇਂ ਹੀ ਖਤਮ ਹੋ ਗਿਆ ਹੋਵੇ ਪਰ ਦੁਨੀਆ ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ 'ਚ ਇਸ ਦਾ ਖੁਮਾਰ ਅਜੇ ਵੀ ਬਰਕਰਾਰ ਹੈ ਜਿੱਥੇ ਬੰਗਲਾਦੇਸ਼ ਦੇ ਨਾਲ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਝੰਡੇ ਵੀ ਲਹਿਰਾਉਂਦੇ ਦਿਸ ਜਾਣਗੇ। ਮਿਆਂਮਾਰ ਤੋਂ ਕੱਢੇ ਗਏ ਲੱਖਾਂ ਰੋਹਿੰਗਿਆ ਮੁਸਲਿਮ ਸ਼ਰਨਾਰਥੀਆਂ ਦੀ ਪਨਾਹਗਾਹ ਬਣੇ ਇਨ੍ਹਾਂ ਕੈਂਪਾਂ 'ਚ ਫੁੱਟਬਾਲ ਦੀ ਦੀਵਾਨਗੀ ਪੂਰੇ ਟੂਰਨਾਮੈਂਟ ਦੇ ਦੌਰਾਨ ਨਜ਼ਰ ਆਈ।

ਰੋਹਿੰਗਿਆ ਲੜਕਿਆਂ ਨੇ ਕੈਂਪ ਦੀਆਂ ਧੂੜ ਭਰੀਆਂ ਗਲੀਆਂ 'ਚ ਵਿਸ਼ਵ ਕੱਪ ਦੀ ਡੁਪਲੀਕੇਟ ਟਰਾਫੀ ਦੀ ਪਰੇਡ ਕਰਾਈ ਅਤੇ ਨੰਨ੍ਹੇ ਫੁੱਟਬਾਲ ਪ੍ਰੇਮੀ ਸਿੱਲ੍ਹੀਆਂ ਅੱਖਾਂ ਨਾਲ ਉਸ ਨੂੰ ਮੁਗਧ ਹੋ ਕੇ ਵੇਖਦੇ ਰਹੇ ਜਿਵੇਂ ਕਿ ਉਹ ਅਸਲੀ ਟਰਾਫੀ ਹੋਵੇ। 6 ਸਾਲਾਂ ਦੇ ਮੁਹੰਮਦ ਰਜ਼ਾ ਨੇ ਕਿਹਾ, ''ਮੇਰੀ ਮਨਪਸੰਦ ਟੀਮ ਅਰਜਨਟੀਨਾ ਹੈ। ਮੈਂ ਫਾਈਨਲ ਦੇਖਿਆ ਹੈ ਜੋ ਕ੍ਰੋਏਸ਼ੀਆ ਅਤੇ ਫਰਾਂਸ ਵਿਚਾਲੇ ਸੀ ਜਿਸ 'ਚ ਫਰਾਂਸ ਜਿੱਤਿਆ ਸੀ।''

ਪੰਜ ਸਾਲਾਂ ਦੇ ਨੁਰੂਲ ਅਫਸਰ ਨੇ ਕਿਹਾ, ''ਮੇਰਾ ਮਨਪਸੰਦ ਖਿਡਾਰੀ ਨੇਮਾਰ ਹੈ।'' ਬ੍ਰਾਜ਼ੀਲ ਅਤੇ ਅਰਜਨਟੀਨਾ ਤੋਂ ਇਲਾਵਾ ਇੱਥੇ ਸਪੇਨ ਅਤੇ ਯੂਰਪੀ ਕਲੱਬਾਂ ਦੇ ਕਾਫੀ ਪ੍ਰਸ਼ੰਸਕ ਹਨ। ਕਈ ਲੜਕਿਆਂ ਨੇ ਨੇਮਾਰ ਦੀ ਤਰ੍ਹਾਂ ਵਾਲ ਰੰਗੇ ਹੋਏ ਹਨ ਅਤੇ ਜ਼ਿਆਦਾਤਰ ਲੋਕ ਬ੍ਰਾਜ਼ੀਲ ਦੀ ਜਰਸੀ 'ਚ ਨਜ਼ਰ ਆਉਂਦੇ ਹਨ।
ਹੁਣ ਉਮਰ ਛੁਪਾ ਕੇ ਕ੍ਰਿਕਟ ਖੇਡਣਾ ਨਹੀਂ ਹੋਵੇਗਾ ਆਸਾਨ, ਲੱਗ ਸਕਦੈ 2 ਸਾਲ ਦਾ ਬੈਨ
NEXT STORY