ਜਲੰਧਰ : ਟੋਟੇਨਹਮ ਕਲੱਬ ਦੇ ਸਟਾਰ ਫੁੱਟਬਾਲਰ ਸਰਜ ਆਰਿਏਰ ਨੂੰ ਗਰਲਫ੍ਰੈਂਡ ਹੇਂਚਾ ਵਾਇਗਟ ਨਾਲ ਝਗੜਾ ਕਰਨ 'ਤੇ ਪੁਲਸ ਨੇ ਹਿਰਾਸਤ 'ਚ ਲਿਆ। ਸਿ ਵਜ੍ਹਾ ਨਾਲ ਉਹ ਵੈਂਮਬਲੀ ਸਟੇਡੀਅਮ ਵਿਚ ਆਪਣੇ ਆਗਾਮੀ ਮੈਚ ਵਿਚ ਵੀ ਨਹੀਂ ਖੇਡ ਸਕੇ। ਪੇਂਡੂ ਖੇਤਰ ਹਰਟਫੋਰਡਸ਼ਾਇਰ ਵਿਚ ਹੇਂਚਾ ਦੇ ਨਾਲ ਇਕ ਮੈਂਸ਼ਨ ਵਿਚ ਜਾ ਰਹੇ ਸਰਜ ਦੀ ਸ਼ਨੀਵਾਰ ਰਾਤ ਹੇਂਚਾ ਦੇ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ ਸੀ। ਇਸ 'ਤੇ ਹੇਂਚਾ ਨੇ ਕਾਲ ਕਰ ਕੇ ਪੁਲਸ ਬੁਲਾ ਲਈ। ਹਾਲਾਂਕਿ ਸਰਜ 'ਤੇ ਕ੍ਰਿਮਨਲ ਚਾਰਜ ਲੱਗੇ ਹਨ ਜਾਂ ਨਹੀਂ ਇਸ 'ਤੇ ਅਜੇ ਵੀ ਸ਼ੱਕ ਹੈ। ਬੀਤੇ ਸੋਮਵਾਰ ਨੂੰ ਹੇਂਚਾ ਨੇ ਲੰਡਨ ਦੇ ਇਕ ਹੋਟਲ ਵਿਚ ਆਪਣੀ ਇਕ ਫੋਟੋ ਖਿੱਚ ਕੇ ਸੋਸ਼ਲ ਸਾਈਟਸ 'ਤੇ ਸ਼ੇਅਰ ਤਾਂ ਜ਼ਰੂਰ ਕੀਤੀ ਹੈ ਪਰ ਇਸ ਨਾਲ ਇਹ ਸਾਫ ਨਹੀਂ ਹੋ ਰਿਹਾ ਕਿ ਉਸ ਨੇ ਸਰਜ ਦਾ ਸਾਥ ਛੱਡ ਦਿੱਤਾ ਹੈ ਜਾਂ ਉਹ ਅਜੇ ਵੀ ਉਸ ਦੇ ਨਾਲ ਹੀ ਹੈ।

ਜ਼ਿਕਰਯੋਗ ਹੈ ਕਿ ਸਰਜ ਇਸ ਤੋਂ ਪਹਿਲਾਂ ਵੀ ਪੁਲਸ ਦੀ ਹਿਰਾਸਤ 'ਚ ਜਾ ਚੁੱਕੇ ਹਨ। ਮਈ 2016 ਵਿਚ ਪੈਰਿਸ ਨਾਈਟ ਕਲੱਬ ਦੇ ਬਾਹਰ ਦੇ ਬਾਹਰ ਅਲਕੋਹਲ ਟੈਸਟ ਵਿਚ ਪਾਜ਼ਿਟਿਵ ਆਉਣ 'ਤੇ ਉਸ ਨੂੰ ਹਿਰਾਸਤ 'ਚ ਲਿਆ ਗਿਆ ਸੀ। ਅਦਾਲਤ ਅਦਾਲਤ ਨੇ ਉਸ ਨੂੰ 2 ਮਹੀਨੇ ਜੇਲ ਦੀ ਸਜ਼ਾ ਸੁਣਾਈ ਸੀ ਪਰ ਸਰਜ ਦੀ ਸਜ਼ਾ ਖਿਲਾਫ ਅਪੀਲ ਸਫਲ ਹੋਣ 'ਤੇ ਉਹ 1300 ਪਾਊਂਡ ਜੁਰਮਾਨਾ ਦੇ ਕੇ ਛੁੱਟ ਗਏ ਸੀ।

COA ਨੇ ਪੰਡਯਾ, ਰਾਹੁਲ ਦੇ ਬਾਰੇ ਫੈਸਲਾ ਲੈਣ ਲਈ ਲੋਕਪਾਲ ਦੀ ਨਿਯੁਕਤੀ ਦੀ ਕੀਤੀ ਮੰਗ
NEXT STORY