ਲੰਡਨ– ਨਿਊਜ਼ੀਲੈਂਡ ਦਾ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਭਾਰਤ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਫਾਈਨਲ ਵਿਚ ਤੇਜ਼ ਗੇਂਦਬਾਜ਼ੀ ਦੀ ਅਗਵਾਈ ਲਈ ਸਰਵਸ੍ਰੇਸ਼ਠ ਤੇ ਭਾਰੀ ਵਰਕਲੋਡ ਦੀ ਤਿਆਰੀ ਕਰ ਰਿਹਾ ਹੈ ਪਰ ਭਾਰਤੀ ਟੀਮ ਦੀ ਤਰ੍ਹਾਂ ਨਿਊਜ਼ੀਲੈਂਡ ਲਈ ਵੀ ਤਿਆਰੀ ਲਈ ਘੱਟ ਸਮਾਂ ਹੋਣਾ ਚਿੰਤਾ ਦਾ ਵਿਸ਼ਾ ਹੈ, ਹਾਲਾਂਕਿ ਟਿਮ ਸਾਊਥੀ ਕੰਮ ਦੇ ਭਾਰ ਨੂੰ ਲੈ ਕੇ ਜ਼ਿਆਦਾ ਚਿੰਤਿਤ ਨਹੀਂ ਹੈ। ਨਿਊਜ਼ੀਲੈਂਡ ਨੂੰ ਡਬਲਯੂ. ਟੀ. ਸੀ. ਫਾਈਨਲ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਅਜਿਹੇ ਵਿਚ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਮਤਲਬ ਹੈ ਕਿ ਨਿਊਜ਼ੀਲੈਂਡ 20 ਦਿਨਾਂ ਦੇ ਫਰਕ ਵਿਚ ਤਿੰਨ ਟੈਸਟ ਖੇਡੇਗਾ।
ਇਹ ਖ਼ਬਰ ਪੜ੍ਹੋ- 1 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਹੋ ਸਕਦੈ ਫੈਸਲਾ
ਨਿਊਜ਼ੀਲੈਂਡ ਆਪਣੇ ਦੌਰੇ ਦੀ ਸ਼ੁਰੂਆਤ 2 ਜੂਨ ਤੋਂ ਲਾਰਡਸ ਵਿਚ ਹੋਣ ਵਾਲੇ ਪਹਿਲੇ ਟੈਸਟ ਤੋਂ ਪਹਿਲਾਂ 26 ਮਈ ਤੋਂ 3 ਦਿਨਾ ਅਭਿਆਸ ਮੈਚ ਨਾਲ ਕਰੇਗਾ। 18 ਜੂਨ ਤੋਂ ਸਾਊਥੰਪਟਨ ਵਿਚ ਡਬਲਯੂ. ਟੀ. ਸੀ. ਫਾਈਨਲ ਤੋਂ ਪਹਿਲਾਂ ਦੂਜਾ ਟੈਸਟ 10 ਜੂਨ ਨੂੰ ਐਜਬਸਟਨ ਵਿਚ ਖੇਡਿਆ ਜਾਵੇਗਾ।
ਸਾਊਥੀ ਨੇ ਸ਼ੁੱਕਰਵਾਰ ਨੂੰ ਕਿਹਾ,‘‘ਘੱਟ ਸਮੇਂ ਵਿਚ ਤਿੰਨ ਟੈਸਟ ਮੈਚ ਖੇਡਣਾ ਰੋਮਾਂਚਕ ਹੈ। ਟੀਮ ਨੂੰ ਅਕਸਰ ਅਜਿਹਾ ਕਰਨ ਨੂੰ ਨਹੀਂ ਮਿਲਦਾ। ਅਸੀਂ ਥੋੜ੍ਹੀ ਬ੍ਰੇਕ ਲੈ ਕੇ ਆ ਰਹੇ ਹਾਂ, ਜੋ ਸਾਡੇ ਲਈ ਚੰਗਾ ਹੈ। ਅਸੀਂ ਆਪਣੇ ਸਰੀਰ ਨੂੰ ਇੱਥੇ ਢਾਲਣ ਵਿਚ ਸਮਰੱਥ ਹਾਂ। ਆਈ. ਪੀ. ਐੱਲ. ਤੋਂ ਆਏ ਕੁਝ ਖਿਡਾਰੀਆਂ ਨੂੰ ਵੀ ਇੱਥੇ ਕ੍ਰਿਕਟ ਖੇਡਣ ਨੂੰ ਮਿਲੇਗੀ। ਅਗਲੇ ਕੁਝ ਹਫਤਿਆਂ ਵਿਚ ਖੁਦ ਨੂੰ ਤਿਆਰ ਕਰਨ ਤੇ ਤਿੰਨ ਟੈਸਟ ਮੈਚ ਖੇਡਣ ਲਈ ਤਿਆਰ ਹੋਣ ਲਈ ਖਿਡਾਰੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਤਰੋਤਾਜਾ ਹੋ ਰਹੇ ਹਨ। ਹੁਣ ਆਉਣ ਵਾਲੇ ਹਫਤਿਆਂ ਵਿਚ ਅਸੀਂ ਆਪਣਾ ਵਰਕਲੋਡ ਵਧਾ ਰਹੇ ਹਾਂ ਤਾਂ ਕਿ ਅਸੀਂ ਉਨ੍ਹਾਂ ਤਿੰਨ ਟੈਸਟ ਮੈਚਾਂ ਵਿਚ ਚੰਗਾ ਕਰ ਸਕੀਏ।’’
ਇਹ ਖ਼ਬਰ ਪੜ੍ਹੋ- PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਨਿਊਜ਼ੀਲੈਂਡ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਨੂੰ ਡਬਲਯੂ. ਟੀ. ਸੀ. ਫਾਈਨਲ ਤੋਂ ਪਹਿਲਾਂ ਵਾਰਮ-ਅਪ ਦੇ ਰੂਪ ਵਿਚ ਨਹੀਂ ਦੇਖ ਰਿਹਾ ਹੈ। ਸਾਊਥੀ ਨੇ ਵੀ ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਉਹ ਇਕ ਰੋਮਾਂਚਕ ਸੀਰੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਸਾਊਥੀ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਲਈ ਟੈਸਟ ਮੈਚ ਖੇਡਣ ਦਾ ਮੌਕਾ ਮਿਲਣਾ ਇਕ ਸ਼ਾਨਦਾਰ ਮੌਕਾ ਹੈ। ਇਹ ਹਰ ਕਿਸੇ ਦਾ ਸੁਪਨਾ ਹੁੰਦਾ ਹੈ, ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਸੀਰੀਜ਼ ਨੂੰ ਅਭਿਆਸ ਦੇ ਰੂਪ ਵਿਚ ਦੇਖੇਗਾ। ਸਾਡੇ ਲਈ ਇਹ ਸਿਰਫ ਇੰਗਲੈਂਡ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਹੈ, ਇਸ ਲਈ ਅਸੀਂ ਇਸ ਨੂੰ ਸਿਰਫ ਦੋ ਟੈਸਟ ਮੈਚਾਂ ਦੀ ਤਰ੍ਹਾਂ ਦੇਖ ਰਹੇ ਹਾਂ। ਇੰਗਲੈਂਡ ਆਪਣੇ ਘਰੇਲੂ ਮੈਦਾਨਾਂ ’ਤੇ ਬਹੁਤ ਮਜ਼ਬੂਤ ਟੀਮ ਹੈ। ਉਹ ਆਪਣੇ ਘਰੇਲੂ ਹਾਲਾਤ ਵਿਚ ਬਹੁਤ ਚੰਗਾ ਪ੍ਰਦਰਸ਼ਨ ਕਰਦੀ ਹੈ।’’
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਪਾ ਅਮਰੀਕਾ ਦੇ ਸਾਂਝੇ ਮੇਜ਼ਬਾਨ ਤੋਂ ਹਟਾਇਆ ਗਿਆ ਕੋਲੰਬੀਆ
NEXT STORY